ਹਰਿਦੁਆਰ: ਧਰਮ ਸੰਸਦ ਵਿੱਚ ਵਿਵਾਦਤ ਬਿਆਨਾਂ ਦਾ ਪੂਰਾ ਮਾਮਲਾ ਕੀ ਹੈ

ਤਸਵੀਰ ਸਰੋਤ, BBC/Varsha Singh
- ਲੇਖਕ, ਵਰਸ਼ਾ ਸਿੰਘ
- ਰੋਲ, ਦੇਹਰਾਦੂਨ ਤੋਂ ਬੀਬੀਸੀ ਹਿੰਦੀ ਲਈ
ਹਰਿਦੁਆਰ ਵਿੱਚ 17 ਤੋਂ 19 ਦਸੰਬਰ ਤੱਕ ਕਰਵਾਈ ਗਈ ਧਰਮ ਸੰਸਦ ਵਿੱਚ ਹਿੰਦੂਤਵ ਨੂੰ ਲੈ ਕੇ ਸਾਧੂ-ਸੰਤਾਂ ਦੇ ਵਿਵਾਦਤ ਭਾਸ਼ਣਾਂ ਦੇ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਇਨ੍ਹਾਂ ਵੀਡਿਓਜ਼ ਵਿੱਚ ਧਰਮ ਦੀ ਰਾਖੀ ਲਈ ਸ਼ਸਤਰ ਉਠਾਉਣ, ਮੁਸਲਿਮ ਪ੍ਰਧਾਨ ਮੰਤਰੀ ਨਾ ਬਣਨ ਦੇਣ, ਮੁਸਲਿਮ ਆਬਾਦੀ ਨਾ ਵਧਣ ਦੇਣ ਸਮੇਤ ਧਰਮ ਦੀ ਰਾਖੀ ਦੇ ਨਾਂ 'ਤੇ ਵਿਵਾਦਤ ਭਾਸ਼ਣ ਦਿੰਦੇ ਹੋਏ ਸਾਧੂ-ਸੰਤ ਦਿਖਾਈ ਦਿੰਦੇ ਹਨ।
ਮਹਿਲਾ ਸੰਤ ਵੀ ਕਾਪੀ-ਕਿਤਾਬ ਰੱਖਣ ਅਤੇ ਹੱਥ ਵਿੱਚ ਸ਼ਸਤਰ ਉਠਾਉਣ ਵਰਗੀ ਗੱਲ ਕਹਿੰਦੀ ਹੋਈ ਨਜ਼ਰ ਆਉਂਦੀ ਹੈ।
ਇਸ ਪ੍ਰੋਗਰਾਮ ਨਾਲ ਸਬੰਧਿਤ ਵੀਡਿਓ ਦੇ ਵਾਇਰਲ ਹੋਣ ਦੇ ਕਈ ਘੰਟੇ ਬਾਅਦ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਸਵਾਲ ਉੱਠਣ ਲੱਗੇ ਸਨ।
ਹਾਲਾਂਕਿ ਵੀਰਵਾਰ ਨੂੰ ਦੇਹਰਾਦੂਨ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬੈਠਕ ਹੋਈ। ਜਿਸ ਵਿੱਚ ਹਰਿਦੁਆਰ ਦੇ ਐੱਸਐੱਸਪੀ ਡਾਕਟਰ ਯੋਗੇਂਦਰ ਸਿੰਘ ਰਾਵਤ ਵੀ ਸ਼ਾਮਲ ਹੋਏ।
ਇਸ ਬੈਠਕ ਦੇ ਬਾਅਦ ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਹਰਿਦੁਆਰ ਨੂੰ ਇਸ ਮਾਮਲੇ 'ਤੇ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਜਿਸ ਦੇ ਬਾਅਦ ਆਈਪੀਸੀ ਦੀ ਧਾਰਾ 153ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੇਰੀ ਨਾਲ ਮਾਮਲਾ ਦਰਜ ਹੋਣ ਦੀ ਵਜ੍ਹਾ 'ਤੇ ਉਨ੍ਹਾਂ ਨੇ ਕਿਹਾ, "ਦੁਪਹਿਰ ਵਿੱਚ ਮਾਮਲਾ ਧਿਆਨ ਵਿੱਚ ਆਇਆ ਅਤੇ ਉਸ ਦੇ ਬਾਅਦ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।"
ਉਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ, "ਇਸ ਤਰ੍ਹਾਂ ਦੇ ਭੜਕਾਊ ਬਿਆਨ ਗਲਤ ਹਨ, ਇਸ ਲਈ ਅਸੀਂ ਇਨ੍ਹਾਂ ਵੀਡਿਓਜ਼ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰਨ ਨੂੰ ਵੀ ਕਿਹਾ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦੂਜੇ ਪਾਸੇ ਉਤਰਾਖੰਡ ਪੁਲਿਸ ਨੇ ਟਵਿੱਟਰ 'ਤੇ ਇੱਕ ਬਿਆਨ ਵਿੱਚ ਕਿਹਾ, "ਸੋਸ਼ਲ ਮੀਡੀਆ 'ਤੇ ਧਰਮ ਵਿਸ਼ੇਸ਼ ਦੇ ਖਿਲਾਫ਼ ਭੜਕਾਊ ਭਾਸ਼ਣ ਦੇ ਕੇ ਨਫ਼ਰਤ ਫੈਲਾਉਣ ਸਬੰਧੀ ਵਾਇਰਲ ਹੋ ਰਹੇ ਵੀਡਿਓ 'ਤੇ ਧਿਆਨ ਦਿੰਦੇ ਹੋਏ ਵਸੀਮ ਰਿਜ਼ਵੀ ਉਰਫ਼ ਜਿਤੇਂਦਰ ਨਾਰਾਇਣ ਅਤੇ ਹੋਰਨਾਂ ਵਿਰੁੱਧ ਕੋਤਵਾਲੀ ਹਰਿਦੁਆਰ ਵਿੱਚ ਧਾਰਾ 153A ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਕਾਰਵਾਈ ਚੱਲ ਰਹੀ ਹੈ।"
'ਭਗਵਾ ਸੰਵਿਧਾਨ'
ਧਰਮ ਸੰਸਦ ਵਿੱਚ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ, ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਅਤੇ ਗਾਜ਼ੀਆਬਾਦ ਦੇ ਸਾਧੂ ਯੇਤਿ ਨਰਸਿੰਹਾਨੰਦ ਸਰਸਵਤੀ ਅਤੇ ਦੱਖਣਵਾਦੀ ਸੰਗਠਨ ਹਿੰਦੂ ਰਕਸ਼ਾ ਸੈਨਾ ਦੇ ਸਵਾਮੀ ਪ੍ਰਬੋਧਾਨੰਦ, ਨਿਰੰਜਨੀ ਅਖਾੜੇ ਦੀ ਮਹਾਮੰਡਲੇਸ਼ਵਰ ਮਾਂ ਅੰਨਾਪੂਰਣਾ ਸਮੇਤ ਧਰਮ ਸੰਸਦ ਦੇ ਪ੍ਰਬੰਧਕ ਪੰਡਿਤ ਅਧੀਰ ਕੌਸ਼ਿਕ ਸਮੇਤ ਹਜ਼ਾਰ ਤੋਂ ਜ਼ਿਆਦਾ ਮਹਾਮੰਡਲੇਸ਼ਵਰ, ਮਹੰਤ, ਸਾਧੂ-ਸੰਤ ਇਕੱਠੇ ਹੋਏ।

ਤਸਵੀਰ ਸਰੋਤ, BBC/Varsha Singh
ਜੂਨਾ ਨਿਰੰਜਨੀ, ਮਹਾਨਿਰਵਾਣੀ ਸਮੇਤ ਹਰਿਦੁਆਰ ਦੇ ਸਾਰੇ ਪ੍ਰਮੁੱਖ ਅਖਾੜੇ ਇਸ ਵਿੱਚ ਸ਼ਾਮਲ ਰਹੇ।
ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਵੀ ਧਰਮ ਸੰਸਦ ਵਿੱਚ ਸ਼ਾਮਲ ਹੋਏ।
ਧਰਮ ਸੰਸਦ ਵਿੱਚ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ 'ਭਗਵਾ ਸੰਵਿਧਾਨ' ਲੈ ਕੇ ਆਏ ਅਤੇ ਕਿਹਾ, "ਹਿੰਦੁਸਤਾਨ ਵਿੱਚ, ਹਿੰਦੀ ਭਾਸ਼ਾ ਵਿੱਚ, ਭਗਵੇ ਰੰਗ ਵਿੱਚ, ਸੰਵਿਧਾਨ ਸਾਨੂੰ ਵਿਸ਼ੇਸ਼ ਰੂਪ ਨਾਲ ਬਣਵਾਉਣਾ ਪੈ ਰਿਹਾ ਹੈ। ਇਹ ਸ਼ਰਮ ਦੀ ਗੱਲ ਹੈ।"
ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਅਤੇ ਪ੍ਰਬੋਧਾਨੰਦ ਗਿਰੀ ਨੇ ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਕਿਹਾ, "ਅਫ਼ਗਾਨਿਸਤਾਨ 'ਤੇ ਜੋ ਤਾਲਿਬਾਨੀ ਕਬਜ਼ਾ ਹੋਇਆ ਹੈ, ਅਜਿਹੀ ਅਸ਼ਾਂਤੀ ਭਾਰਤ ਵਿੱਚ ਵੀ ਹੋ ਸਕਦੀ ਹੈ।"
"ਇਹ ਹਿੰਦੂਆਂ ਦੀ ਜ਼ਿੰਮੇਵਾਰੀ ਹੈ ਕਿ ਵਿਸ਼ਵ ਵਿੱਚ ਅਸ਼ਾਂਤੀ ਨਾ ਹੋਵੇ। ਅੱਜ ਹਿੰਦੂਆਂ ਨੂੰ ਆਪਣੇ ਕਰਤੱਵ ਨੂੰ ਨਿਭਾਉਣ ਦਾ ਮੌਕਾ ਆ ਗਿਆ ਹੈ।"
ਪ੍ਰਬੋਧਾਨੰਦ ਗਿਰੀ ਦਾਅਵਾ ਕਰਦੇ ਹਨ, "ਹਿੰਦੂਆਂ 'ਤੇ ਹਮਲੇ ਵੱਧ ਰਹੇ ਹਨ ਅਤੇ ਹਰਿਦੁਆਰ ਵਿੱਚ ਮੁਸਲਿਮ ਆਬਾਦੀ ਦਾ ਦਬਦਬਾ ਵੱਧ ਰਿਹਾ ਹੈ। ਜੇਕਰ ਹਿੰਦੂਆਂ 'ਤੇ ਕੋਈ ਹਮਲਾ ਹੁੰਦਾ ਹੈ ਤਾਂ ਅਸੀਂ ਆਤਮਰੱਖਿਆ ਲਈ ਸ਼ਸਤਰ ਉਠਾ ਸਕਦੇ ਹਾਂ।"
ਪਰ ਆਪਣੇ ਦਾਅਵਿਆਂ ਦੇ ਪੱਖ ਵਿੱਚ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਅਤੇ ਇਨ੍ਹਾਂ ਦਾਅਵਿਆਂ ਦੀ ਕੋਈ ਭਰੋਸੇਯੋਗਤਾ ਵੀ ਨਹੀਂ ਹੈ।

ਤਸਵੀਰ ਸਰੋਤ, ANI
ਉਤਰਾਖੰਡ ਵਿੱਚ ਅਗਲੇ ਸਾਲ ਫਰਵਰੀ-ਮਾਰਚ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੁਝ ਜਾਣਕਾਰ ਮੰਨਦੇ ਹਨ ਕਿ ਇਹ ਸਭ ਕੁਝ ਚੋਣਾਂ ਤੋਂ ਪਹਿਲਾਂ ਦੀ ਰਣਨੀਤੀ ਹੈ।
ਪਰ ਪ੍ਰਬੋਧਾਨੰਦ ਕਹਿੰਦੇ ਹਨ, "ਚੋਣ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। 2017 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਅਸੀਂ ਹਿੰਦੂਆਂ ਦੀ ਸੁਰੱਖਿਆ ਦਾ ਅਭਿਆਨ ਸ਼ੁਰੂ ਕੀਤਾ ਹੈ। ਹਰਿਦੁਆਰ ਦੇ ਸਾਰੇ ਮਹਾਤਮਾ ਸਾਨੂੰ ਸਮਰਥਨ ਦੇ ਰਹੇ ਹਨ।"
ਹਰਿਦੁਆਰ ਵਿੱਚ ਧਰਮ ਸੰਸਦ ਦੇ ਸਥਾਨਕ ਪ੍ਰਬੰਧਕ ਅਤੇ ਪਰਸ਼ੂਰਾਮ ਅਖਾੜੇ ਦੇ ਪ੍ਰਧਾਨ ਪੰਡਿਤ ਅਧੀਰ ਕੌਸ਼ਿਕ ਕਹਿੰਦੇ ਹਨ, "ਪਿਛਲੇ ਸੱਤ ਸਾਲਾਂ ਤੋਂ ਇਸ ਤਰ੍ਹਾਂ ਦੀ ਧਰਮ ਸੰਸਦ ਕਰਵਾਈ ਜਾ ਰਹੀ ਹੈ।"
"ਇਸ ਤੋਂ ਪਹਿਲਾਂ ਦਿੱਲੀ, ਗਾਜ਼ੀਆਬਾਦ ਵਿੱਚ ਵੀ ਅਜਿਹੀ ਧਰਮ ਸੰਸਦ ਕੀਤੀ ਜਾ ਚੁੱਕੀ ਹੈ। ਜਿਸ ਦਾ ਉਦੇਸ਼ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਕਰਨਾ ਹੈ। ਇਸ ਲਈ ਸ਼ਸਤਰ ਉਠਾਉਣ ਦੀ ਜ਼ਰੂਰਤ ਪਈ ਤਾਂ ਉਹ ਵੀ ਉਠਾਉਣਗੇ।"
ਉਹ ਦੱਸਦੇ ਹਨ, "ਧਰਮ ਸੰਸਦ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ ਜੋ ਹਿੰਦੂ ਨੌਜਵਾਨ ਗਲਤ ਨੀਤੀਆਂ ਕਾਰਨ ਫਸਾਏ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਅਤੇ ਉਨ੍ਹਾਂ ਦੀ ਜ਼ਮਾਨਤ ਕਰਾਉਣ ਲਈ ਅਸੀਂ ਹਰ ਸੰਭਵ ਮਦਦ ਕਰਾਂਗੇ।"
"ਸਾਨੂੰ ਦੋ ਬੱਚੇ ਪੈਦਾ ਕਰਨ ਦੀ ਗੱਲ ਕਹੀ ਜਾਂਦੀ ਹੈ ਉਨ੍ਹਾਂ ਦੇ 12-20-40 ਤੱਕ ਬੱਚੇ ਹੁੰਦੇ ਹਨ। ਜਨਸੰਖਿਆ ਕੰਟਰੋਲ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ।"

ਤਸਵੀਰ ਸਰੋਤ, BBC/Varsha Singh
ਅਗਲੀ ਧਰਮ ਸੰਸਦ ਦੀ ਤਿਆਰੀ
ਪੰਡਿਤ ਅਧੀਰ ਮੁਤਾਬਕ, ਅਪ੍ਰੈਲ-ਮਈ ਵਿੱਚ ਮਥੁਰਾ ਦੇ ਵ੍ਰਿੰਦਾਵਨ ਵਿੱਚ ਅਗਲੀ ਧਰਮ ਸੰਸਦ ਦੀ ਤਿਆਰੀ ਚੱਲ ਰਹੀ ਹੈ।
ਧਰਮ ਸੰਸਦ ਦੇ ਸੰਕਲਪ ਦਾ ਐਲਾਨ ਕਰਦੇ ਹੋਏ ਮਹਾਮੰਡਲੇਸ਼ਵਰ ਯੇਤਿ ਨਰਸਿੰਹਾਨੰਦ ਗਿਰੀ ਮਹਾਰਾਜ ਕਹਿੰਦੇ ਹਨ, "ਹੁਣ ਹਰ ਹਿੰਦੂ ਦਾ ਟੀਚਾ ਕੇਵਲ ਸਨਾਤਨ ਵੈਦਿਕ ਰਾਸ਼ਟਰ ਦੀ ਸਥਾਪਨਾ ਹੋਣਾ ਚਾਹੀਦਾ ਹੈ।"
"ਅੱਜ ਇਸਾਈਆਂ ਦੇ 100 ਦੇ ਕਰੀਬ ਦੇਸ਼ ਹਨ। ਮੁਸਲਮਾਨਾਂ ਦੇ 57 ਹਨ, ਬੋਧੀਆਂ ਦੇ ਵੀ 8 ਦੇਸ਼ ਹਨ। ਇੱਥੋਂ ਤੱਕ ਕਿ ਸਿਰਫ਼ ਨੱਬੇ ਲੱਖ ਯਹੂਦੀਆਂ ਦਾ ਵੀ ਇੱਕ ਆਪਣਾ ਦੇਸ਼ ਇਜ਼ਰਾਇਲ ਹੈ।"
"ਸੌ ਕਰੋੜ ਹਿੰਦੂਆਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਕੋਲ ਆਪਣਾ ਦੇਸ਼ ਕਹਿਣ ਲਈ ਇੱਕ ਇੰਚ ਵੀ ਜਗ੍ਹਾ ਨਹੀਂ ਹੈ। ਹੁਣ ਹਿੰਦੂਆਂ ਨੂੰ ਆਪਣੇ ਰਾਸ਼ਟਰ ਲਈ ਪੂਰੀ ਜਾਨ ਲਗਾਉਣੀ ਪਵੇਗੀ।"
ਹਰਿਦੁਆਰ ਦੇ ਸਥਾਨਕ ਪੱਤਰਕਾਰ ਧਰਮੇਂਦਰ ਚੌਧਰੀ ਕਹਿੰਦੇ ਹਨ ਕਿ ਇੱਥੇ ਇਸ ਤਰ੍ਹਾਂ ਦੇ ਆਯੋਜਨ ਛੇ-ਅੱਠ ਮਹੀਨੇ 'ਤੇ ਕੀਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਪਰ ਸੋਸ਼ਲ ਮੀਡੀਆ 'ਤੇ ਵੀਡਿਓ ਵਾਇਰਲ ਹੋਣ ਦੇ ਬਾਅਦ ਲੋਕਾਂ ਦਾ ਧਿਆਨ ਇਸ 'ਤੇ ਜਾ ਰਿਹਾ ਹੈ।
ਉਹ ਦੱਸਦੇ ਹਨ, "ਜੂਨਾ ਅਖਾੜੇ ਦੇ ਪ੍ਰਬੋਧਾਨੰਦ ਗਿਰੀ ਚਰਚਾ ਵਿੱਚ ਆਉਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਹਨ, ਪਰ ਨਰਸਿੰਹਾਨੰਦ ਅਤੇ ਅਧੀਰ ਕੌਸ਼ਿਕ ਇਸ ਨੂੰ ਮਿਸ਼ਨ ਦੇ ਤੌਰ 'ਤੇ ਲੈ ਕੇ ਕੰਮ ਕਰ ਰਹੇ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਭੜਕਾਊ ਬਿਆਨ 'ਤੇ ਕਾਰਵਾਈ ਦੀ ਮੰਗ
ਕਾਂਗਰਸ ਦੇ ਬੁਲਾਰੇ ਸ਼ਮਾ ਮੁਹੰਮਦ ਨੇ ਟਵੀਟ ਕਰਕੇ ਇਸ ਸਭਾ 'ਤੇ ਅਤੇ ਇੱਥੇ ਦਿੱਤੇ ਗਏ ਬਿਆਨਾਂ 'ਤੇ ਸਖ਼ਤ ਇਤਰਾਜ਼ ਕੀਤਾ ਹੈ।
ਉਨ੍ਹਾਂ ਨੇ ਟਵੀਟ ਕੀਤਾ, "ਮੁਨੱਵਰ ਫ਼ਾਰੂਕੀ ਨੂੰ ਉਨ੍ਹਾਂ ਦੇ ਕਥਿਤ ਚੁਟਕਲਿਆਂ ਲਈ ਸਜ਼ਾ ਦਿੱਤੀ ਗਈ, ਪਰ 'ਧਰਮ ਸੰਸਦ' ਦੇ ਮੈਂਬਰਾਂ ਖਿਲਾਫ਼ ਕੋਈ ਕਾਰਵਾਈ ਨਹੀਂ।"
ਧਰਮ ਸੰਸਦ ਵਿੱਚ ਕਹੀਆਂ ਗਈਆਂ ਗੱਲਾਂ 'ਤੇ ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਗਰਿਮਾ ਮਹਿਰਾ ਦਸੌਨੀ ਕਹਿੰਦੀ ਹੈ, "ਨੌਜਵਾਨਾਂ ਲਈ ਰੁਜ਼ਗਾਰ ਮੰਗਣ ਦੀ ਬਜਾਏ, ਮਹਿੰਗਾਈ ਦੇ ਮੁੱਦੇ 'ਤੇ ਧਰਮ ਸੰਸਦ ਕਰਨ ਦੀ ਬਜਾਏ ਇਹ ਮੁੱਠੀ ਭਰ ਲੋਕ ਜਨਤਾ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ।"
"ਠੀਕ ਚੋਣਾਂ ਤੋਂ ਪਹਿਲਾਂ ਹਿੰਦੁਸਤਾਨ, ਪਾਕਿਤਸਾਨ, ਮੁਸਲਮਾਨ, ਇਹੀ ਸਭ ਇਨ੍ਹਾਂ ਦਾ ਏਜੰਡਾ ਰਹਿ ਜਾਂਦਾ ਹੈ। ਕੋਵਿਡ ਮਹਾਮਾਰੀ ਦੇ ਸਮੇਂ ਜਦੋਂ ਗੰਗਾ ਵਿੱਚ ਲਾਸ਼ਾਂ ਤੈਰ ਰਹੀਆਂ ਸਨ ਤਾਂ ਉਸ ਵਿੱਚ ਹਿੰਦੂ-ਮੁਸਲਿਮ ਸਾਰੇ ਸਨ।"
"ਉਸ ਵਕਤ ਹਿੰਦੂ ਧਰਮ ਦੇ ਝੰਡਾ ਬਰਦਾਰ ਦਾਹ ਸੰਸਕਾਰ ਲਈ ਕਿਉਂ ਨਹੀਂ ਆਏ। ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਦੇਸ਼ ਨੂੰ ਕਿਸ ਦਿਸ਼ਾ ਵਿੱਚ ਲੈ ਜਾਣਾ ਚਾਹੁੰਦੇ ਹਨ।"
ਦਸੌਨੀ ਦਾ ਕਹਿਣਾ ਹੈ ਕਿ ਜੋ ਬਿਆਨ ਦਿੱਤੇ ਗਏ, ਉਹ ਭੜਕਾਊ ਸਨ ਅਤੇ ਅਦਾਲਤ ਨੂੰ, ਪੁਲਿਸ ਨੂੰ ਇਸ 'ਤੇ ਖੁਦ ਧਿਆਨ ਦੇਣਾ ਚਾਹੀਦਾ ਹੈ।
ਉਸ ਦਿਨ ਹਰਿਦੁਆਰ ਵਿੱਚ ਸਨ ਜੇਪੀ ਨੱਡਾ ਅਤੇ ਪੁਸ਼ਕਰ ਧਾਮੀ
ਇਹ ਧਰਮ ਸੰਸਦ 17 ਤੋਂ 19 ਦਸੰਬਰ ਤੱਕ ਚੱਲੀ।
18 ਦਸੰਬਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਹਰਿਦੁਆਰ ਵਿੱਚ ਵਿਜੇ ਸੰਕਲਪ ਯਾਤਰਾ ਸ਼ੁਰੂ ਕਰਨ ਲਈ ਮੌਜੂਦ ਸਨ।
ਉਨ੍ਹਾਂ ਨਾਲ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ਕੌਸ਼ਿਕ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।
ਕੌਸ਼ਿਕ ਹਰਿਦੁਆਰ ਤੋਂ ਵਿਧਾਇਕ ਵੀ ਹਨ। ਉਹ ਇਸ ਪੂਰੇ ਘਟਨਾਕ੍ਰਮ ਤੋਂ ਖੁਦ ਨੂੰ ਅਣਜਾਣ ਦੱਸਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਮੈਂ ਇਸ 'ਤੇ ਪਤਾ ਕਰਾਂਗਾ ਕਿ ਅਜਿਹੀ ਕਿਹੜੀ ਧਰਮ ਸੰਸਦ ਹੋਈ ਹੈ ਜੋ ਮੇਰੀ ਜਾਣਕਾਰੀ ਵਿੱਚ ਨਹੀਂ ਹੈ।"
"ਮੇਰੇ ਕੋਲ ਸਵੇਰੇ ਵੀ ਇਸ ਨੂੰ ਲੈ ਕੇ ਫੋਨ ਆਏ। 18 ਦਸੰਬਰ ਨੂੰ ਤਾਂ ਜੇਪੀ ਨੱਡਾ ਜੀ ਦੇ ਪ੍ਰੋਗਰਾਮ ਵਿੱਚ ਅਸੀਂ ਸਭ ਹਰਿਦੁਆਰ ਵਿੱਚ ਹੀ ਸੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












