ਸਰਕਾਰੀ ਦਫ਼ਤਰਾਂ 'ਚ ਕਿਨ੍ਹਾਂ ਦੀਆਂ ਫ਼ੋਟੋਆਂ ਲਗਾਈਆਂ ਜਾ ਸਕਦੀਆਂ ਹਨ

ਸਰਕਾਰੀ ਦਫ਼ਤਰ

ਤਸਵੀਰ ਸਰੋਤ, Hindustan times

    • ਲੇਖਕ, ਰਾਹੁਲ ਗਾਇਕਵਾਡ
    • ਰੋਲ, ਬੀਬੀਸੀ ਪੱਤਰਕਾਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਹੂੰਝਾਫੇਰ ਜਿੱਤ ਹਾਸਲ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣਾਈ ਹੈ।

ਮੁੱਖ ਮੰਤਰੀ ਨੇ ਜਿੱਤ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਈ ਨਵੇਂ ਐਲਾਨ ਕੀਤੇ। ਇੱਕ ਐਲਾਨ ਇਹ ਵੀ ਸੀ ਕਿ ਹੁਣ ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਅਤੇ ਬੀਆਰ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।

ਪਿਛਲੇ ਸਾਲ ਜਨਵਰੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਅਜਿਹਾ ਐਲਾਨ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਹੁਣ ਤੋਂ ਦਿੱਲੀ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਸਿਆਸਤਦਾਨਾਂ ਅਤੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਦੀਆਂ ਥਾਂ ਭਗਤ ਸਿੰਘ ਅਤੇ ਬੀਆਰ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।

ਭਗਵੰਤ ਮਾਨ

ਤਸਵੀਰ ਸਰੋਤ, ALL INDIA RADIO/TWITTER

ਪੰਜਾਬ ਵਿੱਚ ਜਿੱਤ ਤੋਂ ਬਾਅਦ ਆਪਣੇ ਭਾਸ਼ਨ ਵਿੱਚ ਭਗਵੰਤ ਮਾਨ ਨੇ ਵੀ ਇਹੀ ਐਲਾਨ ਦੁਹਰਾਇਆ ਅਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਦੋਵਾਂ ਹਸਤੀਆਂ ਦੀਆਂ ਤਸਵੀਰਾਂ ਲਗਾਉਣ ਦਾ ਐਲਾਨ ਕੀਤਾ।

ਉਨ੍ਹਾਂ ਦੇ ਦਫ਼ਤਰ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਤਸਵੀਰਾਂ ਉੱਥੇ ਲਗਾ ਦਿੱਤੀਆਂ ਗਈਆਂ।

ਖ਼ੈਰ, ਹੁਣ ਸਵਾਲ ਇਹ ਹੈ ਕਿ ਅਸਲ ਵਿੱਚ ਕਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਵਿੱਚ ਲਗਾਈਆਂ ਜਾ ਸਕਦੀਆਂ ਹਨ?

ਸੰਵਿਧਾਨ ਇਸ ਬਾਰੇ ਕੀ ਕਹਿੰਦਾ ਹੈ? ਆਓ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਕਰਦੇ ਹਾਂ।

ਕੀ ਸਰਕਾਰੀ ਦਫ਼ਤਰਾਂ ਵਿੱਚ ਤਸਵੀਰਾਂ ਲਗਾਉਣ ਬਾਰੇ ਕੋਈ ਨਿਯਮ ਹਨ?

ਇਸ ਸਵਾਲ ਦਾ ਜਵਾਬ ਅਸੀਂ ਜਾਨਣ ਲਈ ਅਸੀਂ ਗੱਲ ਕੀਤੀ ਸੰਵਿਧਾਨ ਦੇ ਮਾਹਰ ਉਲਹਾਸ ਬਾਪਟ ਨਾਲ।

ਉਨ੍ਹਾਂ ਕਿਹਾ, ''ਅਜਿਹਾ ਕੋਈ ਸੰਵਿਧਾਨਕ ਨਿਯਮ ਜਾਂ ਕਾਨੂਨ ਨਹੀਂ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਕਿਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ। ਆਮ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ।''

''ਸਾਬਕਾ ਰਾਜਪਾਲਾਂ ਅਤੇ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਵੀ ਲਗਾਈਆਂ ਜਾਂਦੀਆਂ ਹਨ ਪਰ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਕੁਝ ਖਾਸ ਵਿਅਕਤੀਆਂ ਦੀਆਂ ਤਸਵੀਰਾਂ ਹੀ ਲਗਾਈਆਂ ਜਾਣ। ਰਾਸ਼ਟਰਵਾਦ ਇੱਕ ਮਨੋਵਿਗਿਆਨਕ ਨਜ਼ਰੀਆ ਹੈ। ਮਹਾਨ ਆਗੂਆਂ ਦੀਆਂ ਤਸਵੀਰਾਂ ਇਸੇ ਦੇ ਪ੍ਰਗਟਾਵੇ ਲਈ ਲਗਾਈਆਂ ਜਾਂਦੀਆਂ ਹਨ। ਇਹ ਪ੍ਰਗਟਾਵੇ ਦੀ ਅਜ਼ਾਦੀ ਦਾ ਹਿੱਸਾ ਹੈ।''

ਇਹ ਵੀ ਪੜ੍ਹੋ:

ਐਡਵੋਕੇਟ ਆਸਿਮ ਸਰੋਦੇ ਇਸ ਤੋਂ ਅੱਗੇ ਕਹਿੰਦੇ ਹਨ ਕਿ ਸੰਵਿਧਾਨ ਸਰਕਾਰੀ ਦਫ਼ਤਰਾਂ ਵਿੱਚ ਲਾਈਆਂ ਜਾਣ ਵਾਲੀਆਂ ਤਸਵੀਰਾਂ ਬਾਰੇ ਕੁਝ ਨਹੀਂ ਕਹਿੰਦਾ। ਹਾਲਾਂਕਿ ਸੰਵਿਧਾਨ ਦਾ ਸਿਧਾਂਤ ਹੈ ਕਿ ਸਰਕਾਰੀ ਦਫ਼ਤਰ, ਇਮਾਰਤਾਂ, ਜ਼ਮੀਨ ਅਤੇ ਵਾਹਨ ਧਰਮ ਨਿਰਪੱਖ ਹਨ।

''ਜਿਵੇਂ ਕਿ ਭਾਰਤ ਦਾ ਕੋਈ ਧਰਮ ਨਹੀਂ ਹੈ। ਇਸੇ ਤਰ੍ਹਾਂ ਇਨ੍ਹਾਂ ਥਾਵਾਂ ਦਾ ਕੋਈ ਧਰਮ ਨਹੀਂ ਹੈ।''

ਅਦਾਲਤਾਂ ਵਿੱਚ ਲਗਾਈਆਂ ਜਾਣ ਵਾਲੀਆਂ ਤਸਵੀਰਾਂ ਬਾਰੇ ਆਸਿਮ ਸਰੋਦੇ ਕਹਿੰਦੇ ਹਨ, ''ਉਨ੍ਹਾਂ ਦੀਆਂ ਪਾਰਟੀਆਂ ਦੇ ਕਾਰਕੁਨਾਂ ਦੇ ਖਿਲਾਫ਼ ਵੀ ਕੇਸਾਂ ਦੀ ਸੁਣਵਾਈ ਅਦਾਲਤਾਂ ਵਿੱਚ ਹੁੰਦੀ ਹੈ। ਇਸ ਵਜ੍ਹਾ ਤੋਂ ਸੂਬਾਈ ਅਤੇ ਕੇਂਦਰੀ ਆਗੂਆਂ ਦੀਆਂ ਤਸਵੀਰਾਂ ਅਦਾਲਤਾਂ ਵਿੱਚ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ।''

ਭਗਵੰਤ ਮਾਨ ਤੇ ਕੇਜਰੀਵਾਲ

ਤਸਵੀਰ ਸਰੋਤ, ANI

ਆਸਿਮ ਸਰੋਦੇ ਕਹਿੰਦੇ ਹਨ, ''ਡਾ਼ ਅੰਬੇਦਕਰ ਨੇ ਇਤਿਹਾਸ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵਜੋਂ ਥਾਂ ਬਣਾਈ ਹੈ। ਭਗਤ ਸਿੰਘ ਇੱਕ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਦੇਸ ਦੀ ਅਜ਼ਾਦੀ ਲਈ ਲੜਾਈ ਲੜੀ। ਉਨ੍ਹਾਂ ਦੀ ਮਹਾਨਤਾ ਤੋਂ ਸਾਰੇ ਜਾਣੂ ਹਨ।''

''ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਫ਼ੋਟੋ ਨਹੀਂ ਲਗਾਵਾਂਗੇ। ਇਸ ਦਾ ਮਤਲਬ ਹੈ ਕਿ ਉਹ ਵਿਅਕਤੀਵਾਦ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ। ਇਹ ਸਕਾਰਾਤਮਕ ਸਿਆਸਤ ਹੈ।''

ਭਗਵੰਤ ਮਾਨ ਦੇ ਫ਼ੈਸਲੇ ਦੇ ਮਾਅਨੇ

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਦੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਅਤੇ ਡਾ਼ ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਦਾ ਫ਼ੈਸਲਾ ਲਿਆ ਹੈ।

ਇਸੇ ਕਾਰਨ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ ਦੇ ਪਿਛੋਕੜ ਵਿੱਚ ਭਗਤ ਸਿੰਘ ਅਤੇ ਡਾ਼ ਅੰਬੇਦਕਰ ਦੀਆਂ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਵੀਡੀਓ: ਅੰਬੇਡਕਰ ਦਲਿਤਾਂ ਨੂੰ ਪਹਿਲਾਂ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ

ਵੀਡੀਓ ਕੈਪਸ਼ਨ, ਅੰਬੇਡਕਰ ਦਲਿਤਾਂ ਨੂੰ ਪਹਿਲਾਂ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ (ਵੀਡੀਓ ਅਪ੍ਰੈਲ 2021 ਦਾ ਹੈ)

ਆਮ ਆਦਮੀ ਪਾਰਟੀ ਨੇ ਅੰਬੇਦਕਰ ਅਤੇ ਭਗਤ ਸਿੰਘ ਨੂੰ ਇਕੱਠੇ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਉੱਤੇ ਕਾਂਗਰਸ ਅਤੇ ਬੀਜੇਪੀ ਨੇ ਖਾਲਿਸਤਾਨ ਪੱਖੀ ਹੋਣ ਦਾ ਇਲਜ਼ਾਮ ਲਗਾਇਆ ਹੈ। ਇਨ੍ਹਾਂ ਤਸਵੀਰਾਂ ਨੇ ਇਹ ਇਲਜ਼ਾਮ ਧੋ ਦਿੱਤੇ ਹਨ

ਬੀਆਰ ਅੰਬੇਦਕਰ

ਤਸਵੀਰ ਸਰੋਤ, Hindustan Times

ਭਗਤ ਸਿੰਘ ਦੇ ਰਾਸ਼ਟਰਵਾਦੀ ਕਿਰਦਾਰ ਕਰਾਨ ਸੰਘ ਪਰਿਵਾਰ ਵੀ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਇਸ ਲਈ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਹੁਣ ਜੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਥਾਂ ਲੈਣੀ ਹੈ ਤਾਂ ਦਲਿਤ ਕਾਂਗਰਸ ਦਾ ਵੋਟ ਬੈਂਕ ਮੰਨੇ ਜਾਂਦੇ ਰਹੇ ਹਨ। ਇਸ ਲਿਹਾਜ ਨਾਲ ਦਲਿਤਾਂ ਨੂੰ ਆਪਣੇ ਵੱਲ ਕਰਨ ਵਿੱਚ ਦੀ ਆਮ ਆਦਮੀ ਪਾਰਟੀ ਨੂੰ ਲਾਹਾ ਮਿਲ ਸਕਦਾ ।

ਇਹੀ ਕਾਰਨ ਹੈ ਕਿ ਇਨ੍ਹਾਂ ਦੀਆਂ ਤਸਵੀਰਾਂ ਲਗਾ ਕੇ ਪਾਰਟੀ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)