ਜਨਰਲ ਬਿਪਿਨ ਰਾਵਤ ਦਾ ਦੇਹਾਂਤ˸ ਭਾਰਤ ਵਿੱਚ ਕਦੋਂ-ਕਦੋਂ ਵਾਪਰੇ ਵੱਡੇ ਹਵਾਈ ਹਾਦਸੇ ਜਿਨ੍ਹਾਂ ਵਿੱਚ ਉੱਘੀਆਂ ਸ਼ਖ਼ਸੀਅਤਾਂ ਦੀ ਮੌਤ ਹੋਈ

ਤਸਵੀਰ ਸਰੋਤ, ANI
ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਕ੍ਰੈਸ਼ ਵਿੱਚ ਦੇਹਾਂਤ ਹੋ ਗਿਆ ਹੈ।
ਤਾਮਿਲਨਾਡੂ ਦੇ ਕੁੰਨੂਰ ਵਿੱਚ ਬੁੱਧਵਾਰ (8 ਦਸੰਬਰ 2021) ਨੂੰ ਹੋਏ ਇਸ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਆਪਣੀ ਪਤਨੀ, ਸੈਨਾ ਦੇ ਉੱਚ ਅਧਿਕਾਰੀਆਂ ਅਤੇ ਹੋਰ ਸਟਾਫ ਦੇ ਨਾਲ ਹਵਾਈ ਫੌਜ ਦੇ ਇੱਕ ਐੱਮਆਈ17ਵੀ5 ਹੈਲੀਕਾਪਟਰ ਵਿੱਚ ਸਵਾਰ ਸਨ।
ਜਨਰਲ ਰਾਵਤ ਬੀਤੇ ਸਾਲ ਪਹਿਲੀ ਜਨਵਰੀ 2020 ਨੂੰ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤੇ ਗਏ ਸਨ।
ਹਵਾਈ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।
Mi-17V5
ਇਹ ਹਾਦਸਾ ਹਵਾਈ ਫੌਜ ਦੇ Mi-17V5 ਹੈਲੀਕਾਪਟਰ ਵਿੱਚ ਹੋਇਆ ਹੈ। ਇਸ ਵਿੱਚ ਦੋ ਇੰਜਨ ਹੁੰਦੇ ਹਨ।
Mi-17V5 ਦੁਨੀਆਂ ਦੇ ਸਭ ਤੋਂ ਉੱਨਤ ਟਰਾਂਸਪੋਰਟ ਹੈਲੀਕਾਪਟਰਾਂ ਵਿੱਚੋਂ ਇੱਕ ਹੈ। ਇਸ ਨੂੰ ਸੈਨਿਕਾਂ, ਹਥਿਆਰਾਂ ਨੂੰ ਲੈ ਕੇ ਜਾਣ, ਫਾਇਰ ਸਪੋਰਟ, ਪੈਟ੍ਰੋਲਿੰਗ ਅਤੇ ਸਰਚ ਅਤੇ ਰੇਸਕਿਊ ਆਪਰੇਸ਼ਨਾਂ ਲਈ ਤੈਨਾਤ ਕੀਤਾ ਜਾਂਦਾ ਹੈ।
ਇਸ ਹੈਲੀਕਾਪਟਰ ਨੂੰ ਸਮੁੰਦਰੀ ਮੌਸਮ ਅਤੇ ਰੇਗਿਸਤਾਨੀ ਹਾਲਾਤ ਵਿੱਚ ਉਡਾਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, ANI
ਹਵਾਈ ਫੌਜ ਇਸ ਨੂੰ ਬਤੌਰ ਵੀਆਈਪੀ ਚੌਪਰ ਇਸਤੇਮਾਲ ਕਰਦੀ ਹੈ। ਭਾਰਤ ਵਿੱਚ ਵੀਵੀਆਈਪੀ ਉਡਾਣਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ।
ਦੱਸਿਆ ਜਾਂਦਾ ਹੈ ਕਿ ਜਿੱਥੇ ਕਿਤੇ ਹਵਾਈ ਪੱਟੀ ਨਹੀਂ ਹੁੰਦੀ ਹੈ, ਉੱਥੇ ਵੀਆਈਪੀ ਮੂਵਮੈਂਟ ਇਸੇ ਹੈਲੀਕਾਪਟਰ ਰਾਹੀਂ ਕੀਤਾ ਜਾਂਦਾ ਹੈ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ਼, ਕੇਦਾਰਨਾਥ ਵਰਗੇ ਇਲਾਕਿਆਂ ਵਿੱਚ ਇਸ ਹੈਲੀਕਾਪਟਰ ਰਾਹੀਂ ਗਏ ਸਨ। ਰੱਖਿਆ ਮੰਤਰੀ ਵਰਗੇ ਵੀਵੀਆਈਪੀ ਇਸ ਹੈਲੀਕਾਪਟਰ ਵਿੱਚ ਦੂਰ-ਦਰਾਢੇ ਇਲਾਕਿਆਂ ਵਿੱਚ ਜਾਂਦੇ ਹਨ।
ਪਹਿਲਾ ਵੀ ਹੋਏ ਹਨ ਕਈ ਹਾਦਸੇ
ਭਾਰਤ ਵਿੱਚ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਹਾਦਸੇ ਹੋਏ ਹਨ, ਜਿਨ੍ਹਾਂ ਵਿੱਚ ਦੇਸ਼ ਦੇ ਮਹੱਤਵਪੂਰਨ ਵਿਅਕਤੀਆਂ ਨੇ ਆਪਣੀ ਜਾਨ ਗਵਾਈ ਹੈ।
ਸੰਜੇ ਗਾਂਧੀ
ਸਭ ਤੋਂ ਜ਼ਿਆਦਾ ਵਿਵਾਦ ਅਤੇ ਚਰਚਾ ਵਿੱਚ ਰਿਹਾ ਸੰਜੇ ਗਾਂਧੀ ਦੇ ਜਹਾਜ ਦਾ ਹਾਦਸਾਗ੍ਰਸਤ ਹੋਣਾ।

ਤਸਵੀਰ ਸਰੋਤ, Getty Images
ਇੰਦਰਾ ਗਾਂਧੀ ਦੇ ਛੋਟੇ ਬੇਟੇ ਅਤੇ ਰਾਜੀਵ ਗਾਂਧੀ ਦੇ ਭਰਾ ਸੰਜੇ ਗਾਂਧੀ ਦਾ ਜਹਾਜ 23 ਜੂਨ 1980 ਵਿੱਚ ਦਿੱਲੀ ਵਿੱਚ ਹਾਦਸੇ ਦਾ ਸ਼ਿਕਾਰ ਹੋ ਦਿਆ ਸੀ। ਉਹ ਆਪਣਾ ਜਹਾਜ਼ ਆਪ ਚਲਾ ਰਹੇ ਸਨ।
ਮਾਧਵਰਾਓ ਸਿੰਧੀਆ
ਸਤੰਬਰ 2001, ਕਾਂਗਰਸ ਦੇ ਨੇਤਾ ਮਾਧਵਰਾਓ ਸਿੰਧੀਆ ਦਾ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੀ ਭੋਗਾਂਓ ਤਹਿਸੀਲ ਦੇ ਸਪੀਮ ਮੋਤਾ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ।

ਤਸਵੀਰ ਸਰੋਤ, Getty Images
ਸਿੰਧੀਆ ਇੱਕ ਸਭਾ ਨੂੰ ਸੰਬੋਧਿਤ ਕਰਨ ਲਈ ਕਾਨਪੁਰ ਜਾ ਰਹੇ ਸਨ। ਜਹਾਜ਼ ਵਿੱਚ ਉਨ੍ਹਾਂ ਦੇ ਨਾਲ 6 ਲੋਕ ਸਵਾਰ ਸਨ।
ਇਨ੍ਹਾਂ ਲੋਕਾਂ ਨੂੰ ਲੈ ਕੇ ਜਿੰਦਲ ਗਰੁੱਪ ਦੇ 10 ਸੀਟਾਂ ਵਾਲੇ ਇੱਕ ਚਾਰਟਡ ਜਹਾਜ਼ ਸੈਸਨਾ ਸੀ 90 ਨੇ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨਾਲ ਉਡਾਣ ਭਰੀ ਸੀ।
ਆਗਰਾ ਤੋਂ 85 ਕਿਲੋਮੀਟਰ ਦੂਰ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ।
ਮਾਧਵਰਾਓ ਸਿੰਧੀਆ ਨੂੰ ਕਾਂਗਰਸ ਦੇ ਮੋਹਰੀ ਨੇਤਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਸੀ। ਉਨ੍ਹਾਂ ਦੀ ਗਿਣਤੀ ਉਨ੍ਹਾਂ ਨੇਤਾਵਾਂ ਵਿੱਚ ਕੀਤੀ ਜਾਂਦੀ ਸੀ ਜੋ ਨੌਜਵਾਨ ਸਨ ਅਤੇ ਲੋਕਾਂ ਵਿਚਾਲੇ ਹਰਮਨ ਪਿਆਰੇ ਸਨ।
ਸਿਆਸੀ ਹਲਕਿਆਂ ਵਿੱਚ ਮੰਨਿਆਂ ਜਾਂਦਾ ਸੀ ਕਿ ਕਾਂਗਰਸ ਵਿੱਚ ਉਨ੍ਹਾਂ ਦਾ ਭਵਿੱਖ ਕਾਫੀ ਵਧੀਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵਾਈਐੱਸ ਰਾਜਸ਼ੇਖਰ ਰੈੱਡੀ
ਸਤੰਬਰ 2009 ਨੂੰ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਵਾਈਐੱਸ ਰਾਜਸ਼ੇਖਰ ਰੈੱਡੀ ਅਤੇ ਚਾਰ ਹੋਰ ਲੋਕਾਂ ਨੂੰ ਲੈ ਕੇ ਇੱਕ ਹੈਲੀਕਾਪਟਰ ਨੱਲਾਮਾਲਾ ਜੰਗਲੀ ਇਲਾਕੇ ਵਿੱਚ ਲਾਪਤਾ ਹੋ ਗਿਆ ਸੀ।

ਤਸਵੀਰ ਸਰੋਤ, Getty Images
ਸੈਨਾ ਦੀ ਮਦਦ ਨਾਲ ਇਸ ਹੈਲੀਕਾਪਟਰ ਦੀ ਖੋਜ ਕੀਤੀ ਗਈ। ਤਿੰਨ ਸਤੰਬਰ ਨੂੰ ਹੈਲੀਕਾਪਟਰ ਦਾ ਮਲਬਾ ਕੁਰਨੂਲ ਵਿੱਚ 74 ਕਿਲੋਮੀਟਰ ਦੂਰ ਰੂਦਰਕੋਂਡਾ ਪਹਾੜੀ ਦੇ ਸਿਖ਼ਰ 'ਤੇ ਮਿਲਿਆ ਸੀ।
ਦੋਰਜੀ ਖਾਂਡੂ
ਅਪ੍ਰੈਲ 2011 ਵਿੱਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ।
ਖਾਂਡੂ ਚਾਰ ਸੀਟਾਂ ਵਾਲੇ ਇੱਕ ਇੰਜਨ ਦੇ ਪਵਨ ਹੰਸ ਹੈਲੀਕਾਪਟਰ ਏਐੱਸ-ਬੀ350-ਬੀ3 ਵਿੱਚ ਸਵਾਰ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਹੈਲੀਕਾਪਟਰ ਤਵਾਂਗ ਤੋਂ ਉਡਾਣ ਭਰਨ ਦੇ 20 ਮਿੰਟਾਂ ਬਾਅਦ ਹੀ ਲਾਪਤਾ ਹੋ ਗਿਆ ਸੀ।
ਚਾਰ ਦਿਨਾਂ ਤੱਕ ਉਨ੍ਹਾਂ ਦਾ ਹੈਲੀਕਾਪਟਰ ਲਾਪਤਾ ਰਿਹਾ। ਪੰਜਵੇਂ ਦਿਨ ਖੋਜੀ ਦਲ ਨੂੰ ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਮਿਲਿਆ ਅਤੇ ਉਸ ਵਿੱਚ ਪੰਜਾਂ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ।
ਜੀਐੱਮਸੀ ਬਾਲਯੋਗੀ
ਮਾਰਚ 2002 ਲੋਕਸਭਾ ਦੇ ਸਾਬਕਾ ਸਪੀਕਰ ਜੀਐੱਮਸੀ ਬਾਲਯੋਗੀ ਦੀ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਬੇਲ 206 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ 'ਤੇ ਮੌਤ ਹੋ ਗਈ ਸੀ।

ਤਸਵੀਰ ਸਰੋਤ, PIB
ਬੇਲ 206 ਇੱਕ ਨਿੱਜੀ ਹੈਲੀਕਾਪਟਰ ਸੀ ਜਿਸ ਵਿੱਚ ਬਾਲਯੋਗੀ, ਉਨ੍ਹਾਂ ਦੇ ਸਿਕਿਓਰਿਟੀ ਗਾਰਡ ਅਤੇ ਇੱਕ ਸਹਾਇਕ ਸਵਾਰ ਸੀ।
ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਉਸ ਵਿੱਚ ਆਈ ਤਕਨੀਕੀ ਖਾਮੀ ਨੂੰ ਦੱਸਿਆ ਗਿਆ ਸੀ।
ਓਪੀ ਜਿੰਦਲ
ਅਪ੍ਰੈਲ 2005 ਮਸ਼ਹੂਰ ਸਟੀਲ ਵਪਾਰੀ ਅਤੇ ਰਾਜਨੇਤਾ ਓਪੀ ਜਿੰਦਲ ਇੱਕ ਹਵਾਈ ਹਾਦਸੇ ਵਿੱਚ ਮਾਰੇ ਗਏ ਸਨ।
ਇਸ ਹਾਦਸੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੇ ਪੁੱਤਰ ਸੁਰਿੰਦਰ ਸਿੰਘ ਅਤੇ ਪਾਇਲਟ ਦੀ ਵੀ ਮੌਤ ਹੋ ਗਈ ਸੀ।
ਇਹ ਹੈਲੀਕਾਪਟਰ ਹਾਦਸਾ ਉਦੋਂ ਹੋਇਆ ਜਦੋਂ ਉਹ ਚੰਡੀਗੜ੍ਹ ਤੋਂ ਦਿੱਲੀ ਆ ਰਹੇ ਸਨ।

ਤਸਵੀਰ ਸਰੋਤ, Getty Images
ਓਪੀ ਜਿੰਦਲ ਉਸ ਵੇਲੇ ਹਰਿਆਣਾ ਦੇ ਊਰਜਾ ਮੰਤਰੀ ਸਨ ਅਤੇ ਦੇਸ਼ ਦੇ ਮੋਹਰੀ ਉਦਯੋਗਪਤੀਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਸੀ।
ਉਸ ਸਾਲ ਫੋਰਬਸ ਨੇ ਜਿੰਦਲ ਨੂੰ ਵਿਸ਼ਵ ਦਾ 548ਵਾਂ ਸਭ ਤੋਂ ਅਮੀਰ ਵਿਅਕਤੀ ਦੱਸਿਆ ਸੀ।
ਮਈ 1973 ਸਾਬਕਾ ਲੋਹ ਅਤੇ ਸਟੀਲ ਅਤੇ ਖਾਨ ਮੰਤਰੀ ਮੋਹਨ ਕੁਮਾਰਮੰਗਲਮ ਦਾ ਦੇਹਾਂਤ ਵੀ ਇੱਕ ਜਹਾਜ਼ ਹਾਦਸੇ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ:-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













