ਦਿੱਲੀ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਗੈਰ ਹੋਈ ਹਿੰਦੂ ਮਹਾਪੰਚਾਇਤ ਵਿੱਚ ਕੀ-ਕੀ ਹੋਇਆ

ਵੀਡੀਓ ਕੈਪਸ਼ਨ, ਦਿੱਲੀ ਵਿੱਚ ਹੋਈ ਹਿੰਦੂ ਮਹਾਪੰਚਾਇਤ ਵਿੱਚ ਕੀ-ਕੀ ਹੋਇਆ?
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

"ਇੱਕ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਮੁਸਲਮਾਨ ਬਣਿਆ ਤਾਂ ਅਗਲੇ ਵੀਹ ਸਾਲਾਂ ਵਿੱਚ ਤੁਹਾਡੇ ਵਿੱਚੋਂ 50 ਫੀਸਦ ਲੋਕ ਆਪਣਾ ਧਰਮ ਬਦਲ ਲੈਣਗੇ।"

"40 ਫੀਸਦ ਹਿੰਦੂਆਂ ਦਾ ਕਤਲ ਹੋਵੇਗਾ। 10 ਫੀਸਦ ਹਿੰਦੂ ਆਪਣੀਆਂ ਧੀਆਂ-ਭੈਣਾਂ ਮੁਸਲਮਾਨਾਂ ਨੂੰ ਦੇ ਕੇ ਜਾਂ ਰਿਫਿਊਜੀ ਕੈਂਪਾਂ ਵਿੱਚ ਰਹਿਣਗੇ ਜਾਂ ਵਿਦੇਸ਼ਾਂ ਵਿੱਚ ਰਹਿਣਗੇ, ਇਹ ਹਿੰਦੂਆਂ ਦਾ ਭਵਿੱਖ ਹੈ।"

"ਜੇਕਰ ਇਸ ਭਵਿੱਖ ਨੂੰ ਬਦਲਣਾ ਚਾਹੁੰਦੇ ਹੋ ਤਾਂ ਮਰਦ ਬਣੋ, ਮਰਦ ਕੌਣ ਹੁੰਦਾ ਹੈ, ਜਿਸ ਦੇ ਹੱਥ ਵਿੱਚ ਹਥਿਆਰ ਹੁੰਦਾ ਹੈ।"

ਮਹੰਤ ਯਤੀ ਨਰਸਿੰਘਾਨੰਦ ਆਪਣੇ ਇਸ ਭਵਿੱਖ ਦੇ ਨਾਲ ਅਤੇ ਹਿੰਦੂ ਮਹਾਪੰਚਾਇਤ ਇੱਕ ਵਾਰ ਮੁੜ ਚਰਚਾ ਵਿੱਚ ਹੈ।

ਦਿੱਲੀ ਦੇ ਬੁਰਾੜੀ ਵਿੱਚ ਐਤਵਾਰ ਨੂੰ ਮਹੰਤ ਯਤੀ ਨਰਸਿੰਘਾਨੰਦ ਮੰਚ ਤੋਂ ਖੁੱਲ੍ਹੇਆਮ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਅਤੇ ਹਥਿਆਰ ਚੁੱਕਣ ਦੀ ਅਪੀਲ ਕਰ ਰਹੇ ਸਨ।

ਭੜਕਾਊ ਭਾਸ਼ਣ ਦੇ ਰਹੇ ਸਨ। ਉਹ ਵੀ ਉਦੋਂ, ਜਦੋਂ ਉੱਥੇ ਵੱਡੀ ਗਿਣਤੀ ਵਿੱਚ ਦਿੱਲੀ ਪੁਲਿਸ ਮੌਜੂਦ ਸੀ ਅਤੇ ਹਿੰਦੂ ਮਹਾਪੰਚਾਇਤ ਦੇ ਪ੍ਰੋਗਰਾਮ ਦੇ ਪ੍ਰਬੰਧਨ ਨੂੰ ਆਗਿਆ ਵੀ ਨਹੀਂ ਮਿਲੀ ਸੀ।

ਹਿੰਦੂ ਮਹਾਪੰਚਾਇਤ

ਹਿੰਦੂ ਮਹਾਪੰਚਾਇਤ ਵਿੱਚ ਕੀ ਹੋਇਆ

ਤਿੰਨ ਅਪ੍ਰੈਲ ਨੂੰ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਇੱਕ ਵੱਡਾ ਮੰਚ ਸੱਜਿਆ ਸੀ। ਚਾਰੇ ਪਾਸੇ ਭਗਵਾ ਝੰਡੇ ਲੱਗੇ ਹੋਏ ਸਨ। ਪੰਡਾਲ ਵਿੱਚ ਕਈ ਸੂਬਿਆਂ ਤੋਂ ਵੱਖ-ਵੱਖ ਹਿੰਦੂ ਸੰਗਠਨਾਂ ਨਾਲ ਜੁੜੇ ਵਰਕਰ ਪਹੁੰਚੇ ਸਨ।

ਵਰਕਰਾਂ ਦੀ ਗਿਣਤੀ ਕਰੀਬ 500 ਸੀ। ਮੰਚ 'ਤੇ ਹਿੰਦੂ ਸੰਗਠਨਾਂ ਦੇ ਉਹ ਜਾਣੇ-ਪਛਾਣੇ ਚਿਹਰੇ ਸਨ ਜੋ ਪਿਛਲੇ ਕੁਝ ਮਹੀਨਿਆਂ ਤੋਂ ਸੁਰਖ਼ੀਆਂ ਵਿੱਚ ਹਨ। ਇਨ੍ਹਾਂ ਵਿੱਚ ਮਹੰਤ ਯਤੀ ਨਰਸਿੰਘਾਨੰਦ ਵੀ ਸਨ।

ਇਹ ਵੀ ਪੜ੍ਹੋ-

ਯਤੀ ਨਰਸਿੰਘਾਨੰਦ ਉਹੀ ਹਨ, ਜਿਨ੍ਹਾਂ ਨੂੰ ਜਨਵਰੀ ਨੂੰ 2022 ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਹਰਿਦੁਆਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਨ੍ਹਾਂ ਦੇ ਨਾਲ ਮੰਚ 'ਤੇ ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਭਈਆ ਉਰਫ਼ ਭੁਪਿੰਦਰ ਤੋਮਰ ਵੀ ਮੌਜੂਦ ਸਨ। ਪਿੰਕੀ ਭਈਆ ਵੀ ਅਗਸਤ 2021 ਵਿੱਚ ਜੰਤਰ-ਮੰਤਰ 'ਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਹੋ ਚੁਕੇ ਹਨ।

ਇਸ ਤੋਂ ਇਲਾਵਾ ਸੁਦਰਸ਼ਨ ਨਿਊਜ਼ ਚੈਨਲ ਦੇ ਸੰਪਾਦਕ ਸੁਰੇਸ਼ ਚਵਹਾਣਕੇ, ਸੇਵ ਇੰਡੀਆ ਫਾਊਂਡੇਸ਼ ਦੇ ਸੰਸਥਾਪਕ ਪ੍ਰੀਤ ਸਿੰਘ ਅਤੇ ਦੂਜੇ ਕਈ ਚਿਹਰੇ ਮੌਜੂਦ ਸਨ।

ਹਿੰਦੂ ਮਹਾਪੰਚਾਇਤ

ਹਿੰਦੂ ਮਹਾਪੰਚਾਇਤ ਦਾ ਪ੍ਰਬੰਧ ਸੇਵ ਇੰਡੀਆ ਫਾਊਂਡੇਸ਼ਨ ਨੇ ਕੀਤਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਦਸ ਵਜੇ ਯਗ ਨਾਲ ਹੋਈ। ਯਗ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ।

ਪੰਡਾਲ ਵਿੱਚ ਜਿਵੇਂ-ਜਿਵੇਂ ਵਰਕਰਾਂ ਦੀ ਭੀੜ ਇਕੱਠੀ ਹੋਣ ਲੱਗੀ, ਓਵੇਂ-ਓਵੇਂ ਨਾਅਰੇਬਾਜ਼ੀ ਤੇਜ਼ ਹੁੰਦੀ ਗਈ।

ਇਸ ਵਿਚਾਲੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੇ ਨਾਲ ਦਿੱਲੀ ਪੁਲਿਸ ਦੇ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਸਨ, ਪਰ ਪੁਲਿਸ ਨੇ ਨਾ ਤਾਂ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਪ੍ਰਬੰਧਨ ਨਾਲ ਜੁੜੇ ਕਿਸੇ ਵਿਅਕਤੀ ਨੂੰ ਰੋਕਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਿੰਦੂ ਮਹਾਪੰਚਾਇਤ ਦੇ ਮੰਚ ਤੋਂ ਭੜਕਾਊ ਭਾਸ਼ਣ

ਹਿੰਦੂ ਮਾਹਪੰਚਾਇਤ ਵਿੱਚ ਇਕੱਠੇ ਹੋਏ ਨੇਤਾ ਇਸ ਗੱਲ ਤੋਂ ਬੇਫ਼ਿਕਰ ਸਨ ਕਿ ਉੱਥੇ ਮੌਕੇ 'ਤੇ ਪੁਲਿਸ ਮੌਜੂਦ ਹੈ, ਇਸ ਦੇ ਨਾਲ ਹੀ ਕਈ ਮੀਡੀਆ ਸੰਸਥਾਨਾਂ ਦੇ ਪੱਤਰਕਾਰ ਵੀ ਹਨ।

ਮਹਾਪੰਚਾਇਤ ਦੇ ਮੰਚ ਤੋਂ ਨੇਤਾਵਾਂ ਨੇ ਪੰਜ ਮੰਗਾਂ ਚੁੱਕੀਆਂ, ਮੰਚ ਦੇ ਪਿੱਛੇ ਲੱਗੇ ਵੱਡੇ ਪੋਸਟਰ ਵਿੱਚ ਇਹ ਪੰਜ ਮੰਗਾਂ ਲਿਖੀਆਂ ਹੋਈਆਂ ਸਨ, ਜਨਸੰਖਿਆ ਕੰਟ੍ਰੋਲ, ਸਮਾਨ ਸਿੱਖਿਆ, ਮੰਦਿਰ ਮੁਕਤੀ, ਘੁਸਪੈਠ ਕੰਟ੍ਰੋਲ ਅਤੇ ਧਰਮ ਪਰਿਵਰਤਨ।

ਹਿੰਦੂ ਮਹਾਪੰਚਾਇਤ ਵਿੱਚ ਇਕੱਠੇ ਹੋਏ ਲੋਕ ਇਨ੍ਹਾਂ ਪੰਜਾਂ ਮੁੱਦਿਆਂ ਦੇ ਆਲੇ-ਦੁਆਲੇ ਹੀ ਭਾਸ਼ਣ ਦੇ ਰਹੇ ਸਨ, ਪਰ ਉਨ੍ਹਾਂ ਦੇ ਤੇਵਰ ਬਹੁਤ ਭੜਕਾਊ ਸਨ ਅਤੇ ਨਿਸ਼ਾਨੇ 'ਤੇ ਮੁਸਲਮਾਨ ਭਾਈਚਾਰਾ ਸੀ।

ਹਿੰਦੂ ਮਹਾਪੰਚਾਇਤ

ਮਹੰਤ ਯਤੀ ਨਰਸਿੰਘਾਨਿੰਦ ਨੇ ਮੰਚ ਤੋਂ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਕੁਝ ਹੀ ਦੇਰ ਵਿੱਚ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਹਿੰਦੂਆਂ ਨੂੰ ਵੀ ਲਲਕਾਰਨ ਲੱਗੇ।

ਜ਼ਿਕਰ 'ਦਿ ਕਸ਼ਮੀਰ ਫਾਈਲਸ' ਫਿਲਮ ਦਾ ਵੀ ਆਇਆ।

ਮਹੰਤ ਯਤੀ ਨਰਸਿੰਘਾਨੰਦ ਨੇ ਭਾਸ਼ਣ ਵਿੱਚ ਕਿਹਾ, "ਕੇਵਲ ਬੱਚੇ ਪੈਦਾ ਕਰੋ। ਹੁਣੇ ਜਾਓ, ਜੋ ਬੱਚੇ ਪੈਦਾ ਕਰ ਸਕਦੇ ਹੋ, ਉਹ ਕਰ ਲਓ ਅਤੇ ਆਪਣੇ ਬੱਚਿਆਂ ਨੂੰ ਲੜਨ ਲਾਇਕ ਬਣਾਓ।"

"ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਧਰਤੀ 'ਤੇ ਹਿੰਦੂ-ਮੁਸਲਮਾਨਾਂ ਦੀ ਲੜਾਈ ਨਾ ਹੋਵੇ ਤਾਂ ਇਸ ਦਾ ਇੱਕ ਤਰੀਕਾ ਹੈ, 'ਕਸ਼ਮੀਰ ਫਾਈਲਸ' ਦੇਖਣੀ ਹੋਵੇਗੀ। ਜਿਵੇਂ ਕਸ਼ਮੀਰ ਦੇ ਲੋਕ ਆਪਣੀ ਜ਼ਮੀਨ-ਜਾਇਦਾਦ ਅਤੇ ਆਪਣੀਆਂ ਧੀਆਂ ਨੂੰ ਛੱਡ ਕੇ ਭੱਜੇ ਸਨ, ਇਸ ਤਰ੍ਹਾਂ ਹੀ ਤੁਸੀਂ ਛੱਡ ਕੇ ਭੱਜ ਜਾਓ ਅਤੇ ਹਿੰਦ ਮਹਾਸਾਗਰ ਵਿੱਚ ਡੁੱਬ ਕੇ ਮਰ ਜਾਓ, ਕੇਵਲ ਇਹੀ ਇੱਕ ਰਸਤਾ ਹੈ।"

ਮਹੰਤ ਯਤੀ ਨਰਸਿੰਘਾਨੰਦ ਨੇ ਆਪਣੇ ਭਾਸ਼ਣ ਵਿੱਚ ਅਯੁੱਧਿਆ ਦੀ ਰਾਮ ਜਨਮ ਭੂਮੀ ਨੂੰ ਲੈ ਕੇ ਮੁਸਲਮਾਨ ਭਾਈਚਾਰੇ 'ਤੇ ਸਵਾਲ ਚੁੱਕੇ।

ਉਨ੍ਹਾਂ ਨੇ ਦਾਅਵਾ ਕੀਤਾ, "ਰਾਮ ਜਨਮ ਭੂਮੀ ਵੀ ਮੰਗਣ ਨਾਲ ਸਾਨੂੰ ਨਹੀਂ ਮਿਲੀ ਹੈ। ਉਹ ਸਾਨੂੰ ਕੋਰਟ ਜਾ ਕੇ ਮਿਲੀ ਹੈ। ਉੱਧਰ, ਇੱਕ-ਇੱਕ ਮੁਸਲਮਾਨ ਨੇ ਸਹੁੰ ਚੁੱਕੀ ਹੈ, ਜਿਸ ਦਿਨ ਇਹ ਨਿਜ਼ਾਮ ਸਾਡੇ ਹੱਥ ਵਿੱਚ ਹੋਵੇਗਾ, ਅਸੀਂ ਇਸ ਮੰਦਿਰ ਨੂੰ ਤੋੜਾਂਗੇ ਅਤੇ ਮੁੜ ਮਸਜਿਦ ਉਸਾਰਾਂਗੇ।"

ਮਹੰਤ ਯਤੀ ਨਰਸਿੰਘਾਨੰਦ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਹਿੰਦੂਆਂ ਨੂੰ ਹਥਿਆਰ ਚੁੱਕਣ ਦੀ ਅਪੀਲ ਕੀਤੀ।

ਹਿੰਦੂ ਮਹਾਪੰਚਾਇਤ

ਤਸਵੀਰ ਸਰੋਤ, ANI

"ਜਿੰਨਾ ਪਿਆਰ ਪਤਨੀ ਆਪਣੇ ਮੰਗਲਸੂਤਰ ਨਾਲ ਕਰਦੀ ਹੈ, ਮਰਦ ਓਨਾਂ ਹੀ ਪਿਆਰ ਆਪਣੇ ਹਥਿਆਰਾਂ ਨਾਲ ਕਰਦੇ ਹਨ।"

ਹਿੰਦੂ ਮਹਪੰਚਾਇਤ ਦੇ ਮੰਚ ਤੋਂ ਦੂਜੇ ਬੁਲਾਰਿਆਂ ਦੇ ਤੇਵਰ ਵੀ ਤਿੱਖੇ ਸਨ। ਕਿਸੇ ਨੇ ਲਾਲ ਕਿਲੇ 'ਤੇ ਭਗਵਾ ਝੰਡਾ ਲਹਿਰਾਉਣ ਦੀ ਗੱਲ ਕੀਤੀ ਤਾਂ ਕਿਸੇ ਨੇ ਮੁਸਲਮਾਨਾਂ ਦਾ ਡਰ ਦਿਖਾ ਕੇ ਹਿੰਦੂਆਂ ਨੂੰ ਆਬਾਦੀ ਵਧਾਉਣ ਦੀ ਅਪੀਲ ਕੀਤੀ।

ਪੱਤਰਕਾਰ ਵੀ ਨਿਸ਼ਾਨਾ ਬਣੇ

ਹਿੰਦੂ ਮਹਾਪੰਚਾਇਤ ਦੌਰਾਨ ਕਈ ਵਰਕਰਾਂ ਨੇ ਪੱਤਰਕਾਰਾਂ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਵਰਕਰ ਪੱਤਰਕਾਰਾਂ ਨੂੰ ਖੱਬੇਪੱਖੀ ਅਤੇ ਮੁਸਲਮਾਨ ਦੱਸ ਰਹੇ ਸਨ। ਗੱਲ ਇੱਥੇ ਹੀ ਨਹੀਂ ਰੁਕੀ। ਪ੍ਰੋਗਰਾਮ ਦੌਰਾਨ ਕੁਝ ਵਰਕਰਾਂ ਨੇ ਕੁਝ ਪੱਤਰਕਾਰਾਂ ਨਾਲ ਹੱਥੋਪਾਈ ਵੀ ਸ਼ੁਰੂ ਕਰ ਦਿੱਤੀ।

ਮਾਮਲਾ ਵਿਗੜਦਾ ਦੇਖ ਦਿੱਲੀ ਪੁਲਿਸ ਕੁਝ ਪੱਤਰਕਾਰਾਂ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ।

ਬਾਅਦ ਵਿੱਚ ਡੀਸੀਪੀ ਨੌਰਥ ਵੈਸਥ ਊਸ਼ਾ ਰੰਗਰਾਨੀ ਨੇ ਟਵੀਟ ਕਰ ਕੇ ਸਫਾਈ ਦਿੱਤੀ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਪੱਤਰਕਾਰਾਂ ਨੂੰ ਆਪਣੇ ਲਿਆਂਦਾ ਸੀ। ਕਿਸੇ ਪੱਤਰਕਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਆਗਿਆ ਦੇ ਬਿਨਾਂ ਪ੍ਰਬੰਧ ਕਿਉਂ? 

ਦਿੱਲੀ ਪੁਲਿਸ ਮੁਤਾਬਕ, ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਹਿੰਦੂ ਮਹਾਪੰਚਾਇਤ ਨੂੰ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਮਿਲੀ ਸੀ।

ਹਿੰਦੂ ਮਹਾਪੰਚਾਇਤ ਦੇ ਪ੍ਰਬੰਧਕ ਪ੍ਰੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਪੁਲਿਸ ਵਿੱਚ ਡੀਸੀਪੀ ਨੂੰ ਅਰਜ਼ੀ ਦਿੱਤੀ, ਡੀਡੀਏ ਦੇ ਪੰਜ ਅਧਿਕਾਰੀਆਂ ਨੂੰ ਦਿੱਤੀ, ਸਭ ਨੂੰ ਸੂਚਨਾ ਦੇ ਕੇ ਇੱਥੇ ਆਏ।"

"ਉਨ੍ਹਾਂ ਨੇ ਸਾਨੂੰ ਐੱਨਓਸੀ ਵੀ ਨਹੀਂ ਦਿੱਤੀ। ਉਨ੍ਹਾਂ ਨੂੰ ਕੋਈ ਓਬਜੈਕਸ਼ਨ ਵੀ ਨਹੀਂ ਹੈ। ਉਨ੍ਹਾਂ ਨੂੰ ਸਾਡੇ ਇੱਥੇ ਪ੍ਰੋਗਰਾਮ ਕਰਨ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਦਿੱਲੀ ਪੁਲਿਸ ਨੇ ਤਿੰਨ ਦਿਨ ਪਹਿਲਾਂ ਸਾਨੂੰ ਚਿੱਠੀ ਭੇਜੀ ਕਿ ਅਸੀਂ ਸੁਰੱਖਿਆ ਨਹੀਂ ਦੇ ਸਕਾਂਗੇ।"

ਹਿੰਦੂ ਮਹਾਪੰਚਾਇਤ ਵਿੱਚ ਜਿਸ ਵੇਲੇ ਮੰਚ ਤੋਂ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸਨ ਉਸ ਵੇਲੇ ਦਿੱਲੀ ਪੁਲਿਸ ਦੇ ਕਈ ਅਧਿਕਾਰੀ ਉੱਥੇ ਮੌਜੂਦ ਸਨ।

ਸਵਾਲ ਇਹ ਸੀ ਕਿ ਜਦੋਂ ਪ੍ਰੋਗਰਾਮ ਦੇ ਪ੍ਰਬੰਧ ਦੀ ਆਗਿਆ ਨਹੀਂ ਮਿਲੀ ਤਾਂ ਫਿਰ ਪ੍ਰੋਗਰਾਮ ਨੂੰ ਰੋਕਿਆ ਕਿਉਂ ਨਹੀਂ ਗਿਆ।

ਹਿੰਦੂ ਮਹਾਪੰਚਾਇਤ

ਤਸਵੀਰ ਸਰੋਤ, ANI

ਇਹ ਸਵਾਲ ਬੀਬੀਸੀ ਨੇ ਮੌਕੇ 'ਤੇ ਮੌਜੂਦ ਮੁਖਰਜੀ ਨਗਰ ਥਾਣਾ ਮੁਖੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀ ਵੀ ਗੱਲ ਕਰਨ ਤੋਂ ਬਚਦੇ ਨਜ਼ਰ ਆਏ।

ਹਿੰਦੂ ਮਹਾਪੰਚਾਇਤ ਦੇ ਕਰੀਬ 24 ਘੰਟਿਆਂ ਬਾਅਦ ਦਿੱਲੀ ਪੁਲਿਸ ਨੇ ਬਿਨਾਂ ਆਗਿਆ ਦੇ ਪ੍ਰਬੰਧ ਕਰਨ, ਭੜਕਾਊ ਭਾਸ਼ਣ ਦੇਣ ਅਤੇ ਪੱਤਰਕਾਰਾਂ ਨਾਲ ਹੱਥੋਪਾਈ ਦੇ ਮਾਮਲੇ ਵਿੱਚ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਹਨ।

ਪਹਿਲਾਂ ਵੀ ਹੋ ਚੁੱਕੇ ਹਨ ਵਿਵਾਦ

ਹਿੰਦੂ ਮਹਾਪੰਚਾਇਤ ਵਿੱਚ ਵੱਖ-ਵੱਖ ਸੂਬਿਆਂ ਦੇ ਹਿੰਦੂ ਸੰਗਠਨ ਹਿੱਸਾ ਲੈਂਦੇ ਹਨ। ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਮਹਾਪੰਚਾਇਤ ਦਾ ਪ੍ਰਬੰਧ ਸੇਵ ਇੰਡੀਆ ਫਾਊਂਡੇਸ਼ਨ ਨਾਮ ਦੀ ਸੰਸਥਾ ਨੇ ਕੀਤਾ ਸੀ।

ਸੇਵ ਇੰਡੀਆ ਦੇ ਕਰਤਾ-ਧਰਤਾ ਪ੍ਰੀਤ ਸਿੰਘ ਹਨ। ਇਸ ਤੋਂ ਪਹਿਲਾਂ ਪ੍ਰੀਤ ਸਿੰਘ 8 ਅਗਸਤ 2021 ਨੂੰ ਜੰਤਰ-ਮੰਤਰ 'ਤੇ ਹਿੰਦੂ ਮਹਾਪੰਚਾਇਤ ਦਾ ਪ੍ਰਬੰਧ ਕਰ ਚੁੱਕੇ ਹਨ।

ਉਸ ਪ੍ਰੋਗਰਾਮ ਦੌਰਾਨ ਮੁਸਲਮਾਨ ਵਿਰੋਧੀ ਨਾਅਰੇਬਾਜ਼ੀ ਹੋਈ ਸੀ, ਜਿਸ ਵਿੱਚ ਪ੍ਰੀਤ ਸਿੰਘ ਅਤੇ ਪਿੰਕੀ ਭਈਆ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਜੰਤਰ-ਮੰਤਰ 'ਤੇ ਪ੍ਰੋਗਰਾਮ ਤੋਂ ਬਾਅਦ ਦਸੰਬਰ ਮਹੀਨੇ ਵਿੱਚ ਹਰਿਦੁਆਰ ਵਿੱਚ ਧਰਮ ਸੰਸਦ ਦਾ ਪ੍ਰਬੰਧ ਹੋਇਆ ਸੀ, ਜਿਸ ਨੂੰ ਲੈ ਕੇ ਖ਼ੂਬ ਵਿਵਾਦ ਹੋਇਆ ਸੀ।

ਇਸ ਧਰਮ ਸੰਸਦ ਵਿੱਚ ਧਰਮ ਦੀ ਰੱਖਿਆ ਲਈ ਸ਼ਸਤਰ ਚੁੱਕਣ, ਮੁਸਲਮਾਨ ਪ੍ਰਧਾਨ ਮੰਤਰੀ ਨਾ ਬਣਨ ਦੇਣ, ਮੁਸਲਮਾਨ ਆਬਾਦੀ ਨਾ ਵਧਣ ਦੇਣ ਸਣੇ ਧਰਮ ਦੀ ਰੱਖਿਆ ਦੇ ਨਾਮ 'ਤੇ ਵਿਵਾਦਿਤ ਭਾਸ਼ਣ ਦਿੰਦਿਆਂ ਹੋਇਆ ਸਾਧੂ-ਸੰਤ ਦਿਖਾਈ ਦਿੱਤੇ ਸਨ।

ਇਸ ਨਾਲ ਪੁਲਿਸ ਨੇ ਮਹੰਤ ਯਤੀ ਨਰਸਿੰਘਾਨੰਦ ਨੂੰ ਹੇਟ ਸਪੀਚ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ।

ਉੱਥੇ, ਛੱਤੀਸਗੜ੍ਹ ਦੇ ਰਾਇਪੁਰ ਵਿੱਚ ਪ੍ਰਬੰਧਤ ਹੋਈ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ ਕਾਲੀਚਰਨ ਮਹਾਰਾਜ ਨੂੰ ਜੇਲ੍ਹ ਜਾਣਾ ਪਿਆ ਸੀ।

ਤਮਾਮ ਵਿਵਾਦਾਂ ਵਿਚਾਲੇ ਹਿੰਦੂ ਮਹਾਪੰਚਾਇਤ ਦੇ ਪ੍ਰਬੰਧਕ ਅਤੇ ਉਸ ਨਾਲ ਜੁੜੇ ਸੰਗਠਨਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰੱਖਣਗੇ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)