ਗਣਤੰਤਰ ਦਿਵਸ ’ਤੇ ਝਾਂਕੀਆਂ ਨਾ ਸ਼ਾਮਿਲ ’ਤੇ ਇਹ ਸੂਬੇ ਕੇਂਦਰ ਤੋਂ ਨਰਾਜ਼, ਇਸ ਪ੍ਰਕਿਰਿਆ ਤਹਿਤ ਝਾਂਕੀਆਂ ਚੁਣੀਆਂ ਜਾਂਦੀਆਂ

ਗਣਤੰਤਰ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰ ਦੀ ਮਾਹਰਾਂ ਦੀ ਕਮੇਟੀ ਨੇ ਇਸ ਵਾਰ ਪਰੇਡ ਲਈ 12 ਝਾਕੀਆਂ ਦੀ ਚੋਣ ਕੀਤੀ ਹੈ
    • ਲੇਖਕ, ਪ੍ਰਭਾਕਰ ਮਣੀ ਤ੍ਰਿਪਾਠੀ ਤੇ ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਲਈ ਕੁਝ ਝਾਕੀਆਂ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਕੇਂਦਰ ਤੇ ਸੰਬੰਧਿਤ ਸੂਬਿਆਂ ਵਿੱਚ ਇਲਜ਼ਾਮ ਤਰਾਸ਼ੀ ਹੋ ਰਹੀ ਹੈ।

ਸਭ ਤੋਂ ਜ਼ਿਆਦਾ ਤਿੱਖੇ ਸੁਰ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਖੜ੍ਹੇ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਕੇਰਲ ਨੇ ਵੀ ਗੰਭੀਰ ਇਲਜ਼ਾਮ ਲਗਾਏ ਹਨ।

ਇਹ ਅਜਿਹੇ ਸੂਬੇ ਹਨ ਜਿਨ੍ਹਾਂ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈ। ਇਨ੍ਹਾਂ ਤਿੰਨਾਂ ਸੂਬਿਆਂ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਸੰਬੰਧਿਤ ਸੂਬਿਆਂ ਦੇ ਪ੍ਰਤੀਕਾਂ ਨੂੰ ਨੀਵਾਂ ਕਰਕੇ ਦੇਖਣ ਦੇ ਲਈ ਲਿਆ ਗਿਆ ਸਿਆਸੀ ਫ਼ੈਸਲਾ ਦੱਸਿਆ ਹੈ।

ਜਿਹੜੇ ਸਾਬੂਆਂ ਦੀਆਂ ਝਾਕੀਆਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਉਨ੍ਹਾਂ ਵਿੱਚੋਂ ਦੋ ਸੂਬਿਆਂ ਦੇ ਮੁੱਖ ਮੰਤਰੀਆਂ( ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਚਿੱਠੀ ਲਿਖ ਕੇ ਆਪਣੀ ਅਸੰਤੁਸ਼ਟੀ ਤੋਂ ਜਾਣੂ ਕਰਵਾਇਆ ਹੈ।

ਦੂਜੇ ਪਾਸੇ ਕੇਂਦਰ ਸਰਕਾਰ ਨੇ ਸਫ਼ਾਈ ਦਿੱਤੀ ਹੈ ਕਿ ਝਾਕੀਆਂ ਦੀ ਚੋਣ ਮਾਹਰਾਂ ਦੀ ਕਮੇਟੀ ਵੱਲੋਂ ਤੈਅ ਕਸੌਟੀਆਂ ਦੇ ਅਧਰ ’ਤੇ ਕੀਤੀ ਜਾਂਦੀ ਹੈ। ਕਮੇਟੀ ਯੋਗ ਪ੍ਰਕਿਰਿਆ ਅਤੇ ਵਿਚਾਰ ਕਰਨ ਤੋਂ ਬਾਅਦ ਹੀ ਕੁਝ ਸੂਬਿਆਂ ਦੀਆਂ ਝਾਂਕੀਆਂ ਨੂੰ ਮੰਜ਼ੂਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ:

ਮਾਹਰਾਂ ਦਾ ਪੈਨਲ ਝਾਕੀਆਂ ਦੀ ਚੋਣ ਕਿਵੇਂ ਕਰਦਾ ਹੈ

ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨ੍ਹਾਂ ਸੂਬਿਆਂ ਦੀਆਂ ਝਾਕੀਆਂ ਨਹੀਂ ਚੁਣੀਆਂ ਗਈਆਂ ਉਨ੍ਹਾਂ ਵਿੱਚ ਉਹ ਸੂਬੇ ਵੀ ਹਨ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ

ਕੇਂਦਰ ਦੀ ਮਾਹਰਾਂ ਦੀ ਇਸ ਕਮੇਟੀ ਵਿੱਚ (ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਨੇ ਉੱਘੇ ਲੋਕ ਸ਼ਾਮਲ ਹੁੰਦੇ ਹਨ। ਇਸ ਕਮੇਟੀ ਨੇ ਇਸ ਵਾਰ ਲਈ 12 ਝਾਕੀਆਂ ਦੀ ਚੋਣ ਕੀਤੀ ਹੈ।

ਉੱਥੇ ਹੀ ਰੱਖਿਆ ਮੰਤਰਾਲੇ ਨੇ ਸੂਬਿਆਂ ਨੂੰ ਦੱਸਿਆ ਹੈ ਕਿ ਇਸ ਸਾਲ ਗਣਤੰਤਰ ਦਿਵਸ ਦੀ ਝਾਕੀ ਭਾਰਤ@75, ਵਿਚਾਰ@75, ਉਪਲਭਦੀਆਂ@75, ਐਕਸ਼ਨਸ@75 ਅਤੇ ਸੰਕਲਪ@75 ਵਿਸ਼ਿਆਂ ਉੱਪਰ ਹੋਣੀਆਂ ਚਾਹੀਦੀਆਂ ਹਨ।

ਤਾਮਿਲਨਾਡੂ ਦੇ ਪ੍ਰਸੰਗ ਵਿੱਤ ਮਾਹਰਾਂ ਦੇ ਪੈਨਲ ਨੇ ਤਿੰਨ ਵਾਰ ਸੂਬੇ ਦੀ ਤਜਵੀਜ਼ ਉੱਪਰ ਚਰਚਾ ਕੀਤੀ ਸੀ। ਉੱਥੇ ਹੀ ਪੱਛਮੀ ਬੰਗਾਲ ਦੇ ਮਾਮਲੇ ਵਿੱਚ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਤਜਵੀਜ਼ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਰੱਦ ਕੀਤਾ ਗਿਆ।

ਇੱਕ ਅਧਿਕਾਰੀ ਨੇ ਦੱਸਿਆ ਕਿ ਸਮਾਜ ਸੁਧਾਰਕ ਸ਼੍ਰੀ ਨਾਰਾਇਣ ਗੁਰੂ ਦੀ ਝਾਂਕੀ ਦੀ ਤਜਵੀਜ਼ ਨੂੰ ਪੰਜਵੀ ਬੈਠਕ ਵਿੱਚ ਮੌਖਿਕ ਸਹਿਮਤੀ ਮਿਲੀ ਸੀ ਪਰ ਰੱਖਿਆ ਮੰਤਰਾਲੇ ਦੇ ਪੱਧਰ 'ਤੇ ਇਸ ਨੂੰ ਪ੍ਰਵਾਨਗੀ ਨਹੀਂ ਮਿਲੀ।

ਇਸ ਤੋਂ ਪਹਿਲਾਂ ਕੇਰਲ ਦੀ ਝਾਂਕੀ ਸਾਲ 2018 ਤੇ 2021 ਵਿੱਚ ਸਵੀਕਾਰ ਕੀਤੀ ਗਈ ਸੀ। ਤਾਮਿਲਨਾਡੂ ਦੀ 2016, 2017,2019,2020 ਅਤੇ 2021 ਵਿੱਚ ਅਤੇ ਪੱਛਣੀ ਬੰਗਾਲ ਦੀ ਝਾਕੀ ਨੂੰ 2016, 2017 ਅਤੇ 2021 ਵਿੱਚ ਪ੍ਰਵਾਨਗੀ ਮਿਲੀ ਸੀ।

ਪੱਛਮੀ ਬੰਗਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਸੂਬਿਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਝਾਕੀਆਂ ਨੂੰ ਸ਼ਾਮਲ ਨਾ ਕਰਕੇ ਸੰਬੰਧਿਤ ਸੂਬਿਆਂ ਦੇ ਲੋਕਾਂ ਦੀ ਅਨਾਦਰ ਕਰ ਰਹੀ ਹੈ

ਪੱਛਮੀ ਬੰਗਾਲ ਦੀ ਝਾਕੀ

ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਹੋਣ ਵਾਲੀ ਪਰੇਡ ਵਿੱਚ ਪੱਛਮੀ ਬੰਗਾਲ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਦੇ ਫ਼ੈਸਲੇ ਉੱਪਰ ਸਿਆਸਤ ਗਰਮ ਹੋ ਰਹੀ ਹੈ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਆਪਣੀ ਦੋ ਪੰਨਿਆਂ ਦੀ ਚਿੱਠੀ ਵਿੱਚ ਇਸ ਨੂੰ ਬੰਗਾਲ ਦੇ ਲੋਕਾਂ ਦਾ ਅਪਮਾਨ ਅਤੇ ਅਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਸਵੀਕਾਰ ਕਰਨਾ ਦੱਸਿਆ ਹੈ।

ਉੱਥੇ ਹੀ ਭਾਜਪਾ ਆਗੂ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਤਥਾਗਤ ਰੌਏ ਨੇ ਵੀਵ ਆਪਣੇ ਇੱਕ ਟਵੀਟ ਵਿੱਚ ਪਧਾਨ ਮੰਤਰੀ ਨੂੰ ਆਪਣੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਸੂਬਾ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਇਸ ਮੁੱਦੇ ਉੱਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ।

ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਚਿੱਠੀ ਲਿਖ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੱਸਿਆ ਹੈ ਕਿ ਕਿਉਂ ਪੱਛਮੀ ਬੰਗਾਲ ਦੀ ਝਾਂਕੀ 26 ਜਨਵਰੀ ਪਰੇਡ ਵਿੱਚ ਸ਼ਾਮਲ ਨਹੀਂ ਕੀਤੀ ਗਈ ਹੈ।

ਰਾਜਨਾਥ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਝਾਕੀਆਂ ਦੀ ਪ੍ਰਵਾਨਗੀ ਰੱਖਿਆ ਮੰਤਰਾਲਾ ਦਿੰਦਾ ਹੈ, ਜਿਸ ਦੀ ਪ੍ਰਧਾਨਗੀ ਰੱਖਿਆ ਮੰਤਰੀ ਕਰਦੇ ਹਨ

ਰਾਜਨਾਥ ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ, ''16 ਜਨਵਰੀ 2022 ਨੂੰ ਮਿਲੇ ਤੁਹਾਡੇ ਤੁਹਾਡੇ ਪੱਤਰ ਦੇ ਪ੍ਰਸੰਗ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਦੇਸ਼ ਦੀ ਅਜ਼ਾਦੀ ਦੇ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਯੋਗਦਾਨ ਹਰੇਕ ਨਾਗਰਿਕ ਲਈ ਅਦੁੱਤੀ ਹੈ। ਇਸ ਲਈ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜਨਮ ਦਿਨ 23 ਜਨਵਰੀ ਨੂੰ ਪ੍ਰਾਕਰਮ ਦਿਵਸ ਦੇ ਰੂਪ ਵਿੱਚ ਐਲਾਨਿਆ ਹੈ। ਹੁਣ ਗਣਤੰਤਰ ਦਿਵਸ ਦਾ ਸਮਾਗਮ 23 ਜਨਵਰੀ ਤੋਂ ਸ਼ੁਰੂ ਹੋ ਕੇ 26 ਜਨਵਰੀ ਤੱਕ ਚੱਲੇਗਾ।''

''ਤੁਹਾਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਵਾਲੀਆਂ ਝਾਕੀਆਂ ਦੀ ਚੋਣ ਬੇਹੱਦ ਪਾਰਦਰਸ਼ੀ ਹੁੰਦੀ ਹੈ।”

“ਕਲਾ,ਸੱਭਿਆਚਾਰ, ਸੰਗੀਤ ਅਤੇ ਨਾਚ ਵਿਸ਼ਿਆਂ ਦੇ ਉੱਘੇ ਵਿਦਵਾਨਾਂ ਦੀ ਕਮੇਟੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਤਜਵੀਜ਼ਾਂ ਦਾ ਕਈ ਪੜਾਵਾਂ ਵਿੱਚ ਮੁਲਾਂਕਣ ਕਰਨ ਤੋਂ ਬਾਅਦ ਉਸ ਬਾਰੇ ਰਾਇ ਬਣਾਉਂਦੀ ਹੈ। ਇਸ ਵਾਰ 29 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਤਜਵੀਜ਼ਾਂ ਵਿੱਚੋਂ 12 ਨੂੰ ਮਨਜ਼ੂਰੀ ਮਿਲੀ ਹੈ।''

ਹਾਲਾਂਕਿ ਮਮਤਾ ਬੈਨਰਜੀ ਨੇ ਇਸ ਫ਼ੈਸਲੇ ਉੱਪਰ ਹੈਰਾਨੀ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੇ ਇਸ ਫ਼ੈਸਲੇ ਉੱਪਰ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।

ਮਮਤਾ ਬੈਨਰਜੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਫ਼ਸਲੇ ਬਾਰੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ

ਉਨ੍ਹਾਂ ਨੇ ਲਿਖਿਆ ਹੈ, “ਇਸ ਫ਼ੈਸਲੇ ਨਾਲ ਸੂਬੇ ਦੇ ਲੋਕਾਂ ਨੂੰ ਦੁੱਖ ਹੋਵੇਗਾ। ਝਾਕੀ ਨੂੰ ਰੱਦ ਕਰਨ ਦਾ ਕੋਈ ਕਾਰਨ ਜਾਂ ਤਰਕ ਨਹੀਂ ਦੱਸਿਆ ਗਿਆ ਹੈ।''

ਮੁੱਖ ਮੰਤਰੀ ਨੇ ਕਿਹਾ ਕਿਹਾ ਹੈ ਕਿ ਇਹ ਝਾਕੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਕੀਤੇ ਅਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਦੀ ਯਾਦ ਵਿੱਚ ਬਣਾਈ ਗਈ ਸੀ।

ਮਮਤਾ ਬੈਨਰਜੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੱਛਮੀ ਬੰਗਾਲ ਦੇ ਲੋਕ ਕੇਂਦਰ ਸਰਕਾਰ ਦੇ ਇਸ ਰਵੀਏ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉੱਥੋਂ ਦੇ ਬਹਾਦਰ ਅਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਕੋਈ ਥਾਂ ਨਹੀਂ ਮਿਲੀ।

ਸੂਬਾ ਸਰਕਾਰ ਮੁਤਾਬਕ, ਝਾਕੀ ਵਿੱਚ ਅਜ਼ਾਦੀ ਸੰਗਰਾਮ ਵਿੱਚ ਬੰਕਿਮ ਚੰਦਰ ਚੱਟੋਪਾਧਿਆ ਅਤੇ ਅਰਵਿੰਦ ਘੋਸ਼ ਤੋਂ ਲੈ ਕੇ ਬਿਰਸਾ ਮੁੰਡਾ ਤੱਕ ਦੀ ਭੂਮਿਕਾ ਨੂੰ ਦਰਸਾਇਆ ਜਾਣਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੁੱਖ ਮੰਤਰੀ ਨੇ ਚਿੱਠੀ ਵਿੱਚ ਲਿਖਿਆ ਹੈ, ''ਬੰਕਿਮ ਚੰਦਰ ਨੇ ਰਾਸ਼ਟਰਵਾਦ ਦਾ ਪਹਿਲਾ ਮੰਤਰ ਵੰਦੇਮਾਤਰਮ ਲਿਖਿਆ ਸੀ। ਰਮੇਸ਼ਚੰਦਰ ਦੱਤ ਨੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਲੇਖ ਲਿਖਿਆ ਸੀ। ਸੁਰੇਂਦਰਨਾਥ ਬੰਦੋਪਾਧਿਆਇ ਨੇ ਪਹਿਲਾ ਕੌਮੀ ਸਿਆਸੀ ਸੰਗਠਨ ਇੰਡੀਅਨ ਐਸੋਸੀਏਸ਼ਨ ਬਣਾਈ ਸੀ। ਝਾਕੀ ਦੀ ਆਗਿਆ ਨਾ ਦੇਣਾ ਇਤਿਹਾਸ ਨੂੰ ਨਕਾਰਨਾ ਹੈ।''

ਜਰਮਨੀ ਵਿੱਚ ਰਹਿਣ ਵਾਲੀ ਨੇਤਾ ਜੀ ਦੀ ਬੇਟੀ ਅਨੀਤਾ ਬੋਸ ਨੇ ਪ੍ਰੈੱਸ ਟਰੱਸਟ ਨਾਲ ਗੱਲਬਾਤ ਵਿੱਚ ਇਲਜ਼ਾਮ ਲਾਇਆ ਹੈ ਕਿ ਨੇਤਾ ਜੀ ਦੀ ਵਿਰਾਸਤ ਦੀ ਸਿਆਸੀ ਕਾਰਨਾਂ ਕਾਰਨ ਆਂਸ਼ਿਕ ਤੌਰ ’ਤੇ ਦੁਰਵਰਤੋਂ ਹੋ ਰਹੀ ਹੈ।

ਅਨੀਤਾ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਝਾਕੀ ਨੂੰ ਕਿਉਂ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਪਿੱਛੇ ਕੋਈ ਕਾਰਨ ਹੋ ਸਕਦੇ ਹਨ। ਅਸੀਂ ਇਹ ਕਲਪਨਾ ਨਹੀਂ ਕਰ ਸਕਦੇ ਕਿ ਜਿਸ ਸਾਲ ਮੇਰੇ ਪਿਤਾ ਜੀ 125 ਸਾਲ ਦੇ ਹੋ ਗਏ ਹੁੰਦੇ, ਉਸ ਸਾਲ ਉਨ੍ਹਾਂ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾ ਰਹੀ ਹੈ, ਇਹ ਬਹੁਤ ਅਜੀਬ ਗੱਲ ਹੈ।''

ਵੈਸੇ ਇਸ ਤੋਂ ਪਿਛਲੇ ਸਾਲ 2021 ਦੇ ਗਣਤੰਤਰ ਦਿਵਸ ਵਿੱਚ ਵੀ ਕੇਂਦਰ ਸਰਕਾਰ ਨੇ ਕਨਿਆਂਸ਼੍ਰੀ, ਸਬੁਜ ਸਾਥੀ, ਜਲ ਧਰੋ, ਜਲ ਭਰੋ ਵਰਗੇ ਵੱਖੋ-ਵੱਖ ਵਿਕਾਸ ਪ੍ਰੋਜੈਕਟਾਂ ਉੱਪਰ ਅਧਾਰਿਤ ਪੱਛਮੀ ਬੰਗਾਲ ਸਰਕਾਰ ਦੀ ਤਜਵੀਜ਼ ਰੱਦ ਕਰ ਦਿੱਤੀ ਸੀ।

ਉਸ ਸਮੇਂ ਵੀ ਬੀਜੇਪੀ ਅਤੇ ਤ੍ਰਿਣਮੂਲ ਵਿੱਚ ਲੰਬੀ ਇਲਜ਼ਾਮ ਤਰਾਸ਼ੀ ਚੱਲੀ ਸੀ। ਇਸ ਵਾਰ ਵੀ ਇਸ ਮੁੱਦੇ ਉੱਪਰ ਬਹਿਸ ਤੇਜ਼ ਹੋ ਰਹੀ ਹੈ।

ਵੀਡੀਓ ਕੈਪਸ਼ਨ, ਗਣਤੰਤਰ ਦਿਵਸ: ਅੱਜ ਦੇ ਭਾਰਤ ਬਾਰੇ ਕੀ ਮਹਿਸੂਸ ਕਰਦੇ ਹਨ ਨੌਜਵਾਨ? (ਵੀਡੀਓ 26 ਜਨਵਰੀ 2020 ਦੀ ਹੈ)

ਤਾਮਿਲਨਾਡੂ ਦਾ ਕੀ ਇਲਜ਼ਾਮ ਹੈ

ਸੂਬੇ ਦੇ ਮੁੱਖ ਮੰਤਰੀ ਸਟਾਲਿਨ ਨੇ ਆਪਣੇ ਚਿੱਠੀ ਵਿੱਚ ਲਿਖਿਆ ਹੈ ਕਿ ਪਹਿਲਾਂ ਕਮੇਟੀ ਨੇ ਤਾਮਿਲਨਾਡੂ ਦੀ ਤਜਵੀਜ਼ ਕੀਤੀ ਝਾਕੀ ਉੱਪਰ ਸੰਤੁਸ਼ਟੀ ਜ਼ਾਹਰ ਕੀਤੀ ਸੀ।

ਉਸ ਤਜਵੀਜ਼ਸ਼ੁਦਾ ਡਿਜ਼ਾਈਨ ਵਿੱਚ ਅਜ਼ਾਦੀ ਦੇ ਘੋਲ ਦੇ ਦੌਰਾਨ ਤਾਮਿਲਨਾਡੂ ਦੇ ਅਜ਼ਾਦੀ ਘੁਲਾਟੀਆਂ ਨੇ ਦਿਖਾਇਆ ਗਿਆ ਸੀ।

ਇਸ ਡਿਜ਼ਾਈਨ ਨੂੰ ਮਸ਼ਹੂਰ ਅਜ਼ਾਦੀ ਘੁਲਾਟੀਏ ਵੀਓ ਚਿਦੰਬਰਨਾਰ ਨੂੰ ਦਿਖਾਇਆ ਗਿਆ ਸੀ। ਚਿਦੰਬਰਨਾਰ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਸਾਲ 1906 ਵਿੱਚ ਸਵਦੇਸ਼ੀ ਸਟੀਮ ਨੈਵੀਗੇਸ਼ਨ ਕੰਪਨੀ ਕਾਇਮ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਉੱਪਰ ਦੇਸ਼ਧ੍ਰੋਹ ਦੇ ਤਹਿਤ ਇਲਜ਼ਾਮ ਲਗਾ ਕੇ ਕਾਲਕੋਠੜੀ ਵਿੱਚ ਪਾ ਦਿੱਤਾ ਗਿਆ।

ਇਸ ਤੋਂ ਇਲਾਵਾ ਸੁਬਰਾਮਣੀਅਮ ਭਾਰਤੀ ਨੂੰ ਵੀ ਇਸ ਡਿਜ਼ਾਈਨ ਵਿੱਚ ਦਿਖਾਇਆ ਗਿਆ ਸੀ। ਸੁਬਰਾਮਣੀਅਮ ਨੇ ਅਜ਼ਾਦੀ ਦੇ ਘੋਲ ਦੌਰਾਨ ਆਪਣੇ ਦੇਸ਼ ਭਗਤੀ ਵਾਲੇ ਗੀਤਾਂ ਅਤੇ ਲੇਖਾਂ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਗਾਉਣ ਦਾ ਕੰਮ ਕੀਤਾ ਸੀ।

ਇਸ ਤਜਵੀਜ਼ ਕੀਤੀ ਗਈ ਝਾਕੀ ਵਿੱਚ ਘੋੜੇ ਉੱਪਰ ਸਵਾਰ ਤੇ ਹੱਥ ਵਿੱਚ ਤਲਵਾਰ ਲਈ ਰਾਣੀ ਰੇਨੂ ਵੇਲੂ ਨਚਿਆਰ ਦੀ ਮੂਰਤੀ ਨੂੰ ਵੀ ਥਾਂ ਦਿੱਤੀ ਗਈ ਸੀ।

ਤਾਮਿਲਨਾਡੂ

ਤਸਵੀਰ ਸਰੋਤ, Getty Images

ਉਨ੍ਹਾਂ ਨੂੰ ਇੱਕ ਬਹਾਦਰ ਮਹਿਲਾ ਵਜੋਂ ਪ੍ਰੇਰਣਦਾਇਕ ਮੰਨਿਆ ਜਾਂਦਾ ਹੈ। ਇਸ ਝਾਕੀ ਵਿੱਚ ਈਸਟ ਇੰਡੀਆ ਕੰਪਨੀ ਨਾਲ ਮੁਕਾਬਲਾ ਕਰਨ ਵਾਲੇ ਮਰੂਧੁੰਪਧਿਆਰ ਭਾਈਆਂ ਦੀ ਮੂਰਤੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ,''ਤਾਮਿਲਨਾਡੂ ਦੇ ਝਾਕੀ ਨੂੰ ਮਨਜ਼ੂਰੀ ਨਾ ਮਿਲਣ ਨਾਲ ਤਾਮਿਲਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।”

“ਕਮੇਟੀ ਨੇ ਅਣਡਿੱਠ ਕਰਨਾ ਸਹੀ ਸਮਝਿਆ ਅਤੇ ਸੂਬੇ ਵੱਲੋਂ ਤਜਵੀਜ਼ ਸਾਰੇ ਸੱਤ ਦੇ ਸੱਤ ਡਿਜ਼ਾਈਨ ਸਿਰੇ ਤੋਂ ਰੱਦ ਕਰ ਦਿੱਤੇ। ਇਹ ਨਾਮੰਨਣਯੋਗ ਹੈ। ਇਹ ਇੱਥੋਂ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।''

ਡੀਐਮਕੇ ਪਾਰਟੀ ਦੇ ਬੁਲਾਰੇ ਅੰਨਾਦੁਰਾਈ ਸਰਵਨਨ ਨੇ ਬੀਬੀਸੀ ਨੂੰ ਦੱਸਿਆ,''ਜਦੋਂ ਅਸੀਂ ਸਖ਼ਸ਼ੀਅਤ ਦੀ ਗੱਲ ਕਰ ਰਹੇ ਹਾਂ ਤਾਂ ਉਹ ਸਾਡੀ ਅਜ਼ਾਦੀ ਦੀ ਲੜਾਈ ਦੇ ਪ੍ਰਤੀਕ ਹਨ। ਕੇਂਦਰ ਸਰਕਾਰ ਕੁਝ ਕਾਰਨ ਦੱਸ ਰਹੀ ਹੈ ਕਿ ਇਹ ਤਜਵੀਜ਼ਸ਼ੁਦਾ ਝਾਕੀ ਤੀਜਾ ਰਾਊਂਡ ਪਾਰ ਨਹੀਂ ਕਰ ਸਕੀ।''

ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ

ਤਸਵੀਰ ਸਰੋਤ, M. K. STALIN @FACEBOOK

ਤਸਵੀਰ ਕੈਪਸ਼ਨ, ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ

ਉਨ੍ਹਾਂ ਨੇ ਆਗੇ ਕਿਹਾ,''ਸਾਨੂੰ ਸ਼ੱਕ ਹੈ ਕਿ ਕੇਂਦਰ ਸਰਕਾਰ ਦੱਖਣੀ ਭਾਰਤ ਦੇ ਮਹਾਨ ਲੋਕਾਂ ਅਤੇ ਉੱਥੋਂ ਦੇ ਸੱਭਿਆਚਾਰਕ ਪ੍ਰਤੀਕਾਂ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਹੈ ਕਿਉਂਕਿ ਇਸ ਪਿੱਛੇ ਪੂਰਾ ਇਤਿਹਾਸ ਖੜ੍ਹਾ ਹੈ। ਕੇਂਦਰ ਸਰਕਾਰ ਸੰਸਕ੍ਰਿਤ ਅਤੇ ਹਿੰਦੀ ਨੂੰ ਤਾਂ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਪਰ ਤਾਮਿਲ ਨੂੰ ਦੱਬਣਾ ਚਾਹੁੰਦੀ ਹੈ।''

ਕੇਰਲ ਦਾ ਇਤਰਾਜ਼

ਕੇਰਲ ਦੇ ਇਸ ਵਿਸ਼ੇ ਵਿੱਚ ਆਪਣੇ ਅਨੁਭਵ ਹਨ। ਕੇਰਲ ਦੀ ਟੀਮ ਨੂੰ ਕਿਹਾ ਗਿਆ ਕਿ ਉਹ ਆਪਣੀ ਝਾਕੀ ਦੀ ਥੀਮ ਨੂੰ ਸ਼ੰਕਰਾਚਾਰੀਆ ਉੱਪਰ ਅਧਾਰਿਤ ਥੀਮ ਨਾਲ ਬਦਲ ਦੇਣ।

ਇੱਕ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਾਨੂੰ ਸ਼ੰਕਰਾਚਾਰੀਆ ਉੱਪਰ ਕੇਂਦਰਿਤ ਥੀਮ ਤੋਂ ਕੋਈ ਇਤਰਾਜ਼ ਨਹੀਂ ਸੀ ਪਰ ਉਹ ਇੱਕ ਨੈਸ਼ਨਲ ਫਿਗਰ ਹਨ। ਅਜਿਹੇ ਵਿੱਚ ਕੇਰਲ ਦੀ ਟੀਮ ਨੇ ਸੁਝਾਅ ਦਿੱਤਾ ਕਿ ਮਹਾਨ ਸਮਾਜ ਸੁਧਾਰਕ ਅਤੇ ਛੂਆਛੂਤ ਖ਼ਿਲਾਫ਼ ਲੜਨ ਵਾਲੇ ਸ਼੍ਰੀ ਨਾਰਾਇਣ ਗੁਰੂ ਨੂੰ ਸੂਬੇ ਦੀ ਝਾਕੀ ਵਿੱਚ ਦਰਸਾਇਆ ਜਾਵੇ।

ਕੇਰਲ

ਤਸਵੀਰ ਸਰੋਤ, Getty Images

ਇਸ ਅਫ਼ਸਰ ਨੇ ਦੱਸਿਆ ਸ਼ੁਰੂਆਤੀ ਚਾਰ ਗੇੜ ਦੀ ਗੱਲਬਾਤ ਵਿੱਚ ਇਸੇ ਉੱਪਰ ਚਰਚਾ ਹੋਈ।

ਉਨ੍ਹਾਂ ਦੇ ਮੁਤਾਬਕ,''ਮਾਹਰਾਂ ਦੇ ਪੈਨਲ ਨੇ ਵੀ ਉਨ੍ਹਾਂ ਵੱਲੋਂ ਤਜਵੀਜ਼ ਕੀਤੇ ਗਏ ਡਿਜ਼ਾਈਨ ਦੀ ਤਾਰੀਫ਼ ਕੀਤੀ ਸੀ ਅਤੇ ਡਿਜ਼ਾਈਨਰ ਨੂੰ ਵੀ ਸਿਹਰਾ ਦਿੱਤਾ ਸੀ। ਅਸੀਂ ਜੋ ਡਿਜ਼ਾਈਨ ਪੇਸ਼ ਕੀਤਾ ਸੀ ਉਸ ਵਿੱਚ ਸ੍ਰੀ ਨਾਰਾਇਣ ਗੁਰੂ ਦੀ ਸਾਹਮਣੇ ਵੱਲ ਇੱਕ ਮੂਰਤੀ ਸੀ ਅਤੇ ਪਿਛਲੇ ਹਿੱਸੇ ਵਿੱਚ ਜਟਾਯੂ ਪੰਛੀ ਨੂੰ ਕੇਂਦਰ ਵਿੱਚ ਦਰਸਾਇਆ ਗਿਆ ਸੀ। ਉਹ ਸਾਡੇ ਸੂਬੇ ਦੀ ਵਿਰਾਸਤ ਹੈ।''

ਇਸ ਅਫ਼ਸਰ ਮੁਤਾਬਕ,''ਫਾਈਨਲ ਰਾਊਂਡ ਵਿੱਚ ਖੁਦ ਜਿਊਰੀ ਨੇ ਸਾਨੂੰ ਸ਼੍ਰੀ ਨਾਰਾਇਣ ਗੁਰੂ ਦੀ ਮੂਰਤੀ ਵਾਲੇ ਡਿਜ਼ਾਈਨ ਦੇ ਅਧਾਰ ’ਤੇ ਝਾਕੀ ਤਿਆਰ ਕਰਨ ਨੂੰ ਕਿਹਾ ਸੀ। ਹਾਲਾਂਕਿ ਉਨ੍ਹਾਂ ਨੇ ਕੁਝ ਸੁਝਾਅ ਵੀ ਦਿੱਤੇ ਸਨ।”

“ਬਾਅਦ ਵਿੱਚ ਸਾਨੂੰ ਇਹ ਵੀ ਅਹਿਸਾਸ ਹੋਇਆ ਕਿ ਫ਼ੈਸਲਾ ਸਿਰਫ਼ ਜਿਊਰੀ ਦਾ ਨਹੀਂ ਹੈ। ਦੂਜੇ ਸੂਬਿਆਂ ਦੇ ਅਨੁਭਵਾਂ ਨੂੰ ਦੇਖਦੇ ਹੋਏ ਇਹ ਬਹੁਤ ਸਪਸ਼ਟ ਹੋ ਜਾਂਦਾ ਹੈ। ਫਾਈਨਲ ਲਿਸਟ ਰੱਖਿਆ ਮੰਤਰੀ ਕੋਲ ਜਾਂਦੀ ਹੈ ਜੋ ਇਲ ਉੱਪਰ ਅੰਦਰੂਨੀ ਬੈਠਕ ਦੀ ਪ੍ਰਧਾਨਗੀ ਕਰਦੇ ਹਨ। ਇਹ ਇੱਕ ਸਿਆਸੀ ਫ਼ੈਸਲਾ ਹੈ।”

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)