ਪੰਜਾਬ ਵਿੱਚ ਵੀ ਪੈਦਾ ਹੋਈ ਕੋਲੇ ਦੀ ਕਮੀ, ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ - ਪ੍ਰੈਸ ਰਿਵੀਊ

ਪੰਜਾਬ 'ਚ ਥਰਮਲ ਪਾਵਰ ਪਲਾਂਟ 'ਚ ਕੋਲੇ ਦੀ ਭਾਰੀ ਕਮੀ ਦੇ ਚਲਦਿਆਂ ਬਿਜਲੀ ਕੰਪਨੀ ਪੀਐਸਪੀਸੀਐਲ ਦੇ ਉਤਪਾਦਨ ਵਿੱਚ ਕਟੌਤੀ ਕਰਨੀ ਪੈ ਰਹੀ ਹੈ ਅਤੇ ਸੂਬਿਆਂ ਵਿੱਚ ਕਈ ਥਾਵਾਂ 'ਤੇ ਬਿਜਲੀ ਕਟੌਤੀ ਕਰਨੀ ਪਈ।

ਨਿਊਜ਼ ਚੈਨਲ ਐਨਡੀਟੀਵੀ ਦੀ ਖ਼ਬਰ ਮੁਤਾਬਕ, ਪੰਜਾਬ ਸਟੇਟ ਇਲਕਟ੍ਰੋਨਿਕਸ ਕਾਰਪੋਰੇਸ਼ਨ ਲਿਮਿਟਿਡ (ਪੀਐਸਪੀਸੀਐਲ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਕੋਲੇ ਨਾਲ ਚੱਲਣ ਵਾਲੇ ਥਰਮਲ ਪਾਵਰ ਪਲਾਂਟ ਘੱਟ ਸਮਰਥਾ 'ਤੇ ਚੱਲ ਰਹੇ ਹਨ।

ਪਿਛਲੇ 2-3 ਦਿਨਾਂ ਤੋਂ ਪੰਜਾਬ ਦੀਆਂ ਕਈ ਥਾਵਾਂ 'ਤੇ ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਦੀ ਸਥਿਤੀ ਗੰਭੀਰ ਹੋ ਗਈ ਹੈ। ਸੂਬੇ ਵਿੱਚ ਥਰਮਲ ਪਾਵਰ ਪਲਾਂਟਾਂ ਕੋਲ ਹੁਣ ਪੰਜ ਦਿਨਾਂ ਦਾ ਕੋਲਾ ਭੰਡਾਰ ਹੀ ਬੱਚਿਆ ਹੈ।

ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਬਿਜਲੀ ਦੀ ਮੰਗ ਲਗਭਗ 9000 ਮੇਗਾਵਾਟ ਹੈ।

ਇਹ ਵੀ ਪੜ੍ਹੋ

ਦੂਜੇ ਪਾਸੇ, ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਨਾਲ ਹੀ ਸੂਬੇ ਵਿੱਚ ਕੋਲੇ ਦੀ ਸਪਲਾਈ ਨੂੰ ਵਧਾਉਣ ਲਈ ਕਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੋਲੇ ਦੇ ਭੰਡਾਰ ਘਟਣ ਨਾਲ ਥਰਮਲ ਪਲਾਂਟ ਬੰਦ ਹੋ ਸਕਦੇ ਹਨ ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਮੌਜੂਦ ਭੰਡਾਰ ਖਤਮ ਹੋ ਜਾਣਗੇ।

ਕਈ ਪੰਡਿਤਾਂ ਅਤੇ ਸਿੱਖਾ ਨੇ ਛੱਡੀ ਘਾਟੀ- ਕਿਹਾ, ਸਾਡੀ ਜਾਨ ਨੂੰ ਖਤਰਾ

ਕਸ਼ਮੀਰ ਘਾਟੀ ਵਿੱਚ ਘੱਟ ਗਿਣਤੀ ਭਾਈਚਾਰੇ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਖਤਰਾ ਪੈਦਾ ਹੋ ਰਿਹਾ ਹੈ।

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਕਸ਼ਮੀਰੀ ਪੰਡਿਤਾਂ ਅਤੇ ਸਿੱਖ ਭਾਈਚਾਰੇ ਚੋਂ ਕਈ ਸਰਕਾਰੀ ਕਰਮਚਾਰੀਆਂ ਅਤੇ ਅਧਿਆਪਕਾਂ ਨੇ ਕਸ਼ਮੀਰ ਛੱਡ ਜੰਮੂ ਜਾਂ ਹੋਰ ਥਾਵਾਂ 'ਤੇ ਜਾਣ ਦਾ ਫੈਸਲਾ ਲਿਆ ਹੈ।

ਸੁਰੱਖਿਆ ਦੀ ਚਿੰਤਾ ਕਰਦਿਆਂ ਕਈਆਂ ਨੇ ਟਰਾਂਸਫਰ ਮੰਗੀ ਹੈ ਅਤੇ ਕਈ ਲੋਕਾਂ ਨੇ ਕੰਮ ਤੋਂ ਛੁੱਟੀ ਲੈ ਲਈ ਹੈ।

ਸ਼੍ਰੀਨਗਰ ਦੇ ਸਿੱਖਿਆ ਵਿਭਾਗ ਦੇ ਕਰਮਚਾਰੀ ਸੁਸ਼ੀਲ ਨੇ ਵੀ ਘਾਟੀ ਛੱਡ ਦਿੱਤੀ ਅਤੇ ਦੱਸਿਆ ਕਿ ਉਹ ਜੰਮੂ ਬਾਈਕ 'ਤੇ ਬੱਚਦੇ ਬਚਾਉਂਦੇ ਹੋਏ ਆਏ ਹਨ।

ਸਿੱਖ ਮਹਿਲਾ ਪ੍ਰਿੰਸੀਪਲ ਅਤੇ ਕਸ਼ਮੀਰੀ ਹਿੰਦੂ ਅਧਿਆਪਕ ਦੇ ਕਤਲ ਤੋਂ ਬਾਅਦ ਇਨ੍ਹਾਂ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ।

ਉਨ੍ਹਾਂ ਕਿਹਾ, "ਕਸ਼ਮੀਰ ਵਿੱਚ ਸੜਕ 'ਤੇ ਚੱਲਦੇ ਹੋਏ ਸਾਨੂੰ ਇੱਕ ਹੀ ਖਿਆਲ ਆਉਂਦਾ ਰਿਹਾ ਕਿ ਜੋ ਕੋਈ ਵੀ ਸਾਡੇ ਵੱਲ ਵੇਖ ਰਿਹਾ ਹੈ, ਉਹ ਸਾਨੂੰ ਗੋਲੀ ਮਾਰ ਦੇਵੇਗਾ।"

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲੈਬਨਾਨ 'ਚ ਬਿੱਜਲੀ ਸਪਲਾਈ ਠੱਪ, ਪੂਰਾ ਦੇਸ਼ ਹਨੇਰੇ 'ਚ ਡੁੱਬਿਆ

ਲੈਬਨਾਨ 'ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਪੈ ਗਈ ਹੈ ਜਿਸ ਨਾਲ ਪੂਰਾ ਦੇਸ਼ ਹਨੇਰੇ 'ਚ ਡੁੱਬ ਗਿਆ।

ਬਿਜਲੀ ਦੇ ਠੱਪ ਪੈਣ ਨਾਲ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਖ਼ਬਰ ਏਜੰਸੀ ਰਾਇਟਰਜ਼ ਨੂੰ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਦੋ ਵੱਡੇ ਪਾਵਰ ਸਟੇਸ਼ਨ, ਦੇਰ ਅੱਮਾਰ ਅਤੇ ਜ਼ੇਹਰਾਨੀ, ਕੋਲੇ ਦੀ ਕਮੀ ਕਾਰਨ ਬੰਦ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਅਚਾਨਕ ਦੁਪਹਿਰ ਤੱਕ ਪੂਰੀ ਪਾਵਰ ਸਪਲਾਈ ਠੱਪ ਪੈ ਗਈ ਅਤੇ ਕਈ ਦਿਨਾਂ ਤੱਕ ਬਿਜਲੀ ਨਾ ਆਉਣ ਦੇ ਅਸਾਰ ਹਨ।

ਪਿਛਲੇ 18 ਮਹੀਨਿਆਂ ਤੋਂ ਲੈਬਨਾਨ ਵਿੱਚ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਅਤੇ ਕੋਲੇ ਦੀ ਸਪਲਾਈ ਵਿੱਚ ਭਾਰੀ ਕਮੀ ਆਈ ਹੈ।

ਇਸ ਸੰਕਟ ਕਰਕੇ ਲੈਬਨਾਨ ਦੇ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)