ਨਵਜੋਤ ਸਿੱਧੂ ਦੀ ਸੁਰੱਖਿਆ ’ਚ ਕਥਿਤ ਕੁਤਾਹੀ ਦੇ ਇਲਜ਼ਾਮਾਂ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਕੀ ਕਿਹਾ - ਪ੍ਰੈੱਸ ਰੀਵਿਊ

ਨਵਜੋਤ ਸਿੱਧੂ

ਤਸਵੀਰ ਸਰੋਤ, NARINDER NANU/GETTY IMAGES

ਤਸਵੀਰ ਕੈਪਸ਼ਨ, ਸਿੱਧੂ ਦੇ ਦੋਸਤ ਅਤੇ ਰੋਡਰੇਜ ਮਾਮਲੇ 'ਚ ਸ਼ਾਮਿਲ ਰਹੇ (ਬਰੀ ਹੋਏ) ਰੁਪਿੰਦਰ ਸਿੰਘ ਬਨੀ ਸੰਧੂ ਨੇ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਿੱਚ ਹੋਈ ਕਥਿਤ ਕੁਤਾਹੀ ਦੇ ਮਾਮਲੇ ਵਿੱਚ ਜੇਲ੍ਹ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ''ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਚੂਕ ਨਹੀਂ ਹੋਈ ਹੈ ਅਤੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ।''

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਰੇਡਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਆਤਮ ਸਮਰਪਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਇਹ ਇਲਜ਼ਾਮ ਲੱਗੇ ਸਨ ਕਿ ਜਿਸ ਬੈਰਕ ਵਿੱਚ ਸਿੱਧੂ ਨੂੰ ਰੱਖਿਆ ਗਿਆ ਹੈ, ਉਸ ਵਿੱਚ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ 'ਚ ਸਜ਼ਾ ਬੰਦ ਇੱਕ ਹੋਰ ਕੈਦੀ ਨੂੰ ਵੀ ਰੱਖਿਆ ਗਿਆ ਸੀ ਜਿਸ ਨੂੰ ਬਾਅਦ ਵਿੱਚ ਸਿੱਧੂ ਦੀ ਬੈਰਕ 'ਚੋਂ ਕਿਸੇ ਦੂਜੇ ਬੈਰਕ ਵਿੱਚ ਭੇਜ ਦਿੱਤਾ ਗਿਆ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਮਾਮਲੇ ਵਿੱਚ ਸਿੱਧੂ ਦੇ ਦੋਸਤ ਅਤੇ ਰੋਡਰੇਜ ਮਾਮਲੇ 'ਚ ਬਰੀ ਹੋਏ ਰੁਪਿੰਦਰ ਸਿੰਘ ਬਨੀ ਸੰਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਦੋਸਤ ਨੂੰ ''ਕੋਈ ਖ਼ਤਰਾ ਨਹੀਂ ਹੈ''।

ਇਸ ਬਾਰੇ ਜੇਲ੍ਹ ਸੁਪਰੀਟੇਂਡੇਂਟ ਮਨਜੀਤ ਟਿਵਾਣਾ ਨੇ ਕਿਹਾ ਕਿ ਕੈਦੀਆਂ ਨੂੰ ਸੁਰੱਖਿਅਤ ਰੱਖਦੇ ਹੋਏ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ।

ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਹਰਦਿਆਲ ਕੰਬੋਜ ਨੇ ਵੀ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਹਰ ਉਸ ਵਿਅਕਤੀ ਤੋਂ ਪੁੱਛਗਿੱਛ ਕਰਨੀ ਚਾਹੀਦਾ ਹੈ ਜੋ ਸਿੱਧੂ ਨੂੰ ਮਿਲਣ ਆਉਂਦਾ ਹੈ।

ਜੇਲ੍ਹ ਸੁਪਰੀਡੈਂਟ ਮਨਜੀਤ ਟਿਵਾਨਾ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਨਵਜੋਤ ਸਿੱਧੂ ਲਈ ਸਾਰੀ ਪ੍ਰਕਿਰਿਆ ਦਾ ਪਾਲਣ ਹੋਇਆ ਹੈ।

ਉਨ੍ਹਾਂ ਕਿਹਾ, "ਅਸੀਂ ਨਵਜੋਤ ਸਿੱਧੂ ਦੀ ਬੈਰਕ ਵਿੱਚ ਕਿਸੇ ਗਲਤ ਵਿਅਕਤੀ ਨੂੰ ਆਉਣ ਨਹੀਂ ਦਿੱਤਾ ਹੈ।"

ਇਹ ਵੀ ਪੜ੍ਹੋ:

ਮਨੋਹਰ ਲਾਲ ਖੱਟਰ ਖਿਲਾਫ਼ ਭਾਜਪਾ ਦੇ ਐੱਮਪੀ ਦਾ ਮੋਰਚਾ

ਹਰਿਆਣਾ ਤੋਂ ਭਾਜਪਾ ਦੇ ਐੱਮਪੀ ਅਰਵਿੰਦ ਸ਼ਰਮਾ ਦਾ ਕਹਿਣਾ ਹੈ ਹਰਿਆਣਾ ਨੂੰ ਇੱਕ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਮੁੱਖ ਮੰਤਰੀ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਵੀ ਤੰਜ ਕੱਸਿਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਅਰਵਿੰਦ ਸ਼ਰਮਾ ਦਾ ਕਹਿਣਾ ਹੈ ਕਿ ਮਨੋਹਰ ਲਾਲ ਖੱਟਰ ਇੱਕ ਅਜਿਹੇ ਸੀਐੱਮ ਹਨ ''ਜੋ ਆਪਣਾ ਦਿਮਾਗ ਲਗਾ ਕੇ ਕੰਮ ਨਹੀਂ ਕਰਦੇ''।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਰੋਹਤਕ 'ਚ ਦੀਪੇਂਦਰ ਸਿੰਘ ਹੁੱਡਾ ਨੂੰ ਹਰਾਉਣ ਵਾਲੇ ਭਾਜਪਾ ਦੇ ਲੋਕ ਸਭਾ ਮੈਂਬਰ ਅਰਵਿੰਦ ਸ਼ਰਮਾ ਨੇ ਐਤਵਾਰ ਨੂੰ ਬ੍ਰਾਹਮਣ ਭਾਈਚਾਰੇ ਦੇ ਮੈਂਬਰਾਂ ਦੁਆਰਾ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਗਲਾਂ ਕਹੀਆਂ।

ਉਨ੍ਹਾਂ ਕਿਹਾ: "56 ਸਾਲ ਪਹਿਲਾਂ ਜਦੋਂ 1966 ਵਿੱਚ ਹਰਿਆਣਾ ਦਾ ਗਠਨ ਹੋਇਆ ਸੀ, ਪੰਡਿਤ ਭਗਵਤ ਦਿਆਲ ਸ਼ਰਮਾ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ। ਪਰ ਉਹ ਕਿੰਨੇ ਮਹੀਨੇ ਰਹੇ? - ਛੇ ਮਹੀਨੇ। ਹਮਾਰੇ ਸਾਢੇ ਚਾਰ ਸਾਲ ਕਬ ਦਿਓਗੇ ਭਾਈ?''

ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ ਅਰਵਿੰਦ ਸ਼ਰਮਾ ਨੇ ਇਹ ਵੀ ਕਿਹਾ ਕਿ ਉਹ ਮਨੋਹਰ ਲਾਲ ਖੱਟਰ ਦੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਦੇ ਖ਼ਿਲਾਫ਼ ਨਹੀਂ ਹਨ।

ਉਨ੍ਹਾਂ ਅੱਗੇ ਕਿਹਾ, ''ਮੈਂ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨਾਲ ਗੱਲ ਕਰਾਂਗਾ। ਮੈਂ ਹੁਣ ਤੱਕ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ। ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਮੈਂ ਸੇਵਕ ਬਣਨਾ ਚਾਹੁੰਦਾ ਹਾਂ, ਬ੍ਰਾਹਮਣਾਂ ਦਾ ਆਗੂ ਨਹੀਂ। ਇੱਕ ਸਮਾਂ ਸੀ ਜਦੋਂ 20-22 ਸੂਬਿਆਂ ਵਿੱਚੋਂ ਦਸ ਸੂਬਿਆਂ ਵਿੱਚ ਬ੍ਰਾਹਮਣ ਮੁੱਖ ਮੰਤਰੀ ਸਨ।''

2024 ਵਿੱਚ ਮੁੱਖ ਮੰਤਰੀ ਦੇ ਅਹੁਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ: "ਆਬਕੀ ਬਾਰ ਭਾਈ ਸੌਦਾ ਛੋੜਣਾ ਨਹੀਂ ਹੈ''

ਜਾਣਕਾਰੀ ਮੁਤਾਬਕ, ਇਹ ਸਮਾਗਮ ਪਰਸ਼ੂਰਾਮ ਜਯੰਤੀ ਦੇ ਮੌਕੇ ਆਯੋਜਿਤ ਕੀਤਾ ਗਿਆ ਸੀ ਅਤੇ 'ਆਪ' ਦੇ ਸਾਬਕਾ ਸੂਬਾ ਪ੍ਰਧਾਨ ਨਵੀਨ ਜੈਹਿੰਦ ਦੇ ਸੱਦੇ 'ਤੇ ਭਾਈਚਾਰੇ ਦੇ ਮੈਂਬਰ ਹੱਥਾਂ 'ਚ ਕੁਹਾੜੇ ਲੈ ਕੇ ਆਏ ਸਨ।

ਸਮਾਗਮ ਦਾ ਪ੍ਰਸਾਰਣ ਜੈਹਿੰਦ ਦੇ ਫੇਸਬੁੱਕ ਅਕਾਊਂਟ ਤੋਂ ਵੀ ਕੀਤਾ ਗਿਆ।

ਕੈਨੇਡਾ 'ਚ ਭਿਆਨਕ ਤੂਫ਼ਾਨ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਕੈਨੇਡਾ ਵਿੱਚ ਆਏ ਭਿਆਨਕ ਤੂਫ਼ਾਨ ਕਾਰਨ ਦੇਸ਼ 'ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ, ਜਿਸ ਕਾਰਨ ਲੋਕਾਂ ਨੂੰ ਹਨ੍ਹੇਰੇ ਵਿੱਚ ਰਹਿਣਾ ਪੈ ਰਿਹਾ ਹੈ।

ਸੀਬੀਸੀ ਕੈਨੇਡਾ ਦੀ ਖ਼ਬਰ ਮੁਤਾਬਕ, ਇਹ ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਟੋਰਾਂਟੋ ਦੇ ਉੱਤਰੀ ਹਿੱਸੇ, ਔਕਸਬ੍ਰਿਜ ਦੇ ਓਨਟਾਰੀਓ ਅਤੇ ਓਟਾਵਾ ਦੇ ਪੂਰਬੀ ਸ਼ਹਿਰ ਕਲੇਰੈਂਸ-ਰੌਕਲੈਂਡ ਵਿੱਚ ਐਮਰਜੈਂਸੀ ਵੀ ਘੋਸ਼ਿਤ ਕਰਨੀ ਪਈ ਸੀ।

ਕੈਨੇਡਾ ਤੂਫ਼ਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਈ ਇਲਾਕਿਆਂ ਵਿੱਚ ਸੜਕਾਂ 'ਤੇ ਰੁੱਖ ਆਦਿ ਡਿੱਗਣ ਨਾਲ ਰਸਤੇ ਵੀ ਬੰਦ ਹਨ।

ਤੂਫ਼ਾਨ ਨਾਲ ਹੋਈ ਤਬਾਹੀ ਤੋਂ ਬਾਅਦ, ਦੱਖਣੀ ਕਿਊਬਿਕ ਅਤੇ ਓਂਟਾਰੀਓ ਵਿੱਚ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਹਨ। ਓਟਾਵਾ ਵਿੱਚ ਬਿਜਲੀ ਦੇ ਲਗਭਗ 200 ਖੰਭੇ ਇਸ ਤੂਫ਼ਾਨ ਨਾਲ ਤਬਾਹ ਹੋ ਗਏ ਹਨ।

ਪ੍ਰਭਾਵਿਤ ਇਲਾਕਿਆਂ ਵਿੱਚ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਿਊਂਸਿਪਲ ਕਰਮਚਾਰੀ ਸੜਕਾਂ ਆਦਿ ਤੋਂ ਮਲਬਾ ਹਟਾਉਣ ਦਾ ਕੰਮ ਕਰ ਸਕਣ।

ਇਸ ਦੇ ਨਾਲ ਹੀ, ਹਾਈਡ੍ਰੋ ਪ੍ਰੋਵਾਈਡਰਜ਼ ਨੇ ਚਿਤਾਵਨੀ ਦਿੱਤੀ ਹੈ ਕਿ ਕੁਝ ਇਲਾਕਿਆਂ ਵਿੱਚ ਬਿਜਲੀ ਬਹਾਲ ਹੋਣ ਵਿੱਚ ਕੁਝ ਦਿਨਾਂ ਦਾ ਸਮਾਂ ਵੀ ਲੱਗ ਸਕਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)