ਨਾਗਰਿਕਤਾ ਸੋਧ ਐਕਟ: ਸ਼ਾਹਰੁਖ ਖ਼ਾਨ ਨੂੰ ਜਾਮੀਆ ਮਾਮਲੇ 'ਤੇ ਕਿਉਂ ਪੁੱਛੇ ਜਾ ਰਹੇ ਹਨ ਸਵਾਲ

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੂੰ ਫਿਲਮਾਂ ਦੇ ਨਾਲ-ਨਾਲ ਰੋਮਾਂਸ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਸ਼ਾਹਰੁਖ ਖਾਨ ਨੇ ਕਦੇ ਰਾਜ ਬਣ ਕੇ ਅਤੇ ਕਦੇ ਰਾਹੁਲ ਬਣ ਕੇ ਆਪਣੀ ਖਾਸ ਛਵੀ ਛੱਡੀ ਹੈ।

ਪਰ ਇਨ੍ਹੀਂ ਦਿਨੀਂ ਉਨ੍ਹਾਂ ਦੀ ਜਾਮੀਆ ਨਾਲ ਜੁੜੇ ਕੇਸ ਬਾਰੇ ਚਰਚਾ ਹੋ ਰਹੀ ਹੈ। ਦਰਅਸਲ, ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ ਦੇ ਕਈ ਹਿੱਸਿਆਂ ਵਿੱਚ ਰੋਸ ਹੈ, ਪਰ ਜਾਮੀਆ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਕਾਫ਼ੀ ਵਿਵਾਦ ਹੋਇਆ ਸੀ।

ਇਸ ਸਮੇਂ ਦੌਰਾਨ, ਪੁਲਿਸ 'ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਬਿਨਾਂ ਇਜਾਜ਼ਤ ਦੇ ਵਿਦਿਆਰਥੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਇਲਜ਼ਾਮ ਲੱਗਿਆ।

ਇਹ ਵੀ ਪੜ੍ਹੋ

ਰਾਜ ਕਪੂਰ ਦੀ ਉਹ ਰਸ਼ੀਅਨ ਅਭਿਨੇਤਰੀ ਹੁਣ ਕਿੱਥੇ ਹੈ?

ਸ਼ਾਹਰੁਖ ਖਾਨ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਮੌਜੂਦਾ ਹਾਲਾਤਾਂ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਇਸ ਮੁੱਦੇ 'ਤੇ ਚੁੱਪ ਕਿਉਂ ਹਨ?

ਕਿਉਂਕਿ ਉਨ੍ਹਾਂ ਨੇ ਖ਼ੁਦ ਵੀ ਇਸ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

ਇਸ ਸਭ ਦੇ ਕਾਰਨ ਬਾਲੀਵੁੱਡ ਇੰਡਸਟਰੀ ਦੇ ਕਈ ਹੋਰ ਅਦਾਕਾਰਾਂ ਤੋਂ ਸਵਾਲ-ਜਵਾਬ ਚੱਲ ਰਿਹਾ ਹੈ ਕਿ ਇਸ ਮੁੱਦੇ 'ਤੇ ਉਹ ਚੁੱਪ ਕਿਉਂ ਹਨ?

ਐਤਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਇਕ ਟਵੀਟ ਨੂੰ ਅਕਸ਼ੈ ਕੁਮਾਰ ਨੇ ਅਣਜਾਣੇ ਵਿੱਚ ਲਾਇਕ ਕਰ ਦਿੱਤਾ।

ਬਾਅਦ ਵਿੱਚ, ਅਕਸ਼ੈ ਨੇ ਇਸ ਨੂੰ ਅਨਲਾਇਕ ਕਰ ਦਿੱਤਾ, ਪਰ ਉਹ ਟਵਿੱਟਰ ਯੂਜ਼ਰਸ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ। ਇੱਕ ਯੂਜ਼ਰ ਨੇ ਅਕਸ਼ੈ ਨੂੰ ਬੇਰਹਿਮ ਵਿਅਕਤੀ ਵੀ ਕਿਹਾ, ਜਿਸ ਦਾ ਸਮਰਥਨ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਵੀ ਕੀਤਾ।

ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਤੋੜੀ ਚੁੱਪੀ

ਜਾਮੀਆ ਯੂਨੀਵਰਸਿਟੀ ਦੇ ਕੜੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਤੇ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਬਦਸਲੂਕੀ ਕਰਨ 'ਤੇ ਜਨਤਾ ਦੇ ਨਾਲ-ਨਾਲ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਆਪਣਾ ਗੁੱਸਾ ਜ਼ਾਹਰ ਕਰ ਰਹੀਆਂ ਹਨ।

ਸੰਗੀਤਕਾਰ, ਗੀਤਕਾਰ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਵੀ ਟਵੀਟ ਕਰਕੇ ਅਫਸੋਸ ਜ਼ਾਹਰ ਕੀਤਾ।

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦਾ ਵੀ ਸਮਰਥਨ ਮਿਲਿਆ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ' ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ।

ਇਸ ਤੋਂ ਇਲਾਵਾ ਵੀ ਕਈ ਬਾਲੀਵੁੱਡ ਹਸਤੀਆਂ ਨੇ ਇਸ ਉੱਤੇ ਆਪਣਾ ਪੱਖ ਰੱਖਿਆ ਹੈ।

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ

ਜਾਮੀਆ ਮਿਲੀਆ ਇਸਲਾਮੀਆ ਭਾਰਤ ਵਿੱਚ ਇੱਕ ਪ੍ਰਮੁੱਖ ਪਬਲਿਕ ਯੂਨੀਵਰਸਿਟੀ ਹੈ ਜੋ ਕਿ ਦਿੱਲੀ ਵਿੱਚ ਸਥਿਤ ਹੈ।

ਸ਼ਾਹਰੁਖ ਖਾਨ ਤੋਂ ਇਲਾਵਾ ਜਾਮੀਆ ਯੂਨੀਵਰਸਿਟੀ ਦੇ ਅਲੂਮਿਨਾਈ ਵਿੱਚ ਕਬੀਰ ਖਾਨ, ਕਿਰਨ ਰਾਓ, ਹਬੀਬ ਫੈਸਲ, ਕਾਸਟਿੰਗ ਡਾਇਰੈਕਟਰ- ਲਵਲੀਨ ਟੰਡਨ, ਲੇਖਕ, ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਜ਼ੀਸ਼ਨ ਕਵਾਦਰੀ ਵਰਗੇ ਵੱਡੇ ਨਾਮ ਸ਼ਾਮਲ ਹਨ।

ਇਹ ਵੀਡੀਓ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)