ਕੌਣ ਹਨ ਸੌਰਭ ਕਿਰਪਾਲ ਜਿਨ੍ਹਾਂ ਦੀ ਦੇਸ ਦੇ ਪਹਿਲੇ ਸਮਲਿੰਗੀ ਜੱਜ ਬਣਨ ਲਈ ਸਿਫਾਰਿਸ਼ ਹੋਈ

ਸੌਰਭ ਕਿਰਪਾਲ

ਤਸਵੀਰ ਸਰੋਤ, Twitter/Saurabh Kirpal

ਸੀਨੀਅਰ ਵਕੀਲ ਸੌਰਭ ਕਿਰਪਾਲ ਨੂੰ ਸੁਪਰੀਮ ਕੋਰਟ ਦੇ ਕੋਲਜੀਅਮ ਨੇ ਦਿੱਲੀ ਹਾਈ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਜੇ ਸੌਰਭ ਕਿਰਪਾਲ ਇਹ ਅਹੁਦਾ ਸੰਭਾਲ ਲੈਂਦੇ ਹਨ ਤਾਂ ਉਹ ਦੇਸ਼ ਦੇ ਪਹਿਲੇ ਸਮਲਿੰਗੀ ਜੱਜ ਹੋਣਗੇ।

ਭਾਰਤ ਦੇ ਮੌਜੂਦਾ ਚੀਫ਼ ਜਸਟਿਸ ਨੂਥਾਲਾਤੀ ਵੈਂਕਟ ਰਮਾਨਾ ਦੀ ਅਗਵਾਈ ਵਾਲੇ ਕੋਲਜੀਅਮ ਨੇ 11 ਨਵੰਬਰ, 2021 ਨੂੰ ਆਯੋਜਿਤ ਹੋਈ ਆਪਣੀ ਬੈਠਕ 'ਚ ਦਿੱਲੀ ਹਾਈ ਕੋਰਟ ਦੇ ਜੱਜ ਲਈ ਸੀਨੀਅਰ ਵਕੀਲ ਸੌਰਭ ਕਿਰਪਾਲ ਦੇ ਨਾਮ ਦੀ ਸਿਫਾਰਸ਼ ਕੀਤੀ ਹੈ।

ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਅਕਤੂਬਰ 2017 'ਚ ਦਿੱਲੀ ਹਾਈ ਕੋਰਟ ਕੋਲਜੀਅਮ ਨੇ ਸਰਬਸੰਮਤੀ ਨਾਲ ਸੌਰਭ ਕਿਰਪਾਲ ਦੀ ਦਿੱਲੀ ਹਾਈ ਕੋਰਟ ਦੇ ਜੱਜ ਵੱਜੋਂ ਨਿਯੁਕਤੀ ਲਈ ਸਿਫਾਰਸ਼ ਕੀਤੀ ਸੀ।

ਆਕਸਫੋਰਡ ਤੋਂ ਲਾਅ ਦੀ ਪੜ੍ਹਾਈ ਕੀਤੀ

ਸੌਰਭ ਕਿਰਪਾਲ ਨੇ ਨਵੀਂ ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਕਾਨੂੰਨ 'ਚ ਡਿਗਰੀ ਹਾਸਲ ਕਰਨ ਲਈ ਵਜ਼ੀਫਾ ਹਾਸਲ ਕੀਤਾ ਅਤੇ ਬਾਅਦ 'ਚ ਕੈਂਬਰਿਜ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਹਾਸਲ ਕੀਤੀ।

ਸੌਰਭ ਜਨੇਵਾ ਵਿਖੇ ਕੁਝ ਸਮੇਂ ਲਈ ਸੰਯੁਕਤ ਰਾਸ਼ਟਰ (ਯੂਐਨ) ਦੇ ਨਾਲ ਸਨ। ਉਹ 1990 ਦੇ ਦਹਾਕੇ 'ਚ ਭਾਰਤ ਵਾਪਸ ਪਰਤੇ ਅਤੇ ਹੁਣ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਵਿਆਪਕ ਪੱਧਰ 'ਤੇ ਆਪਣੀ ਪ੍ਰੈਕਟਿਸ ਕੀਤੀ ਹੈ।

ਜਦੋਂ ਕਿਰਪਾਲ 6 ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜਸਟਿਸ (ਸੇਵਾਮੁਕਤ) ਬੀ ਐਨ ਕਿਰਪਾਲ ਇੱਕ ਹਾਈ ਕੋਰਟ ਦੇ ਜੱਜ ਬਣੇ ਸਨ ਅਤੇ ਬਾਅਦ 'ਚ ਉਨਾਂ ਨੇ ਗੁਜਰਾਤ ਸਣੇ ਹੋਰ ਕਈ ਸੂਬਿਆਂ ਦੀਆਂ ਹਾਈ ਕੋਰਟਾਂ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਬਾਅਦ 'ਚ ਉਨ੍ਹਾਂ ਦੇ ਪਿਤਾ ਭਾਰਤ ਦੇ ਚੀਫ਼ ਜਸਟਿਸ ਬਣੇ।

ਵੀਡੀਓ ਕੈਪਸ਼ਨ, ਮੈਂ ਤੁਰਕੀ ਵਿੱਚ ਪਹਿਲੀ ਸਮਲਿੰਗੀ ਵਕੀਲ ਹੋਵਾਂਗੀ - ਇਫਰੁਜ਼

ਸਾਬਕਾ ਵਧੀਕ ਸਾਲਿਸਟਰ ਜਨਰਲ (ਏਐਸਜੀ) ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵਿਕਾਸ ਸਿੰਘ ਕਿਰਪਾਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਇਹ ਵੀ ਪੜ੍ਹੋ:

ਵਿਕਾਸ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇੱਕ ਕਾਬਲ ਵਕੀਲ ਹਨ ਅਤੇ ਦਿੱਲੀ ਹਾਈ ਕੋਰਟ ਦੇ ਜੱਜ ਬਣਨ ਦੀ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਨਿਆਂਪਾਲਿਕਾ ਲਈ ਬਹੁਤ ਵਧੀਆ ਪਹਿਲ ਹੈ।

ਵਿਕਾਸ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਦਿੱਲੀ ਹਾਈ ਕੋਰਟ ਦੇ ਜੱਜ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਇੱਕ ਵਧੀਆ ਕਦਮ ਹੈ ਅਤੇ ਨਿਆਂਪਾਲਿਕਾ ਲਈ ਵੀ ਇਹ ਚੰਗਾ ਹੈ, ਸਮੇਂ ਦੇ ਨਾਲ-ਨਾਲ ਦੇਸ਼ ਵਿਕਸਿਤ ਹੋਇਆ ਹੈ।"

ਕਿਰਪਾਲ ਦੀ ਸਿਖਲਾਈ ਅਤੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਯਾਦ ਕਰਦਿਆਂ ਵਿਕਾਸ ਸਿੰਘ ਨੇ ਕਿਹਾ ਕਿ ਕਿਰਪਾਲ ਨੇ ਰੋਹਤਗੀ ਦੀ ਯੋਗ ਅਗਵਾਈ ਅਤੇ ਨਿਗਰਾਨੀ ਹੇਠ ਬਹੁਤ ਕੁਝ ਸਿੱਖਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਕਰਕੇ ਕੌਲਿਜੀਅਮ ਨੇ ਇਸ ਅਹੁਦੇ ਲਈ ਉਨ੍ਹਾਂ ਦੇ ਨਾਮ ਬਾਰੇ ਸੋਚਿਆ ਹੈ। ਕਾਨੂੰਨ ਦੇ ਖੇਤਰ 'ਚ ਉਨ੍ਹਾਂ ਦੀ ਯੋਗਤਾ ਕਿਸੇ ਦੀ ਪਛਾਣ ਦੀ ਮੁਹਤਾਜ ਨਹੀਂ ਹੈ।

ਵਿਕਾਸ ਸਿੰਘ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਨ।

ਸੌਰਭ ਨੇ ਸਮਲਿੰਗੀ ਲੋਕਾਂ ਦੇ ਅਧਿਕਾਰਾਂ ਲਈ ਕੰਮ ਕੀਤਾ

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸੌਰਭ ਕਿਰਪਾਲ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਹਨ ਅਤੇ ਕਾਨੂੰਨ ਦੀ ਚੰਗੀ ਜਾਣਕਾਰੀ ਰੱਖਦੇ ਹਨ।

ਕਿਰਪਾਲ ਨੇ ਵਧੇਰੇ ਸੰਵਿਧਾਨਕ, ਵਪਾਰਕ, ਸਿਵਲ ਅਤੇ ਫੌਜਦਾਰੀ ਕਾਨੂੰਨ ਦੇ ਖੇਤਰ 'ਚ ਕੰਮ ਕੀਤਾ ਹੈ। ਉਹ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਵੱਲੋਂ ਸੁਣਵਾਈ ਅਧੀਨ ਐਲਜੀਬੀਟੀ ਮਾਮਲੇ ਦੀ ਬਹਿਸ ਅਤੇ ਪੈਰਵੀ ਕਰ ਰਹੇ ਸਨ।''

''ਉਨ੍ਹਾਂ ਨੇ ਭਾਰਤੀ ਦੰਡ ਸੰਹਿਤਾ, ਆਈਪੀਸੀ ਦੀ ਧਾਰਾ 377 (ਗੈਰ ਕੁਦਰਤੀ ਜਿਨਸੀ ਸੰਬੰਧ) ਦੇ ਅਪਰਾਧੀਕਰਨ ਦੇ ਪੱਖ 'ਚ ਵਿਆਪਕ ਪੱਧਰ 'ਤੇ ਦਲੀਲ ਪੇਸ਼ ਕੀਤੀ ਸੀ ਅਤੇ ਬਾਅਦ 'ਚ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ 'ਚ ਸਮਲਿੰਗੀ ਜਿਨਸੀ ਸੰਬੰਧ ਨੂੰ ਰੱਦ ਕਰ ਦਿੱਤਾ ਸੀ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਿਰਪਾਲ ਐਲਜੀਬੀਟੀ (Lesbian, Gay, Bisexual, Queer, Transexual) ਮਾਮਲੇ 'ਚ ਸੁਪਰੀਮ ਕੋਰਟ 'ਚ ਭਾਰਤ ਸਰਕਾਰ ਦੇ ਖਿਲਾਫ ਨਵਤੇਜ ਸਿੰਘ ਜੌਹਰ ਦੇ ਮਾਮਲੇ 'ਚ ਪਟੀਸ਼ਨਕਰਤਾ ਵਕੀਲਾਂ 'ਚੋਂ ਇੱਕ ਸਨ।

ਕਿਰਪਾਲ ਨੇ ਕਾਨੂੰਨ ਦੇ ਖੇਤਰ 'ਚ ਆਪਣੀ ਉੱਤਮਤਾ ਲਈ ਦੋ ਵਿਅਕਤੀਆਂ ਨੂੰ ਸਿਹਰਾ ਦਿੱਤਾ ਹੈ। ਪਹਿਲੇ ਉਨ੍ਹਾਂ ਦੇ ਪਿਤਾ ਅਤੇ ਦੂਜੇ ਰੋਹਤਗੀ।

ਕਈ ਸਾਲਾਂ ਤੋਂ ਸੁਪਰੀਮ ਕੋਰਟ 'ਚ ਅਭਿਆਸ ਕਰ ਰਹੇ ਇੱਕ ਸੀਨੀਅਰ ਵਕੀਲ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਸੌਰਭ ਕਿਰਪਾਲ ਨੇ ਆਕਸਫੋਰਡ ਯੂਨੀਵਰਸਿਟੀ 'ਚ ਬਹੁਤ ਘੱਟ ਲੈਕਚਰ ਲਗਾਏ ਸਨ।

ਵੀਡੀਓ ਕੈਪਸ਼ਨ, 'ਖ਼ੁਦ ਨੂੰ ਕੁੜੀ ਸਾਬਤ ਕਰਨ ਲਈ ਮੁੰਡੇ ਨਾਲ ਸੌਣਾ ਪਿਆ'

ਉਨ੍ਹਾਂ ਦਾ ਮਨਪਸੰਦ ਵਿਸ਼ਾ ਖਗੋਲ ਵਿਗਿਆਨ ਸੀ। ਉਨ੍ਹਾਂ ਨੇ 15 ਵੋਟਾਂ ਨਾਲ ਆਕਸਫੋਰਡ ਚੋਣਾਂ ਵੀ ਜਿੱਤੀਆਂ ਸਨ।

ਉਨ੍ਹਾਂ ਅੱਗੇ ਕਿਹਾ ਕਿ ਸੌਰਭ ਕਿਰਪਾਲ ਨੇ ਵੱਖ-ਵੱਖ ਅਦਾਲਤਾਂ 'ਚ ਬਰਾਬਰੀ ਦੇ ਮਾਮਲਿਆਂ 'ਚ ਕਈ ਮੁਕੱਦਮੇ ਲੜੇ ਅਤੇ ਦਲੀਲਾਂ ਪੇਸ਼ ਕੀਤੀਆਂ ਅਤੇ ਕਈਆਂ ਨੂੰ ਨਿਆਂ ਵੀ ਦਵਾਇਆ।

ਸੌਰਭ ਕਿਰਪਾਲ ਨਾਜ਼ ਫਾਊਂਡੇਸ਼ਨ ਟਰੱਸਟ ਦੇ ਟਰੱਸਟੀ ਵੀ ਹਨ। ਇਹ ਇੱਕ ਗੈਰ ਸਰਕਾਰੀ ਸੰਸਥਾ ਹੈ, ਜਿਸ ਨੇ ਭਾਰਤ 'ਚ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੇ ਘੇਰੇ ਤੋਂ ਬਾਹਰ ਕਰਨ ਲਈ ਲੜਾਈ ਲੜੀ ਸੀ।

ਕਿਰਪਾਲ ਦੇ ਨਾਮ ਦੀ ਸਿਫਾਰਸ਼ ਕਰਨ 'ਚ ਦੇਰੀ ਪਿੱਛੇ ਉਨ੍ਹਾਂ ਦੇ ਜਿਨਸੀ ਰੁਝਾਨ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਕਿਰਪਾਲ ਭਾਰਤ ਦੇ ਪਹਿਲੇ ਖੁੱਲ੍ਹੇ ਤੌਰ 'ਤੇ ਸਮਲਿੰਗੀ ਜੱਜ ਹੋਣਗੇ।

ਸੌਰਭ ਜੱਜ ਬਣਨ ਵਿੱਚ ਦੇਰੀ ਦਾ ਕੀ ਕਾਰਨ ਮੰਨਦੇ ਸਨ

ਕਿਰਪਾਲ ਦਾ ਨਾਮ ਕਈ ਵਾਰ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਨੇ ਪਹਿਲਾਂ ਸਿਫਰਿਸ਼ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਸੀ।

ਕਿਰਪਾਲ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਇਸ ਕਹਿਣਾ ਕਿ ਮੇਰਾ ਵੀਹ ਸਾਲਾਂ ਦਾ ਸਾਥੀ ਵਿਦੇਸ਼ੀ ਮੂਲ ਦਾ ਵਿਅਕਤੀ ਹੈ ਉਹ ਦੇਸ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ, ਅਸਲ ਵਿੱਚ ਮੇਰੀ ਜੱਜ ਵਜੋਂ ਨਿਯੁਕਤੀ ਨਾ ਹੋਣ ਦੀ ਪੂਰੀ ਸੱਚਾਈ ਨਹੀਂ ਹੈ।''

''ਇਹੀ ਕਾਰਨ ਹੈ ਕਿ ਮੇਰਾ ਮੰਨਣਾ ਹੈ ਕਿ ਮੇਰੀ ਲਿੰਗਤਾ ਹੀ ਪ੍ਰਮੁੱਖ ਕਾਰਨ ਹੈ ਕਿ ਤਰੱਕੀ ਵਜੋਂ ਬਤੌਰ ਜੱਜ ਮੇਰੀ ਉਮੀਦਵਾਰੀ ਨੂੰ ਅਗਾਂਹ ਨਹੀਂ ਤੋਰਿਆ ਜਾ ਰਿਹਾ ਹੈ।"

ਭਾਰਤ ਦੀ ਮਸ਼ਹੂਰ ਅਪਰਾਧਿਕ ਵਕੀਲ ਗੀਤਾ ਲੂਥਰਾ ਨੇ ਬੀਬੀਸੀ ਨੂੰ ਦੱਸਿਆ ਕਿ ਜੱਜਾਂ ਦੀ ਚੋਣ ਸਮੇਂ ਉਨ੍ਹਾਂ ਦੇ ਜਿਨਸੀ ਰੁਝਾਨ ਜਾਂ ਕਿਸੇ ਲਈ ਉਨ੍ਹਾਂ ਦੀ ਨਿੱਜੀ ਪਸੰਦ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਸੌਰਭ ਕਿਰਪਾਲ ਦੇ ਜਿਨਸੀ ਸਾਥੀ ਚੁਣਨ ਦੀ ਨਿੱਜੀ ਚੋਣ ਦੀ ਦਿੱਲੀ ਹਾਈ ਕੋਰਟ 'ਚ ਜੱਜ ਬਣਨ ਉਨ੍ਹਾਂ ਦੇ ਨਾਂਅ ਦੀ ਸਿਫਾਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਯੋਗਤਾ ਅਤੇ ਕਾਬਲੀਅਤ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕੋਲ ਜੱਜ ਬਣਨ ਲਈ ਇਹ ਸਾਰੇ ਗੁਣ ਮੌਜੂਦ ਹਨ।"

ਗੀਤਾ ਲੂਥਰਾ ਨੇ ਬੀਬੀਸੀ ਨੂੰ ਦੱਸਿਆ, "ਉਹ ਪ੍ਰਤੀਭਾਸ਼ਾਲੀ ਅਤੇ ਕਾਨੂੰਨ 'ਚ ਬੇਮਿਸਾਲ ਸਖਸ਼ੀਅਤ ਦੇ ਮਾਲਕ ਹਨ। ਉਹ ਅਸਲ 'ਚ ਇੱਕ ਯੋਗ ਵਿਅਕਤੀ ਹਨ, ਜਿੰਨ੍ਹਾਂ ਦੇ ਨਾਂਅ ਦੀ ਸਿਫਾਰਸ਼ ਸੁਪਰੀਮ ਕੋਰਟ ਦੇ ਕੋਲਜੀਅਮ ਵੱਲੋਂ ਕੀਤੀ ਗਈ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)