ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ’ਚ ਫੁੱਟ ਪਾਉਣ ਪਿੱਛੇ ਭਾਜਪਾ ਦੇ ਹੋਣ ਬਾਰੇ ਇਹ 5 ਸੰਕੇਤ ਨਜ਼ਰ ਆਉਂਦੇ ਹਨ

ਸ਼ਿਵਸੈਨਾ

ਤਸਵੀਰ ਸਰੋਤ, Getty Images

    • ਲੇਖਕ, ਆਸ਼ੀਸ਼ ਦੀਕਸ਼ਿਤ
    • ਰੋਲ, ਸੰਪਾਦਕ, ਬੀਬੀਸੀ ਮਰਾਠੀ

ਮਹਾਰਾਸ਼ਟਰ 'ਚ ਬੀਜੇਪੀ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਖੁੱਲ੍ਹ ਕੇ ਬੋਲਣ ਲਈ ਮਸ਼ਹੂਰ ਹਨ।

ਜਦੋਂ ਮਹਾਰਾਸ਼ਟਰ ਦੇ ਸੱਤਾਧਾਰੀ ਗਠਬੰਧਨ ਮਹਾਵਿਕਾਸ ਅਘਾੜੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਤਾਂ ਉਹ ਹਰ ਹਫ਼ਤੇ ਭਵਿੱਖਬਾਣੀ ਕਰਦੇ ਸਨ ਕਿ ਸਰਕਾਰ ਛੇਤੀ ਹੀ ਡਿੱਗ ਜਾਵੇਗੀ।

ਹੁਣ ਜਦੋਂ ਸਰਕਾਰ ਲਗਪਗ ਲੜਖੜਾ ਗਈ ਹੈ ਪਰ ਚੰਦਰਕਾਂਤ ਪਾਟਿਲ ਕੁਝ ਕਹਿ ਨਹੀਂ ਰਹੇ।

ਜਦੋਂ ਪੱਤਰਕਾਰਾਂ ਨੇ ਮਹਾਰਾਸ਼ਟਰ ਵਿੱਚ ਸਿਆਸੀ ਘਮਾਸਾਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਪਾਟਿਲ ਨੇ ਆਖਿਆ,"ਏਕਨਾਥ ਸ਼ਿੰਦੇ ਦੀ ਬਗ਼ਾਵਤ ਸ਼ਿਵ ਸੈਨਾ ਦਾ ਅੰਦਰੂਨੀ ਮਾਮਲਾ ਹੈ।"

ਪਰ ਕੀ ਇਹ ਸੱਚਮੁੱਚ ਸ਼ਿਵਸੈਨਾ ਦਾ ਅੰਦਰੂਨੀ ਮਾਮਲਾ ਹੈ ਜਾਂ ਇਸ ਬਗ਼ਾਵਤ ਦਾ ਰਿਮੋਟ ਕੰਟਰੋਲ ਬੀਜੇਪੀ ਦੇ ਹੱਥ ਵਿੱਚ ਹੈ?

ਅਤੇ ਜੇਕਰ ਇਹ ਭਾਜਪਾ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ 'ਆਪ੍ਰੇਸ਼ਨ ਲੋਟਸ' ਹੈ ਤਾਂ ਭਾਜਪਾ ਇਸ ਵਾਰ ਸਾਹਮਣੇ ਕਿਉਂ ਨਹੀਂ ਆ ਰਹੀ।

ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਜਦੋਂ ਸੂਰਤ ਗਏ ਤਾਂ ਸਭ ਤੋਂ ਪਹਿਲਾਂ ਉੱਥੇ ਸੰਜੇ ਕੁਟੇ ਪਹੁੰਚੇ

ਤਸਵੀਰ ਸਰੋਤ, Getty Images

ਪਿਛਲੇ ਢਾਈ ਸਾਲਾਂ ਤੋਂ ਸ਼ਿਵਸੈਨਾ ਦੇ ਅੰਦਰ ਦਰਾਰਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਦੌਰਾਨ ਕਈ ਵੱਡੇ ਨੇਤਾ ਪਾਰਟੀ ਨਾਲ ਨਾਰਾਜ਼ ਵੀ ਹੋਏ। ਆਖਿਆ ਜਾਂਦਾ ਹੈ ਕਿ ਊਧਵ ਠਾਕਰੇ ਤੱਕ ਪਹੁੰਚਣਾ ਪਾਰਟੀ ਦੇ ਵਿਧਾਇਕਾਂ ਲਈ ਵੀ ਮੁਸ਼ਕਿਲ ਹੁੰਦਾ ਹੈ।

ਆਪਣੇ ਖੇਤਰ ਦੇ ਛੋਟੇ ਮੋਟੇ ਕੰਮ ਨਾ ਹੋਣ ਕਾਰਨ ਸ਼ਿਵ ਸੈਨਾ ਦੇ ਕੁਝ ਲੋਕ ਨਾਰਾਜ਼ ਹਨ। ਸ਼ਾਇਦ ਸਭ ਤੋਂ ਅਹਿਮ ਗੱਲ ਹੈ ਕਿ ਕਾਂਗਰਸ ਨਾਲ ਧਰਮ ਨਿਰਪੱਖ ਸਰਕਾਰ ਹੋਣ ਕਾਰਨ ਕੱਟਰ ਸ਼ਿਵ ਸੈਨਿਕਾਂ ਵਿੱਚ ਕੜਵਾਹਟ ਅਤੇ ਅਸਹਿਜਤਾ ਹੈ।

ਸ਼ਿਵ ਸੈਨਾ ਵਿੱਚ ਪਨਪ ਰਹੇ ਇਸ ਅਸਹਿਜਤਾ ਦਾ ਜੇਕਰ ਵਿਰੋਧੀ ਦਲ ਫ਼ਾਇਦਾ ਨਾ ਚੁੱਕਦੇ ਤਾਂ ਸ਼ਾਇਦ ਜ਼ਿਆਦਾ ਹੈਰਾਨੀ ਹੁੰਦੀ।

ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫੜਨਵੀਸ ਨੇ ਰਾਸ਼ਟਰਵਾਦੀ ਕਾਂਗਰਸ ਦੇ ਵੱਡੇ ਨੇਤਾ ਅਜੀਤ ਪਵਾਰ ਨਾਲ ਮਿਲ ਕੇ ਸਵੇਰੇ-ਸਵੇਰੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ।

ਉਹ ਗੱਲ ਹੋਰ ਹੈ ਕਿ ਇਹ ਸਰਕਾਰ 60 ਘੰਟਿਆਂ ਵਿੱਚ ਹੀ ਡਿੱਗ ਗਈ ਸੀ।

ਫੜਨਵੀਸ

ਤਸਵੀਰ ਸਰੋਤ, Getty Images

ਇਸ ਘਟਨਾ ਤੋਂ ਬਾਅਦ ਫੜਨਵੀਸ ਕਾਫ਼ੀ ਦੁਖੀ ਹੋਏ। ਉਨ੍ਹਾਂ ਦਾ ਅਜਿਹਾ ਅਕਸ ਬਣ ਗਿਆ ਸੀ ਕਿ ਸੱਤਾ ਦੇ ਲਾਲਚ ਵਿੱਚ ਉਨ੍ਹਾਂ ਨੇ ਜਲਦਬਾਜ਼ੀ ਕੀਤੀ।

ਸ਼ਾਇਦ ਇਹੀ ਕਾਰਨ ਹੈ ਕਿ ਹੁਣ ਉਹ ਅਪਰੇਸ਼ਨ ਲੋਟਸ ਨੂੰ ਅੰਜਾਮ ਦੇਣ ਵਿੱਚ ਉਹ ਤਾਂ ਸ਼ਾਮਿਲ ਹਨ ਪਰ ਇਸ ਵਾਰ ਸਾਵਧਾਨੀ ਵਰਤਦੇ ਹੋਏ ਸਾਹਮਣੇ ਨਹੀਂ ਆ ਰਹੇ।

ਉਹ ਪਿਛਲੇ ਡੇਢ ਸਾਲ ਤੋਂ ਕਹਿ ਰਹੇ ਹਨ ਕਿ ਮਹਾਰਾਸ਼ਟਰ ਦੀ ਗਠਬੰਧਨ ਸਰਕਾਰ ਆਪਸੀ ਵਿਰੋਧ ਤੋਂ ਬਾਅਦ ਡਿੱਗ ਜਾਵੇਗੀ।

ਹੁਣ ਜਦੋਂ ਇਹ ਸਰਕਾਰ ਲੜਖੜਾ ਰਹੀ ਹੈ ਤਾਂ ਬੀਜੇਪੀ ਦੇ ਨੇਤਾ ਆਖ ਰਹੇ ਹਨ ਕਿ ਉਹ ਸ਼ਿਵ ਸੈਨਾ ਦਾ ਆਪਸੀ ਮਾਮਲਾ ਹੈ।

ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਇਸ ਗੱਲ ਦਾ ਸਪਸ਼ਟ ਸੰਕੇਤ ਹਨ ਕਿ ਏਕਨਾਥ ਸ਼ਿੰਦੇ ਦੇ ਹੱਥ ਬਗ਼ਾਵਤ ਦਾ ਝੰਡਾ ਭਾਜਪਾ ਨੇ ਹੀ ਫੜਾਇਆ ਹੈ।

ਇਸ 'ਚ ਭਾਜਪਾ ਦੀ ਸ਼ਮੂਲੀਅਤ ਹੋਣ ਦੇ ਪੰਜ ਸਪਸ਼ਟ ਸੰਕੇਤ ਵੇਖੇ ਜਾ ਸਕਦੇ ਹਨ

1. ਹਵਾਈ ਅੱਡੇ ਉਪਰ ਮੋਹਿਤ ਕੰਬੋਜ ਦੀ ਮੌਜੂਦਗੀ

ਮੋਹਿਤ ਕੰਬੋਜ ਮੁੰਬਈ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਾਣੇ ਪਹਿਚਾਣੇ ਚਿਹਰਾ ਹਨ। ਉਹ ਸੂਰਤ ਹਵਾਈ ਅੱਡੇ ਉਪਰ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਹਵਾਈ ਜਹਾਜ਼ ਵਿੱਚ ਬਿਠਾਉਂਦੇ ਹੋਏ ਦੇਖੇ ਗਏ ਹਨ।

ਜੇਕਰ ਇਹ ਸ਼ਿਵ ਸੈਨਾ ਦਾ ਅੰਦਰੂਨੀ ਮਾਮਲਾ ਹੈ ਤਾਂ ਕੰਬੋਜ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਦੀ ਸਹਾਇਤਾ ਲਈ ਉੱਥੇ ਕਿਵੇਂ ਪਹੁੰਚੇ। ਇਕ ਸਵਾਲ ਇਹ ਵੀ ਹੈ ਕਿ ਪੰਜ ਤਾਰਾ ਹੋਟਲ ਅਤੇ ਹਵਾਈ ਜਹਾਜ਼ ਬੁੱਕ ਕਿਸ ਨੇ ਕਰਵਾਏ ਸਨ।

ਮੋਹਿਤ ਕੰਬੋਜ ਸੂਰਤ ਹਵਾਈ ਅੱਡੇ ਉਪਰ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਹਵਾਈ ਜਹਾਜ਼ ਵਿੱਚ ਬਿਠਾਉਂਦੇ ਹੋਏ ਦੇਖੇ ਗਏ ਹਨ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੋਹਿਤ ਕੰਬੋਜ ਸੂਰਤ ਹਵਾਈ ਅੱਡੇ ਉਪਰ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਹਵਾਈ ਜਹਾਜ਼ ਵਿੱਚ ਬਿਠਾਉਂਦੇ ਹੋਏ ਦੇਖੇ ਗਏ ਹਨ।

ਮੋਹਿਤ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਉੱਥੇ ਇੱਕ ਅਮੀਰ ਜੌਹਰੀ ਹਨ। 2014 ਵਿੱਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦਿੱਤਾ ਸੀ। ਉਸ ਵੇਲੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ ਤਕਰੀਬਨ ਢਾਈ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਸੀ।

ਕਈ ਵੱਡੇ ਚਿਹਰਿਆਂ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੂੰ ਟਿਕਟ ਕਿਵੇਂ ਮਿਲਿਆ ਇਸ ਬਾਰੇ ਵੀ ਚਰਚਾ ਹੋਈ ਸੀ। ਚੋਣਾਂ ਹਾਰਨ ਤੋਂ ਬਾਅਦ ਹੀ ਪਾਰਟੀ ਵਿੱਚ ਨਵਾਂ ਰੁਤਬਾ ਘਟਿਆ ਨਹੀਂ। ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਉਨ੍ਹਾਂ ਖ਼ਿਲਾਫ਼ ਕੇਸ ਵੀ ਕੀਤਾ ਪਰ ਕੰਬੋਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਵਿੱਤੀ ਘੁਟਾਲਾ ਨਹੀਂ ਕੀਤਾ।

2. ਸ਼ਿੰਦੇ ਦੇ ਨਾਲ ਸੰਜੇ ਕੁਟੇ

ਡਾ ਸੰਜੇ ਕੁਟੇ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਨੇਤਾ ਹਨ। ਉਨ੍ਹਾਂ ਦੀ ਪਛਾਣ ਦਵਿੰਦਰ ਫੜਨਵੀਸ ਦੇ ਵਿਸ਼ਵਾਸ ਪਾਤਰ ਦੇ ਰੂਪ ਵਿੱਚ ਹੈ। ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਜਦੋਂ ਸੂਰਤ ਗਏ ਤਾਂ ਸਭ ਤੋਂ ਪਹਿਲਾਂ ਉੱਥੇ ਸੰਜੇ ਕੁਟੇ ਪਹੁੰਚੇ।

ਊਧਵ ਠਾਕਰੇ ਦੇ ਨਜ਼ਦੀਕੀ ਮਿਲਿੰਦ ਨਰਵੇਕਰ ਸੂਰਤ ਦੇ ਹੋਟਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਸੰਜੇ ਕੁਟੇ ਨੇ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕਰ ਲਈ ਸੀ। ਉਨ੍ਹਾਂ ਨੇ ਕੇਵਲ ਮੁਲਾਕਾਤ ਹੀ ਨਹੀਂ ਕੀਤੀ ਸਗੋਂ ਉੱਥੇ ਹੀ ਰੁਕੇ।

ਵਿਧਾਨ ਸਭਾ ਵਿੱਚ ਦੇਵੇਂਦਰ ਫੜਨਵੀਸ ਦੇ ਪਿੱਛੇ ਬੈਠਣ ਵਾਲੇ ਡਾ ਸੰਜੇ ਰਾਜਨੀਤਕ ਗਲਿਆਰਿਆਂ ਵਿੱਚ ਕਾਫੀ ਚਰਚਿਤ ਹਨ।

ਤਸਵੀਰ ਸਰੋਤ, Sanjay Kute

ਤਸਵੀਰ ਕੈਪਸ਼ਨ, ਵਿਧਾਨ ਸਭਾ ਵਿੱਚ ਦੇਵੇਂਦਰ ਫੜਨਵੀਸ ਦੇ ਪਿੱਛੇ ਬੈਠਣ ਵਾਲੇ ਡਾ ਸੰਜੇ ਰਾਜਨੀਤਕ ਗਲਿਆਰਿਆਂ ਵਿੱਚ ਕਾਫੀ ਚਰਚਿਤ ਹਨ।

ਜਦੋਂ ਸ਼ਿਵ ਸੈਨਾ ਦੇ ਵਿਦਰੋਹੀ ਵਿਧਾਇਕ ਗੁਹਾਟੀ ਪਹੁੰਚੇ ਤਾਂ ਕੁਟੇ ਵੀ ਉੱਥੇ ਮੌਜੂਦ ਸਨ। ਵਿਧਾਨ ਸਭਾ ਵਿੱਚ ਦੇਵੇਂਦਰ ਫੜਨਵੀਸ ਦੇ ਪਿੱਛੇ ਬੈਠਣ ਵਾਲੇ ਡਾ ਸੰਜੇ ਰਾਜਨੀਤਕ ਗਲਿਆਰਿਆਂ ਵਿੱਚ ਕਾਫੀ ਚਰਚਿਤ ਹਨ।

ਹਾਲ ਹੀ ਵਿੱਚ ਰਾਜ ਸਭਾ ਤੇ ਵਿਧਾਨ ਪ੍ਰੀਸ਼ਦ ਚੋਣਾਂ ਵਿਚ ਉਨ੍ਹਾਂ ਨੇ ਪੋਲਿੰਗ ਏਜੰਟ ਦੇ ਤੌਰ ’ਤੇ ਕੰਮ ਵੀ ਕੀਤਾ ਸੀ।

3. ਭਾਜਪਾ ਸ਼ਾਸਿਤ ਸੂਬਿਆਂ ਵਿੱਚ ਵਿਧਾਇਕ

ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਜੇਕਰ ਸਿਰਫ਼ ਆਪਣੇ ਨੇਤਾ ਨਾਲ ਨਾਰਾਜ਼ ਹੁੰਦੇ ਤਾਂ ਫੋਨ ਬੰਦ ਕਰਕੇ ਮਹਾਰਾਸ਼ਟਰ ਵਿੱਚ ਕਿਤੇ ਜਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੰਦੇ। ਮਹਾਰਾਸ਼ਟਰ ਵਿੱਚ ਵੀ ਹਜ਼ਾਰਾਂ ਹੋਟਲ ਹਨ। ਇਸ ਤੋਂ ਪਹਿਲਾਂ ਵੀ ਜੇਕਰ ਕਿਸੇ ਆਗੂ ਨੂੰ ਗੁੱਸਾ ਆਇਆ ਤਾਂ ਉਨ੍ਹਾਂ ਨੇ ਸੂਬੇ ਵਿਚ ਹੀ ਕਿਤੇ ਜਾ ਕੇ ਆਪਣੇ ਫੋਨ ਬੰਦ ਕੀਤੇ ਸਨ।

ਇਹ ਵੀ ਪੜ੍ਹੋ:

ਪਰ ਏਕਨਾਥ ਸ਼ਿੰਦੇ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਤਾਂ ਲੋਨਾਵਲਾ ਗਏ ਅਤੇ ਨਾ ਹੀ ਮੁਲਸ਼ੀ। ਉਹ ਮਹਾਰਾਸ਼ਟਰ ਦੀ ਸਰਹੱਦ ਪਾਰ ਕਰਕੇ ਗੁਜਰਾਤ ਗਏ। ਗੁਜਰਾਤ ਕੇਵਲ ਇੱਕ ਸੂਬਾ ਨਹੀਂ ਹੈ ਸਗੋਂ ਮੋਦੀ ਅਤੇ ਅਮਿਤ ਸ਼ਾਹ ਦਾ ਗੜ੍ਹ ਹੈ। ਇਹ ਸਾਫ ਦਿਖ ਰਿਹਾ ਸੀ ਕਿ ਗੁਜਰਾਤ ਪੁਲਿਸ ਦੀ ਦੇਖ ਰੇਖ ਹੋਏ ਉੱਥੇ ਰੁਕੇ ਹਨ।

ਇਸ ਤੋਂ ਬਾਅਦ ਤਮਾਮ ਵਿਧਾਇਕ ਇੱਕ ਹੋਰ ਭਾਜਪਾ ਸ਼ਾਸਿਤ ਸੂਬੇ ਅਸਾਮ ਵਿੱਚ ਚਲੇ ਗਏ। ਇੱਥੇ ਵੀ ਉਨ੍ਹਾਂ ਨੂੰ ਸਥਾਨਕ ਪੁਲਿਸ ਦੀ ਸਹਾਇਤਾ ਮਿਲੀ ਹੋਈ ਸੀ। ਜੇਕਰ ਇਹ ਸਿਰਫ਼ ਅੰਦਰੂਨੀ ਨਾਰਾਜ਼ਗੀ ਸੀ ਤਾਂ ਮਰਾਠੀ ਵਿਧਾਇਕ ਹਜ਼ਾਰਾਂ ਮੀਲ ਦੂਰ ਗੁਹਾਟੀ ਕਿਉਂ ਗਏ। ਅਜਿਹਾ ਭਾਜਪਾ ਦੀ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ।

4. ਏਕਨਾਥ ਸ਼ਿੰਦੇ ਦੀ ਮੰਗ

ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਸਾਹਮਣੇ ਜੋ ਮੰਗ ਰੱਖੀ ਹੈ ਉਹ ਆਪਣੀ ਨਾਰਾਜ਼ਗੀ ਦੇ ਬਾਰੇ ਨਹੀਂ ਸੀ। ਉਹ ਭਾਰਤੀ ਜਨਤਾ ਪਾਰਟੀ ਨਾਲ ਗਠਬੰਧਨ ਕਰਨਾ ਚਾਹੁੰਦੇ ਹਨ। ਜੇਕਰ ਉਹ ਊਧਵ ਠਾਕਰੇ ਨਾਲ ਨਾਰਾਜ਼ ਹੁੰਦੇ ਤਾਂ ਉਨ੍ਹਾਂ ਅੱਗੇ ਆਪਣੀ ਸ਼ਿਕਾਇਤ ਰੱਖਦੇ ਨਾ ਕਿ ਗੱਠਬੰਧਨ ਦੀ ਗੱਲ।

ਭਾਰਤੀ ਜਨਤਾ ਪਾਰਟੀ ਨਾਲ ਗਠਬੰਧਨ ਤੋੜ ਕੇ ਠਾਕਰੇ ਨੇ ਮਹਾਵਿਕਾਸ ਅਘਾੜੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਆਪ ਮੁੱਖ ਮੰਤਰੀ ਬਣੇ।

ਪਿਛਲੇ ਢਾਈ ਸਾਲਾਂ ਵਿੱਚ ਭਾਜਪਾ ਤੇ ਸ਼ਿਵ ਸੈਨਾ ਨੇ ਇੱਕ ਦੂਜੇ ਦੀ ਖ਼ੂਬ ਆਲੋਚਨਾ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸ਼ਿੰਦੇ ਇਸ ਗੱਲ ਨੂੰ ਜਾਣਦੇ ਸਨ ਕਿ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਠਾਕਰੇ ਦੁਬਾਰਾ ਭਾਜਪਾ ਨਾਲ ਨਹੀਂ ਜਾ ਸਕਦੇ।

ਉਹ ਫਿਰ ਵੀ ਅਜਿਹੀ ਮੰਗ ਕਿਉਂ ਕਰ ਰਹੇ ਹਨ। ਜੇਕਰ ਉਧਵ ਠਾਕਰੇ ਉਨ੍ਹਾਂ ਦੀ ਗੱਲ ਮੰਨ ਲੈਂਦੇ ਹਨ ਤਾਂ ਇਸ ਦਾ ਸਿੱਧਾ ਫ਼ਾਇਦਾ ਭਾਜਪਾ ਤੇ ਫੜਨਵੀਸ ਨੂੰ ਹੋਵੇਗਾ।

ਊਧਵ ਠਾਕਰੇ ਦਾ ਮੁੱਖ ਮੰਤਰੀ ਅਹੁਦਾ ਚਲਾ ਜਾਵੇਗਾ ਅਤੇ ਇਹ ਪਰ ਫੜਨਵੀਸ ਦੇ ਮੋਢਿਆਂ ਉਤੇ ਪੈਂਦਾ। ਜੇਕਰ ਛਿੰਦੇ ਸ਼ਿਵ ਸੈਨਾ ਨਹੀਂ ਛੱਡਣਾ ਚਾਹੁੰਦੇ ਤਾਂ ਉਨ੍ਹਾਂ ਨੇ ਦੂਜੀ ਪਾਰਟੀ ਦੇ ਨੇਤਾ ਨੂੰ ਮੁੱਖ ਮੰਤਰੀ ਅਹੁਦੇ ਨੂੰ ਦੇਣ ਦੀ ਅਜੀਬੋ ਗਰੀਬ ਮੰਗ ਨਹੀਂ ਕਰਨੀ ਸੀ।

5. ਏਕਨਾਥ ਸ਼ਿੰਦੇ ਦੀ ਭਾਸ਼ਾ

ਇਸ ਸੰਕਟ ਦੇ ਦੌਰਾਨ ਏਕਨਾਥ ਸ਼ਿੰਦੇ ਦੀ ਭਾਸ਼ਾ ਨੂੰ ਨੇੜਿਓਂ ਦੇਖੀ ਪਤਾ ਲੱਗਦਾ ਹੈ ਕਿ ਉਹ ਭਾਜਪਾ ਦੀ ਬੋਲੀ ਬੋਲ ਰਹੇ ਹਨ।

"ਸੱਤਾ ਲਈ ਬਾਲਾ ਸਾਹਿਬ ਦੇ ਹਿੰਦੂਤਵ ਨੂੰ ਛੱਡਣਾ ਠੀਕ ਨਹੀਂ ਹੈ।"

ਇਹ ਗੱਲ ਭਾਜਪਾ ਦੇ ਫੜਨਵੀਸ ,ਚੰਦਰਕਾਂਥ ਪਾਟਿਲ ਅਤੇ ਕਈ ਬੁਲਾਰੇ ਪਹਿਲਾਂ ਵੀ ਬੋਲ ਚੁੱਕੇ ਹਨ।

ਭਾਰਤੀ ਜਨਤਾ ਪਾਰਟੀ ਨੇ ਸ਼ਿਵ ਸੈਨਾ ਨਾਲ ਨਾਤਾ ਤੋੜਿਆ ਪਰ ਬਾਲਾ ਸਾਹਿਬ ਦੇ ਉੱਤਰਾਧਿਕਾਰੀ ਹੋਣ ਦਾ ਦਾਅਵਾ ਵੀ ਕੀਤਾ।

ਸ਼ਿੰਦੇ ਸਮੂਹ ਵਿੱਚ ਸ਼ਿਵ ਸੈਨਾ ਦੇ ਤਕਰੀਬਨ 40 ਵਿਧਾਇਕ ਸ਼ਾਮਲ ਹੋ ਗਏ ਹਨ।

ਤਸਵੀਰ ਸਰੋਤ, Eknath Shinde/Twitter

ਤਸਵੀਰ ਕੈਪਸ਼ਨ, ਸ਼ਿੰਦੇ ਸਮੂਹ ਵਿੱਚ ਸ਼ਿਵ ਸੈਨਾ ਦੇ ਤਕਰੀਬਨ 40 ਵਿਧਾਇਕ ਸ਼ਾਮਲ ਹੋ ਗਏ ਹਨ।

ਇਹੀ ਗੱਲ ਸ਼ਿੰਦੇ ਵੀ ਬੋਲ ਰਹੇ ਹਨ। ਸ਼ਿੰਦੇ ਨੇ ਊਧਵ ਠਾਕਰੇ ਦਾ ਨਾਮ ਨਹੀਂ ਲਿਆ ਪਰ ਉਹ ਅਸਿੱਧੇ ਤੌਰ 'ਤੇ ਕਹਿ ਰਹੇ ਹਨ ਕਿ ਠਾਕਰੇ ਨੇ ਸੱਤਾ ਲਈ ਬਾਲਾ ਸਾਹਿਬ ਦੇ ਹਿੰਦੂਤਵ ਨੂੰ ਤਿਆਗ ਦਿੱਤਾ ਹੈ।

ਇਸ ਲਈ ਭਾਜਪਾ ਸ਼ਿੰਦੇ ਤੋਂ ਜਿੰਨੀ ਵੀ ਦੂਰੀ ਬਣਾ ਕੇ ਰੱਖੇ ਤੇ ਕਹੇ ਕਿ ਸੈਨਾ ਦਾ ਇਹ ਸੰਕਟ ਅੰਦਰੂਨੀ ਹੈ ਪਰ ਇਹ ਸੱਚਾਈ ਹੈ ਕਿ ਭਾਜਪਾ ਨੇ ਸ਼ਿਵ ਸੈਨਾ ਦੇ ਘਰ ਅੰਦਰ ਲੱਗੀ ਅੱਗ ਨੂੰ ਹਵਾ ਦੇਣ ਦਾ ਕੰਮ ਕੀਤਾ ਹੈ।

ਹੁਣ ਅਜਿਹਾ ਲੱਗਦਾ ਹੈ ਕਿ ਸ਼ਿੰਦੇ ਸਮੂਹ ਵਿੱਚ ਸ਼ਿਵ ਸੈਨਾ ਦੇ ਤਕਰੀਬਨ 40 ਵਿਧਾਇਕ ਸ਼ਾਮਲ ਹੋ ਗਏ ਹਨ।

ਸਾਨੂੰ ਜਾਣਕਾਰੀ ਮਿਲੀ ਹੈ ਕਿ ਭਾਜਪਾ ਨੇ ਛਿੰਦੇ ਨੂੰ ਉਪ ਮੁੱਖ ਮੰਤਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਜੇਕਰ ਛੇਤੀ ਹੀ ਸ਼ਿੰਦੇ ਅਤੇ ਪ੍ਰਵੇਸ਼ ਇੱਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਉਣ ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)