ਬਚਪਨ ਵਿਚ ਵਿੱਛੜੇ ਭੈਣ-ਭਰਾ ਦੇ 42 ਸਾਲ ਬਾਅਦ ਮਿਲਣ ਦੀ ਕਹਾਣੀ

ਤਸਵੀਰ ਸਰੋਤ, Casper Anderson
- ਲੇਖਕ, ਮੋਹਨ
- ਰੋਲ, ਬੀਬੀਸੀ ਲਈ
1970 ਦੇ ਦਹਾਕੇ ਵਿੱਚ ਕੋਇੰਬਟੂਰ ਵਿੱਚ ਮੈਰੀ ਕੈਥਰੀਨ ਨਾਮ ਦੀ ਇੱਕ ਔਰਤ 'ਬਲੂ ਮਾਊਂਟੇਨ' ਨਾਮ ਦਾ ਇੱਕ ਚਿਲਡ੍ਰਨ ਹੋਮ ਚਲਾਉਂਦੀ ਹੁੰਦੀ ਸੀ।
ਉਸ ਵੇਲੇ ਅਵਾਯੂ ਅਤੇ ਸਰਸਵਤੀ ਨਾਮ ਦੇ ਇੱਕ ਜੋੜੇ ਨੇ ਆਪਣੇ ਦੋ ਬੱਚਿਆਂ ਵਿਜਿਆ ਅਤੇ ਰਾਜਕੁਮਾਰ ਨੂੰ ਇਸ ਚਿਲਡ੍ਰਨ ਹੋਮ ਵਿੱਚ ਛੱਡ ਦਿੱਤਾ ਸੀ।
1979 ਵਿੱਚ ਰਾਜਕੁਮਾਰ ਨੂੰ ਡੈਨਮਾਰਕ ਦੇ ਇੱਕ ਜੋੜੇ ਨੇ ਗੋਦ ਲੈ ਲਿਆ ਅਤੇ ਉਨ੍ਹਾਂ ਨੇ ਉਸ ਦਾ ਨਾਮ ਰੱਖਿਆ, ਐਂਡਰਸਨ ਕੈਸਪਰ।
ਉੱਥੇ ਹੀ ਰਾਜਕੁਮਾਰ ਦੀ ਭੈਣ ਵਿਜਿਆ ਨੂੰ ਅਮਰੀਕਾ ਦੇ ਇੱਕ ਜੋੜੇ ਨੇ ਗੋਦ ਲੈ ਲਿਆ। ਵਿਜਿਆ ਨੂੰ ਵੀ ਇੱਕ ਨਵਾਂ ਨਾਮ ਡਾਇਨਾ ਵਿਜਿਆ ਕਾਲ ਮਿਲਿਆ ਸੀ।
ਹੁਣ 42 ਸਾਲ ਬਾਅਦ ਦੋਵਾਂ ਭੈਣ-ਭਰਾਵਾਂ ਦਾ ਮੇਲ ਹੋਇਆ ਹੈ ਅਤੇ ਇਹ ਡੀਐੱਨਏ ਟੈਸਟਿੰਗ ਤਕਨੀਕ ਰਾਹੀਂ ਸੰਭਵ ਹੋਇਆ ਹੈ।

ਤਸਵੀਰ ਸਰੋਤ, Casper Anderson
ਡਾਇਨਾ ਨੂੰ 1 ਫਰਵਰੀ 1979 ਨੂੰ ਗੋਦ ਲਿਆ ਗਿਆ ਸੀ। ਉਨ੍ਹਾਂ ਦੇ ਨਵੇਂ ਮਾਪੇ ਉਨ੍ਹਾਂ ਨੂੰ ਲੈ ਕੇ ਅਮਰੀਕਾ ਚਲੇ ਗਏ।
ਉੱਥੇ ਹੀ ਕੈਸਪਰ ਨੂੰ ਉਸੇ ਸਾਲ 9 ਫਰਵਰੀ ਨੂੰ ਗੋਦ ਲਿਆ ਗਿਆ ਅਤੇ ਉਨ੍ਹਾਂ ਡੈਨਮਾਰਕ ਲੈ ਕੇ ਚਲੇ ਗਏ।
ਡਾਇਨਾ ਯਾਦ ਕਰਦੀ ਹੈ ਕਿ ਉਨ੍ਹਾਂ ਦਾ ਇੱਕ ਛੋਟਾ ਭਰਾ ਸੀ। ਪਰ ਕੈਸਪਰ ਨੂੰ ਜਦੋਂ ਗੋਦ ਲਿਆ ਗਿਆ ਸੀ ਤਾਂ ਉਹ ਕਾਫੀ ਛੋਟੇ ਸਨ।
ਉਨ੍ਹਾਂ ਦੀ ਮਾਂ ਇਹ ਕਹਿ ਕੇ ਛੱਡ ਗਈ ਉਹ ਖਾਣਾ ਲੈਣ ਲਈ ਬਾਹਰ ਜਾ ਰਹੀ ਹੈ।
ਡਾਕਿਊਮੈਂਟਰੀ ਵਿੱਚ ਉਹ ਇਹ ਦੱਸਦੀ ਹੈ, "ਮੈਂ ਰੋ ਰਹੀ ਸੀ ਅਤੇ ਮਾਂ ਨੂੰ ਕਹਿ ਰਹੀ ਸੀ ਕਿ ਮੈਨੂੰ ਛੱਡ ਕੇ ਨਾ ਜਾਓ। ਆਖ਼ਰੀ ਵਾਰ ਮੈਂ ਮਾਂ ਨੂੰ ਉਸ ਵੇਲੇ ਹੀ ਦੇਖਿਆ ਸੀ।"
ਆਪਣੀਆਂ ਜੜ੍ਹਾਂ ਦੀ ਭਾਲ
ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਡਾਇਨਾ ਨੇ ਕਿਹਾ ਕਿ ਵਿਦੇਸ਼ ਵਿੱਚ ਇੱਕ ਗੋਰੇ ਪਰਿਵਾਰ ਵਿੱਚ ਪਾਲਣ-ਪੋਸ਼ਣ ਦੌਰਾਨ ਉਹ ਆਪਣੇ-ਆਪ ਨੂੰ ਕਾਫੀ ਅਲੱਗ-ਥਲੱਗ ਮਹਿਸੂਸ ਕਰਦੀ ਸੀ।

ਤਸਵੀਰ ਸਰੋਤ, Casper Anderson
ਉਹ ਕਹਿੰਦੀ ਹੈ, "ਮੈਂ ਆਪਣੀ ਮਾਂ ਨੂੰ ਭੁੱਲ ਨਹੀਂ ਸਕੀ ਸੀ। ਮੇਰੇ ਅੰਦਰ ਭਾਰਤ ਨਾਲ ਜੁੜੀਆਂ ਯਾਦਾਂ ਸਨ। ਹਾਲਾਂਕਿ, ਜਿਸ ਪਰਿਵਾਰ ਨੇ ਮੈਨੂੰ ਗੋਦ ਲਿਆ ਸੀ ਉਸ ਨੇ ਮੇਰੀ ਵਧੀਆ ਪਰਵਰਿਸ਼ ਕੀਤੀ ਅਤੇ ਮੇਰਾ ਪੂਰਾ ਧਿਆਨ ਰੱਖਿਆ।"
ਕੈਸਪਰ ਕਹਿੰਦੇ ਹਨ ਕਿ ਉਹ ਕਾਫੀ ਛੋਟੀ ਉਮਰ ਵਿੱਚ ਇਹ ਜਾਣ ਗਏ ਸਨ ਕਿ ਜਿਸ ਪਰਿਵਾਰ ਨਾਲ ਉਹ ਰਹਿ ਰਹੇ ਹਨ ਉਹ ਉਨ੍ਹਾਂ ਦਾ ਆਪਣਾ ਨਹੀਂ ਹੈ।
ਬੇਸ਼ੱਕ ਉਹ ਯੂਰਪ ਵਿੱਚ ਸੀ ਪਰ ਉਨ੍ਹਾਂ ਦੀ ਸਕਿਨ ਦਾ ਰੰਗ ਉਨ੍ਹਾਂ ਦਾ ਰੰਗ ਦੱਸਦਾ ਸੀ ਕਿ ਉਨ੍ਹਾਂ ਦੀਆਂ ਜੜ੍ਹਾ ਭਾਰਤ ਨਾਲ ਜੁੜੀਆਂ ਹਨ।"
ਇਹ ਵੀ ਪੜ੍ਹੋ-
ਉਹ ਕਹਿੰਦੇ ਹਨ, "ਪਰ ਮੈਨੂੰ ਆਪਣੀਆਂ ਜੜ੍ਹਾਂ ਨੂੰ ਭਾਲਣ ਦਾ ਕਦੇ ਵੀ ਮੌਕਾ ਨਹੀਂ ਮਿਲਿਆ ਸੀ। ਮੈਂ ਦੋ ਵਾਰ ਕੋਇੰਬਟੂਰ ਆਇਆ। ਇੱਕ ਵਾਰ ਸਾਲ 2015 ਵਿੱਚ ਅਤੇ ਫਿਰ ਦੂਜੀ ਵਾਰ 2019 ਵਿੱਚ।"
"ਮੈਂ ਦੇਖਿਆ ਕਿ ਜਿਸ ਚਿਲਡ੍ਰਨ ਹੋਮ ਵਿੱਚ ਮੈਂ ਸੀ ਉਹ ਕਦੋਂ ਦਾ ਬੰਦ ਹੋ ਗਿਆ ਹੈ। ਜੋ ਲੋਕ ਇਸ ਨੂੰ ਚਲਾਉਂਦੇ ਸਨ ਉਹ ਮੈਨੂੰ ਇਸ ਨਾਲ ਜੁੜੀਆਂ ਤਸਵੀਰਾਂ ਦੇਣ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦੇ ਸਕੇ। ਮੈਂ ਨਿਰਾਸ਼ ਹੋ ਡੈਨਮਾਰਕ ਪਰਤ ਆਇਆ।"
ਡੀਐੱਨਏ ਟੈਸਟ
ਠੀਕ ਉਸੇ ਵੇਲੇ ਕੈਸਪਰ ਦੇ ਇੱਕ ਦੋਸਤ ਨੇ ਸੁਝਾਇਆ ਕਿ ਉਨ੍ਹਾਂ ਨੂੰ ਡੀਐੱਨਏ ਟੈਸਟ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਕਈ ਕੰਪਨੀਆਂ ਹਨ, ਜੋ ਡੀਐੱਨਏ ਦੇ ਨਮੂਨਿਆਂ ਦੀ ਜਾਂਚ ਕਰਦੀਆਂ ਹਨ ਅਤੇ ਸਟੋਰ ਵਿੱਚ ਰੱਖੇ ਸੈਂਪਲ ਨਾਲ ਉਨ੍ਹਾਂ ਦਾ ਮਿਲਾਣ ਕਰਦੀਆਂ ਹਨ।

ਤਸਵੀਰ ਸਰੋਤ, Casper Anderson
ਲਿਹਾਜ਼ਾ ਆਪਣੇ ਪਰਿਵਾਰ ਬਾਰੇ ਹੋਰ ਜਾਨਣ ਦੀ ਆਸ ਵਿੱਚ ਕੈਸਪਰ ਨੇ 'ਐਨਸੈਸਟਰੀ' ਨਾਮ ਦੀ ਇੱਕ ਫਰਮ ਨੂੰ ਆਪਣੇ ਡੀਐੱਨਏ ਸੈਂਪਲ ਦਿੱਤੇ।
ਮਾਂ ਦੀ ਭਾਲ ਵਿੱਚ ਭੈਣ ਮਿਲੀ
ਸ਼ੁਰੂਆਤ ਵਿੱਚ ਕੈਸਪਰ ਨੂੰ ਉਤਸ਼ਾਹਿਤ ਕਰਨ ਵਾਲਾ ਨਤੀਜਾ ਨਹੀਂ ਮਿਲਿਆ। ਪਰ ਕੁਝ ਮਹੀਨਿਆਂ ਬਾਅਦ ਅਮਰੀਕਾ ਦੇ ਯੂਟਾ ਤੋਂ ਮਾਈਕਲ ਨਾਮ ਦੇ ਇੱਕ ਸ਼ਖ਼ਸ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਡੀਐੱਨਏ ਸੈਂਪਲ ਕੈਸਪਰ ਦੇ ਸੈਂਪਲ ਨਾਲ ਕੁਝ ਹਦ ਤੱਕ ਮੇਲ ਖਾ ਰਿਹਾ ਹੈ।
ਕੈਸਪਰ ਦੱਸਦੇ ਹਨ, "ਮੇਰੇ ਡੀਐੱਨਏ ਸੈਂਪਲ ਦੇਣ ਤੋਂ ਬਾਅਦ ਉਸ ਸ਼ਖ਼ਸ ਨੇ ਵੀ ਉਸੇ ਕੰਪਨੀ ਨੂੰ ਆਪਣਾ ਸੈਂਪਲ ਦਿੱਤਾ ਸੀ।"
ਇੱਧਰ ਡਾਇਨਾ ਆਪਣੀ ਕਹਾਣੀ ਜਾਰੀ ਰੱਖਦਿਆਂ ਕਹਿੰਦੀ ਹੈ, "ਮੇਰਾ ਬੇਟਾ ਮਾਈਕਲ ਕੁਝ ਕੰਮ ਨਾਲ ਥੋੜ੍ਹੇ ਸਮੇਂ ਲਈ ਬੰਗਲੁਰੂ ਗਿਆ ਸੀ। ਉੱਥੇ ਉਸ ਨੇ ਫੋਨ 'ਤੇ ਮੈਨੂੰ ਦੱਸਿਆ,'ਮਾਂ ਮੈਨੂੰ ਤੁਹਾਡੇ ਕੁਝ ਰਿਸ਼ਤੇਦਾਰ ਮਿਲੇ ਹਨ'।"
ਡਾਇਨਾ ਨੂੰ ਯਾਦ ਸੀ ਕਿ ਉਨ੍ਹਾਂ ਦਾ ਕੋਈ ਭਰਾ ਵੀ ਸੀ। ਪਰ ਸ਼ੁਰੂ ਵਿੱਚ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਬੇਟੇ ਨੂੰ ਦੂਰ ਦਾ ਕੋਈ ਰਿਸ਼ਤੇਦਾਰ ਮਿਲਿਆ ਹੋਵੇਗਾ।
ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਨੇ ਜਿਸ ਨੂੰ ਭਾਲਿਆ ਸੀ ਉਹ ਉਨ੍ਹਾਂ ਦੇ ਸਗੇ ਭਰਾ ਸਨ।
ਆਪਣੇ ਪਰਿਵਾਰ ਦੀ ਭਾਲ ਵਿੱਚ ਡਾਇਨਾ ਨੇ ਵੀ ਆਪਣਾ ਡੀਐੱਨ ਸੈਂਪਲ ਇੱਕ ਦੂਜੀ ਕੰਪਨੀ ਨੂੰ ਦਿੱਤਾ ਸੀ।

ਤਸਵੀਰ ਸਰੋਤ, Casper Anderson
ਡਾਇਨਾ ਕਹਿੰਦੀ ਹੈ, "ਮੈਨੂੰ ਯਾਦ ਹੈ ਕਿ ਜਦੋਂ ਮੈਂ ਚਿਲਡ੍ਰਨ ਹੋਮ ਵਿੱਚ ਸੀ ਤਾਂ ਇੱਕ ਛੋਟਾ ਬੱਚਾ ਵੀ ਮੇਰੇ ਨਾਲ ਸੀ। ਜਦੋਂ ਮੈਂ ਉਸ ਨੂੰ ਮਿਲਦੀ ਤਾਂ ਖਾਣਾ ਅਤੇ ਸਨੈਕਸ ਉਸ ਨੂੰ ਦਿੰਦੀ ਹੁੰਦੀ ਸੀ।"
ਕੈਸਪਰ ਕਹਿੰਦੇ ਹਨ ਕਿ ਮਾਈਕਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਉਸੇ ਚਿਲਡ੍ਰਨ ਹੋਮ ਤੋਂ ਗੋਦ ਲਿਆ ਗਿਆ ਸੀ।
ਉਹ ਕਹਿੰਦੇ ਹਨ, "ਮੈਂ ਆਪਣੇ ਮਾਤਾ-ਪਿਤਾ ਦੀ ਭਾਲ ਵਿੱਚ ਭਾਰਤ ਆਉਂਦੀ ਸੀ। ਪਰ ਮੈਨੂੰ ਇਹ ਯਾਦ ਨਹੀਂ ਸੀ ਕਿ ਮੇਰੀ ਭੈਣ ਵੀ ਹੈ। ਮੈਂ ਉਸ ਨਾਲ ਸਾਲ 2019 ਵਿੱਚ ਪਹਿਲੀ ਵਾਰ ਫੋਨ 'ਤੇ ਗੱਲਬਾਤ ਕੀਤੀ।"
ਪੁਨਰ ਮਿਲਣ
ਇਨ੍ਹਾਂ ਸਾਲਾਂ ਦੌਰਾਨ ਲੌਕਡਾਊਨ ਸੀ ਇਸ ਲਈ ਭੈਣ-ਭਰਾ ਨੂੰ ਮਿਲਣ ਲਈ ਇਸ ਸਾਲ ਦੇ ਫਰਵਰੀ ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪਿਆ।
ਕੈਸਪਰ ਨੇ ਇੱਕ ਵਾਰ ਆਪਣਾ ਡੀਐੱਨਏ '23 ਐਂਡ ਮੀ' ਨਾਮ ਦੀ ਕੰਪਨੀ ਨੂੰ ਦਿੱਤਾ ਸੀ। ਡਾਇਨਾ ਨੇ ਪਹਿਲਾ ਇਸੇ ਕੰਪਨੀ ਨੂੰ ਆਪਣਾ ਡੀਐੱਨਏ ਸੈਂਪਲ ਦਿੱਤਾ ਸੀ।
ਕੈਸਪਰ ਕਹਿੰਦੇ ਹਨ, "ਦੋਵਾਂ ਦੇ ਡੀਐੱਨਏ 100 ਫੀਸਦ ਮਿਲ ਗਏ।"
ਉਹ ਕਹਿੰਦੇ ਹਨ, "ਭੈਣ ਨੂੰ ਲੱਭਣ ਤੋਂ ਪਹਿਲਾਂ ਹੀ ਮੈਨੂੰ ਚਿਲਡ੍ਰਨ ਹੋਮ ਤੋਂ ਇੱਕ ਤਸਵੀਰ ਮਿਲ ਗਈ ਸੀ ਜਿਸ ਵਿੱਚ ਮੇਰੀ ਭੈਣ ਮੈਨੂੰ ਅੱਗੇ ਖੜ੍ਹੀ ਨਜ਼ਰ ਆ ਰਹੀ ਸੀ। ਮੈਂ ਉਦੋਂ ਤੱਕ ਉਸ ਨੂੰ ਸਿਰਫ਼ ਤਸਵੀਰ ਵਿੱਚ ਦੇਖਿਆ ਸੀ ਅਤੇ ਉਦੋਂ ਤੋਂ ਹੀ ਉਸ ਨਾਲ ਮਿਲਣ ਦੀ ਇੱਛਾ ਤੇਜ਼ ਹੋ ਗਈ।"
ਕੈਸਪਰ ਨੇ ਕਿਹਾ, "ਜਦੋਂ ਮੈਂ ਆਪਣੇ ਮਾਤਾ-ਪਿਤਾ ਦੀ ਤਲਾਸ਼ ਵਿੱਚ ਭਾਰਤ ਆਇਆ ਸੀ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੀ ਭੈਣ ਨੂੰ ਲੱਭ ਲਵਾਂਗਾ। ਮੈਂ ਸਿਰਫ਼ ਨਾਵਲਾਂ-ਕਹਾਣੀਆਂ ਵਿੱਚ ਅਜਿਹਾ ਹੁੰਦਿਆਂ ਪੜਿਆ ਸੀ।"
"ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਇੱਕ ਭੈਣ ਹੈ ਤਾਂ, ਮੇਰੇ ਅੰਦਰ ਜੋ ਭਾਵਨਾਵਾਂ ਉਛਲ ਰਹੀਆਂ ਸਨ ਮੈਂ ਉਨ੍ਹਾਂ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦਾ।"
ਡਾਇਨਾ ਕਹਿੰਦੀ ਹੈ ਕਿ ਕੈਸਪਰ ਨਾਲ ਪਹਿਲੀ ਵਾਰ ਗੱਲ ਕਰਦਿਆਂ ਹੋਇਆ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਹ ਉਨ੍ਹਾਂ ਦੇ ਭਰਾ ਹੀ ਹਨ।
ਉਹ ਕਹਿੰਦੀ ਹੈ, "ਡੀਐੱਨਏ ਟੈਸਟ ਤਾਂ ਬਸ ਇੱਕ ਰਸਮੀ ਜ਼ਰੀਆ ਸੀ।"
ਡਾਇਨਾ ਅਤੇ ਕੈਸਪਰ ਹੁਣ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਦੋਵਾਂ ਨੇ ਛੇਤੀ ਹੀ ਇਕੱਠੇ ਆ ਕੇ ਭਾਰਤ ਵਿੱਚ ਪਰਿਵਾਰ ਦੇ ਹੋਰ ਲੋਕਾਂ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















