Shahrukh Khan: ਕਿੰਗ ਖ਼ਾਨ ਨੇ ਕਿਹਾ ਕਿ ਮੈਨੂੰ ਸਵਾਲ ਪੁੱਛੋ, ਲੋਕ ਕਹਿੰਦੇ CAA 'ਤੇ ਬੋਲੋ - ਸੋਸ਼ਲ

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਜਦੋਂ ਟਵਿੱਟਰ 'ਤੇ #AskSrk ਦੇ ਨਾਲ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਮੈਂ 20 ਕੁ ਸਵਾਲ ਲਵਾਂਗਾ...ਫ਼ਿਰ ਮੈਂ ਖ਼ੁਦ ਦਾ ਸਾਹਮਣਾ ਕਰਾਂਗਾ ਤੇ ਸ਼ਾਇਦ ਸ਼ੇਵ ਵੀ ਕਰ ਲਵਾਂ।

ਇਸ ਤੋਂ ਬਾਅਦ ਸਵਾਲਾਂ ਦੀ ਬੁਛਾੜ ਹੋਣ ਲੱਗੀ।

CAA-NRC-NPR ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛੇ ਤਾਂ ਕੋਈ ਜਵਾਬ ਨਾ ਆਇਆ

ਹਸੀਬਾ ਅਮੀਨ ਨੇ ਪੁੱਛਿਆ, ''CAA-NRC-NPR ਅਤੇ ਮੁਲਕ ਵਿੱਚ ਚੱਲ ਰਹੇ ਅੰਦੋਲਨਾਂ 'ਤੇ ਤੁਹਾਡੀ ਚੁੱਪੀ ਨੂੰ ਲੈ ਕੇ ਤੁਸੀਂ ਖ਼ੁਦ ਦਾ ਸਾਹਮਣਾ ਕਿਵੇਂ ਕਰੋਗੇ?''

ਪ੍ਰੋ. ਦਿਲੀਪ ਮੰਡਲ ਨੇ ਪੁੱਛਿਆ, ''ਆਪਣੀ ਪਿੱਠ 'ਤੇ ਹੱਥ ਫ਼ੇਰ ਕੇ ਦੱਸੋ ਕਿ ਤੁਹਾਡੇ ਕੋਲ ਰੀੜ੍ਹ ਦੀ ਹੱਡੀ ਹੈ ਜਾਂ ਨਹੀਂ? ਦੂਜਾ ਸਵਾਲ - ਰੌਬਰਟ ਡਿਨੀਰੋ ਦਾ ਤਾਜ਼ਾ ਭਾਸ਼ਣ ਸੁਣਨ ਤੋਂ ਬਾਅਦ ਤੁਹਾਡੇ ਦਿਲ 'ਚ ਕੁਝ ਹੋਇਆ ਜਾਂ ਨਹੀਂ?

ਸਿਦਰਾਹ ਨੇ ਪੁੱਛਿਆ, ''ਸ਼ਾਹਰੁਖ਼ ਤੁਸੀਂ ਕਦੋਂ ਬੋਲੋਗੇ? ਤੁਸੀਂ ਅੰਨੇ, ਗੂੰਗੇ ਤੇ ਬਿਨਾਂ ਦਿਲ ਤੋਂ ਹੋ?...ਕਸ਼ਮੀਰ, ਅਸਮ, ਜਾਮੀਆ, AMU, ਯੂਪੀ — ਕੁਝ ਤਾਂ ਸ਼ਰਮ ਕਰੋ...ਤੁਸੀਂ ਸਾਨੂੰ ਪਿਆਰ ਵਿੱਚ ਪੈਣਾ ਸਿਖਾਇਆ ਹੈ...ਮੈਨੂੰ ਨਹੀਂ ਲਗਦਾ ਤੁਸੀਂ ਖ਼ੁਦ ਦਾ ਸਾਹਮਣਾ ਕਰ ਪਾਓਗੇ।''

ਵਟਸਐਪ ਯੂਨੀਵਰਸਿਟੀ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਜੇ NRC ਦੇ ਲਈ ਤੁਹਾਡੇ ਘਰ ਆਏ ਤਾਂ ਕਾਗਜ਼ ਦਿਖਾਓਗੇ?'

CAA ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛਣ ਵਾਲਿਆਂ ਨੂੰ ਹੋਰਨਾਂ ਟਵਿੱਟਰ ਯੂਜ਼ਰ ਨੇ ਪੁੱਛ ਲਏ ਸਵਾਲ

ਜਦੋਂ CAA ਬਾਰੇ ਹਸੀਬਾ ਨੇ ਸ਼ਾਹਰੁਖ਼ ਨੂੰ ਪੁੱਛਿਆ ਤਾਂ @indiandoctor91 ਟਵਿੱਟਰ ਯੂਜ਼ਰ ਨੇ ਪੁੱਛਿਆ, ''20 ਦਿਨਾਂ ਤੱਕ ਵਿਦੇਸ਼ ਵਿੱਚ ਛੁੱਟੀਆਂ ਕੱਟਣ ਤੋਂ ਬਾਅਦ ਰਾਹੁਲ ਗਾਂਧੀ CAA ਖ਼ਿਲਾਫ਼ ਸੜਕਾਂ 'ਤੇ ਕਿਉਂ ਨਹੀਂ ਹਨ?''

ਜਗਦੀਸ਼ ਨੇ ਦਿਲੀਪ ਮੰਡਲ ਦੇ ਸ਼ਾਹਰੁਖ਼ ਨੂੰ ਪੁੱਛੇ ਸਵਾਲ ਦੇ ਜਵਾਬ ਵਿੱਚ ਲਿਖਿਆ, ''ਉਸ ਕੋਲ ਅਜੇ ਕੰਮ ਹੈ! ਜਦੋਂ ਕੰਮ ਨਹੀਂ ਹੋਵੇਗਾ ਤਾਂ ਇਸਲਾਮ ਹੋਵੇਗਾ....ਕੀ ਤੁਹਾਡੇ ਕੋਲ ਕੰਮ ਹੈ?

ਦੂਜੇ ਪਾਸੇ ਟਵਿੱਟਰ ਯੂਜ਼ਰਜ਼ ਨੇ ਸ਼ਾਹਰੁਖ਼ ਦੇ ਆਉਣ ਵਾਲੇ ਪ੍ਰੌਜੈਕਟ ਅਤੇ ਉਮਰ ਆਦਿ 'ਤੇ ਵੀ ਸਵਾਲ ਪੁੱਛੇ

ਟਵਿੱਟਰ ਯੂਜ਼ਰ @Punnajiaka ਨੇ ਪੁੱਛਿਆ, ''ਤੁਸੀਂ ਸਿਰਫ਼ 54 ਸਾਲ ਦੇ ਹੋ ਤੇ 80 ਸਾਲ ਦਾ ਦਿਖਣ ਲਈ ਕੀ ਕਰਦੇ ਹੋ?''

ਬੰਟੀ ਤ੍ਰਿਪਾਠੀ ਲਿਖਦੇ ਹਨ, ''ਸਰ, ਸਵਾਲ ਤਾਂ ਪੁੱਛ ਲਵਾਂ ਪਰ ਤੁਸੀਂ ਜਵਾਬ ਨਹੀਂ ਦਿਓਗੇ, ਜਾਣਦਾ ਹਾਂ''

ਸ਼ਾਜ਼ੀਆ ਖ਼ਾਨ ਨੇ ਲਿਖਿਆ, ''ਬਿਨਾਂ ਰੀੜ੍ਹ ਦੀ ਹੱਡੀ ਦੇ ਜਿਉਣਾ ਕਿਵੇਂ ਲਗਦਾ ਹੈ?''

ਬਰਿੰਗ ਇਟ ਔਨ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਜੇ ਡਿਨੀਰੋ ਵਰਗਾ ਅਦਾਕਾਰ ਖੁੱਲ੍ਹ ਕੇ ਬੋਲ ਸਕਦਾ ਹੈ ਤਾਂ ਸਮਝ ਨਹੀਂ ਆਉਂਦਾ ਸ਼ਾਹਰੁਖ਼ ਕਿ ਤੁਸੀਂ ਕਿਉਂ ਨਹੀਂ ਬੋਲ ਸਕਦੇ?''

ਸਿਡਹਰਟ ਪੁੱਛਦੇ ਹਨ, ''ਸਰ ਬਿੱਗ ਬੌਸ ਵਿੱਚ ਤੁਹਾਡਾ ਪਸੰਦੀਦਾ ਪ੍ਰਤੀਭਾਗੀ ਕੌਣ ਹੈ?''

ਜਿਹੜੇ ਕੁਝ ਸਵਾਲਾਂ ਦੇ ਸ਼ਾਹਰੁਖ਼ ਨੇ ਦਿੱਤੇ ਜਵਾਬ

ਸ਼ਾਹਰੁਖ ਖ਼ਾਨ ਨੇ ਸੀਏਏ ਅਤੇ ਐਨਆਰਸੀ ਵਰਗੇ ਮੁੱਦਿਆਂ 'ਤੇ ਜਵਾਬ ਤਾਂ ਨਹੀਂ ਦਿੱਤੇ ਪਰ ਉਨ੍ਹਾਂ ਦੇ ਕੁਝ ਚਾਹੁਣ ਵਾਲੇ ਕੁਮੈਂਟ ਸੈਕਸ਼ਨ ਵਿੱਚ ਆਪਣੀ ਗੱਲ ਜ਼ਰੂਰ ਰੱਖ ਰਹੇ ਸਨ।

ਸ਼ਾਹਰੁਖ ਖ਼ਾਨ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ।

ਬਾਬਾ ਬਵੰਡਰ ਨਾਥ ਨੇ ਪੁੱਛਿਆ, ''ਸਾਰੀਆਂ ਫ਼ਿਲਮਾਂ ਫਲੌਪ ਹੋ ਰਹੀਆਂ ਨੇ, ਕਿਵੇਂ ਲਗਦਾ ਹੈ...ਜਵਾਬ ਜ਼ਰੂਰ ਦੇਣਾ''

ਇਸ ਦੇ ਜਵਾਬ ਵਿੱਚ ਸ਼ਾਹਰੁਖ਼ ਨੇ ਲਿਖਿਆ, ''ਬਸ ਤੁਸੀਂ ਦੁਆ 'ਚ ਯਾਦ ਰੱਖਣਾ''

ਤੂਫ਼ਾਨ ਦਾ ਦੇਵਤਾ ਨਾਂ ਦੇ ਯੂਜ਼ਰ ਨੇ ਪੁੱਛਿਆ, ''ਸਰ ਮੰਨਤ 'ਚ ਇੱਕ ਕਮਰਾ ਕਿਰਾਏ 'ਤੇ ਚਾਹੀਦਾ ਹੈ, ਕਿੰਨੇ ਦਾ ਪਵੇਗਾ?''

ਸ਼ਾਹਰੁਖ਼ ਨੇ ਜਵਾਬ ਦਿੱਤਾ, ''30 ਸਾਲ ਦੀ ਮਿਹਨਤ 'ਚ ਪਵੇਗਾ''

ਰਵੀ ਨੇ ਪੁੱਛਿਆ, ''ਦਿੱਲੀ ਦੀ ਕਿਹੜੀ ਉਹ ਚੀਜ਼ ਹੈ ਜੋ ਤੁਸੀਂ ਚੇਤੇ ਕਰਦੇ ਹੋ?''

ਸ਼ਾਹਰੁਖ਼ ਦਾ ਜਵਾਬ ਸੀ ''ਸਰਦੀ''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)