You’re viewing a text-only version of this website that uses less data. View the main version of the website including all images and videos.
ਟੀਮ ਇੰਡੀਆ ਟੀ-20 ਵਿਸ਼ਵ ਕੱਪ ਤੋਂ ਬਾਹਰ, ਨਿਊ਼ਜ਼ੀਲੈਂਡ ਦੀ ਜਿੱਤ ਨਾਲ ਸੈਮੀਫਾਈਨਲ 'ਚ ਜਾਣ ਦੀਆਂ ਉਮੀਦਾਂ ਟੁੱਟੀਆਂ
- ਲੇਖਕ, ਮਨੋਜ ਚਤੁਰਵੇਦੀ
- ਰੋਲ, ਬੀਬੀਸੀ ਲਈ
ਭਾਰਤ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ।
ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਟੀ-20 ਮੈਚ ਨਿਊਜ਼ੀਲੈਂਡ ਨੇ ਜਿੱਤ ਲਿਆ ਹੈ।
ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 125 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ ਪੂਰਾ ਕੀਤਾ।
ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਜਿਸਦੇ ਨਾਲ ਹੀ ਭਾਰਤ ਦੀਆਂ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਟੁੱਟ ਗਈਆਂ।
ਹਾਲਾਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਲੱਖਾਂ ਕ੍ਰਿਕਟ ਪ੍ਰੇਮੀ ਦੁਆ ਕਰ ਰਹੇ ਹਨ ਕਿ ਐਤਵਾਰ ਨੂੰ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਦੋ ਮੈਚ ਵਿੱਚ ਅਫ਼ਗਾਨਿਸਤਾਨ ਕਿਸੇ ਤਰ੍ਹਾਂ ਨਿਊਜ਼ੀਲੈਂਡ ਨੂੰ ਹਰਾ ਦੇਵੇ।
ਅਸਲ ਵਿੱਚ ਨਿਊਜ਼ੀਲੈਂਡ ਦੀ ਇਸ ਹਾਰ ਉੱਪਰ ਹੀ ਭਾਰਤ ਦੀਆਂ ਸਾਰੀਆਂ ਉਮੀਦਾਂ ਟਿਕੀਆਂ ਹੋਈਆਂ ਸਨ।
ਹੁਣ ਅਫ਼ਗਾਨਿਸਤਾਨ ਦੇ ਹਾਰ ਜਾਣ ਨਾਲ ਭਾਰਤ ਲਈ ਸੋਮਵਾਰ ਯਾਨਿ ਕਿ ਅੱਠ ਨਵੰਬਰ ਨੂੰ ਨਾਮੀਬੀਆ ਦੇ ਨਾਲ ਖੇਡਣ ਦੇ ਕੋਈ ਮਾਇਨੇ ਨਹੀਂ ਰਹਿ ਗਏ।
ਇਹ ਵੀ ਪੜ੍ਹੋ:
ਆਈਸੀਸੀ ਚੈਂਪੀਅਨਸ਼ਿਪ ਮੁਕਬਲਿਆਂ ਦੇ ਇਤਿਹਾਸ ਵਿੱਚ ਦੇਖਿਆ ਜਾਵੇ ਤਾਂ ਨਿਊਜ਼ੀਲੈਂਡ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ।
ਉਹ ਅਕਸਰ ਇਨ੍ਹਾਂ ਟੂਰਨਾਮੈਂਟਾਂ ਵਿੱਚ ਖੇਡਦੀ ਨਜ਼ਰ ਆਉਂਦੀ ਰਹੀ ਹੈ। ਉਂਝ ਵੀ ਇੱਕ ਟੀਮ ਦੇ ਰੂਪ ਵਿੱਚ ਦੇਖੀਏ ਤਾਂ ਨਿਊਜ਼ੀਲੈਂਡ ਦੀ ਟੀਮ ਜ਼ਿਆਦਾ ਸੰਤੁਲਿਤ ਨਜ਼ਰ ਆਉਂਦੀ ਹੈ।
ਨਿਊਜ਼ੀਲੈਂਡ ਦੀ ਬੱਲੇਬਾਜ਼ੀ ਅਫ਼ਗਾਨਿਸਤਾਨ ਦੇ ਮੁਕਾਬਲੇ ਕਿਤੇ ਬਿਹਤਰ ਹੈ। ਇਸ ਦੇ ਨਾਲ ਹੀ ਤਜ਼ੁਰਬੇਕਾਰ ਹੋਣ ਕਾਰਨ ਉਹ ਜਾਣਦੇ ਹਨ ਕਿ ਮੁਸ਼ਕਲ ਸਥਿਤੀ ਵਿੱਚ ਕਿਵੇਂ ਖੇਡਣਾ ਹੈ।
ਨਾਮੀਬੀਆ ਦੇ ਖ਼ਿਲਾਫ਼ ਜਦੋਂ ਕਾਊਂਟੀ ਬਾਊਂਡਰੀ ਲਾਉਣਾ ਮੁਸ਼ਕਲ ਹੋ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ-ਇੱਕ ਰਨ ਦੌੜ ਕੇ ਜਿੱਤ ਹਾਸਲ ਕੀਤੀ ਸੀ।
ਸਪਿਨ ਦੇ ਸਹਾਰੇ ਹੈ ਅਫ਼ਗਾਨਿਸਤਾਨ
ਅਫ਼ਗਾਨਿਸਤਾਨ ਦੀ ਟੀਮ ਜੇ ਕਿਸੇ ਖੇਤਰ ਵਿੱਚ ਨਿਊਜ਼ੀਲੈਂਡ ਤੋਂ ਕੁਝ ਬਿਹਤਰ ਨਜ਼ਰ ਆਉਂਦੀ ਹੈ ਤਾਂ ਉਹ ਹੈ ਸਪਿਨ।
ਰਾਸ਼ਿਦ ਖ਼ਾਨ ਅਤੇ ਮੁਜੀਬ ਉਰ ਰਹਿਮਾਨ ਵਰਗੇ ਗੇਂਦਬਾਜ਼ਾਂ ਨੂੰ ਖੇਡਣਾ ਕਿਸੇ ਵੀ ਬੱਲੇਬਾਜ਼ ਲਈ ਮੁਸ਼ਕਲ ਹੁੰਦਾ ਹੈ।
ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਛੱਡ ਦੇਈਏ ਤਾਂ ਜ਼ਿਆਦਾਤਰ ਬੱਲੇਬਾਜ਼ ਸਪਿਨ ਖੇਡਣ ਵਿੱਚ ਮੁਹਾਰਤ ਨਹੀਂ ਰੱਖਦੇ ਹਨ। ਇਸ ਲਈ ਅਫ਼ਗਾਨਿਸਤਾਨ ਦੀ ਇਹ ਸਪਿਨ ਜੋੜੀ ਹੀ ਉਲਟ-ਫੇਰ ਕਰਨ ਦਾ ਮਾਅਦਾ ਰੱਖਦੀ ਹੈ।
ਇਸ ਮੈਚ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਹੈ ਕਿ ਇਹ ਮੈਚ ਅਬੂਧਾਬੀ ਵਿੱਚ ਦਿਨੇ ਖੇਡਿਆ ਜਾਣਾ ਹੈ ਤਾਂ ਇਸ ਵਿੱਚ ਟਾਸ ਦੀ ਕੋਈ ਅਹਿਮ ਭੂਮਿਕਾ ਅਹਿਮ ਨਹੀਂ ਰਹਿਣ ਵਾਲੀ ਹੈ।
ਇਸ ਲਈ ਬਾਅਦ ਵਿੱਚ ਗੇਂਦਬਾਜ਼ੀ ਕਰਨ ਵਾਲੀ ਟੀਮ ਦੇ ਲਈ ਵੀ ਜਿੱਤਣ ਦੇ ਸੌਖੇ ਮੌਕੇ ਹੋਣਗੇ
ਇਸ ਸਥਿਤੀ ਵਿੱਚ ਸ਼ਾਹਿਦ ਖ਼ਾਨ ਅਤੇ ਮੁਜੀਬ ਪੂਰਾ ਜੀਅ-ਜਾਨ ਲਗਾ ਕੇ ਗੇਂਦਬਾਜ਼ੀ ਕਰਕੇ ਮੈਚ ਉਲਟ-ਪੁਲਟ ਕਰ ਸਕਦੇ ਹਨ।
ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਜੇ ਟਾਸ ਜਿੱਤਦੇ ਹਨ ਤਾਂ ਉਹ ਕੀ ਫ਼ੈਸਲਾ ਕਰਦੇ ਹਨ।
ਅਫ਼ਗਾਨਿਸਤਾਨ ਨੂੰ ਜਿੱਤ ਹਾਸਲ ਕਰਨ ਲਈ ਨਿਊਜ਼ੀਲੈਂਡ ਦੇ ਪੇਸ ਅਟੈਕ ਟਿਮ ਸਾਊਦੀ ਅਤੇ ਟ੍ਰੇਂਟ ਬੋਲਟ ਦਾ ਬਿਹਤਰ ਢੰਗ ਨਾਲ ਸਾਹਮਣਾ ਕਰਨਾ ਪਵੇਗਾ। ਉਹ ਇਸ ਤਰ੍ਹਾਂ ਹੀ ਲੜਨ ਜੋਗਾ ਅੰਕੜਾ ਖੜ੍ਹਾ ਕਰ ਸਕਦੇ ਹਨ।
ਇੱਕ ਵਾਰ ਉਹ 50 ਤੋਂ ਪਾਰ ਪਹੁੰਚ ਜਾਂਦੇ ਹਨ ਤਾਂ ਜਿੱਤ ਦੇ ਲਈ ਸਪਿਨ ਦੀ ਜੋੜੀ ਵੱਲੋਂ ਹੱਥ-ਪੈਰ ਮਾਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਹਾਲਾਂਕਿ ਜੇ ਅਸੀਂ ਨਿਊਜ਼ੀਲੈਂਡ ਦਾ ਪ੍ਰਦਰਸ਼ਨ ਦੇਖੀਏ ਤਾਂ ਸਿਰਫ਼ ਪਾਕਿਸਤਾਨ ਦੇ ਖ਼ਿਲਾਫ਼ ਹੀ ਢਿੱਲਾ ਪ੍ਰਦਰਸ਼ਨ ਕੀਤਾ ਹੈ, ਬਾਕੀ ਮੈਚਾਂ ਵਿੱਚ ਸਫ਼ਲ ਰਹੇ ਹਨ।
ਪਿਛਲੇ ਦੋ ਮੈਚਾਂ ਵਿੱਚ ਭਾਰਤ ਨੇ ਸਥਿਤੀ ਸੁਧਾਰੀ ਹੈ
ਟੀਮ ਇੰਡੀਆ ਨੇ ਪਿਛਲੇ ਦੋ ਮੈਚਾਂ ਵਿੱਚ ਸਕਾਟਲੈਂਡ ਅਤੇ ਅਫ਼ਗਾਨਿਸਤਾਨ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਦੇ ਮੁਕਾਬਲੇ ਆਪਣਾ ਰਨ ਰੇਟ ਬਿਹਤਰ ਕਰ ਲਿਆ ਹੈ।
ਇਸ ਲਈ ਇੱਕ ਵਾਰ ਅਫ਼ਗਾਨਿਸਤਾਨ ਦੇ ਨਿਊਜ਼ੀਲੈਂਡ ਨੂੰ ਜਿੱਤ ਲੈਣ ਤੋਂ ਬਾਅਦ ਉਸ ਨੂੰ ਆਪਣੇ ਆਖ਼ਰੀ ਮੈਚ ਵਿੱਚ ਨਾਮੀਬੀਆ ਉੱਪਰ ਸਿਰਫ਼ ਜਿੱਤ ਹਾਸਲ ਕਰਨ ਦੀ ਲੋੜ ਰਹਿ ਜਾਵੇਗੀ। ਇਸ ਮੈਚ ਨੂੰ ਵੱਡੇ ਫ਼ਰਕ ਨਾਲ ਜਿੱਤਣ ਦੀ ਲੋੜ ਨਹੀਂ ਰਹੇਗੀ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਦੀ ਟੀਮ ਇਹ ਜਾਣਦੀ ਹੈ ਕਿ ਨਿਊਜ਼ੀਲੈਂਡ ਦੇ ਖ਼ਿਲਾਫ਼ ਉੱਤਰਦੇ ਸਮੇਂ ਉਸ ਨੂੰ ਆਪਣੇ ਕ੍ਰਿਕਟ ਪ੍ਰੇਮੀਆਂ ਦਾ ਹੀ ਨਹੀਂ ਸਾਰੇ ਭਾਰਤੀ ਫੈਨਜ਼ ਦਾ ਵੀ ਥਾਪੜਾ ਹੋਵੇਗਾ।
ਇਹ ਥਾਪੜਾ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਮੋਨਬਲ ਵਧਾ ਸਕਦਾ ਹੈ ਪਰ ਮੈਚ ਤਾਂ ਮੈਦਾਨ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਹੀ ਜਿੱਤੇ ਜਾਂਦੇ ਹਨ।
ਇਸ ਕਾਰਨ ਅਫ਼ਗਾਨਿਸਤਾਨ ਨੂੰ ਨਿਊਜ਼ੀਲੈਂਡ ਨੂੰ ਜਿੱਤਣ ਲਈ ਗੇਂਦਬਾਜ਼ੀ ਹੀ ਨਹੀਂ ਬੱਲੇਬਾਜ਼ੀ ਵਿੱਚ ਵੀ ਬਿਹਤਰ ਪ੍ਰਦਰਸ਼ਨ ਲਈ ਵੀ ਤਿਆਰੀ ਕਰਨੀ ਹੋਵੇਗੀ।
ਪਾਵਰ-ਪਲੇਅ ਵਿੱਚ ਬਣਾਉਣਾ ਹੋਵੇਗਾ ਦਬਾਅ
ਨਿਊਜ਼ੀਲੈਂਡ ਦੇ ਲਈ ਹੁਣ ਤੱਕ ਓਪਨਰ ਮਾਰਟਿਨ ਗੁਇਲ ਅਤੇ ਡੈਰਿਲ ਮਿਸ਼ੇਲ ਨੇ ਵਧੀਆ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਕੈਪਟਨ ਵਿਲੀਅਮਸਨ ਵੀ ਗਜ਼ਬ ਦੇ ਬੱਲੇਬਾਜ਼ ਹਨ।
ਅਫ਼ਗਾਨਿਸਤਾਨ ਨੇ ਜੇ ਇਸ ਮੈਚ ਨੂੰ ਜਿੱਤਣਾ ਹੈ ਤਾਂ ਉਸ ਨੂੰ ਪਾਵਰ-ਪਲੇਅ ਵਿੱਚ ਇੱਕ ਦੋ ਵਿਕੇਟ ਪੁੱਟ ਕੇ ਦਬਾਅ ਬਣਾਉਣਾ ਪਵੇਗਾ।
ਇਹ ਕੰਮ ਉਹ ਪੇਸ ਅਟੇਕ ਨਾਲੋਂ ਸਪਿਨ ਗੇਂਦਬਾਜ਼ੀ ਨਾਲ ਹੀ ਕਰ ਸਕਦਾ ਹੈ। ਇੱਕ ਵਾਰ ਪਾਵਰ-ਪਲੇਅ ਵਿੱਚ ਵਿਕਟ ਨਿਕਲ ਜਾਣ ਤਾਂ ਟੀਮ ਉੱਪਰ ਦਬਾਅ ਬਣਨਾ ਸੁਭਾਵਿਕ ਹੀ ਹੈ।
ਅਫ਼ਗਾਨ ਟੀਮ ਜੇ ਆਪਣੀ ਸਮਰੱਥਾ ਨਾਲ ਖੇਡਦੀ ਹੈ ਨਿਊਜ਼ੀਲੈਂਡ ਨੂੰ ਫ਼ਸਾ ਸਕਦੀ ਹੈ।
ਉਨ੍ਹਾਂ ਨੇ ਜੋ ਇਸ ਗਰੁੱਪ ਦੀ ਨੰਬਰ ਇੱਕ ਟੀਮ ਪਾਕਿਸਤਾਨ ਦੇ ਖ਼ਿਲਾਫ਼ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ ਉਹੀ ਦੁਹਰਾਉਣਾ ਹੋਵੇਗਾ।
ਪਾਕਿਸਤਾਨ ਦੇ ਖ਼ਿਲਾਫ਼ ਉਨ੍ਹਾਂ ਨੇ ਮੈਚ ਜਿੱਤਣ ਲਈ ਹਾਲਾਤ ਬਣਾ ਲਏ ਸਨ ਪਰ ਆਖ਼ਰੀ ਦੋ ਓਵਰਾਂ ਵਿੱਚ ਆਫ਼ਿਸ ਦੇ ਛਿੱਕਿਆ ਦੀ ਬਦੌਲਤ ਮੈਚ ਦਾ ਨਕਸ਼ਾ ਬਦਲ ਗਿਆ ਸੀ।
ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੀ ਗੇਂਦਬਾਜ਼ੀ ਡੈਥ ਓਵਰਜ਼ (ਆਖ਼ਰੀ ਓਵਰਾਂ) ਵਿੱਚ ਵੀ ਸਾਂਭ ਕੇ ਰੱਖਣੀ ਪਵੇਗੀ।
ਪਹਿਲੇ ਦੋ ਝਟਕਿਆਂ ਤੋਂ ਸੰਭਲਣਾ ਹੋਇਆ ਮੁਸ਼ਕਲ
ਟੀਮ ਇੰਡੀਆ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਦੋ ਮੈਚਾਂ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਦਾ ਹਰਜਾਨਾ ਭੁਗਤ ਰਹੀ ਹੈ।
ਅਸਲ ਵਿੱਚ ਇਸ ਗਰੁੱਪ ਵਿੱਚੋਂ ਤਿੰਨ ਟੀਮਾਂ ਨੂੰ ਹੀ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਦਾਅਵੇਦਾਰ ਮੰਨਿਆ ਜਾ ਰਿਹਾ ਸੀ।
ਇਸ ਲਈ ਇੰਨ੍ਹਾਂ ਟੀਮਾਂ ਵਿੱਚੋਂ ਇੱਕ ਦੇ ਖ਼ਿਲਾਫ਼ ਜਿੱਤ ਜ਼ਰੂਰੀ ਸੀ। ਭਾਰਤ ਅੱਜ ਆਪਣੀ ਬੱਲੇਬਾਜ਼ੀ ਅਤੇ ਘਟੀਆ ਗੇਂਦਬਾਜ਼ੀ ਕਾਰਨ ਆਪਣੀ ਰਾਹ ਬਣਾਉਣ ਲਈ ਦੂਜੀਆਂ ਟੀਮਾਂ ਵੱਲ ਦੇਖਣ ਲਈ ਮਜਬੂਰ ਹੈ।
ਭਾਰਤੀ ਕੈਂਪ ਵਿੱਚ ਮਿਲਿਆ-ਜੁਲਿਆ ਮਾਹੌਲ
ਟੀਮ ਇੰਡੀਆ ਦੇ ਕ੍ਰਿਕਟਰ ਜਾਣਦੇ ਹਨ ਕਿ ਸਥਿਤੀਆਂ ਉਨ੍ਹਾਂ ਦੇ ਹੱਥ ਵਿੱਚ ਨਹੀਂ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮੈਦਾਨ ਵਿੱਚ ਕਮਾਲ ਕਰਨ ਲਈ ਉਤਰਨ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਜਿੱਤ ਜ਼ਰੂਰੀ ਹੈ।
ਉਹ ਜੇ ਨਹੀਂ ਜਿੱਤਦੇ ਤਾਂ ਟੀਮ ਦੇ ਖਿਡਾਰੀ ਨਾਮੀਬੀਆ ਨਾਲ ਆਖਰੀ ਮੈਚ ਖੇਡਣ ਦੀ ਰਸਮ ਨਿਭਾਅ ਕੇ ਦੇਸ਼ ਵਾਪਸੀ ਲਈ ਤਿਆਰ ਹਨ।
ਇੰਨਾ ਜ਼ਰੂਰ ਹੈ ਕਿ ਭਾਰਤ ਦੀ ਸੈਮੀਫ਼ਾਈਨਲ ਦੀ ਰਾਹ ਬਣ ਜਾਂਦੀ ਹੈ ਤਾਂ ਕਪਤਾਨ ਦਾ ਆਈਪੀਐਲ ਟਰਾਫ਼ੀ ਜਿੱਤਣ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ।
ਭਾਰਤ ਦੇ ਸੈਮੀਫ਼ਾਈਨਲ ਵਿੱਚ ਪਹੁੰਚਣ ਦੀ ਚਾਹ ਵਾਲੇ ਹੋਰ ਵੀ
ਭਾਰਤੀ ਕ੍ਰਿਕਟ ਪ੍ਰੇਮੀ ਹੀ ਨਹੀਂ ਸੀ ਆਈਸੀਸੀ, ਪ੍ਰਸਾਰਣਕਾਰ, ਅਤੇ ਮੈਚ ਦਾ ਇੰਤਜ਼ਾਮੀ ਵੀ ਰੱਬ ਕੋਲ ਦੁਆ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਭਾਰਤੀ ਟੀਮ ਸੈਮੀਫ਼ਾਈਨਲ ਵਿੱਚ ਪਹੁੰਚ ਜਾਵੇ।
ਇਸ ਦੀ ਵਜ੍ਹਾ ਇਹ ਹੈ ਕਿ ਭਾਰਤ ਦੇ ਸੈਮੀਫ਼ਾਈਨਲ ਵਿੱਚ ਨਾ ਪਹੁੰਚ ਸਕਣ ਕਾਰਨ ਇਨ੍ਹਾਂ ਸਾਰਿਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਇਹੀ ਨਹੀਂ ਇੱਕ ਵਾਰ ਭਾਰਤ ਦੇ ਬਾਹਰ ਹੋ ਜਾਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦੇ ਇੱਕ ਵੱਡੇ ਵਰਗ ਦੀ ਇਸ ਚੈਂਪੀਅਨਸ਼ਿਪ ਵਿੱਚ ਦਿਲਚਸਪੀ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ: