You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਉੱਤੇ ਬਣੀ ਬੀਬੀਸੀ ਦੀ ਇਸ ਦਸਤਾਵੇਜ਼ੀ ਫ਼ਿਲਮ ਨੇ ਜਿੱਤਿਆ ਕੌਮਾਂਤਰੀ ਐਵਾਰਡ
ਬੀਬੀਸੀ ਇੰਡੀਆ ਦੀਆਂ ਟੀਮਾਂ ਨੇ ਸਾਊਥ ਏਸ਼ੀਅਨ ਡਿਜੀਟਲ ਮੀਡੀਆ ਐਵਾਰਡਜ਼ ਵਿੱਚ 4 ਅਵਾਰਡ ਹਾਸਿਲ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਅਵਾਰਡ 2020-21 ਦੌਰਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਲੜੇ ਗਏ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਿਤ ਵੀਡੀਓ ਲਈ ਪ੍ਰਾਪਤ ਹੋਇਆ ਹੈ।
28 ਦਸੰਬਰ, ਮੰਗਲਵਾਰ ਨੂੰ WAN-IFRA ਸਾਊਥ ਏਸ਼ੀਅਨ ਡਿਜੀਟਲ ਮੀਡੀਆ ਐਵਾਰਡਜ਼ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਬੀਬੀਸੀ ਇੰਡੀਆ ਨੇ 1 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤੇ ਹਨ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਸਿਤੰਬਰ 2021 ਵਿਚ ਪਾਸ ਕੀਤੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਮੁਲਕ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਇੱਕ ਸਾਲ ਤੋਂ ਵੱਧ ਸਮਾਂ ਅੰਦੋਲਨ ਲੜਿਆ।
ਪੰਜਾਬ ਦੇ ਕਿਸਾਨਾਂ ਨੇ ਇਸ ਵਿਚ ਮੋਹਰੀ ਭੂਮਿਆ ਨਿਭਾਈ ਅਤੇ 19 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ 3 ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ।
ਇਸ ਕਿਸਾਨ ਅਦੰਲੋਨ ਉੱਤੇ 31 ਦਸੰਬਰ ਦੀ ਰਾਤ ਨੂੰ ਨਵਾਂ ਵਰ੍ਹਾਂ ਚੜ੍ਹਨ ਵੇਲੇ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੇ ਸੰਪਾਦਕ ਰੂਪਾ ਝਾਅ ਅਤੇ ਬੀਬੀਸੀ ਪੱਤਰਕਾਰ ਨੇਹਾ ਸ਼ਰਮਾ ਨੇ ਕਿਸਾਨਾਂ ਦੇ ਜਜ਼ਬੇ ਨੂੰ ਪੇਸ਼ ਕਰਨ ਵਾਲੀ ਦਸਤਾਵੇਜ਼ੀ ਫ਼ਿਲਮ ਬਣਾਈ ਸੀ।
26 ਨਵੰਬਰ 2020 ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੌਰਾਨ ਬਾਰੇ ਇਸ ਦਸਤਾਵੇਜ਼ੀ ਫ਼ਿਲਮ ਨੇ ਕਾਂਸੀ ਦਾ ਤਮਗਾ (ਬਰੌਂਜ਼ ਮੈਡਲ) ਜਿੱਤਿਆ ਹੈ।
ਭਾਰਤ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਬਾਰੇ ਬਣੀ ਇਸ ਦਸਾਤਵੇਜ਼ੀ ਫਿਲਮ 'ਏ ਨਾਈਟ ਐਟ ਇੰਡਿਆਜ਼ ਲਾਰਜੈਸਟ ਫਾਰਮਰਜ਼ ਪ੍ਰੋਟੈਸਟ' ਨੂੰ 'ਆਨਲਾਈਨ ਵੀਡੀਓ ਦੀ ਸਰਵੋਤਮ ਵਰਤੋਂ' ਸ਼੍ਰੇਣੀ ਵਿੱਚ ਇਹ ਐਵਾਰਡ ਪ੍ਰਾਪਤ ਹੋਇਆ ਹੈ।
ਬੀਬੀਸੀ ਮਰਾਠੀ ਦੇ ਰੋਜ਼ਾਨਾ ਡਿਜੀਟਲ ਬੁਲੇਟਿਨ 'ਤੀਨ ਗੋਸ਼ਠੀ' ਨੇ 'ਦਰਸ਼ਕਾਂ ਦੀ ਸ਼ਮੂਲੀਅਤ' ਵਿੱਚ ਚਾਂਦੀ ਦਾ ਤਮਗਾ (ਸਿਲਵਰ ਮੈਡਲ) ਆਪਣੇ ਨਾਂਅ ਕੀਤਾ ਹੈ।
ਇਸਦੇ ਨਾਲ ਹੀ ਬੀਬੀਸੀ ਹਿੰਦੀ ਦੇ ਪੋਡਕਾਸਟ ਵਿਵੇਚਨਾ ਨੂੰ 'ਬੈਸਟ ਪੋਡਕਾਸਟ ਪ੍ਰੋਜੈਕਟ' ਵਿੱਚ ਬਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਬੀਬੀਸੀ ਦੇ ਸੀਨੀਅਰ ਪੱਤਰਕਾਰ ਰੇਹਾਨ ਫਜ਼ਲ ਦੁਆਰਾ ਪੇਸ਼ ਕੀਤੀ ਜਾਂਦੀ ਵਿਵੇਚਨਾ, ਇਤਿਹਾਸ ਰਚਣ ਵਾਲੀਆਂ ਘਟਨਾਵਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ।
ਭਾਰਤ ਵਿੱਚ ਕੋਵਿਡ ਬਾਰੇ ਬੀਬੀਸੀ ਦੀ ਕਵਰੇਜ ਨੇ 'ਕੋਵਿਡ -19 ਲਈ ਸਰਬੋਤਮ ਵਿਸ਼ੇਸ਼ ਪ੍ਰੋਜੈਕਟ' ਸ਼੍ਰੇਣੀ ਵਿੱਚ ਵੀ ਬਰੌਂਜ਼ ਮੈਡਲ ਜਿੱਤਿਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: