ਭਾਰਤ ਅਤੇ ਚੀਨ ਦੀ ਸਰਹੱਦ 'ਤੇ ਅਜਿਹਾ ਕੀ ਹੋਇਆ ਜਿਸ ’ਤੇ ਅਮਰੀਕੀ ਜਨਰਲ ਨੇ ਚਿੰਤਾ ਜ਼ਾਹਰ ਕੀਤੀ

ਤਸਵੀਰ ਸਰੋਤ, Indian army
ਅਮਰੀਕੀ ਸੈਨਾ ਦੇ ਪੈਸੇਫਿਕ ਕਮਾਂਡਿੰਗ ਜਨਰਲ ਚਾਰਲਸ ਫਲਿਨ ਨੇ ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਆਖਿਆ ਕਿ ਭਾਰਤ ਦੇ ਨਾਲ ਲੱਗਦੀ ਚੀਨ ਦੀ ਸਰਹੱਦ ਉੱਪਰ ਚੀਨ ਵੱਲੋਂ ਕਈ ਨਵੀਆਂ ਚੀਜ਼ਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ।
ਫਲਿਨ ਮੰਗਲਵਾਰ ਨੂੰ ਭਾਰਤ ਪਹੁੰਚੇ ਹਨ ਅਤੇ ਭਾਰਤੀ ਫ਼ੌਜ ਦੇ ਮੁਖੀ ਮਨੋਜ ਪਾਂਡੇ ਨਾਲ ਬੈਠਕ ਵੀ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਹਿੰਦ ਪ੍ਰਸ਼ਾਂਤ ਵਿੱਚ ਚੀਨ ਦੇ ਅਸਥਿਰ ਰੁਖ਼ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ।
ਭਾਰਤ ਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿੱਚ ਐਕਚੁਅਲ ਲਾਈਨ ਆਫ ਕੰਟਰੋਲ (ਐਲਏਸੀ) ਉੱਪਰ ਮਈ 2020 ਤੋਂ ਹਾਲਾਤ ਤਣਾਅਪੂਰਨ ਹਨ।
ਗਲਵਾਨ ਇਲਾਕੇ ਵਿੱਚ ਦੋਹਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਹਿੰਸਕ ਝੜਪ ਵੀ ਹੋਈ ਸੀ। ਪਿਛਲੇ ਮਹੀਨੇ ਮਿਲੀ ਜਾਣਕਾਰੀ ਮੁਤਾਬਕ ਚੀਨ ਪੂਰਬੀ ਲੱਦਾਖ ਵਿੱਚ ਦੂਜਾ ਪੁਲ ਬਣਾ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਪੁਲ ਰਾਹੀਂ ਚੀਨ ਦੇ ਫੌਜੀਆਂ ਨੂੰ ਲੱਦਾਖ ਛੇਤੀ ਪਹੁੰਚਣ ਵਿੱਚ ਸਹਾਇਤਾ ਮਿਲੇਗੀ। ਪਿਛਲੇ ਹਫ਼ਤੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਖਿਆ ਸੀ ਕਿ ਭਾਰਤ ਪੂਰਬੀ ਲੱਦਾਖ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਨੂੰ ਮਨਜ਼ੂਰ ਨਹੀਂ ਕਰੇਗਾ।
ਚੀਨ ਦਾ ਕਈ ਦੇਸ਼ਾਂ ਨਾਲ ਸਰਹੱਦਾਂ ਨੂੰ ਲੈ ਕੇ ਵਿਵਾਦ ਹੈ। ਇਨ੍ਹਾਂ ਵਿੱਚ ਵੀਅਤਨਾਮ ਅਤੇ ਜਪਾਨ ਵੀ ਸ਼ਾਮਿਲ ਹਨ ।
ਜਦੋਂ ਪੱਤਰਕਾਰਾਂ ਨੇ ਅਮਰੀਕੀ ਜਨਰਲ ਚਾਰਲਸ ਫਲਿਨ ਨੂੰ ਲੱਦਾਖ ਵਿੱਚ ਭਾਰਤ-ਚੀਨ ਦੀ ਸਰਹੱਦ ਉਤੇ ਚੱਲ ਰਹੇ ਵਿਵਾਦ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਜਿਸ ਪੱਧਰ 'ਤੇ ਫੌਜੀ ਗਤੀਵਿਧੀ ਹੋ ਰਹੀ ਹੈ ਉਹ ਅੱਖਾਂ ਖੋਲ੍ਹਣ ਵਾਲੀ ਹੈ। ਮੈਨੂੰ ਲੱਗਦਾ ਹੈ ਕਿ ਜਿਸ ਪੱਧਰ 'ਤੇ ਚੀਨ ਨੇ ਪੱਛਮੀ ਥੀਏਟਰ ਕਮਾਂਡ ਵਿੱਚ ਕੁਝ ਚੀਜ਼ਾਂ ਵਿਕਸਤ ਕੀਤੀਆਂ ਹਨ ਉਹ ਚਿੰਤਾਜਨਕ ਹਨ।"

ਤਸਵੀਰ ਸਰੋਤ, ANI
ਅਮਰੀਕੀ ਜਰਨਲ ਦੇ ਇਸ ਬਿਆਨ ਉਪਰ ਹੈਦਰਾਬਾਦ ਤੋਂ ਸੰਸਦ ਮੈਂਬਰ ਅਸੱਦੁਦੀਨ ਓਵੈਸੀ ਨੇ ਮੋਦੀ ਸਰਕਾਰ ਉੱਪਰ ਸਵਾਲ ਚੁੱਕੇ ਹਨ।
ਓਵੈਸੀ ਨੇ ਆਖਿਆ ਹੈ ਕਿ ਮੋਦੀ ਸਰਕਾਰ ਕਮਜ਼ੋਰ ਅਤੇ ਡਰਪੋਕ ਹੈ। ਉਧਰ ਦੂਜੇ ਪਾਸੇ ਕਾਂਗਰਸੀ ਬੁਲਾਰੇ ਸ਼ਮਾ ਮੁਹੰਮਦ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਕਿ ਸਾਡੀ ਜ਼ਮੀਨ ਜਾ ਚੁੱਕੀ ਹੈ।
ਜਨਰਲ ਫਲਿਨ ਨੇ ਆਖਿਆ ਕਿ ਜਦੋਂ ਕੋਈ ਚੀਨ ਦੇ ਹਥਿਆਰਾਂ ਨੂੰ ਵੇਖਦਾ ਹੈ ਤਾਂ ਉਸ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਆਖਿਰ ਲੋੜ ਕੀ ਹੈ। ਉਨ੍ਹਾਂ ਨੇ ਆਖਿਆ ਕਿ ਇੱਕੋ ਜਿਹੀ ਸੋਚ ਰੱਖਣ ਵਾਲੇ ਦੇਸ਼ਾਂ ਨੂੰ ਚੀਨ ਨੂੰ ਜਵਾਬ ਦੇਣ ਲਈ ਇਕੱਠੇ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:
ਚੀਨ ਦੀ ਫ਼ੌਜ ਦੀ ਪੱਛਮੀ ਥੀਏਟਰ ਕਮਾਂਡ ਭਾਰਤ ਦੀ ਸਰਹੱਦ ਨਾਲ ਲੱਗਦੀ ਹੈ। ਭਾਰਤ ਅਤੇ ਚੀਨ ਦਰਮਿਆਨ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਦੇ ਬਾਰੇ ਵੀ ਅਮਰੀਕੀ ਜਰਨਲ ਨੇ ਟਿੱਪਣੀ ਕੀਤੀ।
ਉਨ੍ਹਾਂ ਨੇ ਆਖਿਆ, "ਮੈਨੂੰ ਲੱਗਦਾ ਹੈ ਕਿ ਗੱਲਬਾਤ ਸਹਾਇਤਾ ਕਰੇਗੀ ਪਰ ਇੱਥੇ ਹਾਲਾਤ ਵੀ ਮਾਅਨੇ ਰੱਖਦੇ ਹਨ। ਮੇਰਾ ਮੰਨਣਾ ਹੈ ਕਿ ਚੀਨ ਜੋ ਕਹਿ ਰਿਹਾ ਹੈ ਉਹ ਗੱਲ ਹੋਰ ਹੈ ਪਰ ਜਿਸ ਤਰੀਕੇ ਦਾ ਚੀਨੀ ਵਿਵਹਾਰ ਹੈ ਉਹ ਚਿੰਤਾਜਨਕ ਹੈ ਅਤੇ ਇਹ ਸਾਰਿਆਂ ਨੂੰ ਚਿੰਤਤ ਕਰਦਾ ਹੈ।"
ਜਨਰਲ ਫਲਿਨ ਵੀਰਵਾਰ ਨੂੰ ਕੋਲਕਾਤਾ ਦਾ ਦੌਰਾ ਕਰ ਰਹੇ ਹਨ। ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਵਾਦ ਨੂੰ ਸੁਲਝਾਉਣ ਲਈ ਹੁਣ ਤੱਕ ਦੋਹਾਂ ਦੇਸ਼ਾਂ ਦੀ ਫ਼ੌਜ ਵਿੱਚ 15 ਵਾਰ ਬੈਠਕ ਹੋਈ ਹੈ।
ਦੋਹਾਂ ਪੱਖਾਂ ਦਰਮਿਆਨ ਰਾਜਨੀਤਿਕ ਅਤੇ ਫ਼ੌਜੀ ਗੱਲਬਾਤ ਤੋਂ ਬਾਅਦ ਪੈਂਗੌਂਗ ਸੋ ਦੇ ਉੱਤਰੀ ਅਤੇ ਦੱਖਣੀ ਪਾਸੇ ਤੋਂ ਫੌਜ ਨੂੰ ਹਟਾ ਲਿਆ ਗਿਆ ਸੀ।

ਭਾਰਤ ਅਤੇ ਚੀਨ ਦਰਮਿਆਨ ਵਿਵਾਦ
- ਅਪ੍ਰੈਲ 2020 ਵਿੱਚ ਸ਼ੁਰੂ ਹੋਏ ਤਾਜ਼ੇ ਵਿਵਾਦ ਵਿੱਚ ਚੀਨ ਨੇ ਵਿਵਾਦਤ ਸਰਹੱਦ ਦੇ ਪੂਰਬੀ ਲੱਦਾਖ ਵਿੱਚ ਫ਼ੌਜੀ ਮੋਰਚਾਬੰਦੀ ਕੀਤੀ
- ਫਿਰ ਘਾਟੀ ਪੈਂਗੌਂਗ ਅਤੇ ਗੋਗਰਾ ਹੌਟਸਪ੍ਰਿੰਗ ਵਰਗੇ ਇਲਾਕਿਆਂ ਵਿਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਸਾਹਮਣਾ ਹੋਇਆ
- 15 ਜੂਨ 2020 ਨੂੰ ਹਿੰਸਕ ਝੜਪ ਹੋਈ ਅਤੇ ਇਸ ਝੜਪ ਵਿੱਚ ਭਾਰਤ ਦੇ 20 ਫ਼ੌਜੀਆਂ ਦੀ ਜਾਨ ਗਈ ਜਿਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਸਨ।
- ਬਾਅਦ ਵਿੱਚ ਚੀਨ ਨੇ ਮੰਨਿਆ ਕਿ ਚੀਨ ਦੇ ਵੀ ਚਾਰ ਫ਼ੌਜੀ ਮਾਰੇ ਗਏ ਹਨ ਪਰ ਜਾਣਕਾਰੀ ਮੁਤਾਬਕ ਚੀਨੀ ਫੌਜੀਆਂ ਦੀ ਮੌਤ ਦਾ ਅੰਕੜਾ ਇਸ ਤੋਂ ਜ਼ਿਆਦਾ ਸੀ।
- ਫ਼ਰਵਰੀ 2021 ਵਿਚ ਦੋਹਾਂ ਦੇਸ਼ਾਂ ਨੇ ਪੈਂਗੌਂਗ ਸੌ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਵਿਚ ਚਰਣਬੱਧ ਤਰੀਕੇ ਨਾਲ ਤਣਾਅ ਘੱਟ ਕਰਨ ਦਾ ਐਲਾਨ ਕੀਤਾ
- ਗੋਗਨਾ ਅਤੇ ਹੌਟ ਸਪਰਿੰਗਜ਼ ਡੈਮਚੌਕ,ਡੈੱਪਸੌਂਗ ਵਰਗੇ ਇਲਾਕਿਆਂ ਨੂੰ ਲੈ ਕੇ ਵਿਵਾਦ ਹੁਣ ਵੀ ਜਾਰੀ ਹੈ
- ਲਾਈਨ ਆਫ ਐਕਚੁਅਲ ਕੰਟ੍ਰੋਲ ਉੱਪਰ ਭਾਰਤ ਅਤੇ ਚੀਨ ਦਰਮਿਆਨ ਘੱਟੋ ਘੱਟ 12 ਜਗ੍ਹਾ 'ਤੇ ਵਿਵਾਦ ਚੱਲ ਰਿਹਾ ਹੈ।
- ਜੂਨ 2020 ਦੀ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੋਰ ਕਮਾਂਡਰ ਪੱਧਰ 'ਤੇ ਕਈ ਵਾਰ ਬੈਠਕ ਹੋਈ ਹੈ।

ਕੀ ਆਖਦੇ ਹਨ ਵਿਰੋਧੀ ਆਗੂ
ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਇਸ ਬਿਆਨ 'ਤੇ ਕਈ ਟਵੀਟ ਕੀਤੇ ਹਨ।
ਉਹ ਲਿਖਦੇ ਹਨ, "ਲੱਦਾਖ ਵਿਚ ਚੀਨੀ ਗਤੀਵਿਧੀਆਂ ਦੇ ਕਾਰਨ ਪੈਦਾ ਹੋਏ ਚਿੰਤਾਜਨਕ ਅਤੇ ਅੱਖਾਂ ਖੋਲ੍ਹਣ ਵਾਲੇ ਹਾਲਾਤ ਦੀ ਜਾਣਕਾਰੀ ਦੇਣ ਲਈ ਸਾਨੂੰ ਅਮਰੀਕੀ ਜਨਰਲ ਦੀ ਲੋੜ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਚੀਨ ਦਾ ਨਾਮ ਲੈਣਾ ਭੁੱਲ ਗਏ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਨ੍ਹਾਂ ਨੇ ਅਗਲੀ ਟਵੀਟ ਵਿੱਚ ਲਿਖਿਆ ਹੈ,"ਇਹ ਦੁਖਦਾਈ ਹੈ ਕਿ ਇਸ ਵਿਸ਼ੇ ਵਿੱਚ ਮੇਰੇ ਸਵਾਲਾਂ ਨੂੰ ਸੰਸਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ ਅਤੇ ਸਰਹੱਦ ਚੀਨ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਸੀ। ਹੁਣ ਇੱਕ ਵਿਦੇਸ਼ੀ ਦਿੱਲੀ ਵਿੱਚ ਆ ਕੇ ਸਾਨੂੰ ਦੱਸ ਰਿਹਾ ਹੈ।"
ਕਾਂਗਰਸ ਪਾਰਟੀ ਆਗੂ ਸ਼ਮ੍ਹਾ ਮੁਹੰਮਦ ਨੇ ਇਸ ਬਿਆਨ ਉਪਰ ਲਿਖਿਆ ਹੈ,"ਅਮਰੀਕੀ ਜਰਨਲ ਦਾ ਕਹਿਣਾ ਹੈ ਕਿ ਲੱਦਾਖ ਦੇ ਕੋਲ ਚੀਨੀ ਹਰਕਤ ਅੱਖਾਂ ਖੋਲ੍ਹਣ ਵਾਲੀ ਹੈ ਅਤੇ ਜੋ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ ਉਹ ਖ਼ਤਰਨਾਕ ਹੈ। ਸਾਡੀ ਜ਼ਮੀਨ ਜਾ ਚੁੱਕੀ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਭਾਰਤ ਦਾ ਰੁਖ
ਕੁਝ ਦਿਨ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਕ ਪ੍ਰੋਗਰਾਮ ਦੌਰਾਨ ਆਖਿਆ ਸੀ ਕਿ ਭਾਰਤ ਆਪਣੀ ਸਰਹੱਦ ਉੱਪਰ ਬਦਲਾਵ ਦੇ ਇਕਪਾਸੜ ਕੋਸ਼ਿਸ਼ਾਂ ਨੂੰ ਮਨਜ਼ੂਰ ਨਹੀਂ ਕਰੇਗਾ।
ਜੈਸ਼ੰਕਰ ਦੇ ਇਸ ਬਿਆਨ ਨੂੰ ਚੀਨ ਉੱਤੇ ਨਿਸ਼ਾਨਾ ਮੰਨਿਆ ਗਿਆ ਸੀ। ਜੈਸ਼ੰਕਰ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਉਪਰ ਰੱਖੇ ਗਏ ਪ੍ਰੋਗਰਾਮ ਦੌਰਾਨ ਬੋਲੇ ਸਨ।
ਇਸ ਦੌਰਾਨ ਆਗੂਆਂ ਨੇ ਆਖਿਆ ਸੀ, "ਸਾਡੀਆਂ ਸਰਹੱਦਾਂ ਨੂੰ ਸੁਰੱਖਿਆ ਦੀ ਲੋੜ ਹੈ ਅਤੇ ਜੋ ਚੀਜ਼ਾਂ ਪਹਿਲਾਂ ਤੋਂ ਤੈਅ ਹਨ ਜੇ ਉਸ ਵਿਰੁੱਧ ਕੁਝ ਹੋਈਆਂ ਤਾਂ ਪਹਿਲਾਂ ਵਰਗੀ ਪ੍ਰਤੀਕਿਰਿਆ ਮਿਲੇਗੀ।"

ਤਸਵੀਰ ਸਰੋਤ, ANI
"ਜਿੱਥੋਂ ਤੱਕ ਸੁਰੱਖਿਆ ਦੀ ਗੱਲ ਹੈ ਅਸੀਂ ਆਪਣੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੇ ਰਹਾਂਗੇ। ਅਸੀਂ ਇਤਿਹਾਸ ਦੀਆਂ ਝਿਜਕਾਂ ਤੋਂ ਬਾਹਰ ਆ ਚੁੱਕੇ ਹਾਂ ਅਤੇ ਹੁਣ ਸਾਡੇ ਵਿਕਲਪਾਂ ਨੂੰ ਵੀਟੋ ਨਹੀਂ ਕਰਨ ਦਿੱਤਾ ਜਾਵੇਗਾ।"
ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ 9 ਮਈ ਨੂੰ ਆਖਿਆ ਸੀ ਕਿ ਚੀਨ ਭਾਰਤ ਦੀ ਸਰਹੱਦ ਨਾਲ ਜੁੜੇ ਵਿਵਾਦ ਨੂੰ ਜਾਰੀ ਰੱਖਣਾ ਚਾਹੁੰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਜੇਕਰ ਚੀਨ ਸਰਹੱਦ ਦੇ ਕੁਝ ਬਦਲਾਅ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਭਾਰਤ ਨਾ ਸਿਰਫ਼ ਰੋਕੇਗਾ ਸਗੋਂ ਜਵਾਬੀ ਕਾਰਵਾਈ ਵੀ ਕਰੇਗਾ।
ਜਨਰਲ ਮਨੀਸ਼ ਪਾਂਡੇ ਨੇ ਆਖਿਆ ਸੀ,"ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਚੁਣੌਤੀ 2020 ਤੋਂ ਚਲ ਰਹੇ ਹਾਲਾਤਾਂ ਨੂੰ ਠੀਕ ਕਰਨਾ ਹੈ। ਜਦ ਤੱਕ ਪੂਰਬੀ ਲੱਦਾਖ ਦੀ ਗੱਲ ਹੈ ਤਾਂ ਸਾਡਾ ਟੀਚਾ ਅਤੇ ਇਰਾਦਾ ਇੱਥੇ ਅਪ੍ਰੈਲ 2020 ਤੋਂ ਪਹਿਲਾਂ ਦੇ ਹਾਲਾਤਾਂ ਨੂੰ ਬਹਾਲ ਕਰਨਾ ਹੈ। ਸਾਡਾ ਇਰਾਦਾ ਦੋਹਾਂ ਪੱਖਾਂ ਵਿਚ ਵਿਸ਼ਵਾਸ ਅਤੇ ਸ਼ਾਂਤੀ ਨੂੰ ਮੁੜ ਸਥਾਪਿਤ ਕਰਨਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













