ਪਾਕਿਸਤਾਨੀ ਕੈਪਟਨ ਨਾਲ ਭਾਰਤੀ ਟੀਮ ਦਾ ਵੀਡੀਓ ,ਜੋ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ ਹੈ

ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਮਹਿਲਾ ਵਿਸ਼ਵ ਕੱਪ ਮੈਚ ਤੋਂ ਬਾਅਦ ਦੀ ਇੱਕ ਵੀਡੀਓ ਵਿੱਚ ਭਾਰਤੀ ਖਿਡਾਰਨਾਂ ਅਤੇ ਪਾਕਿਸਤਾਨੀ ਟੀਮ ਦੀ ਕਪਤਾਨ ਬਿਸਮਾਹ ਮਾਰੂਫ਼ ਦੇ ਛੇ ਮਹੀਨਿਆਂ ਦੀ ਬੱਚੀ ਨੂੰ ਖਿਡਾਉਂਦੀਆਂ ਨਜ਼ਰ ਆਉਂਦੀਆਂ ਹਨ।

ਇਹ ਵੀਡੀਓ ਪੱਤਰਕਾਰ ਮੁਜੀਬ ਮਾਸ਼ਲ ਨੇ ਆਪਣੇ ਟਵਿੱਟਰ ਤੋਂ ਸਾਂਝੀ ਕੀਤੀ ਹੈ।

ਵੀਡੀਓ ਵਿੱਚ ਬਿਸਮਾਹ ਮਾਰੂਫ਼ ਨੇ ਆਪਣੀ ਗੋਦ ਵਿੱਚ ਆਪਣੀ ਛੇ ਮਹੀਨਿਆਂ ਦੀ ਬੱਚੀ ਚੁੱਕੀ ਹੋਈ ਹੈ। ਭਾਰਤੀ ਖਿਡਾਰਨਾਂ ਨੇ ਮਾਂ-ਬੇਟੀ ਨੂੰ ਘੇਰਿਆ ਹੋਇਆ ਹੈ ਅਤੇ ਬਿਸਮਾਹ ਦੀ ਬੱਚੀ ਨੂੰ ਖਿਡਾਅ ਰਹੀਆਂ ਹਨ।

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਭਾਰਤ ਵੱਲੋਂ ਦਿੱਤੇ ਗਏ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ 42 ਓਵਰਾਂ ਤੱਕ ਆਪਣੇ 9 ਵਿਕਟ ਗੁਆ ਕੇ ਮਹਿਜ਼ 137 ਰਨ ਬਣਾਏ ਹਨ।

ਮੁਜੀਬ ਮਾਸ਼ਲ ਨੇ ਵੀਡੀਓ ਨਾਲ ਆਪਣੇ ਟਵੀਟ ਵਿੱਚ ਲਿਖਿਆ,''ਇਸ ਨਾਲ ਤੁਹਾਡਾ ਦਿਲ ਗਰਮਾਅ ਜਾਵੇਗਾ। ਭਾਰਤੀ ਕ੍ਰਿਕਟ ਟੀਮ ਪਾਕਿਸਤਾਨੀ ਟੀਮ ਦੀ ਕਪਤਾਲ ਬਿਸਮਾਹ ਮਾਰੂਫ਼ ਦੇ ਬੇਟੀ ਨਾਲ ਆਪਣੇ ਵਿਸ਼ਵ ਕੱਪ ਮੈਚ ਤੋਂ ਬਾਅਦ ਸਮਾਂ ਬਿਤਾਉਂਦੀਆਂ ਹੋਈਆਂ।''

ਮੁਜੀਬ ਦੇ ਟਵੀਟ ਦੇ ਹੇਠਾਂ ਵੀ ਲੋਕਾਂ ਨੇ ਇਸ ਵੀਡੀਓ ਵਿੱਚ ਨਜ਼ਰ ਆਉਂਦੀ ਪਿਆਰ ਦੀ ਭਾਵਨਾ ਦੀ ਤਾਰੀਫ਼ ਕੀਤੀ।

ਇਹ ਵੀ ਪੜ੍ਹੋ:

ਸੰਦੀਪ ਸ਼ਰਮਾ ਨੇ ਲਿਖਿਆ, ਪਿਆਰ ਬਾਂਟਤੇ ਚਲੋ... ਇਸ ਪਿਆਰੇ ਬੱਚੇ ਨੂੰ ਪਿਆਰ ਦੇਣ ਨਾਲ ਦੋਵਾਂ ਦੇਸ਼ਾਂ ਵਿੱਚ ਹੋਰ ਪਿਆਰ ਲਿਆਏਗਾ। ਰੱਬ ਕਰੇ ਸਾਰੀਆਂ ਖ਼ੂਬਸੂਰਤ ਚੀਜ਼ਾਂ ਬੱਚੀ ਨੂੰ ਮਿਲਣ। ਗਾਡ ਬਲੈਸ।''

ਇਸੇ ਤਰ੍ਹਾਂ ਡਾ਼ ਮੁਰਸ਼ੇਦ ਐਮ ਚੌਧਰੀ ਨੇ ਲਿਖਿਆ,''ਹੁਣ ਭਗਤ ਭਾਰਤੀ ਕ੍ਰਿਕਟ ਟੀਮ ਨੂੰ ਐਂਟੀ ਨੈਸ਼ਨਲ ਘੋਸ਼ਿਤ ਕਰ ਦੇਣਗੇ।''

ਸੈਕਸਾਪਿਲ ਨੇ ਲਿਖਿਆ,''ਸੱਜੇ ਪੱਖੀ ''ਰਾਸ਼ਟਰਵਾਦੀ'' ਇਸ ਨੂੰ ਪੰਸਦ ਨਹੀ ਕਰਨਗੇ।''

ਲੋਇਲ ਸੱਚਫੈਨ ਨੇ ਲਿਖਿਆ,

''ਮੈਦਾਨ ਵਿੱਚ ਵਿਰੋਧੀ।

ਮੈਦਾਨ ਤੋਂ ਬਾਹਰ ਭੈਣਾਂ।''

ਪਾਕਿਸਤਾਨੀ ਟੀਮ ਦੀ ਕਪਤਾਨ ਬਿਸਮਾਹ ਮਾਹਰੂਫ਼ ਸਪਿਨ ਗੇਂਦਬਾਜ਼ ਹਨ।

ਮਾਹਰੂਫ਼ ਅਜੇ ਹੁਣੇ ਹੀ ਜਣੇਪਾ ਛੁੱਟੀ ਤੋਂ ਵਾਪਸ ਆਏ ਹਨ। ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਛੇ ਮਹੀਨਿਆਂ ਦੀ ਬੇਟੀ ਫਾਤਿਮਾ ਵੀ ਆਪਣੀ ਮਾਂ ਦਾ ਹੌਂਸਲਾ ਵਧਾਉਣ ਲਈ ਮੌਜੂਦ ਰਹੇਗੀ।

ਮਾਹਰੂਫ਼ ਇਸ ਮੈਚ ਨੂੰ ਪਾਕਿਸਤਾਨ ਅਤੇ ਭਾਰਤ ਦੀਆਂ ਲੱਖਾਂ ਕੁੜੀਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਵੱਡਾ ਮੌਕਾ ਸਮਝਦੇ ਹਨ।

ਇਸੇ ਤਰ੍ਹਾਂ ਸ਼ਿਰਾਜ਼ ਹਸਨ ਨੇ ਭਾਰਤੀ ਖਿਡਾਰਨ ਏਕਤਾ ਬਿਸ਼ਟ ਦੀ ਇੱਕ ਵੀਡੀਓ ਕਲਿੱਪ ਟਵਿੱਟਰ ਤੇ ਸਾਂਝੀ ਕੀਤੀ ਜਿਸ ਵਿੱਚ ਉਹ ਫ਼ਾਤਿਮਾ ਨਾਲ ਮਨਪ੍ਰਚਾਵਾ ਕਰਦੇ ਨਜ਼ਰ ਆ ਰਹੇ ਹਨ।

ਆਤਿਫ਼ ਨਵਾਜ਼ ਨੇ ਟਵੀਟ ਕੀਤਾ,''ਬਿਸਮਾਹ ਮਾਰੂਫ਼ ਦੀ ਵਿਰਾਸਤ ਮੈਦਾਨ ਉੱਪਰ ਕੀਤੀਆਂ ਪ੍ਰਪਤੀਆਂ ਤੋਂ ਕਿਤੇ ਅੱਗੇ ਜਾਵੇਗੀ। ਇੱਕ ਸਮਾਜ ਜਿੱਥੇ ਅਕਸਰ ਔਰਤਾਂ ਨੂੰ ਆਪਣੇ ਕੈਰੀਅਰ ਅਤੇ ਪਰਿਵਾਰ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ ਜਾਂਦਾ ਹੈ। ਉਹ ਦਿਖਾਅ ਰਹੇ ਹਨ ਕਿ ਤੁਸੀਂ ਦੋਵੇਂ ਰੱਖ ਸਕਦੇ ਹੋ। ਪ੍ਰਰੇਨਾਦਾਇਕ ਵਿਅਕਤੀ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)