ਸਿੱਧੂ ਮੂਸੇਵਾਲਾ, ਜਥੇਦਾਰ ਹਰਪ੍ਰੀਤ ਸਿੰਘ ਤੇ ਗਨੀਵ ਕੌਰ ਸਣੇ ਇਨ੍ਹਾਂ ਹਸਤੀਆਂ ਦੀ ਸੁਰੱਖਿਆ ਘਟਾਈ ਗਈ ਸੀ

ਜਾਣ ਪਛਾਣੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਗਿਆ।

ਇਹ ਵਾਰਦਾਤ ਐਤਵਾਰ ਸ਼ਾਮੀ ਮਾਨਸਾ ਦੇ ਜਵਾਹਰਕੇ ਪਿੰਡ ਨੇੜੇ ਉਦੋਂ ਵਾਪਰੀ ਜਦੋਂ ਸਿੱਧੂ ਆਪਣੇ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ।

ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ 424 ਹਸਤੀਆਂ ਨੂੰ ਦਿੱਤੀ ਪੁਲਿਸ ਸੁਰੱਖਿਆ ਨੂੰ ਘਟਾਇਆ ਜਾਂ ਖ਼ਤਮ ਕੀਤਾ ਗਿਆ ਸੀ।

ਇਨ੍ਹਾਂ ਵਿਚ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਅਤੇ ਅਕਾਲੀ ਦਲ ਦੀ ਮੌਜੂਦਾ ਵਿਧਾਇਕ ਗਨੀਵ ਕੌਰਮ ਮਜੀਠੀਆ ਦੇ ਨਾਲ ਸ਼ਾਮਲ ਸੀ।

ਪੰਜਾਬ ਦੇ ਅਡੀਸ਼ਨਲ ਡੀਜੀਪੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਪੰਜਾਬ ਦੇ ਧਾਰਮਿਕ, ਸਿਆਸੀ ਅਤੇ ਨੌਕਰਸ਼ਾਹ ਖੇਤਰ ਨਾਲ ਕਈ ਵੱਡੇ ਨਾਮ ਸ਼ਾਮਲ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਉੱਪਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ''ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਅੱਧੇ ਉਨ੍ਹਾਂ ਨੇ ਵਾਪਸ ਲੈ ਲਏ ਹਨ ਅੱਧੇ ਅਸੀਂ ਵਾਪਸ ਕਰ ਦਿਆਂਗੇ।''

ਇਹ ਵੀ ਪੜ੍ਹੋ:

ਆਓ ਨਜ਼ਰ ਮਾਰਦੇ ਹਾਂ ਇਸ ਸੂਚੀ ਵਿੱਚ ਸ਼ਾਮਲ ਕੁਝ ਪ੍ਰਮੁੱਖ ਨਾਵਾਂ ਉੱਪਰ-

ਧਾਰਮਿਕ ਹਸਤੀਆਂ ਵਿੱਚ ਅਹਿਮ ਨਾਮ

  • ਗਿਆਨੀ ਰਘਬੀਰ ਸਿੰਘ (ਜਥੇਦਾਰ ਕੇਸਗੜ੍ਹ ਸਾਹਿਬ)
  • ਗਿਆਨੀ ਹਰਪ੍ਰੀਤ ਸਿੰਘ (ਜਥੇਦਾਰ ਦਮਦਮਾ ਸਾਹਿਬ)
  • ਗਿਆਨੀ ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ)
  • ਬਾਬਾ ਲੱਖਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ)
  • ਬਾਬਾ ਘਾਲਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ)
  • ਪਿਆਰਾ ਸਿੰਘ ਭਨਿਆਰਾਂਵਾਲੇ ਦੇ ਡੇਰੇ ਦੇ ਮੌਜੂਦਾ ਮੁਖੀ ਸਤਨਾਮ ਸਿੰਘ
  • ਸੰਤ ਨਿਰੰਜਨ ਦਾਸ (ਡੇਰਾ ਸੱਚਖੰਡ ਬੱਲਾਂ, ਜਲੰਧਰ)
  • ਸਤਿਗੁਰੂ ਉਧੇ ਸਿੰਘ ਨਾਮਧਾਰੀ (ਡੇਰਾ ਮੁਖੀ ਭੈਣੀ ਸਾਹਿਬ, ਲੁਧਿਆਣਾ)
  • ਬੀਬੀ ਸਾਹਿਬ ਕੌਰ ਮਰਹੂਮ ਸੰਤ ਜਗਜੀਤ ਸਿੰਘ (ਭੈਣੀ ਸਾਹਿਬ) ਦੀ ਬੇਟੀ
  • ਸੰਤ ਜਗਤਾਰ ਸਿੰਘ ਮਰਹੂਮ ਸੰਤ ਜਗਜੀਤ ਸਿੰਘ (ਭੈਣੀ ਸਾਹਿਬ) ਦੇ ਜਵਾਈ
  • ਅਜੀਤ ਸਿੰਘ ਪੂਹਲਾ ਦੀ ਮਾਂ ਸੁਰਿੰਦਰ ਕੌਰ
  • ਬਾਬਾ ਸੁਖਦੇਵ ਸਿੰਘ (ਮੁਖੀ ਡੇਰਾ ਰੂਮੀਂ, ਬਠਿੰਡਾ)
  • ਡੇਰਾ ਦਿਵਿਆ ਜੋਤੀ ਜਾਗਰਿਤੀ ਸੰਸਥਾਨ, ਜਲੰਧਰ
  • ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ),ਲੁਧਿਆਣਾ

ਸਿਆਸੀ ਆਗੂਆਂ ਵਿੱਚ ਅਹਿਮ ਨਾਮ

  • ਸ਼ਮਸ਼ੇਰ ਸਿੰਘ ਦੂਲੋਂ (ਕਾਂਗਰਸ)
  • ਜਗਦੇਵ ਸਿੰਘ ਕਮਾਲੂ (ਸਾਬਕਾ ਵਿਧਾਇਕ, ਮੌੜ)
  • ਕੁਲਜੀਤ ਸਿੰਘ ਨਾਗਰਾ (ਕਾਂਗਰਸ)
  • ਕੰਵਰ ਸੰਧੂ ( ਸਾਬਕਾ ਵਿਧਾਇਕ, ਖਰੜ)
  • ਸ਼ਰਨਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ,ਅਕਾਲੀ ਦਲ)
  • ਫ਼ਤਹਿ ਜੰਗ ਸਿੰਘ ਬਾਜਵਾ (ਸਾਬਕਾ ਵਿਧਾਇਕ)
  • ਕੁਲਬੀਰ ਸਿੰਘ ਜੀਰਾ (ਸਾਬਕਾ ਵਿਧਾਇਕ)
  • ਅਜੈਬ ਸਿੰਘ ਭੱਟੀ (ਸਾਬਕਾ ਵਿਧਾਇਕ)
  • ਅਨਿਲ ਸਰੀਨ (ਭਾਜਪਾ ਪੰਜਾਬ ਦੇ ਮੁੱਖ ਬੁਲਾਰੇ)
  • ਨਿਰਮਲ ਸਿੰਘ ਕਾਹਲੋਂ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ)
  • ਰਾਣਾ ਕੇਪੀ ਸਿੰਘ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ)
  • ਮਹਿੰਦਰ ਸਿੰਘ ਕੇਪੀ (ਚੇਅਰਮੈਨ, ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ)
  • ਪਰਗਟ ਸਿੰਘ ( ਵਿਧਾਇਕ, ਜਲੰਧਰ ਕੈਂਟ, ਕਾਂਗਰਸ)

ਗਾਇਕ/ਕਲਾਕਾਰ

  • ਸਿੱਧੂ ਮੂਸੇਵਾਲਾ
  • ਪਰਮਿੰਦਰ ਸਿੰਘ ਬੈਂਸ (ਗੀਤਕਾਰ)

ਸਾਬਕਾ ਅਫ਼ਸਰ

  • ਐਮਏ ਫਾਰੂਕੀ, ਸਾਬਕਾ ਡੀਜੀਪੀ
  • ਐਸਐਸ ਵਿਰਕ, ਸਾਬਕਾ ਡੀਜੀਪੀ
  • ਮੁਹੰਮਦ ਮੁਸਤਫ਼ਾ, (ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)