You’re viewing a text-only version of this website that uses less data. View the main version of the website including all images and videos.
ਟੀ-20 ਵਿਸ਼ਵ ਕੱਪ: ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਕਰਾਰੀ ਹਾਰ, 10 ਵਿਕਟਾਂ ਨਾਲ ਜਿੱਤਿਆ ਮੈਚ
ਪਾਕਿਸਤਾਨ ਨੇ 2021 ਦੇ ਟੀ-20 ਵਿਸ਼ਵ ਕੱਪ ਵਿੱਚ ਇਤਿਹਾਸ ਰਚ ਦਿੱਤਾ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪਾਕਿਸਤਾਨ ਨੇ ਭਾਰਤ ਨੂੰ ਕਿਸੇ ਵੀ ਵਿਸ਼ਵ ਕੱਪ ਮੁਕਾਬਲੇ ਵਿੱਚ ਹਰਾਇਆ ਹੋਵੇ।
ਪਾਕਿਸਤਾਨ ਨੇ ਭਾਰਤ ਨੂੰ ਖੇਡ ਦੇ ਹਰ ਖੇਤਰ ਵਿੱਚ ਚਿਤ ਕਰ ਦਿੱਤਾ, ਪਾਕਿਸਤਾਨ ਦੀ ਬੇਟਿੰਗ, ਬੌਲਿੰਗ, ਫਿਲਡਿੰਗ ਸਭ ਸ਼ਾਨਦਾਰ ਸੀ।
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਭੁਵਨੇਸ਼ਵਰ, ਬੁਮਰਾ ਅਤੇ ਸ਼ਮੀ ਦੇ ਅਟੈਕ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਖੇਡਿਆ, ਭਾਰਤੀ ਫਿਰਕੀ ਗੇਂਦਬਾਜ਼ ਵੀ ਕੁਝ ਨਹੀਂ ਕਰ ਸਕੇ।
ਦੁਬਈ ਵਿੱਚ ਪਿੱਚਾਂ ਫਿਰਕੀ ਗੇਂਦਬਾਜ਼ਾਂ ਲਈ ਮਦਦਗਾਰ ਮੰਨੀਆ ਜਾ ਰਹੀਆਂ ਸਨ, ਪਰ ਭਾਰਤੀ ਫਿਰਕੀ ਗੇਂਦਬਾਜ਼ ਨਾ ਤਾਂ ਪਾਕਿਸਤਾਨੀ ਬੱਲੇਬਾਜ਼ਾਂ ਦੇ ਰਨ ਰੋਕ ਸਕੇ ਤੇ ਨਾ ਹੀ ਕੋਈ ਵਿਕਟ ਲੈ ਸਕੇ।
ਬਾਬਰ ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 52 ਬੌਲਾਂ ’ਤੇ 68 ਰਨ ਬਣਾਏ। ਮੁਹੰਮਦ ਨੇ ਰਿਜ਼ਵਾਨ ਨੇ 55 ਬੌਲਾਂ ’ਤੇ 79 ਰਨ ਬਣਾਏ।
ਇਹ ਵੀ ਪੜ੍ਹੋ:
ਮੈਚ ਤੋਂ ਬਾਅਦ ਵਿਰਾਟ ਤੇ ਬਾਬਰ ਨੇ ਕੀ ਕਿਹਾ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਦਾਨ ਤੋਂ ਬਾਅਦ ਕਿਹਾ ਕਿ "ਭਾਰਤੀ ਟੀਮ ਅਜਿਹੀ ਨਹੀਂ ਹੈ ਜੋ ਇੱਕ ਹਾਰ ਨਾਲ ਦਬਾਅ ਵਿੱਚ ਆ ਕੇ ਕੋਈ ਕਾਰਵਾਈ ਕਰੇ ਜਾਂ ਟੀਮ ਵਿੱਚ ਫੇਰਬਦਲ ਕਰੇ ਇਹ ਅਜੇ ਟੂਰਨਾਮੈਂਟ ਦੀ ਸ਼ੁਰੂਆਤ ਹੈ।"
ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਨੇ ਕਿਹਾ ਕਿ "ਇਹ ਅਜੇ ਟੂਰਨਾਮੈਂਟ ਦੀ ਸ਼ੁਰੂਆਤ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਸੌ ਫ਼ੀਸਦੀ ਪਰਫਾਰਮੈਂਸ ਇਸ ਮੈਚ ਵਿੱਚ ਦਿੱਤੀ ਹੈ, ਉਹ ਅਗਲੇ ਮੈਚਾਂ ਵਿੱਚ ਵੀ ਜਾਰੀ ਰਹਿ ਸਕੇ।
ਭਾਰਤ ਨੇ ਰੱਖਿਆ ਸੀ 152 ਦੌੜਾਂ ਦਾ ਟੀਚਾ
ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 151 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਵਿਰਾਟ ਕੋਹਲੀ ਨੇ ਬਣਾਈਆਂ। ਉਨ੍ਹਾਂ ਨੇ 49 ਗੇਂਦਾਂ ਉੱਤੇ 57 ਦੌੜਾਂ ਬਣਾਈਆਂ।
ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਬਹੁਤ ਜਲਦੀ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਲਿਆ ਹੈ।
ਭਾਰਤ ਦੇ ਹਿਟ ਮੈਨ ਕਹੇ ਜਾਣ ਵਾਲੇ ਰੋਹਿਤ ਸ਼ਰਮਾ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ। ਸ਼ਾਹੀਨ ਅਫ਼ਰੀਦੀ ਦੀ ਤੇਜ਼ ਰਫ਼ਤਾਰ ਨਾਲ ਲਹਿਰਾਉਂਦੀ ਗੇਂਦ ਉੱਤੇ ਉਹ ਐੱਲਬੀਡਬਲਿਊ ਹੋ ਗਏ। ਇਸ ਤੋਂ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਤੇ ਸੁਰਿਆਕੁਮਾਰ ਨੇ ਵੀ ਸ਼ਾਟਸ ਲਗਾਏ।
ਸੁਰਿਆਕੁਮਾਰ ਜ਼ਿਆਦਾ ਕੁਝ ਨਹੀਂ ਕਰ ਸਕੇ ਤੇ ਹਸਲ ਅਲੀ ਦੀ ਗੇਂਦ ਉੱਤੇ ਵਿਕਟਕੀਪਰ ਨੂੰ ਕੈਚ ਥਮਾ ਬੈਠੇ।
ਇਹ ਮੈਚ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।
ਵਿਰਾਟ-ਪੰਤ ਦੀ ਸਾਝੇਦਾਰੀ
ਵਿਰਾਟ ਕੋਹਲੀ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਇੱਕ ਛੋਰ ਸਾਂਭ ਕੇ ਰੱਖਿਆ। ਵਿਰਾਟ ਤੇ ਰਿਸ਼ਬ ਪੰਤ ਨੇ ਇੱਕ ਸ਼ਾਨਦਾਰ ਸਾਝੇਦਾਰੀ ਬਣਾਈ।
ਰਿਸ਼ਬ ਪੰਤ ਨੇ ਹਸਨ ਅਲੀ ਦੇ ਇੱਕੋ ਓਵਰ ਵਿੱਚ ਦੋ ਛੱਕੇ ਲਗਾਏ। ਇਹ ਦੋਵੇਂ ਛੱਕੇ ਇੱਕ ਹੱਥ ਨਾਲ ਰਿਸ਼ਬ ਪੰਤ ਨੇ ਲਗਾਏ।
ਕੌਣ-ਕੌਣ ਹੈ ਟੀਮ ਵਿੱਚ...
ਭਾਰਤ ਦੇ 11 ਖਿਡਾਰੀ- ਕੇਐੱਲ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰਿਆਕੁਮਾਰ ਯਾਦਵ,ਰਿਸ਼ਬ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਦੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀਂ, ਜਸਪ੍ਰੀਤ ਬੁਮਰ੍ਹਾ, ਵਰੁਣ ਚੱਕਰਵਰਤੀ ਹਨ।
ਪਾਕਿਸਤਾਨ ਦੇ 11 ਖਿਡਾਰੀਆਂ ਵਿੱਚ- ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਫਖ਼ਰ ਜ਼ਮਾਨ, ਮੁਹੰਮਦ ਹਾਫ਼ੀਜ਼, ਸ਼ੌਇਬ ਮਲਿਕ, ਆਸਿਫ਼ ਮਲਿਕ, ਆਸਿਫ਼ ਅਲੀ, ਸ਼ਾਬਾਦ ਖ਼ਾਨ, ਇਮਾਦ ਵਸੀਮ, ਹਸਨ ਅਲੀ, ਹਾਰਿਸ ਰੌਫ਼, ਸ਼ਾਹੀਨ ਸ਼ਾਹ ਅਫ਼ਰੀਦੀ ਸ਼ਾਮਲ ਹਨ।
ਇਹ ਵੀ ਪੜ੍ਹੋ: