ਪੈਟਰੋਲ 25 ਰੁਪਏ ਸਸਤਾ ਦੇਣ ਲਈ ਝਾਰਖੰਡ ਸਰਕਾਰ ਨੇ ਕੀ ਫਾਰਮੂਲਾ ਕੱਢਿਆ

ਝਾਰਖੰਡ ਸਰਕਾਰ ਨੇ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹਿਣ ਵਾਲਿਆਂ ਲਈ ਪੈਟਰੋਲ ਦੇ ਮੁੱਲ ਵਿੱਚ 25 ਰੁਪਏ ਲੀਟਰ ਦੀ ਛੋਟ ਦਿੱਤੀ ਹੈ।

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੀ ਦੂਜੀ ਸਾਲਗਿਰ੍ਹਾ ਦੇ ਮੌਕੇ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ 26 ਜਨਵਰੀ ਤੋਂ ਇਹ ਰਿਆਇਤ ਮਿਲਣੀ ਸ਼ੁਰੂ ਹੋ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ,"ਪੈਟਰੋਲ ਉੱਪਰ 25 ਰੁਪਏ ਫ਼ੀ ਲੀਟਰ ਦੀ ਰਿਆਇਤ ਸਿਰਫ਼ ਦੋ ਪਹੀਆ ਵਾਹਨਾਂ ਨੂੰ ਦਿੱਤੀ ਜਾਵੇਗੀ। ਛੋਟ ਦੀ ਰਾਸ਼ੀ ਡੀਬੀਟੀ ਜ਼ਰੀਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਇਸ ਤਰ੍ਹਾਂ ਹਰ ਮਹੀਨੇ ਵੱਧੋ-ਵੱਧ 10 ਲੀਟਰ ਪੈਟਰੋਲ ਖ਼ਰੀਦਿਆ ਜਾ ਸਕੇਗਾ।"

ਇਹ ਛੂਟ ਉਨ੍ਹਾਂ ਲੋਕਾਂ ਨੂੰ ਵੀ ਦਿੱਤੀ ਜਾਵੇਗੀ, ਜੋ ਦੋ ਪਹੀਆ ਵਾਹਨ ਨਾਲ ਆਪਣੀ ਫ਼ਸਲ ਲਿਆਉਂਦੇ-ਲਿਜਾਂਦੇ ਹਨ ਅਚੇ ਜਿਨ੍ਹਾਂ ਕੋਲ ਬੀਪੀਐਲ ਰਾਸ਼ਨ ਕਾਰਡ ਹਨ। ਅਜਿਹੇ ਲੋਕ ਪੈਟਰੋਲ ਪੰਪ ਤੇ ਪੂਰਾ ਪੈਸਾ ਦੇਣਗੇ। ਇਸ ਤੋਂ ਬਾਅਦ ਡੀਬੀਟੀ ਰਾਹੀਂ ਛੋਟ ਦੇ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜ ਦਿੱਤੇ ਜਾਣਗੇ।"

ਇਹ ਵੀ ਪੜ੍ਹੋ:

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਦਿਆਰਥੀਆਂ ਲਈ। ਅਗਲੇ ਸਾਲ ਤੋਂ ਗੁਰੂਜੀ ਸਟੂਡੈਂਟ ਕ੍ਰੈਡਿਟ ਯੋਜਨਾ" ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕਾਰਡ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸੁਖਾਲੇ ਤਰੀਕੇ ਨਾਲ ਕਰਜ਼ ਮਿਲ ਸਕੇਗਾ।

ਮੁੱਖ ਮੰਤਰੀ ਨੇ ਹੋਰ ਕਈ ਯੋਜਨਾਵਾਂ ਦਾ ਐਲਾਨ ਕੀਤਾ ਅਤੇ ਆਪਣੀ ਸਰਕਾਰ ਦੀਆਂ ਉਪਲਭਦੀਆਂ ਗਿਣਵਾਈਆਂ। ਇਸ ਮੌਕੇ ਤੇ ਮੌਜੂਦ ਰਮੇਸ਼ ਬੈਸ ਅਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਵੀ ਮੌਜੂਦ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)