ਨਵਜੋਤ ਸਿੱਧੂ ਨੇ ਸੋਨੀਆ ਅੱਗੇ ਮਜ਼ਹਬੀ ਸਿੱਖਾਂ ਨੂੰ ਕੈਬਨਿਟ ’ਚ ਨੁਮਾਇੰਦਗੀ ਦੇਣ ਸਣੇ ਰੱਖੀਆਂ ਇਹ ਮੰਗਾਂ; ਸਿੱਧੂ ਦੇ ਮੰਨ ਜਾਣ ਮਗਰੋਂ 5 ਸਵਾਲਾਂ ਦੇ ਜਵਾਬ ਬਾਕੀ

ਤਸਵੀਰ ਸਰੋਤ, Getty Images
''ਮੈਂ ਆਪਣੇ ਦਿਲ ਵਿੱਚ ਬਹੁਤ ਜ਼ਿਆਦਾ ਪੀੜ ਦੇ ਨਾਲ ਇਹ ਗੱਲ ਦੱਸ ਰਿਹਾ ਹਾਂ ਕਿ ਪੰਜਾਬ ਲਈ ਉੱਠਣ ਦਾ ਇਹ ਆਖਰੀ ਮੌਕਾ ਹੈ।''
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖ ਕੇ ਪੰਜਾਬ ਦੇ ਮਸਲਿਆਂ ਪ੍ਰਤੀ ਆਪਣੀ ਗੱਲ ਕਹੀ ਹੈ।
ਹਾਲਾਂਕਿ ਸੋਨੀਆ ਗਾਂਧੀ ਨੂੰ ਇਹ ਚਿੱਠੀ 15 ਅਕਤੂਬਰ ਨੂੰ ਲਿਖੀ ਗਈ ਪਰ ਅੱਜ ਨਵਜੋਤ ਸਿੰਘ ਸਿੱਧੂ ਨੇ ਇਸ ਚਿੱਠੀ ਨੂੰ ਜਨਤਕ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਵਿੱਚ 18 ਸੂਤਰੀ ਏਜੰਡੇ ਵਿੱਚੋਂ 13 ਮਸਲਿਆਂ ਦੇ ਹੱਲ ਨੂੰ ਤਰਜੀਹ ਦੱਸਿਆ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਪਿਛਲੇ ਮਹੀਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਿਰ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ। 15 ਅਕਤੂਬਰ ਨੂੰ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉਸ ਮਗਰੋਂ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਸਾਰੇ ਮਸਲੇ ਸੁਲਝ ਗਏ ਹਨ।
ਸਿੱਧੂ ਦੀ ਚਿੱਠੀ ਵਿੱਚ ਕੀ?
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਪੰਜਾਬ ਉੱਤੇ ਚੜ੍ਹੇ ਕਰਜੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜਿਨ੍ਹਾਂ ਨੁਕਤਿਆਂ ਬਾਰੇ ਆਪਣੀ ਚਿੱਠੀ ਵਿੱਚ ਜਿਕਰ ਕੀਤਾ, ਉਨ੍ਹਾਂ ਵਿੱਚੋਂ ਅਹਿਮ ਨੁਕਤਿਆਂ ਬਾਰੇ ਦੱਸਦੇ ਹਾਂ।
ਬੇਅਦਬੀ ਦਾ ਇਨਸਾਫ਼
ਨਵਜੋਤ ਸਿੰਘ ਸਿੱਧੂ ਨੇ ਪਹਿਲੇ ਨੁਕਤੇ ਵਜੋਂ ਬੇਅਦਬੀ ਦੇ ਮੁੱਦੇ ਲਈ ਇਨਸਾਫ਼ ਦੀ ਮੰਗ ਕੀਤੀ। ਨਵਜੋਤ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ।
ਇਹ ਵੀ ਪੜ੍ਹੋ:
- ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ; ਪਰਗਟ ਬੋਲੇ, ‘ਮਸਲੇ ਛੋਟੇ ਹਨ, ਸੁਲਝਾ ਲਏ ਜਾਣਗੇ’
- ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿਣਗੇ ਜਾਂ ਲੱਗੇਗਾ ਨਵਾਂ ਪ੍ਰਧਾਨ
- ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵਿਚਾਲੇ 2 ਘੰਟੇ ਚੱਲੀ ਬੈਠਕ ਦਾ ਕੀ ਨਿਕਲਿਆ ਨਤੀਜਾ
- 'ਅਗਰ ਤੁਸੀਂ ਮੈਨੂੰ ਫ਼ੈਸਲਾ ਨਹੀਂ ਲੈਣ ਦਿਓਂਗੇ, ਫਿਰ ਮੈਂ ਇੱਟ ਨਾਲ ਇੱਟ ਖੜਾਕਾਊਂਗਾ'
- ਪੰਜਾਬ ਕਾਂਗਰਸ ਵਿਵਾਦ: 5 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਜਾਣਨਾ ਚਾਹੁੰਦੇ ਹੋ
- ਨਵਜੋਤ ਸਿੰਘ ਸਿੱਧੂ ਦੇ ਉਹ 5 ਬਿਆਨ ਜਦੋਂ ਉਨ੍ਹਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਦਿੱਤੀ ਸਲਾਹ

ਤਸਵੀਰ ਸਰੋਤ, Getty Images
ਦੂਜੇ ਨੁਕਤੇ ਵਜੋਂ ਨਵਜੋਤ ਸਿੱਧੂ ਨੇ ਨਸ਼ੇ ਦੀ ਸਮੱਸਿਆ ਦੇ ਹੱਲ ਵੱਲ ਧਿਆਨ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਦਰਜ ਪੰਜਾਬ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਿਲ ਵੱਡੇ ਮਗਰਮੱਛ ਲਾਜ਼ਮੀ ਅਤੇ ਤੁਰੰਤ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
‘ਪੰਜਾਬ ਸਰਕਾਰ ਐੱਮਐੱਸਪੀ ਲਈ ਨੀਤੀ ਲਿਆਵੇ’
ਨਵਜੋਤ ਸਿੰਘ ਸਿੱਧੂ ਨੇ ਚਿੱਠੀ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਤਿੰਨੇ ਖੇਤੀ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਐੱਸਵਾਐੱਲ ਦੇ ਮੁੱਦੇ ਵਾਂਗ ਸਟੈਂਡ ਲੈਂਦਿਆਂ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਫ਼ਲਾਂ-ਸਬਜ਼ੀਆਂ ਦੀ ਖਰੀਦ ਲਈ ਨੀਤੀ ਲਿਆਉਣੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਨੇ ਸ਼ਹਿਰੀ ਖਪਤਕਾਰਾਂ ਨੂੰ ਸਸਤੀ ਤੇ 24 ਘੰਟੇ ਬਿਜਲੀ ਸਪਲਾਈ ਦੇਣ ਦੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵ੍ਹਾਈਟ ਪੇਪਰ ਜਾਰੀ ਕਰਕੇ ਪੰਜਾਬ ਲਈ ਨੁਕਸਦਾਇਕ ਬਿਜਲੀ ਖਰੀਦ ਸਮਝੌਤੇ ਰੱਦ ਕਰਨੇ ਚਾਹੀਦੇ ਹਨ।

ਤਸਵੀਰ ਸਰੋਤ, Getty Images
‘ਮਜ਼ਹਬੀ ਸਿੱਖਾਂ ਨੂੰ ਕੈਬਨਿਟ ’ਚ ਮਿਲੇ ਨੁਮਾਇੰਦਗੀ’
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਦਲਿਤ ਭਾਈਚਾਰੇ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਪ੍ਰਤੀਨਿਧਤਾ ਵਧਾਉਣ ਦੀ ਮੰਗ ਵੀ ਕੀਤੀ।
ਉਨ੍ਹਾਂ ਕਿਹਾ ਕੈਬਨਿਟ ਵਿੱਚ ਘੱਟੋ-ਘੱਟ ਇੱਕ ਮਜ਼ਹਬੀ ਸਿੱਖ, ਦੁਆਬੇ ਤੋਂ ਦਲਿਤ ਭਾਈਚਾਰੇ ਦਾ ਇਕ ਪ੍ਰਤੀਨਿਧ ਅਤੇ ਪੱਛੜੀ ਜਾਤੀ ਭਾਈਚਾਰੇ ਦੇ ਘੱਟੋ-ਘੱਟ ਦੋ ਨੁਮਾਇੰਦੇ ਹੋਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ, ਸਰਕਾਰੀ ਕੰਮਾਂ ਲਈ ਸਿੰਗਲ ਵਿੰਡੋ ਸਿਸਟਮ ਬਣਾਉਣ ਤੇ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕੇਬਲ ਮਾਫੀਆ ’ਤੇ ਠੱਲ ਪਾਉਣ ਦੀ ਮੰਗ ਵੀ ਨਵਜੋਤ ਸਿੰਘ ਸਿੱਧੂ ਨੇ ਕੀਤੀ।
ਸਿੱਧੂ ਦੇ ਮੰਨ ਜਾਣ ਤੋਂ ਬਾਅਦ 5 ਸਵਾਲਾਂ ਦੇ ਜਵਾਬ ਅਜੇ ਵੀ ਬਾਕੀ
- ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਵਾਪਸ ਲੈਣ ਨਾਲ ਉਨ੍ਹਾਂ ਨਿਯੁਕਤੀਆਂ ਦਾ ਕੀ ਬਣਿਆਂ ਜਿਨ੍ਹਾਂ ਤੋਂ ਗੁੱਸੇ ਵਿਚ ਆ ਕੇ ਸਿੱਧੂ ਨੇ ਅਸਤੀਫ਼ਾ ਦਿੱਤਾ ਸੀ।
- ਸਿੱਧੂ ਨੇ ਕਿਹਾ ਕਿ ਰਾਹੁਲ ਨਾਲ ਗੱਲਬਾਤ ਦੌਰਾਨ ਸਭ ਮਸਲੇ ਹੱਲ ਹੋ ਗਏ ਪਰ ਸੋਨੀਆ ਗਾਂਧੀ ਨੂੰ ਲਿਖੇ 13 ਸੂਤਰੀ ਮੰਗ ਪੱਤਰ ਦੇ ਕੀ ਮਾਅਨੇ ਲਏ ਜਾ ਸਕਦੇ ਹਨ।
- ਪਹਿਲਾਂ 18 ਨੁਕਾਤੀ ਪ੍ਰੋਗਰਾਮ ਸੀ, ਫਿਰ 5 ਨੁਕਾਤੀ ਏਜੰਡਾ ਬਣ ਗਿਆ, ਹੁਣ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿਚ 13 ਨੁਕਾਤੀ ਦੱਸਿਆ ਗਿਆ ਹੈ, ਸਵਾਲ ਇਹ ਹੈ ਕਿ ਸਿੱਧੂ ਦਾ ਅਸਲ ਏਜੰਡਾ ਕਿੰਨੇ ਨੁਕਾਤੀ ਹੈ।
- ਨਵਜੋਤ ਸਿੱਧੂ ਦੇ ਅਸਤੀਫ਼ਾ ਵਾਪਸ ਲੈਣ ਨਾਲ ਕੀ ਹੁਣ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਖ਼ਤਮ ਹੋ ਗਈ ਜਾਂ ਨਹੀਂ, ਕੀ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਉਵੇਂ ਦਿਖਣਗੇ ਜਿਵੇਂ ਉਨ੍ਹਾਂ ਦੇ ਸੱਤਾ ਸੰਭਾਲਿਆਂ ਪਹਿਲੇ 2-3 ਦਿਨ ਦਿਖੇ ਸਨ।
- ਸਿੱਧੂ ਵੱਲੋਂ ਸੋਨੀਆ ਨੂੰ ਲਿਖੇ ਪੱਤਰ ਦਾ ਕੀ ਇਹ ਅਰਥ ਹੈ? ਕੀ ਉਹ ਸੂਬਾ ਪ੍ਰਧਾਨ ਹੋਣ ਦੇ ਨਾਤੇ ਮੁੱਖ ਮੰਤਰੀ ਤੋਂ ਸਿੱਧਾ 13 ਸੂਤਰੀ ਏਜੰਡਾ ਲਾਗੂ ਕਰਵਾਉਣ ਦੀ ਬਜਾਇ ਵਾਇਆ ਹਾਈਕਮਾਂਡ ਹੁਕਮ ਪਾਸ ਕਰਵਾਉਣਗੇ। ਕਿਤੇ ਇਹ ਕੈਪਟਨ-ਸਿੱਧੂ ਕਾਲ ਦੌਰਾਨ ਹਾਈਕਮਾਂਡ ਨੂੰ ਹੁੰਦੇ ਪੱਤਰਾਚਾਰ ਦੀ ਅਗਲੀ ਕੜੀ ਤਾਂ ਨਹੀਂ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














