You’re viewing a text-only version of this website that uses less data. View the main version of the website including all images and videos.
ਪੰਜਾਬ ਵਿਧਾਨ ਸਭਾ ਚੋਣ ਨਤੀਜੇ: 2017 ਦੇ ਅੰਕੜਿਆਂ ਨਾਲ ਸਮਝੋ ਮੁੱਖ ਸਿਆਸੀ ਪਾਰਟੀਆਂ ਤੇ ਆਗੂਆਂ ਦੀ ਪੁਜ਼ੀਸ਼ਨ
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਆ ਰਹੇ ਹਨ। ਇਸੇ ਦਰਮਿਆਨ ਤੁਹਾਨੂੰ ਦੱਸਦੇ ਹਾ ਕਿ ਪੰਜਾਬ ਦੀਆਂ ਸਿਆਸਤ ਦੇ ਵੱਡੇ ਚਿਹਰੇ 2017 ਦੀਆਂ ਚੋਣਾਂ ਵਿੱਚ ਕਿੱਥੇ ਖੜ੍ਹੇ ਸਨ।
ਹਾਲਾਂਕਿ ਚੋਣ ਕਮਿਸ਼ਨ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿਛਲੇ 15 ਸਾਲਾਂ ਦੌਰਾਨ ਸਭ ਤੋਂ ਘੱਟ ਵੋਟਿੰਗ ਹੋਈ ਹੈ।
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਆਪਣੀ ਸੀਟ ਜਿੱਤੀ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਡਾ ਬਲਬੀਰ ਸਿੰਘ ਨੂੰ ਕੁੱਲ 52407 (49.30%) ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ ਬਲਬੀਰ ਸਿੰਘ ਨੂੰ 20179 ਵੋਟਾਂ ਮਿਲੀਆਂ ਸਨ।
ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਕੁੱਲ 60477 ਵੋਟਾਂ ਮਿਲੀਆਂ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਕੁਮਾਰ ਹਨੀ ਨੂੰ 42809(42.95%) ਵੋਟਾਂ ਨਾਲ ਹਰਾਇਆ ਸੀ। ਹਨੀ ਨੂੰ ਕੁੱਲ 17688 ਵੋਟਾਂ ਮਿਲੀਆਂ ਸਨ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਜਿਹੇ ਉਮੀਦਵਾਰ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਸੀ।
ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 2017 ਵਿੱਚ 75271 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਭਗਵੰਤ ਮਾਨ ਨੂੰ 18500(10.94%) ਵੋਟਾਂ ਨਾਲ ਹਰਾਇਆ ਸੀ। ਭਗਵੰਤ ਮਾਨ ਨੂੰ 56771 ਵੋਟਾਂ ਮਿਲੀਆਂ ਸਨ।
ਵਿਧਾਨ ਸਭਾ ਹਲਕੇ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੂੰ 66375 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ 22770(16.99%)ਵੋਟਾਂ ਨਾਲ ਹਰਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਕੁੱਲ 43605 ਵੋਟਾਂ ਮਿਲੀਆਂ ਸਨ।
ਚਮਕੌਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 2017 ਵਿੱਚ 61060 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੂੰ 12308(8.47%) ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਉਮੀਦਵਾਰ ਨੂੰ 48752 ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ:
ਮਜੀਠਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਕੁੱਲ 65803 ਵੋਟਾਂ ਮਿਲੀਆਂ ਸਨ। ਆਪਣੇ ਵਿਰੋਧੀ ਕਾਂਗਰਸ ਦੇ ਲਾਲੀ ਮਜੀਠੀਆ ਨੂੰ 22884 (18.66%) ਵੋਟਾਂ ਨਾਲ ਹਰਾਇਆ ਸੀ। ਲਾਲੀ ਮਜੀਠੀਆ ਨੂੰ 42919 ਵੋਟਾਂ ਮਿਲੀਆਂ ਸਨ।
ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਕੁੱਲ 63942 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ 18480(12.21%) ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਬਾਂਸਲ ਨੂੰ 45462 ਵੋਟਾਂ ਮਿਲੀਆਂ ਸਨ।
ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 63500 ਵੋਟਾਂ ਮਿਲੀਆਂ ਸਨ ਉਨ੍ਹਾਂ ਨੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 16212(11.64%) ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਡਿੰਪੀ ਢਿੱਲੋਂ ਨੂੰ 47288 ਵੋਟਾਂ ਮਿਲੀਆਂ ਸਨ।
ਪਿਛਲੀਆਂ ਤਿੰਨ ਚੋਣਾਂ ਦੌਰਾਨ ਕਿਹੋ ਜਿਹਾ ਸੀ ਵੋਟ ਫ਼ੀਸਦ
ਸਾਲ 2017 ਵਿੱਚ ਕੁੱਲ ਵੋਟ ਫ਼ੀਸਦ 76.83% ਜਦੋਂ ਕਿ 2022 ਵਿੱਚ ਇਹ ਤਕਰੀਬਨ 72% ਸੀ। ਪਿਛਲੇ ਪੰਦਰਾਂ ਸਾਲਾਂ ਵਿੱਚ ਇਹ ਸਭ ਤੋਂ ਘੱਟ ਹੈ।
2012-78.3%
2017-77.40%
2022-71.95%
ਕਿਹੜੀ ਪਾਰਟੀ ਦੀ ਕੀ ਸੀ ਸਥਿਤੀ?
ਜੇਕਰ ਪਾਰਟੀ ਦੀ ਗੱਲ ਕੀਤੀ ਜਾਵੇ (2017) ਵੋਟ ਸ਼ੇਅਰ ਇਸ ਤਰ੍ਹਾਂ ਰਿਹਾ-
ਕਾਂਗਰਸ - 38.50%
ਸ਼੍ਰੋਮਣੀ ਅਕਾਲੀ ਦਲ - 25.24%
ਆਮ ਆਦਮੀ ਪਾਰਟੀ - 23.72%
ਭਾਰਤੀ ਜਨਤਾ ਪਾਰਟੀ- 5.39%
ਬਹੁਜਨ ਸਮਾਜ ਪਾਰਟੀ - 1.52%
ਬਾਕੀ ਪਾਰਟੀਆਂ ਨੂੰ 5.65%
ਆਜ਼ਾਦ ਉਮੀਦਵਾਰਾਂ - 2.09%
ਨੋਟਾ 0.7 %
2022 ਸਭ ਤੋਂ ਵੱਧ ਵੋਟ ਫ਼ੀਸਦ ਗਿੱਦੜਬਾਹਾ 84.93% ਦੀ ਹੈ ਜਦੋਂ ਕਿ 2017 ਵਿੱਚ ਵੀ ਇਸ ਹਲਕੇ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ 88.99% ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ: