ਜੇਮਜ਼ ਵੈੱਬ ਖ਼ਗੋਲੀ ਦੂਰਬੀਨ ਵੱਲੋਂ ਭੇਜੀਆਂ ਨਵੀਆਂ ਤਸਵੀਰਾਂ ਜੋ ਖੋਲ੍ਹ ਰਹੀਆਂ ਬ੍ਰਹਿਮੰਡ ਭੇਦ

ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਨੇ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦੀਆਂ ਤਾਜ਼ਾ ਤਸਵੀਰਾਂ ਭੇਜੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਧਰਤੀ ਤੋਂ ਦੁੱਗਣੇ ਵਿਆਸ ਦਾ ਗੈਸੀ ਤੂਫ਼ਾਨ ਸਾਫ਼ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਤਸਵੀਰਾਂ ਵਿੱਚ ਬ੍ਰਹਿਸਪਤੀ ਦੇ ਵੱਡੇ ਗੈਸੀ ਵਾ-ਵਰੋਲੇ ਅਤੇ ਉਪ-ਗ੍ਰਹਿ ਦੇਖੇ ਜਾ ਸਕਦੇ ਹਨ। ਉਮੀਦ ਹੈ ਕਿ ਇਹ ਤਸਵੀਰਾਂ ਸਾਇੰਸਦਾਨਾਂ ਨੂ ਇਸ ਗ੍ਰਹਿ ਦੇ ਅੰਦਰੂਨੀ ਜੀਵਨ ਬਾਰੇ ਹੋਰ ਜਾਣਕਾਰੀ ਦੇਣਗੀਆਂ।

ਜੇਮਜ਼ ਵੈਬ ਟੈਲੀਸਕੋਪ ਨੂੰ ਪਿਛਲੇ ਸਾਲ ਦੇ ਅੰਤ ਵਿੱਚ ਪੁਲਾੜੀ ਸਫ਼ਰ ਤੇ ਭੇਜਿਆ ਗਿਆ ਸੀ। ਦੂਰਬੀਨ ਨੇ ਪਹਿਲਾਂ ਵੀ ਬ੍ਰਹਿਮੰਡ ਦੀ ਬਹੁਤ ਖ਼ੂਬਸੂਰਤ ਤਸਵੀਰਾਂ ਭੇਜੀਆਂ ਹਨ।

ਧਰਤੀ ਤੋਂ ਵੀ ਵੱਡਾ ਗੈਸੀ ਤੂਫ਼ਾਨ

ਹੌਬਲ ਦੂਰਬੀਨ ਵੱਲੋਂ ਭੇਜੀਆਂ ਤਸਵੀਰਾਂ ਵਿੱਚ ਜੋ ਗੈਸੀ ਤੂਫ਼ਾਨ ਵੱਡੇ ਲਾਲ ਧੱਬੇ ਦੇ ਰੂਪ ਵਿੱਚ ਦਿਖਾਈ ਦਿੰਦਾ ਸੀ ਉਹ ਹੁਣ ਚਿੱਟੇ ਰੰਗ ਦਾ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਵਿੱਚ ਬ੍ਰਹਿਸਪਤੀ ਦੇ ਦੋ ਉਪਗ੍ਰਹਿ - ਅਮਾਥਿਆ, ਅਡਰਸਟੀਆ ਦੇਖੇ ਜਾ ਸਕਦੇ ਹਨ।

ਜੇਮਜ਼ ਵੈਬ ਟੈਲਾਸਾਈਟ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਯੂਰਪੀ ਪੁਲਾੜ ਏਜੰਸੀ ਅਤੇ ਕੈਨੇਡੀਅਨ ਸਪੇਸ ਏਜੰਸੀ ਦੇ ਸਹਿਯੋਗ ਨਾਲ ਭੇਜਿਆ ਹੈ।

ਫਿਲਹਾਲ ਇਹ ਧਰਤੀ ਤੋਂ ਲਗਭਗ 16 ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਜੇਮਜ਼ ਵੈਬਸ ਟੈਲੀ ਸਕੋਪ ਨੇ ਪਹਿਲੀ ਰੰਗੀਨ ਤਸਵੀਰ 12 ਜੁਲਾਈ ਨੂੰ ਭੇਜੀ ਸੀ। ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਦੀਆਂ ਪੁਲਾੜ ਦੀਆਂ ਸਭ ਤੋਂ ਤੇਜ਼, ਵੇਰਵੇਭਰਭੂਰ ਤਸਵੀਰਾਂ ਕਿਹਾ ਜਾ ਰਿਹਾ ਹੈ।

ਮਰਦਾ ਤਾਰਾ

ਸਦਰਨ ਰਿੰਗ ਜਾਂ ਏਟ-ਬਰਸਟ ਨੇਬੂਲਾ ਧੂੜ ਅਤੇ ਗੈਸ ਦਾ ਇੱਕ ਫੈਲ ਰਿਹਾ ਘੇਰਾ ਹੈ। ਇਸ ਦੇ ਕੇਂਦਰ ਵਿੱਚ ਇੱਕ ਮਰ ਰਿਹਾ ਤਾਰਾ ਹੈ ਜਿਸ ਤੋਂ ਪੈਦਾ ਹੋ ਰਿਹਾ ਪ੍ਰਕਾਸ਼ ਇਸ ਘੇਰੇ ਨੂੰ ਰੁਸ਼ਨਾਉਂਦਾ ਹੈ।

ਸਦਰਨ ਰਿੰਗ ਵਿਆਸ ਵਿੱਚ ਲਗਭਗ ਅੱਧੇ ਪ੍ਰਕਾਸ਼ ਵਰ੍ਹੇ ਜਿੰਨਾ ਹੈ ਅਤੇ ਧਰਤੀ ਤੋਂ ਕਰੀਬ 2000 ਪ੍ਰਕਾਸ਼ ਸਾਲ ਦੂਰ ਹੈ।

ਅਕਾਸ਼ ਗੰਗਾਵਾਂ ਦਾ ਵਿਕਾਸ

ਸਟੀਫ਼ਨਜ਼ ਕੁਇੰਟੈਂਟ ਪੰਜ ਦੂਰ-ਦੂਰ ਸਥਿਤ ਅਕਾਸ਼ ਗੰਗਾਵਾਂ ਦੀ ਤਸਵੀਰ ਹੈ। ਇਹ ਟੈਲੀਸਕੋਪ ਵੱਲੋਂ ਭੇਜੀਆਂ ਪਹਿਲੀਆਂ ਰੰਗਦਾਰ ਤਸਵੀਰਾਂ ਵਿੱਚੋਂ ਇੱਕ ਹੈ।

ਨਾਸਾ ਮੁਤਾਬਕ ਇਹ ਤਸਵੀਰ ਦੱਸਦੀ ਹੈ ਕਿ ਕਿਵੇਂ ਅਕਾਸ਼ਗੰਗਾਵਾਂ ਆਪਸੀ ਅੰਤਰ ਕਿਰਿਆ ਰਾਹੀਂ ਇੱਕ ਦੂਜੇ ਵਿੱਚ ਗ੍ਰਹਿਆਂ ਦੇ ਬਣਨ ਵਿੱਚ ਸਹਾਈ ਹੁੰਦੀਆਂ ਹਨ ਅਤੇ ਗਲੈਕਸੀਆਂ ਵਿਚਲੀਆਂ ਗੈਸਾਂ ਪ੍ਰਭਾਵਿਤ ਹੁੰਦੀਆਂ ਹਨ।

ਇਨ੍ਹਾਂ ਵਿੱਚ ਬਲੈਕਹੋਲ ਵਿੱਚੋਂ ਨਿਕਲਣ ਵਾਲਾ ਪ੍ਰਕਾਸ਼ ਦਾ ਲਹਿਰੀਆ ਵੀ ਦੇਖਿਆ ਜਾ ਸਕਦਾ ਹੈ। ਪੁਲਾੜੀ ਵਰਤਾਰਿਆਂ ਦੇ ਅਜਿਹੇ ਵਰਤਾਰੇ ਪਹਿਲਾਂ ਕਦੇ ਨਹੀਂ ਦੇਖੇ ਗਏ।

ਇਹ ਵੀ ਪੜ੍ਹੋ:

ਸਾਡੇ ਤੋਂ 50 ਲੱਖ ਪ੍ਰਕਾਸ਼ ਸਾਲ ਦੂਰ ਇਹ ਕੀ ਹੋ ਰਿਹਾ ਹੈ?

ਕਾਰਟਵੀਲ੍ਹ ਗਲੈਸਕੀ ਦੀ ਜੋ ਤਸਵੀਰ ਜੇਮਜ਼ ਵੈਬ ਟੈਲੀਸਕੋਪ ਨੇ ਭੇਜੀ ਹੈ। ਉਸ ਵਿੱਚ ਕੇਂਦਰੀ ਬਲੈਕ ਹੋਣ ਤੋਂ ਤਾਰੇ ਦੇ ਬਣਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਮਿਲਦੀ ਹੈ।

ਇਹ ਧਰਤੀ ਤੋਂ 50 ਕਰੋੜ ਪ੍ਰਕਾਸ਼ ਸਾਲ ਦੂਰ ਹੈ।

ਨਾਸਾ ਦਾ ਕਹਿਣਾ ਹੈ ਕਿ ਦੂਰਬੀਨ ਵੱਲੋਂ ਭੇਜੀਆਂ ਤਸਵੀਰਾਂ ਤੋਂ ਇਸ ਅਕਾਸ਼ ਗੰਗਾ ਵਿੱਚ ਖਰਬਾਂ ਸਾਲਾਂ ਦੌਰਾਨ ਆਏ ਬਦਲਾਅ ਨੂੰ ਦੇਖਿਆ ਜਾ ਸਕਦਾ ਹੈ।

ਆਉਣ ਵਾਲੇ ਦਿਨਾਂ ਵਿੱਚ ਇਹ ਜੇਮਜ਼ ਵੈਬ ਖਗੋਲੀ ਦੂਰਬੀਨ ਪੁਲਾੜ ਦੇ ਹੋਰ ਕਿਹੜੇ ਕ੍ਰਿਸ਼ਮਿਆਂ ਨੂੰ ਬੇਪਰਦ ਕਰਦੀ ਹੈ ਇਸ ਬਾਰੇ ਅਕਾਸ਼ ਨੂੰ ਨਿਹਾਰਨ ਵਾਲੇ ਆਮ ਲੋਕਾਂ ਅਤੇ ਸਾਇੰਸਦਾਨਾਂ ਵਿੱਚ ਉਤਸੁਕਤਾ ਬਣੀ ਰਹੇਗੀ।

ਜਿਵੇਂ ਕਿ ਉੱਪਰ ਦੱਸਿਆ ਹੈ ਇਹ ਦੂਰਬੀਨ 12 ਜੁਲਾਈ, 2022 ਤੋਂ ਸਾਨੂੰ ਪੁਲਾੜੀ ਨਜ਼ਾਰਿਆਂ ਦੇ ਦਰਸ਼ਨ ਕਰਵਾ ਰਹੀ ਹੈ। ਹੇਠਾਂ ਅਸੀਂ ਇਸ ਵੱਲੋਂ ਪਹਿਲਾਂ ਭੇਜੀਆਂ ਕੁਝ ਹੋਰ ਤਸਵੀਰਾਂ ਅਤੇ ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਹੈ-

ਜੇਮਜ਼ ਵੈਬ ਖਗੋਲੀ ਦੂਰਬੀਨ ਵੱਲੋਂ ਭੇਜੀਆਂ ਪਲੇਠੀਆਂ ਤਸਵੀਰਾਂ

ਜੇਮਜ਼ ਵੈੱਬ ਸਪੇਸ ਟੈਲੀਸਕੋਪ ਵਲੋਂ ਭੇਜੀ ਪਹਿਲੀ ਰੰਗਦਾਰ ਤਸਵੀਰ ਜਾਰੀ ਨਾਸਾ ਨੇ ਜਾਰੀ ਕੀਤੀ ਗਈ ਹੈ ਜੋ ਕਿ ਬਿਲਕੁਲ ਵੀ ਨਿਰਾਸ਼ ਨਹੀਂ ਕਰਦੀ ।

ਜੋ ਦ੍ਰਿਸ਼ ਇਸ ਤਸਵੀਰ ਵਿੱਚ ਲਿਆ ਗਿਆ ਹੈ, ਉਸ ਨੂੰ ਹੁਣ ਤੱਕ ਦਾ ਸਭ ਤੋਂ ਦੂਰੀਵਾਲਾ ਅਤੇ ਵਿਸਥਾਰਤ ਦੱਸਿਆ ਗਿਆ ਹੈ।

ਗਲੈਕਸੀਆਂ ਤੋਂ ਪ੍ਰਕਾਸ਼ ਤੱਕ ਦੇ ਇਸ ਸਫ਼ਰ ਨੂੰ ਸਾਡੇ ਤੱਕ ਪਹੁੰਚਣ ਵਿੱਚ ਕਈ ਅਰਬਾਂ ਸਾਲ ਲੱਗੇ ਹਨ।

ਵ੍ਹਾਈਟ ਹਾਊਸ ਦੀ ਇੱਕ ਛੋਟੀ ਜਿਹੀ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਹ ਤਸਵੀਰ ਦਿਖਾਈ ਗਈ ਸੀ।

ਇਸ ਨਾਲ ਸਬੰਧਤ ਕੁਝ ਹੋਰ ਤਸਵੀਰਾਂ ਮੰਗਲਵਾਰ ਨੂੰ ਇੱਕ ਕੌਂਮਾਤਰੀ ਗਲੋਬਲ ਪੇਸ਼ਕਾਰੀ ਵਿੱਚ ਨਾਸਾ ਵੱਲੋ ਜਾਰੀ ਕੀਤੀਆਂ ਜਾਣੀਆਂ ਸਨ।

ਜੇਮਜ਼ ਵੈੱਬ ਨੇ ਖੋਲ੍ਹੀਆਂ ਨਵੀਂ ਸੰਭਾਵਨਾਵਾਂ

ਜੋਅ ਬਾਇਡਨ ਦਾ ਕਹਿਣਾ ਸੀ, ''ਇਹਨਾਂ ਤਸਵੀਰਾਂ ਨੇ ਸੰਸਾਰ ਨੂੰ ਚੇਤਾ ਕਰਵਾਉਣਾ ਹੈ ਕਿ ਅਮਰੀਕਾ ਵੱਡੀਆਂ ਚੀਜਾਂ ਕਰ ਸਕਦਾ ਹੈ। ਇਸ ਨੇ ਅਮਰੀਕਾ ਦੇ ਲੋਕਾਂ, ਖਾਸ ਤੌਰ 'ਤੇ ਬੱਚਿਆਂ ਨੂੰ ਦੱਸਣਾ ਹੈ ਕਿ ਕੁਝ ਵੀ ਸਾਡੀ ਸਮਰੱਥਾ ਤੋਂ ਬਾਹਰ ਨਹੀਂ ਹੈ। ''

ਉਹਨਾਂ ਕਿਹਾ, ''ਅਸੀਂ ਉਹ ਸੰਭਾਵਨਾਵਾਂ ਦੇਖ ਸਕਦੇ ਹਾਂ ਜੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀਆਂ ਗਈਆਂ। ਅਸੀਂ ਉਹਨਾਂ ਥਾਵਾਂ ਉਪਰ ਜਾ ਸਕਦੇ ਹਾਂ, ਜਿੱਥੇ ਇਸ ਤੋਂ ਪਹਿਲਾਂ ਕਦੇ ਕੋਈ ਵਿਅਕਤੀ ਨਹੀਂ ਗਿਆ।''

ਨਵੇਂ ਜੇਮਜ਼ ਵੈਬ ਨੂੰ ਪਿਛਲੇ ਸਾਲ 25 ਦਸੰਬਰ ਨੂੰ ਪੁਲਾੜ ਵਿਚ ਭੇਜਿਆ ਗਿਆ ਸੀ, ਜਿਸ ਦੀ ਕੀਮਤ 10 ਬਿਲੀਅਨ ਡਾਲਰ ਹੈ। ਇਹ ਮਸ਼ਹੂਰ ਹਬਲ ਸਪੇਸ ਟੈਲੀਸਕੋਪ ਦਾ ਉੱਤਰਾਧਿਕਾਰੀ ਹੈ।

ਇਹ ਸਾਰੇ ਤਰ੍ਹਾਂ ਦੇ ਨਿਰੀਖਣ ਕਰੇਗੀ। ਹਾਲਂਕਿ ਇਸ ਦੇ ਦੋ ਮੁੱਖ ਟੀਚੇ ਹਨ। ਇਹਨਾਂ ਵਿੱਚੋਂ ਇੱਕ ਬ੍ਰਹਿਮੰਡ ਵਿੱਚ ਚਮਕਣ ਵਾਲੇ ਪਹਿਲੇ ਤਾਰਿਆਂ ਦੀਆਂ ਤਸਵੀਰਾਂ ਲੈਣੀਆਂ ਹੈ, ਜੋ 13.5 ਬਿਲੀਆਨ ਸਾਲ ਪਹਿਲਾਂ ਚਮਕੇ ਸਨ। ਇਸ ਤਰ੍ਹਾਂ ਦੂਜਾ ਮਕਸਦ ਹੋਰ ਗ੍ਰਹਿਆਂ ਦੀ ਜਾਂਚ ਹੈ ਕਿ ਕੀ ਇਹ ਰਹਿਣ ਯੋਗ ਹਨ?

ਜੋਅ ਬਾਇਡਨ ਦੇ ਸਾਹਮਣੇ ਰੱਖੀ ਗਈ ਤਸਵੀਰ ਵੈੱਬ ਦੇ ਇਸ ਮਕਸਦ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਦਿਖਾਉਂਦੀ ਸੀ।

ਜੇਮਜ਼ ਵੈੱਬ ਟੈਲੀਸਕੋਪ ਨੇ ਕੀ ਦਿਖਾਇਆ ਹੈ

ਤੁਸੀਂ ਜੋ ਦੇਖ ਰਹੇ ਹੋ ਕਿ ਉਹ ਵੋਲਾਂਸ ਦੇ ਦੱਖਣੀ ਅਰਧ ਗੋਲੇ ਤਾਰਾਮੰਡਲ ਵਿੱਚ ਗਲੈਕਸੀਆਂ ਦਾ ਇੱਕ ਸਮੂਹ ਹੈ। ਇਸ ਨੂੰ SMACS 0723 ਵਜੋਂ ਜਾਣਿਆ ਜਾਂਦਾ ਹੈ।

ਇਹ ਸਮੂਹ ਅਸਲ ਵਿੱਚ ਵਿੱਚ ਐਨਾ ਦੂਰ ਨਹੀਂ ਹੈ। ਇਹ 'ਕੇਵਲ' 4.6 ਖਰਬ ਪ੍ਰਕਾਸ਼ ਸਾਲ ਦੀ ਦੂਰੀ ਉਪਰ ਹੈ।

SMACS 0723 ਨੂੰ ਗਰੈਵੀਟੇਸ਼ਨਲ ਲੈਨਜ਼ ਵੀ ਕਿਹਾ ਜਾਂਦਾ ਹੈ। ਕਿਉਂਕਿ ਅਕਾਸ਼ਗੰਗਾਵਾਂ ਦਾ ਇਹ ਸਮੂਹ ਸਾਡੇ ਤੋਂ ਬਹੁਤ ਦੂਰ ਸਥਿਤ ਤਾਰਿਆਂ ਦੀ ਰੌਸ਼ਨੀ ਨੂੰ ਵੱਡਾ ਕਰ ਦਿਖਾਉਂਦਾ ਹੈ।

ਤਸਵੀਰ ਵਿੱਚ ਜੋ ਤੁਹਾਨੂੰ ਲਾਲ ਧੱਬੇ ਨਜ਼ਰ ਆ ਰਹੇ ਹਨ ਉਹ ਅਕਾਸ਼ਗੰਗਾਂਵਾਂ ਹਨ। ਇਹ ਇਹ ਸਾਡੇ ਤੋਂ ਸਮੇਂ ਵਿੱਚ ਬਹੁਤ ਦੂਰ ਹਨ। ਇਨ੍ਹਾਂ ਅਕਾਸ਼ ਗੰਗਾਵਾਂ ਵਿੱਚ ਕੁਝ ਦੀ ਰੌਸ਼ਨੀ ਨੂੰ ਸਾਡੇ ਤੱਕ ਪਹੁੰਚਣ ਵਿੱਚ ਤਾਂ 13 ਅਰਬ ਪ੍ਰਕਾਸ਼ ਸਾਲ ਲੱਗ ਜਾਂਦੇ ਹਨ।

ਇਸ ਨੇ ਵੱਡੇ ਸਮੂਹ ਚੀਜਾਂ ਦੀ ਰੌਸ਼ਨੀ ਨੂੰ ਝੁਕਾਇਆ ਅਤੇ ਵੱਡਾ ਕੀਤਾ ਜੋ ਕਿ ਬਹੁਤ, ਬਹੁਤ ਦੂਰ ਹੈ।

ਜੇਮਜ਼ ਖਗੋਲੀ ਦੂਰਬੀਨ ਆਪਣੇ 6.5 ਮੀਟਰ-ਚੌੜੇ ਸੁਨਹਿਰੀ ਸ਼ੀਸ਼ੇ ਅਤੇ ਅਤਿ-ਸੰਵੇਦਨਸ਼ੀਲ ਇਨਫਰਾਰੈੱਡ ਯੰਤਰਾਂ ਦੇ ਨਾਲ ਇਸ ਤਸਵੀਰ ਵਿੱਚ ਆਕਾਸ਼ਗੰਗਾਵਾਂ ਦੀ ਵਿਗੜੀ ਹੋਈ ਸ਼ਕਲ ਦਾ ਪਤਾ ਲਗਾਉਣ ਵਿੱਚ ਕਾਮਯਾਬ ਰਹੀ ਹੈ।

ਇਹ ਬਿਗ ਬੈਂਗ ਤੋਂ ਮਸਾਂ ਹੀ 600 ਮਿਲੀਅਨ ਪ੍ਰਕਾਸ਼ ਸਾਲ ਦੂਰ ਮੌਜੂਦ ਸੀ। ਇਹ ਇਸ ਤੋਂ ਵੀ ਵਧੀਆ ਹੈ।

ਵਿਗਿਆਨੀ ਵੈਬ ਵੱਲੋਂ ਤਿਆਰ ਕੀਤੇ ਗਏ ਡੇਟਾ ਦੀ ਗੁਣਵੱਤਾ ਤੋਂ ਦੱਸ ਸਕਦੇ ਹਨ ਕਿ ਟੈਲੀਸਕੋਪ ਚਿੱਤਰ ਵਿੱਚ ਸਭ ਤੋਂ ਦੂਰ-ਦੁਰਾਡੇ ਵਾਲੀ ਵਸਤੂ ਤੋਂ ਪਰੇ ਸਪੇਸ ਤਰੀਕੇ ਨਾਲ ਸੰਵੇਦਨਾ ਕਰ ਰਿਹਾ ਹੈ।

ਕਰਨੀ ਨੈਬੂਲਾ ਹਬਲ ਦੂਰਬੀਨ ਦੇ ਧਿਆਨ ਦਾ ਮੁੱਖ ਕੇਂਦਰ ਸੀ। ਹਾਲਾਂਕਿ ਜੇਮਜ਼ ਨੇ ਇਸ ਦੀ ਇੱਕ ਵੱਖਰੀ ਹੀ ਤਸਵੀਰ ਪੇਸ਼ ਕੀਤੀ ਹੈ।

ਕਰੀਨਾ ਅਕਾਸ਼ ਵਿੱਚ ਸਭ ਤੋਂ ਵੱਡਿਆਂ ਅਤੇ ਚਮਕਦਾਰ ਨਬੂਲਿਆਂ ਵਿੱਚੋਂ ਇੱਕ ਨਬੂਲਾ ਹੈ। ਜੋ ਕਿ ਧਰਤੀ ਤੋਂ 7,600 ਪ੍ਰਕਾਸ਼ ਸਾਲ ਦੂਰ ਹੈ।

ਨਬੂਲਿਆਂ ਨੂੰ ਗ੍ਰਹਿਆਂ ਦੀਆਂ ਨਰਸਰੀਆਂ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗ੍ਰਹਿਆਂ ਦੇ ਬਣਨ ਲਈ ਕੱਚਾ ਮਾਲ ਪਿਆ ਹੁੰਦਾ ਹੈ- ਗੈਸਾਂ ਅਤੇ ਧੂੜ।

ਜੇਮਜ਼ ਵੈਬ ਵੱਲੋਂ ਲਈ ਗਈ ਇਸ ਵਿਸਮਾਦੀ ਤਸਵੀਰ ਵਿੱਚ ਨਾ ਸਿਰਫ਼ ਅਸੀਂ ਧੂੜ (ਹੇਠਲੇ ਹਿੱਸੇ ਵਿੱਚ) ਦੇਖ ਸਕਦੇ ਹਾਂ ਸਗੋਂ ਗੈਸ (ਉੱਪਰਲੇ ਹਿੱਸੇ ਵਿੱਚ) ਦਾ ਜਮਘਟਾ ਵੀ ਨਜ਼ਰ ਆ ਰਿਹਾ ਹੈ।

ਜੇਮਜ਼ ਵੈਬ ਖਗੋਲੀ ਦੂਰਬੂਨ ਦਾ ਇੱਕ ਮਕਸਦ ਇਹ ਅਧਿਐਨ ਕਰਨਾ ਵੀ ਹੈ ਕਿ ਆਖਰ ਗ੍ਰਹਿ ਤੇ ਤਾਰੇ ਕਿਵੇਂ ਸਿਰਜੇ ਜਾਂਦੇ ਹਨ। ਕਰੀਨਾ ਇਹ ਅਧਿਐਨ ਕਰਨ ਲਈ ਸਰਬੋਤਮ ਥਾਂ ਹੈ।

ਤੁਸੀਂ ਸ਼ਾਇਦ ਹਬਲ ਦੂਰਬੈਨ ਤੋਂ ਲਈਆਂ ਦਿ ਸਦਰਨ ਰਿੰਗ ਨਬੂਲਾ ਦੀਆਂ ਤਸਵੀਰਾਂ ਪਹਿਲਾਂ ਵੀ ਦੇਖੀਆਂ ਹੋਣਗੀਆਂ।

ਦਿ ਸਦਰਨ ਰਿੰਗ ਇੱਕ ਫੈਲਦਾ ਗੈਸੀ ਖੇਤਰ ਹੈ। ਇਸਦੇ ਕੇਂਦਰ ਵਿੱਚ ਕਿਸੇ ਮਰਦੇ ਤਾਰੇ ਵੱਲੋਂ ਛੱਡਿਆ ਪ੍ਰਕਾਸ਼ ਹੈ।

ਜਦੋਂ ਤਾਰੇ ਬੁੱਢੇ ਹੋ ਜਾਂਦੇ ਹਨ ਤਾਂ ਉਹ ਸੱਪ ਦੀ ਕੁੰਜ ਵਾਂਗ ਆਪਣੀ ਬਾਹਰੀ ਪਰਤ ਦਾ ਤਿਆਗ ਕਰ ਦਿੰਦੇ ਹਨ। ਬਾਹਰੀ ਪਰਤ ਤੋਂ ਛੁਟਕਾਰਾ ਪਾ ਕੇ ਇਹ ਫਿਰ ਗਰਮ ਹੋ ਜਾਂਦੇ ਹਨ।

ਦਿ ਸਦਰਨ ਰਿੰਗ ਵਿਆਸ ਵਿੱਚ ਅੱਧਾ ਪ੍ਰਕਾਸ਼ ਸਾਲ ਹੈ ਅਤੇ ਧਰਤੀ ਤੋਂ 2000 ਪ੍ਰਕਾਸ਼ ਸਾਲ ਦੂਰ ਹੈ।

ਇਸ ਤਰ੍ਹਾਂ ਦੀਆਂ ਖਗੋਲੀ ਸਿਰਜਣਾਵਾਂ ਨੂੰ ਸਟੈਲਰ ਨੈਬੂਲਾ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਇਨ੍ਹਾਂ ਦਾ ਗ੍ਰਹਿਆਂ ਨਾਲ ਕੋਈ ਲੈਣਾਦੇਣਾ ਨਹੀਂ ਹੁੰਦਾ।

ਜੇਮਜ਼ ਵੈਬ ਦੀ ਦਿਲਚਸਪੀ ਨਾ ਸਿਰਫ਼ ਤਾਰਿਆਂ ਦੇ ਜਨਮ ਵਿੱਚ ਹੈ ਸਗੋਂ ਉਨ੍ਹਾਂ ਦੀ ਮੌਤ ਵਿੱਚ ਵੀ ਹੈ।

ਜੇਮਜ਼ ਵੈੱਬ ਦੀ ਤਸਵੀਰ ਤੋਂ ਕੀ ਪਤਾ ਲੱਗਿਆ

ਨਤੀਜੇ ਵੱਜੋਂ ਇਹ ਸੰਭਵ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਡੂੰਘੇ ਬ੍ਰਹਿਮੰਡ ਖੇਤਰ ਦਾ ਦ੍ਰਿਸ਼ ਹੈ ।

ਨਾਸਾ ਪ੍ਰਸਾਸ਼ਕ ਬਿਲ ਨੇਲਸਨ ਦਾ ਕਹਿਣਾ ਹੈ ਕਿ, ''ਰੌਸ਼ਨੀ 186,000 ਮੀਲ ਪ੍ਰਤੀ ਸੈਕਿੰਡ ਨਾਲ ਚੱਲਦੀ ਹੈ। ਉਹ ਰੌਸ਼ਨੀ ਜੋ ਤੁਸੀਂ ਇਹਨਾਂ ਵਿੱਚੋਂ ਛੋਟੀਆਂ ਚਟਾਨਾਂ ਉਪਰ ਦੇਖਦੇ ਹੋ ਇਹ 13 ਬਿਲੀਅਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲਦੀ ਆ ਰਹੀ ਹੈ।''

''ਅਸੀਂ ਹੋਰ ਪਿੱਛੇ ਜਾ ਰਹੇ ਹਾਂ ਕਿਉਂਕਿ ਇਹ ਸਿਰਫ਼ ਪਹਿਲੀ ਤਸਵੀਰ ਹੈ। ਉਹ ਲਗਭਗ ਸਾਢੇ 13 ਅਰਬ ਸਾਲ ਪਿੱਛੇ ਜਾ ਰਹੇ ਹਨ।

ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ 13.8 ਬਿਲੀਅਨ ਸਾਲ ਪੁਰਾਣਾ ਹੈ। ਤੁਸੀਂ ਲਗਭਗ ਸ਼ੁਰੂਆਤ ਵਿੱਚ ਵਾਪਸ ਜਾ ਰਹੇ ਹੋ।"

ਨਾਸਾ ਅਤੇ ਇਸ ਦੇ ਕੌਮਾਂਤਰੀ ਸਹਿਯੋਗੀ, ਯੂਰਪ ਅਤੇ ਕੈਨੇਡੀਆਨ ਸਪੇਸ ਏਜੰਸੀਆਂ, ਇਸ ਸਬੰਧੀ ਮੰਗਲਵਾਰ ਨੂੰ ਜੇਮਜ਼ ਵੈੱਬ ਵੱਲੋਂ ਕੀਤੀ ਹੋਰ ਰੰਗਦਾਰ ਤਸਵੀਰਾਂ ਜਾਰੀ ਕਰਨਗੇ।

ਇਹਨਾਂ ਵਿੱਚੋਂ ਚਰਚਾ ਕੀਤੇ ਜਾਣ ਵਾਲੇ ਵਿਸ਼ਿਆਂ ਵਿੱਚੋਂ ਇੱਕ ਹੋਰ ਵੱਡੇ ਟੀਚੇ ਨੂੰ ਛੂਹੇਗਾ: ਸਾਡੇ ਸੂਰਜੀ ਸਿਸਟਮ ਤੋਂ ਬਾਹਰ ਗ੍ਰਹਿਆਂ ਦਾ ਅਧਿਐਨ।

ਵੈਬ ਨੇ WASP-96b ਦੇ ਵਾਯੂਮੰਡਲ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਧਰਤੀ ਤੋਂ 1000 ਪ੍ਰਕਾਸ਼-ਸਾਲ ਤੋਂ ਵੱਧ ਦੂਰ ਵਿਸ਼ਾਲ ਗ੍ਰਹਿ ਹੈ। ਇਹ ਸਾਨੂੰ ਉਸ ਮਾਹੌਲ ਦੀ ਕੈਮਿਸਟਰੀ ਬਾਰੇ ਦੱਸੇਗਾ।

WASP-96b ਜੀਵਨ ਨੂੰ ਕਾਇਮ ਰੱਖਣ ਲਈ ਆਪਣੇ ਮੂਲ ਤਾਰੇ ਦੇ ਬਹੁਤ ਨੇੜੇ ਚੱਕਰ ਕੱਟਦਾ ਹੈ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਵੈੱਬ ਇੱਕ ਗ੍ਰਹਿ ਦੀ ਜਾਸੂਸੀ ਕਰ ਸਕਦਾ ਹੈ । ਇਸ ਦੀ ਹਵਾ ਵਿੱਚ ਗੈਸਾਂ ਹਨ ਜੋ ਧਰਤੀ ਨੂੰ ਢੱਕਣ ਵਾਲਾ ਸਮਾਨ ਹੈ।

ਇਹ ਇੱਕ ਅਜਿਹੀ ਸੰਭਾਵਨਾ ਜੋ ਜੀਵ ਵਿਗਿਆਨ ਦੀ ਮੌਜੂਦਗੀ ਦਾ ਸੰਕੇਤ ਦੇ ਸਕਦੀ ਹੈ।

ਨਾਸਾ ਨੂੰ ਮਕਸਦ ਪੂਰਾ ਹੋਣ ਦਾ ਯਕੀਨ

ਨਾਸਾ ਦੇ ਵਿਗਿਆਨੀਆਂ ਨੂੰ ਯਕੀਨ ਹੈ ਕਿ ਵੈੱਬ ਆਪਣਾ ਮਕਸਦ ਪੂਰਾ ਕਰੇਗੀ।

ਡਿਪਟੀ ਪ੍ਰੋਜੈਕਟ ਸਾਇੰਟਿਸਟ ਡਾ: ਅੰਬਰ ਸਟ੍ਰਾਗਨ ਨੇ ਮੰਗਲਵਾਰ ਨੂੰ ਜਾਰੀ ਕੀਤੇ ਜਾਣ ਵਾਲੀ ਸਮੱਗਰੀ ਬਾਰੇ ਕਿਹਾ, ''ਮੈਂ ਪਹਿਲੀਆਂ ਤਸਵੀਰਾਂ ਦੇਖੀਆਂ ਹਨ ਅਤੇ ਉਹ ਜ਼ਬਰਦਸਤ ਹਨ।''

ਉਹਨਾਂ ਬੀਬੀਸੀ ਨੂੰ ਕਿਹਾ, ''ਉਹ ਤਸਵੀਰਾਂ ਦੇ ਤੌਰ 'ਤੇ ਆਪਣੇ ਆਪ ਵਿੱਚ ਅਦਭੁੱਤ ਹਨ। ਪਰ ਵਿਸਥਾਰਤ ਵਿਗਿਆਨ ਦੇ ਸੰਕੇਤ ਜੋ ਅਸੀਂ ਉਹਨਾਂ ਨਾਲ ਕਰਨ ਦੇ ਯੋਗ ਹੋਵਾਂਗੇ, ਉਹ ਮੈਨੂੰ ਬਹੁਤ ਉਤਸ਼ਾਹਿਤ ਕਰਦਾ ਹੈ।''

ਡਾ: ਐਰਿਕ ਸਮਿਥ ਵੈੱਬ ਪ੍ਰੋਜੈਕਟ ਦੇ ਪ੍ਰੋਗਰਾਮ ਵਿਗਿਆਨੀ ਨੇ ਕਿਹਾ ਕਿ ਜਨਤਾ ਪਹਿਲਾਂ ਹੀ ਨਵੀਂ ਟੈਲੀਸਕੋਪ ਦੀ ਮਹੱਤਤਾ ਨੂੰ ਸਮਝ ਚੁੱਕੀ ਹੈ।

"ਵੈਬ ਦਾ ਡਿਜ਼ਾਇਨ, ਜਿਸ ਤਰ੍ਹਾਂ ਇਹ ਦਿਖਦਾ ਹੈ, ਮੇਰੇ ਖਿਆਲ ਵਿੱਚ ਵੱਡੇ ਹਿੱਸੇ ਵਿੱਚ ਇਹ ਕਾਰਨ ਹੈ ਕਿ ਜਨਤਾ ਅਸਲ ਵਿੱਚ ਇਸ ਮਿਸ਼ਨ ਤੋਂ ਆਕਰਸ਼ਤ ਹੈ। ਇਹ ਭਵਿੱਖ ਤੋਂ ਇੱਕ ਸਪੇਸਸ਼ਿਪ ਵਾਂਗ ਜਾਪਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)