ਆਰਿਅਨ ਖਾਨ : ਡਰੱਗਜ਼ ਦੇ ਸੇਵਨ, ਖਰੀਦਣ, ਵੇਚਣ ਤੇ ਇੱਧਰ ਉੱਧਰ ਕਰਨ ਦੇ ਕਿਸ ਜੁਰਮ ਵਿਚ ਕਿੰਨੀ ਸਜ਼ਾ

    • ਲੇਖਕ, ਇੰਦਰਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਇੱਕ ਰੇਵ ਪਾਰਟੀ ਤੋਂ ਹਿਰਾਸਤ ਵਿੱਚ ਲਿਆ ਹੈ। ਉਸ ਉੱਤੇ ਡਰੱਗਜ਼ ਲੈਣ ਦਾ ਇਲਜ਼ਾਣ ਲਾਇਆ ਗਿਆ ਹੈ।

ਇੱਥੇ ਸਵਾਲ ਇਹ ਉੱਠਦਾ ਹੈ ਕਿ ਕਰੋੜਾਂ ਦੀ ਡਰੱਗਜ਼ ਤਸਕਰੀ ਕਰਨ ਵਾਲੇ ਅਤੇ ਉਨ੍ਹਾਂ ਦੇ ਅੱਗੇ ਕਰਿੰਦਿਆਂ ਅਤੇ ਫਿਰ ਇਸ ਦੇ ਗ੍ਰਾਹਕਾਂ ਨੂੰ ਸਜ਼ਾ ਕਿਵੇਂ ਤੈਅ ਹੁੰਦੀ ਹੈ।

ਡਰੱਗਜ਼ ਦੀ ਸਮੱਸਿਆਂ ਨਾਲ ਨਿਪਟਣ ਲਈ ਭਾਰਤ ਵਿਚ ਐੱਨਡੀਪੀਐੱਸ ਯਾਨਿ ਕਿ ਨਾਰਕੋਟਿਕਸ ਡਰੱਗ ਐਂਡ ਸਾਈਕੋਟਰੈਪਿਕ ਸਬਸਟਾਂਸਿਸ ਐਕਟ, 1985 ਹੈ।

ਜੋ ਕਿ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੇ ਸੇਵਨ, ਖਰੀਦਣ, ਵੇਚਣ ਅਤੇ ਇੱਧਰ-ਉੱਧਰ ਕਰਨ ਅਤੇ ਵਿਦੇਸ਼ ਭੇਜਣ ਸਬੰਧੀ ਸਜ਼ਾ ਦਾ ਵੇਰਵਾ ਦਿੰਦਾ ਹੈ।

ਡਰੱਗਜ਼ ਦੀ ਪਰਿਭਾਸ਼ਾ ਕੀ ਹੈ

ਐੱਨਡੀਪੀਐੱਸ ਐਕਟ ਦੇ ਤਹਿਤ ਨਾਰਕੋਟਿਕ ਡਰੱਗ ਦੀ ਪਰਿਭਾਸ਼ਾ ਦਿੱਤੀ ਗਈ ਹੈ।

ਕੋਕਾ ਲੀਫ਼, ਕੈਨਾਬਿਸ (ਭੰਗ), ਅਫ਼ੀਮ, ਭੁੱਕੀ (ਪੌਪੀ ਸਟਰਾਅ) ਅਤੇ ਸਾਰੀਆਂ ਮੈਨਿਊਫੈਕਚਰਡ ਡਰੱਗਜ਼ 'ਨਾਰਕੋਟਿਕਸ ਡਰੱਗ' ਹੈ।

ਕੋਈ ਵੀ ਪਦਾਰਥ ਕੁਦਰਤੀ ਜਾਂ ਸਿੰਥੈਟਿਕ ਜਾਂ ਕੋਈ ਕੁਦਰਤੀ ਸਮੱਗਰੀ ਜਾਂ ਕੋਈ 'ਸਾਲਟ' ਜਾਂ ਅਜਿਹੇ ਪਦਾਰਥ ਜਾਂ ਸਮੱਗਰੀ ਬਣਾਉਣਾ ਜੋ ਸਾਈਕੋਟ੍ਰੌਪਿਕ ਦੀ ਸੂਚੀ ਵਿੱਚ ਸ਼ਾਮਲ ਹੋਣ 'ਸਾਈਕੋਟ੍ਰੌਪਿਕ ਸਬਸਟਾਂਸ' ਕਹਾਉਂਦਾ ਹੈ।

ਇਹ ਵੀ ਪੜ੍ਹੋ:

"ਮੈਨਿਊਫੈਕਚਰਡ ਡਰੱਗਜ਼" ਦਾ ਮਤਲਬ ਹੈ- ਸਾਰੇ ਕੋਕਾ ਡੈਰੀਵੇਟਿਵਸ (ਨਸ਼ੀਲੇ ਪਦਾਰਥ) ਜਾਂ ਮੈਡੀਸਿਨਲ ਭੰਗ ਜਾਂ ਕੋਈ ਹੋਰ ਨਾਰਕੋਟਿਕ ਪਦਾਰਥ ਮੈਨਿਊਫੈਕਚਰਡ ਡਰੱਗਜ਼ ਹੁੰਦਾ ਹੈ।

ਇਸ ਤੋਂ ਇਲਾਵਾ ਉਸ ਪਦਾਰਥ ਨੂੰ ਬਣਾਉਣਾ, ਜਿਸ ਨੂੰ ਕੇਂਦਰ ਸਰਕਾਰ, ਉਪਲੱਬਧ ਜਾਣਕਾਰੀ ਦੇ ਆਧਾਰ 'ਤੇ, ਜੇ ਕੋਈ ਹੋਵੇ, ਸਰਕਾਰੀ ਗਜ਼ਟ ਵਿੱਚ ਨੋਟੀਫਿਕੇਸ਼ਨ ਦੁਆਰਾ ਉਸ ਨੂੰ ਮੈਨਿਊਫੈਕਰਚਰਡ ਡਰੱਗਜ਼ ਐਲਾਨ ਸਕਦੀ ਹੈ।

ਐਕਟ ਤਹਿਤ ਕੀ ਪਾਬੰਦੀ ਹੈ

ਐੱਨਡੀਪੀਐੱਸ ਐਕਟ ਦੇ ਤਹਿਤ ਭਾਰਤ ਵਿੱਚ ਅਫ਼ੀਮ, ਭੁੱਕੀ ਜਾਂ ਭੰਗ ਦੇ ਕਿਸੇ ਪੌਦੇ ਦੀ ਕਾਸ਼ਤ ਕਰਨਾ ਜਾਂ ਇਕੱਠਾ ਕਰਨ 'ਤੇ ਪਾਬੰਦੀ ਹੈ।

ਉਨ੍ਹਾਂ ਦਾ ਉਤਪਾਦਨ, ਮੈਨਿਊਫੈਕਚਰ, ਹਾਸਲ ਕਰਨਾ, ਵੇਚਣਾ, ਖਰੀਦਣਾ, ਟ੍ਰਾਂਸਪੋਰਟ, ਗੋਦਾਮ, ਵਰਤੋਂ, ਖ਼ਪਤ ਕਰਨਾ, ਅੰਤਰ-ਸੂਬਾਈ ਬਰਾਮਦ ਤੇ ਦਰਾਮਦ (ਇੰਪੋਰਟ ਤੇ ਐਕਪੋਰਟ) ਕਰਨ ਉੱਤੇ ਪਾਬੰਦੀ ਹੈ।

ਕਿਸੇ ਵੀ ਨਾਰਕੋਟਿਕ ਪਦਾਰਥ ਜਾਂ ਸੋਈਕੋਟਰੌਪਿਕ ਪਦਾਰਥ ਦਾ ਦਵਾਈਆਂ ਜਾਂ ਵਿਗਿਆਨੀ ਵਰਤੋਂ ਤੋਂ ਇਲਾਵਾ ਭਾਰਤ ਵਿੱਚ ਦਰਾਮਦ ਜਾਂ ਭਾਰਤ ਤੋਂ ਬਰਾਮਦ ਕਰਨ 'ਤੇ ਪਾਬੰਦੀ ਹੈ।

ਐੱਨਡੀਪੀਐੱਸ ਐਕਟ ਤਹਿਤ ਸਜ਼ਾ

ਐੱਨਡੀਪੀਐੱਸ ਐਕਟ ਦੇ ਤਹਿਤ ਸਜ਼ਾ ਪਦਾਰਥ ਦੀ ਮਾਤਰਾ ਮਿਲਣ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਥੋੜ੍ਹੀ ਮਾਤਰਾ ਵਿੱਚ ਕਿਸੇ ਨਸ਼ੀਲੇ ਪਦਾਰਥ ਦਾ ਮਿਲਣਾ, ਹਾਸਲ ਕਰਨ, ਵੇਚਣ-ਖਰੀਦਣ, ਵਰਤਣ, ਲੈਣ 'ਤੇ ਇੱਕ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ 10 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਜਾਂ ਫਿਰ ਦੋਵੇਂ ਹੀ।

ਪਰ ਜੇ ਡਰੱਗਜ਼ ਦੀ ਮਾਤਰਾ ਥੋੜ੍ਹੀ ਅਤੇ ਕਮਰਸ਼ੀਅਲ ਵਿਚਾਲੇ ਹੈ ਤਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ।

ਕਮਰਸ਼ੀਅਲ ਮਾਤਰਾ ਲਈ 10 ਤੋਂ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।

ਕਿਸੇ ਵੀ ਨਾਰਕੋਟਿਕ ਜਾਂ ਸਾਈਕੋਟਰੌਪਿਕ ਡਰੱਗਸ ਲੈਣ (ਵਰਤੋਂ ਕਰਨ) 'ਤੇ ਸਜ਼ਾ ਹੋਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਨਾਰਕੋਟਿਕ ਜਾਂ ਸਾਈਕੋਟਰੌਪਿਕ ਡਰੱਗਜ਼ ਦਾ ਸੇਵਨ ਕਰਨ 'ਤੇ ਇੱਕ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਾਂ ਅਤੇ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਫਿਰ ਦੋਵੇਂ ਹੀ ਲਾਏ ਜਾ ਸਕਦੇ ਹਨ।

ਇਸ ਕੈਟੇਗਰੀ ਵਿਚ ਕੋਕੀਨ, ਮੌਰਫਿਨ (ਅਫ਼ੀਮ), ਡਾਇਸੇਟਾਈਲਮੋਰਫਿਨ (ਹੈਰੋਇਨ) ਜਾਂ ਕੋਈ ਹੋਰ ਨਾਰਕੋਟਿਕ ਡਰੱਗਜ਼ ਜਾਂ ਸਾਇਕੌਟਰੌਪਿਕ ਡਰੱਗਜ਼ ਆਉਂਦੇ ਹਨ।

ਨਾਰਕੋਟਿਕ ਜਾਂ ਸਾਈਕੋਟਰੌਪਿਕ ਡਰੱਗਜ਼ ਜਿਸ ਦਾ ਵੇਰਵਾ ਕਲੌਜ਼ (ਏ) ਦੇ ਤਹਿਤ ਨਹੀਂ ਦਿੱਤਾ ਗਿਆ ਹੈ, ਫਿਰ ਛੇ ਮਹੀਨੇ ਤੱਕ ਦੀ ਸਜ਼ਾ ਅਤੇ ਜਾਂ 10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਦੋਵੇਂ ਹੀ ਹੋ ਸਕਦੇ ਹਨ।

ਡਰੱਗਜ਼ ਦੀ ਮਾਤਰਾ ਦੇ ਆਧਾਰ 'ਤੇ ਵਰਗ ਵੰਡ

ਹਾਈ ਕੋਰਟ ਦੇ ਸੀਨੀਅਰ ਵਕੀਲ ਅਤੁਲ ਲਖਨਵਾਲ ਨੇ ਦੱਸਿਆ, "ਐੱਨਡੀਪੀਐੱਸ ਐਕਟ ਦੇ ਤਹਿਤ ਕਿਸੇ ਕੋਲੋਂ ਡਰੱਗਜ਼ ਮਿਲਣ 'ਤੇ ਤਿੰਨ ਤਰ੍ਹਾਂ ਦੀ ਸਜ਼ਾ ਹੁੰਦੀ ਹੈ।

ਨਿਰਭਰ ਕਰਦਾ ਹੈ ਕਿ ਕਿੰਨੀ ਨਾਰਕੋਟਿਕ ਡਰੱਗ ਮਿਲੀ ਹੈ- ਥੋੜ੍ਹੀ ਮਾਤਰਾ (ਸਮਾਲ ਕੁਅੰਟਿਟੀ), ਨਾਨ-ਕਮਰਸ਼ੀਅਲ ਅਤੇ ਕਮਰਸ਼ੀਅਲ। "

"ਥੋੜ੍ਹੀ ਮਾਤਰਾ (ਸਮਾਲ ਕੁਅੰਟਿਟੀ) ਵਿੱਚ ਡਰੱਗਜ਼ ਮਿਲਣ 'ਤੇ ਸਖ਼ਤ ਸਜ਼ਾ ਦੀ ਤਜਵੀਜ ਨਹੀਂ ਹੈ। ਜਦੋਂਕਿ ਨਾਨ-ਕਮਰਸ਼ੀਅਲ ਜਾਂ ਇੰਟਰਮਿਡੀਅਰੀ ਡਰਗਜ਼ ਮਿਲਣ 'ਤੇ ਵੱਧ ਤੋਂ ਵੱਧ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਮਰਸ਼ੀਅਲ ਡਰੱਗਜ਼ ਮਿਲਣ 'ਤੇ ਘੱਟੋ-ਘੱਟ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।"

ਸੈਂਟਰ ਬਿਊਰੋ ਆਫ਼ ਨਾਰਕੋਟਿਕਸ ਦੀ ਵੈੱਬਸਾਈਟ 'ਤੇ ਹਰੇਕ ਡਰੱਗਜ਼ ਬਾਰੇ ਵੇਰਵਾ ਦਿੱਤਾ ਗਿਆ ਹੈ ਕਿ ਕਿੰਨੀ ਮਾਤਰਾ ਵਿੱਚ ਕਿਹੜੀ ਡਰੱਗਸ ਮਿਲਣ 'ਤੇ ਇਹ ਸਮਾਲ ਵਰਗ ਜਾਂ ਕਮਰਸ਼ੀਅਲ ਵਿੱਚ ਰੱਖੀ ਜਾਵੇਗੀ।

  • ਜਿਵੇਂ ਕਿ ਜੇ ਕੋਕਾ ਲੀਫ਼ 100 ਗ੍ਰਾਮ ਮਿਲਦੇ ਹਨ ਤਾਂ ਇਹ ਸਮਾਲ ਹੋਵੇਗੀ ਜਦੋਂਕਿ ਜੇ ਇਹੀ ਦੋ ਕਿੱਲੋ ਮਿਲਦੇ ਹਨ ਤਾਂ ਕਮਰਸ਼ੀਅਲ ਤਹਿਤ ਆਵੇਗੀ।
  • ਕੋਕੇਨ ਦੀ ਮਾਤਰਾ ਦੋ ਗ੍ਰਾਮ ਹੈ ਤਾਂ ਸਮਾਲ ਜੇ 100 ਗ੍ਰਾਮ ਹੈ ਤਾਂ ਕਮਰਸ਼ੀਅਲ। 100 ਗ੍ਰਾਮ ਚਰਸ ਸਮਾਲ ਅਤੇ ਇੱਕ ਕਿੱਲੋ ਚਰਸ ਕਮਰਸ਼ੀਅਲ ਵਰਗ ਵਿੱਚ ਹੋਵੇਗੀ।
  • ਪੰਜ ਗ੍ਰਾਮ ਹੈਰੋਇਨ ਸਮਾਲ ਜਦੋਂਕਿ 250 ਗ੍ਰਾਮ ਹੈਰੋਇਨ ਮਿਲਣਾ ਕਮਰਸ਼ੀਅਲ ਵਰਗ ਵਿੱਚ ਹੋਵੇਗਾ।

ਡਰੱਗਜ਼ ਸਬੰਧੀ ਅਪਰਾਧ ਲਈ ਥਾਂ ਮੁਹੱਈਆ ਕਰਵਾਉਣ ਲਈ ਸਜ਼ਾ

ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਘਰ, ਕਮਰੇ, ਜਗ੍ਹਾ, ਜਾਨਵਰ ਜਾਂ ਆਵਾਜਾਈ ਦੇ ਸਾਧਨ ਦਾ ਮਾਲਕ ਜਾਂ ਵਰਤੋਂ ਕਰਨ ਵਾਲਾ ਹੋਵੇ ਜਾਂ ਉਸ ਉੱਤੇ ਕਬਜ਼ਾ ਹੋਵੇ, ਜਾਣਬੁੱਝ ਕੇ ਉਸ ਦੀ ਵਰਤੋਂ ਦੀ ਇਜਾਜ਼ਤ ਅਪਰਾਧ ਕਰਨ ਲਈ ਦਿੰਦਾ ਹੈ, ਇਸ ਐਕਟ ਦੇ ਅਧੀਨ ਸਜ਼ਾਯੋਗ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)