'ਦਿ ਕਸ਼ਮੀਰ ਫਾਈਲਜ਼’ ਬਾਰੇ ਵਿਵਾਦ ਕੀ ਹੈ, ਕਿਉਂ ਇਸ ਫ਼ਿਲਮ ’ਤੇ ਲੋਕਾਂ ਦੀ ਰਾਇ ਵੰਡੀ ਹੋਈ ਹੈ

ਤਸਵੀਰ ਸਰੋਤ, The Kashmir Files
- ਲੇਖਕ, ਮੇਰਿਲ ਸਿਬੈਸਟੀਅਨ
- ਰੋਲ, ਬੀਬੀਸੀ ਪੱਤਰਕਾਰ
90 ਦੇ ਦਹਾਕੇ ਵਿੱਚ ਕਸ਼ਮੀਰ ਤੋਂ ਹਿੰਦੂਆਂ ਦੀ ਹਿਜਰਤ ਉੱਤੇ ਆਧਾਰਿਤ ਫਿਲਮ 'ਦਿ ਕਸ਼ਮੀਰ ਫਾਈਲਜ਼' ਨੇ ਕਈ ਨਵੇਂ ਵਿਵਾਦ ਖੜ੍ਹੇ ਕਰ ਦਿੱਤੇ ਹਨ। ਇਸ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵੀ ਸ਼ਾਮਿਲ ਹੋ ਗਈ ਹੈ।
ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਇੱਕ ਕਾਲਪਨਿਕ ਕਹਾਣੀ ਉੱਤੇ ਆਧਾਰਿਤ ਹੈ।
ਫਿਲਮ ਦਾ ਮੁੱਖ ਕਿਰਦਾਰ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਿਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਮਾਤਾ-ਪਿਤਾ ਦਾ ਕਤਲ ਇਸਲਾਮੀ ਅੱਤਵਾਦੀਆਂ ਨੇ ਕੀਤਾ ਸੀ ਅਤੇ ਨਾ ਕਿ ਉਹ ਇੱਕ ਹਾਦਸਾ ਸੀ। ਫ਼ਿਲਮ ਵਿੱਚ ਇਸ ਵਿਦਿਆਰਥੀ ਦੇ ਕਿਰਦਾਰ ਦੇ ਦਾਦਾ ਨੇ ਉਸ ਨੂੰ ਉਸ ਦੇ ਮਾਤਾ ਪਿਤਾ ਦੇ ਕਤਲ ਨੂੰ ਇੱਕ ਹਾਦਸਾ ਦੱਸਿਆ ਸੀ।
ਫਿਲਮ ਸਮੀਖਿਅਕਾਂ ਵੱਲੋਂ ਇਸ ਫ਼ਿਲਮ ਨੂੰ ਠੀਕ- ਠਾਕ ਆਖਿਆ ਗਿਆ ਹੈ ਪਰ ਸੋਸ਼ਲ ਮੀਡੀਆ ਉੱਪਰ ਇਸ ਫ਼ਿਲਮ ਨੇ ਇੱਕ ਵਿਵਾਦ ਪੈਦਾ ਕਰ ਦਿੱਤਾ ਹੈ।
ਫਿਲਮ ਦੇ ਸਮਰਥਕਾਂ ਮੁਤਾਬਕ ਇਸ ਨੇ ਇੱਕ ਅਜਿਹੇ ਮੁੱਦੇ ਨੂੰ ਚੁੱਕਿਆ ਹੈ ਜਿਸ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ। ਇਹ ਮੁੱਦਾ ਕਸ਼ਮੀਰ ਦੇ ਖ਼ੂਨੀ ਇਤਿਹਾਸ ਨਾਲ ਜੁੜਿਆ ਹੈ ਪਰ ਇਸ ਦੇ ਵਿਰੋਧੀ ਆਖਦੇ ਹਨ ਕਿ ਇਸ ਵਿੱਚ ਤੱਥਾਂ ਨੂੰ ਤੋੜਿਆ - ਮਰੋੜਿਆ ਗਿਆ ਹੈ ਅਤੇ ਇਹ ਮੁਸਲਮਾਨਾਂ ਦੇ ਖ਼ਿਲਾਫ਼ ਭਾਵਨਾਵਾਂ ਨੂੰ ਭੜਕਾਉਂਦਾ ਹੈ।
ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕਈ ਮੰਤਰੀਆਂ ਨੇ ਇਸ ਫਿਲਮ ਦੀ ਸ਼ਲਾਘਾ ਕੀਤੀ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਾਲੇ ਕਈ ਸੂਬਿਆਂ ਨੇ ਇਸ ਨੂੰ ਟੈਕਸ ਮੁਕਤ ਵੀ ਕੀਤਾ ਹੈ।
ਮੱਧ ਪ੍ਰਦੇਸ਼ ਵਿੱਚ ਪੁਲਿਸ ਮੁਲਾਜ਼ਮ ਇੱਕ ਦਿਨ ਦੀ ਛੁੱਟੀ ਲੈ ਕੇ ਇਹ ਫ਼ਿਲਮ ਦੇਖ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫਿਲਮ ਦੀ ਆਲੋਚਨਾ ਨੂੰ ਵੀ ਇੱਕ ਸਾਜ਼ਿਸ਼ ਆਖਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਆਖ਼ਿਰ ਇੱਕ ਛੋਟੇ ਬਜਟ ਦੀ ਫ਼ਿਲਮ ਜਿਸ ਵਿਚ ਬਹੁਤ ਵੱਡੇ ਸਿਤਾਰੇ ਨਹੀਂ ਹਨ, ਵਿਵਾਦ ਦਾ ਕਾਰਨ ਕਿਉਂ ਹੈ।
ਕਸ਼ਮੀਰ ਇੱਕ ਵਿਵਾਦਤ ਮੁੱਦਾ ਹੈ
ਇਹ ਫ਼ਿਲਮ ਭਾਰਤ - ਸ਼ਾਸਿਤ ਕਸ਼ਮੀਰ ਦੇ ਇਤਿਹਾਸ ਉੱਤੇ ਆਧਾਰਿਤ ਹੈ।ਭਾਰਤ ਪਾਕਿਸਤਾਨ ਸਰਹੱਦ 'ਤੇ ਵਸਿਆ ਕਸ਼ਮੀਰ ਹਮੇਸ਼ਾਂ ਤੋਂ ਇੱਕ ਸੰਵੇਦਨਸ਼ੀਲ ਮੁੱਦਾ ਰਿਹਾ ਹੈ।
ਇਸ ਦੀ ਬਹੁਤਾਤ ਆਬਾਦੀ ਮੁਸਲਮਾਨ ਹੈ ਅਤੇ 80 ਦੇ ਦਹਾਕੇ ਵਿੱਚ ਇੱਥੇ ਭਾਰਤ ਦੇ ਖ਼ਿਲਾਫ਼ ਹਥਿਆਰਬੰਦ ਤਰੀਕੇ ਨਾਲ ਬਗਾਵਤ ਹੋਈ ਸੀ।
ਇਹ ਵੀ ਪੜ੍ਹੋ:
90 ਦੇ ਦਹਾਕੇ ਵਿੱਚ ਇਸਲਾਮਿਕ ਅੱਤਵਾਦੀਆਂ ਵੱਲੋਂ ਕਸ਼ਮੀਰੀ ਹਿੰਦੂ ਪੰਡਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਸ਼ਮੀਰ ਵਿੱਚ ਘੱਟ ਗਿਣਤੀ ਸਨ। ਇਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦਿੱਤਾ ਗਿਆ ਅਤੇ ਅੰਦਾਜ਼ੇ ਮੁਤਾਬਕ ਹਜ਼ਾਰਾਂ ਕਸ਼ਮੀਰੀ ਪੰਡਿਤ ਆਪਣਾ ਘਰ ਛੱਡ ਕੇ ਚਲੇ ਗਏ। ਇਨ੍ਹਾਂ ਵਿੱਚੋਂ ਬਹੁਤੇ ਕਦੇ ਵਾਪਸ ਨਹੀਂ ਆਏ।
ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਫੌਜ ਲਗਾ ਦਿੱਤੀ ਗਈ ਅਤੇ ਫੌਜ ਨੂੰ ਕਈ ਤਾਕਤਾਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣਾ ਸ਼ਾਮਿਲ ਹੈ। ਭਾਰਤੀ ਫ਼ੌਜ ਉੱਪਰ ਸਥਾਨਕ ਕਸ਼ਮੀਰੀਆਂ ਉੱਤੇ ਅੱਤਿਆਚਾਰ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ ਜਿਸ ਨੂੰ ਸਮੇਂ-ਸਮੇਂ ’ਤੇ ਨਕਾਰਿਆ ਗਿਆ ਹੈ।

ਤਸਵੀਰ ਸਰੋਤ, Getty Images
ਭਾਰਤ ਸਰਕਾਰ ਖ਼ਿਲਾਫ਼ ਕਸ਼ਮੀਰ ਵਿੱਚ ਕਈ ਵਾਰ ਵੱਡੇ ਰੋਸ ਪ੍ਰਦਰਸ਼ਨ ਦੇਖੇ ਗਏ ਹਨ ਅਤੇ ਕਈ ਵਾਰ ਇਸ ਵਿੱਚ ਨਾਗਰਿਕਾਂ ਦੀ ਮੌਤ ਵੀ ਹੋਈ ਹੈ।
2019 ਵਿੱਚ ਮੋਦੀ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਰਿਸ਼ਤਾ ਹੋਰ ਅਸਹਿਜ ਹੋ ਗਿਆ।
ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਿਵਾਦਿਤ ਖੇਤਰ ਨੂੰ ਚੋਣਾਂ ਲਈ ਵੀ ਕਈ ਵਾਰ ਵਰਤਿਆ ਗਿਆ ਹੈ-ਜਿਨ੍ਹਾਂ 'ਚ ਹਿੰਦੂ ਆਬਾਦੀ ਦੀ ਹਿਜਰਤ ਦਾ ਮੁੱਦਾ ਸ਼ਾਮਿਲ ਹੈ।
ਭਾਜਪਾ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਾਂਗਰਸ ਪਾਰਟੀ ਜੋ ਉਸ ਵੇਲੇ ਦੀਆਂ ਘਟਨਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਸੱਤਾ ਵਿਚ ਸੀ, ਉਸ ਨੇ ਹਮੇਸ਼ਾਂ ਕਸ਼ਮੀਰੀ ਪੰਡਤਾਂ ਦੇ ਦੁੱਖਾਂ ਨੂੰ ਦਰਕਿਨਾਰ ਕੀਤਾ ਹੈ।
ਹਾਲਾਂਕਿ ਕਸ਼ਮੀਰੀ ਪੰਡਤਾਂ ਮੁਤਾਬਕ ਕਿਸੇ ਰਾਜਨੀਤਕ ਪਾਰਟੀ ਨੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਬਹੁਤਾ ਕੰਮ ਨਹੀਂ ਕੀਤਾ।
ਕਸ਼ਮੀਰ ਦੇ ਮੁੱਦੇ ਨੇ ਕਈ ਫ਼ਿਲਮਾਂ ਅਤੇ ਕਿਤਾਬਾਂ ਨੂੰ ਪ੍ਰੇਰਿਤ ਕੀਤਾ ਹੈ।

ਤਸਵੀਰ ਸਰੋਤ, TARAN ADARSH/TWITTER
ਪੱਤਰਕਾਰ ਅਤੇ ਲੇਖਕ ਰਾਹੁਲ ਪੰਡਿਤਾ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਲੇਖਕ ਅਤੇ ਪੱਤਰਕਾਰ ਅਜਿਹੇ ਹਨ ਜਿਨ੍ਹਾਂ ਨੇ ਹਿਜਰਤ ਦੇ ਮੁੱਦੇ ਉਪਰ ਹੀ ਕੰਮ ਕੀਤਾ ਹੈ।
'ਦਿ ਕਸ਼ਮੀਰ ਫਾਈਲਜ਼' ਬਾਰੇ ਤਿੱਖੇ ਪ੍ਰਤੀਕਰਮ ਉੱਪਰ ਰਾਹੁਲ ਆਖਦੇ ਹਨ ਕਿ ਕਸ਼ਮੀਰੀ ਪੰਡਤਾਂ ਨੂੰ ਹਮੇਸ਼ਾ ਅਜਿਹਾ ਲੱਗਿਆ ਹੈ ਕਿ ਉਨ੍ਹਾਂ ਦੀ ਕਹਾਣੀ ਨੂੰ ਦਬਾਇਆ ਗਿਆ ਹੈ।
"ਜੇ ਮੈਂ ਆਖਾਂ ਤਾਂ ਉਹ ਇੱਕ ਭਾਵਨਾਤਮਕ ਦੌਰ ਵਿੱਚੋਂ ਗੁਜ਼ਰ ਰਹੇ ਹਨ।"
ਰਾਹੁਲ ਪੰਡਿਤਾ ਦੀ ਕਿਤਾਬ 'ਆਰ ਮੂਨ ਹੈਜ਼ ਬਲੱਡ ਕਲਾਟਸ' ਉਨ੍ਹਾਂ ਦੇ ਇੱਕ ਕਿਸ਼ੋਰ ਵਜੋਂ ਕਸ਼ਮੀਰ ਛੱਡਣ ਦੀ ਕਹਾਣੀ ਉੱਪਰ ਆਧਾਰਿਤ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਦੇਸ਼ ਦੇ ਬਹੁਤ ਘੱਟ ਲੋਕ ਕਸ਼ਮੀਰ ਦੇ ਇਤਿਹਾਸ ਦਾ ਇਹ ਪੰਨਾ ਜਾਣਦੇ ਅਤੇ ਸਮਝਦੇ ਹਨ।
"ਮੇਰੀ ਕਿਤਾਬ ਨੂੰ ਛਪੇ ਹੋਏ ਦੱਸ ਸਾਲ ਹੋ ਗਏ ਹਨ। ਮੈਨੂੰ ਹਰ ਰੋਜ਼ 3-4 ਈ ਮੇਲ ਆਉਂਦੀਆਂ ਹਨ ਜਿੱਥੇ ਦੇਸ਼, ਬਾਹਰ ਦੇ ਲੋਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਇਸ ਪੱਧਰ ਤੱਕ ਨਹੀਂ ਪਤਾ ਸੀ।"
ਪਰ ਬਹੁਤੇ ਲੋਕ ਜ਼ਿਆਦਾ ਹੈਰਾਨ ਨਹੀਂ ਹਨ ਕਿਉਂਕਿ ਉਨ੍ਹਾਂ ਮੁਤਾਬਕ ਭਾਰਤ ਵਿਚ ਕਈ ਅਜਿਹੀਆਂ ਚੀਜ਼ਾਂ ਹਨ ਜਿਸ ਨੂੰ ਕਦੇ ਸਿਨਮਾ ਨੇ ਦੱਸਿਆ ਹੀ ਨਹੀਂ ਗਿਆ ਜਿਵੇਂ, ਦਲਿਤਾਂ ਉੱਪਰ ਅੱਤਿਆਚਾਰ, ਭਾਰਤ ਦੇ ਉੱਤਰ ਪੂਰਬੀ ਇਲਾਕੇ ਵਿੱਚ ਭਾਰਤੀ ਫ਼ੌਜ ਅਤੇ ਮਾਓਵਾਦੀ ਇਸ ਮੁਹਿੰਮ ਨਾਲ ਜੁੜੀਆਂ ਚੀਜ਼ਾਂ, ਸ਼ਾਮਿਲ ਹਨ।
ਸੰਜੇ ਕਾਕ ਜੋ ਆਪ ਕਸ਼ਮੀਰੀ ਪੰਡਿਤ ਹਨ ਅਤੇ ਫਿਲਮਾਂ ਵੀ ਬਣਾਉਂਦੇ ਹਨ, ਉਨ੍ਹਾਂ ਨੇ ਕਸ਼ਮੀਰ ਬਾਰੇ ਵੱਡੇ ਪੱਧਰ 'ਤੇ ਕੰਮ ਕੀਤਾ ਹੈ।
"ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਕਸ਼ਮੀਰ ਬਾਰੇ ਫਿਲਮਾਂ ਨਹੀਂ ਬਣੀਆਂ। ਕਈ ਮੁੱਦੇ ਹਨ ਜਿਸ ਬਾਰੇ ਬਾਲੀਵੁੱਡ ਨਹੀਂ ਦੱਸਦਾ।"
"ਬਾਲੀਵੁੱਡ ਨੇ ਆਖ਼ਰੀ ਵਾਰ 1984 ਦੇ ਦਿੱਲੀ ਦੰਗਿਆਂ ਬਾਰੇ ਜਾਂ 2002 ਦੇ ਗੁਜਰਾਤ ਦੰਗਿਆਂ ਬਾਰੇ ਕਦੋਂ ਦੱਸਿਆ ਸੀ? ਇਸ ਦੇਸ਼ ਵਿੱਚ ਹਜ਼ਾਰਾਂ ਅਜਿਹੀਆਂ ਕਹਾਣੀਆਂ ਹਨ ਜਿਸ ਨੂੰ ਮੁੱਖ ਧਾਰਾ ਦੇ ਸਿਨੇਮਾ ਵਿੱਚ ਜਗ੍ਹਾ ਨਹੀਂ ਮਿਲਦੀ।"
ਪਰ ਇਸ ਫ਼ਿਲਮ ਬਾਰੇ ਸਾਰਾ ਵਿਵਾਦ ਹਿਜਰਤ ਦੇ ਇਤਿਹਾਸ ਬਾਰੇ ਨਹੀਂ ਹੈ ਸਗੋਂ ਜਿਸ ਤਰੀਕੇ ਨਾ ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਅਤੇ ਜਿਸ ਨੇ ਕੀਤਾ ਹੈ ਉਸ ਬਾਰੇ ਹੈ।
ਧਰੁਵੀਕਰਨ ਅਤੇ ਰਾਜਨੀਤੀ
ਇਸ ਫ਼ਿਲਮ ਨੇ ਕਸ਼ਮੀਰੀ ਪੰਡਤਾਂ ਦੇ ਮੁੱਦੇ ਨੂੰ ਜ਼ਰੂਰ ਚੁੱਕਾ ਹੈ ਪਰ ਕੁਝ ਸਮੀਖਿਅਕਾਂ ਨੇ ਕਲਾਕਾਰਾਂ ਦੀ ਅਦਾਕਾਰੀ ਦੀ ਸਰਾਹਨਾ ਕੀਤੀ ਹੈ ਜਦੋਂਕਿ ਕਈਆਂ ਮੁਤਾਬਕ ਇਸ ਵਿੱਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਇਸ ਨੂੰ ਦੇਖਣ ਵਾਲੇ ਲੋਕ ਵੀ ਵੰਡੇ ਹੋਏ ਹਨ। ਕਈ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪੁਰਾਣੇ ਜ਼ਖ਼ਮਾਂ ਮੱਲ੍ਹਮ ਦਾ ਕੰਮ ਕਰੇਗਾ ਜਦੋਂਕਿ ਕਈਆਂ ਨੂੰ ਲੱਗਦਾ ਹੈ ਕਿ ਕਸ਼ਮੀਰ ਦੇ ਮੁਸਲਮਾਨਾਂ ਨੂੰ ਜਿਸ ਤਰੀਕੇ ਨਾਲ ਦਿਖਾਇਆ ਗਿਆ ਹੈ ਅਤੇ ਜੋ ਸੁਨੇਹਾ ਫਿਲਮ ਦੇ ਰਹੀ ਹੈ ਉਹ ਠੀਕ ਨਹੀਂ ਹੈ।
ਕਈਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਫਿਲਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। "ਜਦੋਂ ਤਕ ਤੁਸੀਂ ਪ੍ਰਭਾਵਿਤ ਲੋਕਾਂ ਦਾ ਦਰਦ ਨਹੀਂ ਸਮਝੋਗੇ ਤਾਂ ਮੁੱਦੇ ਸੁਲਝਾਏ ਕਿਵੇਂ ਜਾਣਗੇ।"
ਪਰ ਇਸ ਫ਼ਿਲਮ ਦਾ ਸਭ ਤੋਂ ਵੱਧ ਸਮਰਥਨ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਵੱਲੋਂ ਕੀਤਾ ਗਿਆ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਰਾਹੀਂ ਲੋਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਦੇ ਨਿਰਮਾਤਾ ਅਤੇ ਇਸ ਨਾਲ ਜੁੜੇ ਹੋਰ ਲੋਕ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ।
ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਕਲਾਕਾਰਾਂ ਨੇ ਇਸ ਫ਼ਿਲਮ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਉੱਪਰ ਪੋਸਟ ਕੀਤਾ ਹੈ। ਇਨ੍ਹਾਂ ਵਿੱਚ ਅਕਸ਼ੈ ਕੁਮਾਰ ਅਤੇ ਕੰਗਨਾ ਰਣੌਤ ਸ਼ਾਮਿਲ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਸ ਫ਼ਿਲਮ ਦੇ ਮੁੱਖ ਕਲਾਕਾਰ ਅਨੁਪਮ ਖੇਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਇਹ ਫ਼ਿਲਮ ਕੇਵਲ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਸਮੇਂ ਵੀ ਬਣਾਈ ਜਾ ਸਕਦੀ ਸੀ ਤਾਂ ਉਨ੍ਹਾਂ ਆਖਿਆ,"ਇਹ ਸਹੀ ਹੈ... ਹਰ ਫ਼ਿਲਮ ਦਾ ਇੱਕ ਸਮਾਂ ਹੁੰਦਾ ਹੈ।"
ਇਸ ਫ਼ਿਲਮ ਦੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਵਜੋਂ ਦੇਖਿਆ ਜਾਂਦਾ ਰਿਹਾ ਹੈ।
ਸਮੇਂ-ਸਮੇਂ ਤੇ ਇਨ੍ਹਾਂ ਉੱਪਰ ਕਈ ਇਲਜ਼ਾਮ ਵੀ ਲੱਗੇ ਹਨ। ਕੁਝ ਸਮਾਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਸਕੁਆਰਡਨ ਲੀਡਰ ਉੱਪਰ ਬਣ ਰਹੀ ਫ਼ਿਲਮ ਦੇ ਕੁਝ ਦ੍ਰਿਸ਼ਾਂ ਅਤੇ ਉਸ ਦੀ ਮੌਤ ਬਾਰੇ ਸਕੁਆਰਡਨ ਲੀਡਰ ਦੀ ਪਤਨੀ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਉਨ੍ਹਾਂ ਨੇ ਆਖਿਆ ਕਿ ਫ਼ਿਲਮ ਵਿੱਚ ਤੱਥਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਵਿਵੇਕ ਅਗਨੀਹੋਤਰੀ ਦੀ ਪਿਛਲੀ ਫ਼ਿਲਮ- ਤਾਸ਼ਕੰਦ ਫਾਈਲਜ਼-ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੀ ਕਥਿਤ ਸਾਜ਼ਿਸ਼ ਉਪਰ ਬਣਾਈ ਗਈ ਸੀ। ਇਸ ਵਿੱਚ ਵੀ ਅਫਵਾਹਾਂ ਨੂੰ ਤੱਥ ਬਣਾ ਕੇ ਪੇਸ਼ ਕਰਨ ਦੇ ਇਲਜ਼ਾਮ ਲੱਗੇ ਸਨ।
ਲਾਲ ਬਹਾਦੁਰ ਸ਼ਾਸਤਰੀ ਦੇ ਰਿਸ਼ਤੇਦਾਰ ਨੇ ਅਗਨੀਹੋਤਰੀ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਅਤੇ ਆਖਿਆ ਸੀ ਕਿ ਫ਼ਿਲਮ ਬੇਬੁਨਿਆਦ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਹੈ।
ਵਿਵੇਕ ਅਗਨੀਹੋਤਰੀ ਨੇ ਆਪਣੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਦਾ ਸਮਰਥਨ ਕੀਤਾ ਹੈ। ਉਹ ਆਖਦੇ ਹਨ," ਇਹ ਹਿੰਦੂ ਜਾਂ ਮੁਸਲਮਾਨ ਬਾਰੇ ਨਹੀਂ ਹੈ।"
ਪਰ ਸੋਮਵਾਰ ਰਾਤ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੇਰ ਨੇ ਅਜਿਹੇ ਕਈ ਵੀਡੀਓ ਸ਼ੇਅਰ ਕੀਤੇ ਹਨ ਜਿਸ ਵਿੱਚ ਫਿਲਮ ਦੀ ਸਕਰੀਨਿੰਗ ਦੌਰਾਨ ਲੋਕ ਮੁਸਲਮਾਨ ਵਿਰੋਧੀ ਨਾਅਰੇ ਲਾਉਂਦੇ ਨਜ਼ਰ ਆਏ ਹਨ।
2020 ਵਿੱਚ ਰਿਲੀਜ਼ ਹੋਈ ਫ਼ਿਲਮ 'ਸ਼ਿਕਾਰਾ' ਨੂੰ ਇਸ ਦੇ ਉਲਟ ਪ੍ਰਤੀਕਿਰਿਆ ਮਿਲੀ ਸੀ। ਰਾਹੁਲ ਪੰਡਿਤਾ ਇਸ ਦੇ ਸਹਿ ਲੇਖਕ ਸਨ ਅਤੇ ਇਹ ਫ਼ਿਲਮ ਕਸ਼ਮੀਰੀ ਪੰਡਿਤਾਂ ਉੱਤੇ ਆਧਾਰਿਤ ਸੀ।
ਸੱਜੇ ਪੱਖੀ ਹਿੰਦੂ ਸੰਸਥਾਵਾਂ ਵੱਲੋਂ ਫਿਲਮ ਦੇ ਨਿਰਮਾਤਾਵਾਂ ਨੂੰ ਗੱਦਾਰ' ਤੱਕ ਆਖਿਆ ਗਿਆ ਸੀ। ਉਨ੍ਹਾਂ ਉੱਪਰ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲੱਗੇ ਸਨ।

ਤਸਵੀਰ ਸਰੋਤ, Getty Images
"ਮੈਨੂੰ ਲੱਗਦਾ ਹੈ ਕਿ ਲੋਕ ਇਸ ਨੂੰ ਸਖ਼ਤ ਲਹਿਜੇ ਵਿੱਚ ਪੇਸ਼ ਹੁੰਦਾ ਦੇਖਣਾ ਚਾਹੁੰਦੇ ਸਨ ਇਸ ਵਿੱਚ ਕੋਈ ਸੰਵੇਦਨਸ਼ੀਲਤਾ ਨਾ ਹੋਵੇ। ਅਸੀਂ ਅਜਿਹਾ ਨਹੀਂ ਕਰ ਸਕੇ।"
ਸੰਜੇ ਕਾਕ ਆਖਦੇ ਹਨ," 'ਦਿ ਕਸ਼ਮੀਰ ਫਾਈਲਜ਼' ਬਿਲਕੁਲ ਉਸ ਤਰੀਕੇ ਨਾਲ ਬਣੀ ਹੈ ਜਿਸ ਤਰੀਕੇ ਨਾਲ ਸੱਜੇ ਪੱਖੀ ਚਾਹੁੰਦੇ ਹਨ। ਸ਼ਿਕਾਰਾ ਇਨ੍ਹਾਂ ਪੈਮਾਨਿਆਂ 'ਤੇ ਖਰੀ ਨਹੀਂ ਉਤਰੀ। ਇਸ ਕਾਰਨ ਪੂਰਾ ਸੱਜੇ ਪੱਖੀ ਗਰੁੱਪ ਕਸ਼ਮੀਰ ਫਾਈਲਜ਼ ਰਾਹੀਂ ਨੂੰ ਦੁਨੀਆਂ ਦੇ ਅੱਗੇ ਪੇਸ਼ ਕਰਨ ਵਿੱਚ ਲੱਗ ਗਿਆ ਹੈ।"
ਰਾਹੁਲ ਪੰਡਿਤਾ ਆਖਦੇ ਹਨ ਕਿ ਇਸ ਮੁੱਦੇ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀਆਂ ਫ਼ਿਲਮਾਂ ਲਈ ਜਗ੍ਹਾ ਹੈ ਪਰ ਸੰਜੇ ਇਸ ਬਾਰੇ ਸਾਫ ਨਹੀਂ ਹਨ।
ਸੰਜੇ ਕਾਕ ਆਖਦੇ ਹਨ,"ਕਈ ਵਾਰ ਅਜਿਹਾ ਲੱਗਦਾ ਹੈ ਕਿ ਹਾਂ ਇਹ ਸੱਚ ਹੈ ਪਰ ਤੁਸੀਂ ਕਸ਼ਮੀਰ ਦੀ ਕਹਾਣੀ ਦੱਸੇ ਬਿਨ੍ਹਾਂ ਕਸ਼ਮੀਰੀ ਪੰਡਤਾਂ ਦੀ ਕਹਾਣੀ ਨਹੀਂ ਦੱਸ ਸਕਦੇ। ਇਹੀ ਕਾਰਨ ਹੈ ਕਿ ਬਾਲੀਵੁੱਡ ਨੇ ਇਸ ਬਾਰੇ ਜ਼ਿਆਦਾ ਫ਼ਿਲਮਾਂ ਨਹੀਂ ਬਣਾਈਆਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













