ਭਾਰਤੀ ਸਿੰਘ ਨੇ 15 ਕਿਲੋ ਭਾਰ ਘਟਾਉਣ ਲਈ ਜੋ 'ਇੰਟਰਮਿਟੈਂਟ ਫਾਸਟਿੰਗ' ਢੰਗ ਵਰਤਿਆ ਉਹ ਕੀ ਹੁੰਦਾ ਹੈ

ਤਸਵੀਰ ਸਰੋਤ, Bharti Singh FB
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕਾਮੇਡੀਅਨ ਭਾਰਤੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 15 ਕਿਲੋਗ੍ਰਾਮ ਭਾਰ ਘਟਾ ਲਿਆ ਹੈ।
ਭਾਰਤੀ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ, "ਮੈਂ ਇੰਟਰਮਿਟੈਂਟ ਫਾਸਟਿੰਗ ਕਰਦੀ ਹਾਂ ਅਤੇ ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ ਮੈਂ ਆਪਣਾ ਭਾਰ ਕਿੰਨਾ ਘਟਾ ਲਿਆ ਹੈ।"
ਉਨ੍ਹਾਂ ਦਾ ਕਹਿਣਾ ਸੀ, "ਮੇਰਾ ਭਾਰ 91 ਕਿਲੋਗ੍ਰਾਮ ਤੋਂ 76 ਕਿਲੋਗ੍ਰਾਮ ਹੋ ਗਿਆ ਹੈ। ਹੁਣ ਮੈਨੂੰ ਸਾਹ ਨਹੀਂ ਚੜਦਾ ਅਤੇ ਹੌਲਾ-ਹੌਲਾ ਮਹਿਸੂਸ ਕਰਦੀ ਹਾਂ। ਮੇਰਾ ਅਸਥਮਾ ਅਤੇ ਸ਼ੂਗਰ ਵੀ ਕੰਟਰੋਲ ਵਿੱਚ ਆ ਗਏ ਹਨ।"
"ਮੈਂ ਇਸ ਵੇਲੇ ਇੰਟਰਮਿਟੈਂਟ ਫਾਸਟਿੰਗ ਫੌਲੋ ਕਰ ਰਹੀ ਹਾਂ। ਮੈਂ ਸ਼ਾਮ 7 ਵਜੇ ਤੋਂ ਅਗਲੇ ਦਿਨ 12 ਵਜੇ ਤੱਕ ਕੁਝ ਨਹੀਂ ਖਾਂਦੀ।"
ਇਹ ਵੀ ਪੜ੍ਹੋ-
ਭਾਰਤੀ ਸਿੰਘ ਜਿਸ ਇੰਟਰਮਿਟੈਂਟ ਫਾਸਟਿੰਗ ਦੀ ਗੱਲ ਰਹੀ ਹੈ ਉਹ ਆਖ਼ਰ ਕੀ ਹੈ?
ਸਿਹਤਮੰਦ ਰਹਿਣ ਲਈ ਭਾਰ ਘਟਾਉਣਾ ਅਤੇ ਸਿਹਤਯਾਬ ਜੀਵਨ ਸ਼ੈਲੀ ਜ਼ਰੂਰੀ ਹੈ।
ਪਰ ਕਈ ਵਾਰ ਲੋਕ ਭਾਰ ਘਟਾਉਣ ਦੇ ਚੱਕਰ ਵਿੱਚ ਅਜਿਹੇ ਤਰੀਕੇ ਅਪਣਾ ਲੈਂਦੇ ਹਨ, ਜਿਸ ਨਾਲ ਭਾਰ ਘਟਨ ਦੀ ਬਜਾਇ ਵਧਣ ਲਗਦਾ ਹੈ ਜਾਂ ਫਿਰ ਇਸ ਦੇ ਸਾਈਡ ਇਫੈਕਟ ਯਾਨਿ ਉਲਟ ਸਿੱਟੇ ਨਿਕਲਦੇ ਹਨ।

ਤਸਵੀਰ ਸਰੋਤ, The Washington Post
ਕੀ ਹੁੰਦੀ ਹੈ ਇੰਟਰਮਿਟੈਂਟ ਫਾਸਟਿੰਗ?
ਵੈਸੇ ਤਾਂ ਜ਼ਿਆਦਾਤਰ ਲੋਕ ਵਰਤ ਜਾਂ ਫਾਸਟਿੰਗ ਬਾਰੇ ਜਾਣਦੇ ਹਨ ਪਰ ਇੰਟਰਮਿਟੈਂਟ ਫਾਸਟਿੰਗ ਦਾ ਮਤਲਬ ਹੁੰਦਾ ਹੈ, ਕੁਝ ਨਿਸ਼ਚਿਤ ਘੰਟਿਆਂ ਤੱਕ ਭੋਜਨ ਨਾ ਖਾਣਾ।
ਜੌਨ ਹਾਪਕਿਨਸ ਮੈਡੀਸਿਨ ਮੁਤਾਬਕ ਕਈ ਡਾਈਟ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਕੀ ਖਾਣਾ ਹੈ ਅਤੇ ਕੀ ਨਹੀਂ, ਪਰ ਇੰਟਰਮਿਟੈਂਟ ਫਾਸਟਿੰਗ ਇਹ ਦੱਸਦੀ ਹੈ ਕਿ ਤੁਹਾਨੂੰ 'ਕਦੋਂ' ਖਾਣਾ ਚਾਹੀਦਾ ਹੈ।
ਜੌਨ ਹਾਪਕਿਨਸ ਮੈਡੀਸਿਨ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਹੈ।
ਇੰਟਰਮਿਟੈਂਟ ਫਾਸਟਿੰਗ ਵਿੱਚ ਤੁਸੀਂ ਇੱਕ ਦਿਨ ਸਿਰਫ਼ ਨਿਸ਼ਚਿਤ ਘੰਟਿਆਂ ਵਿੱਚ ਖਾ ਸਕਦੇ ਹੋ ਜੋ ਤੁਹਾਨੂੰ ਤੁਹਾਡੇ ਸਰੀਰ ਵਿੱਚ ਜੰਮੀ ਫੈਟ ਜਾਂ ਵਸਾ ਨੂੰ ਘੱਟ ਕਰਨ ਵਿੱਚ ਸਹਾਇਕ ਹੋ ਸਕਦੀ ਹੈ।
ਇੰਟਰਮਿਟੈਂਟ ਫਾਸਟਿੰਗ ਵਿੱਚ ਇੱਕ ਤੈਅ ਸਮੇਂ 'ਤੇ ਖਾਣਾ ਖਾ ਸਕਦੇ ਹੋ, ਜਿਸ ਵਿੱਚ ਇੱਕ ਦਿਨ ਵਿੱਚ ਕਈ ਘੰਟਿਆਂ ਤੱਕ ਨਾ ਖਾਣਾ ਜਾਂ ਇੱਕ ਹਫ਼ਤਿਆਂ ਵਿੱਚ ਇੱਕ ਵਾਰ ਭੋਜਨ ਕਰਨਾ ਸ਼ਾਮਿਲ ਹੈ, ਜੋ ਨਾਲ ਤੁਹਾਡੇ ਸਰੀਰ ਵਿੱਚ ਜੰਮੀ ਫੈਟ ਜਾਂ ਵਸਾ ਨੂੰ ਘੱਟ ਕਰਨ ਵਿੱਚ ਸਹਾਇਕ ਹੋ ਸਕਦਾ ਹੈ।
ਜੌਨ ਹਾਪਕਿਨਸ ਵਿੱਚ ਨਿਊਰੋਸਾਇੰਟਿਸਟ ਮਾਰਸ ਮੈਟਸਨ ਨੇ 25 ਸਾਲ ਇੰਟਰਮਿਟੈਂਟ ਫਾਸਟਿੰਗ ਦਾ ਅਧਿਐਨ ਕੀਤਾ ਹੈ।
ਇਹ ਵੀ ਪੜ੍ਹੋ-
ਹਾਪਿਕਨਸ ਮੈਡੀਸਿਨ ਡਾਟ ਓਆਰਜੀ 'ਤੇ ਛਪੀ ਜਾਣਕਾਰੀ ਮੁਤਾਬਕ ਉਹ ਕਹਿੰਦੇ ਹਨ ਕਿ ਸਾਡਾ ਸਰੀਰ ਇਸ ਤਰ੍ਹਾਂ ਨਾਲ ਵਿਕਸਿਤ ਹੋਇਆ ਹੈ ਕਿ ਉਹ ਘੰਟਿਆਂ ਤੱਕ ਜਾਂ ਕਈ ਦਿਨਾਂ ਜਾਂ ਉਸ ਤੋਂ ਲੰਬੇ ਸਮੇਂ ਤੱਕ ਬਿਨਾਂ ਖਾਣਾ ਖਾਧੇ ਰਹਿ ਸਕਦਾ ਹੈ।
ਉਹ ਉਸ ਸਮੇਂ ਦਾ ਹਵਾਲਾ ਦਿੰਦੇ ਹਨ ਜਦੋਂ ਮਨੁੱਖ ਨੇ ਖੇਤੀ ਕਰਨਾ ਵੀ ਨਹੀਂ ਸਿੱਖਿਆ ਸੀ, ਜਦੋਂ ਉਹ ਸ਼ਿਕਾਰੀ ਹੁੰਦਾ ਸੀ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਬਿਨਾਂ ਖਾਣਾ ਖਾਧੇ ਵੀ ਜੀਵਨ ਸਿੱਖ ਲਿਆ ਸੀ।
ਜੌਨ ਹਾਪਕਿਨਸ ਵਿੱਚ ਡਾਇਟੀਸ਼ੀਅਨ ਕ੍ਰਿਸਟੀ ਵਿਲਿਅਮ ਮੁਤਾਬਕ ਇੰਟਰਮਿਟੈਂਟ ਫਾਸਟਿੰਗ ਦੇ ਕਈ ਪ੍ਰਕਾਰ ਹਨ ਅਤੇ ਡਾਕਟਰ ਦੀ ਸਲਾਹ 'ਤੇ ਹੀ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, REDA&CO
ਇਸ ਵਿੱਚ ਇੱਕ ਹੈ 16/8 ਜਿਸ ਵਿੱਚ ਤੁਸੀ ਦਿਨ ਦੇ 16 ਘੰਟੇ ਖਾਣ ਤੋਂ ਦੂਰ ਰਹਿਣਾ ਹੈ ਅਤੇ ਬਚੇ ਹੋਏ ਅੱਠ ਘੰਟਿਆਂ ਵਿੱਚ ਖਾਣਾ ਖਾਣਾ ਹੈ।
ਉਨ੍ਹਾਂ ਮੁਤਾਬਕ ਜ਼ਿਆਦਾਤਰ ਲੋਕ ਇਸ ਯੋਜਨਾ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਲੰਬੇ ਸਮੇਂ ਤੱਕ ਇਸ ਨੂੰ ਕਰ ਸਕਦੇ ਹਨ।
ਇੰਟਰਮਿਟੈਂਟ ਫਾਸਟਿੰਗ ਦਾ ਦੂਜਾ ਪ੍ਰਕਾਰ ਹੈ 5/2 ਦੀ ਯੋਜਨਾ।
ਇਸ ਤਰੀਕੇ ਨੂੰ ਆਪਣਾਉਂਦਿਆਂ ਹੋਇਆ ਤੁਹਾਨੂੰ ਪੰਜ ਦਿਨ ਆਮ ਡਾਇਟ ਲੈਣੀ ਪੈਂਦੀ ਹੈ, ਪਰ ਹਫ਼ਤੇ ਦੇ ਕਿਸੇ ਵੀ 2 ਦਿਨ ਇੰਨਾ ਭੋਜਨ ਕਰਨਾ ਹੈ ਜਿਸ ਨਾਲ ਸਰੀਰ ਨੂੰ 500 ਤੋਂ 600 ਵਿਚਾਲੇ ਕੈਲਰੀ ਮਿਲੇ, ਉਸ ਤੋਂ ਵੱਧ ਨਹੀਂ।
ਇਸ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣੇ ਵਿੱਚ ਪਰਹੇਜ਼ ਦੇ 2 ਦਿਨਾਂ ਵਿਚਾਲੇ ਇੱਕ ਆਮ ਇੰਟਿੰਗ ਡੇਅ (ਆਮ ਦਿਨਾਂ ਵਾਂਗ ਖਾਣਾ ਖਾਓ) ਜ਼ਰੂਰ ਹੋਣਾ ਚਾਹੀਦਾ ਹੈ।
ਪਰ ਉਹ ਸਲਾਹ ਦਿੰਦੀ ਹੈ ਕਿ ਲੰਬੇ ਤੱਕ ਜਿਵੇਂ 24, 36, 48 ਅਤੇ 72 ਘੰਟਿਆਂ ਤੱਕ ਨਾ ਖਾਣਾ ਤੁਹਾਡੇ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੱਕ ਖਾਣਾ ਨਾ ਖਾਣ ਨਾਲ ਭੁੱਖ ਕਾਰਨ ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ।
ਜਦੋਂ ਤੁਸੀਂ ਖਾਣਾ ਨਾ ਖਾ ਰਹੇ ਹੋਵੋ ਤਾਂ ਡਾਕਟਰ ਵਿਲਿਅਮਸ ਤੁਹਾਨੂੰ ਪਾਣੀ ਅਤੇ ਜ਼ੀਰੋ ਕੈਲੋਰੀ ਵਾਲੇ ਤਰਲ ਪਦਾਰਥ ਲੈਣ ਦੀ ਸਲਾਹ ਦਿੰਦੇ ਹਨ ਜਿਵੇਂ ਬਲੈਕ ਕਾਫੀ ਅਤੇ ਚਾਹ ਅਤੇ ਸਹੀ ਤੇ ਸਿਹਤਮੰਦ ਖਾਣਾ ਖਾਣ 'ਤੇ ਜ਼ੋਰ ਦਿੰਦੇ ਹਨ।
ਪਰ ਕਿਸ ਤਰ੍ਹਾਂ ਖਾਣਾ ਖਾਧਾ ਜਾਵੇ?
ਡਾ. ਸ਼ਿਖਾ ਸ਼ਰਮਾ ਕਹਿੰਦੀ ਹੈ ਕਿ ਇਸ ਗੱਲ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਭੋਜਨ ਕਰਨ ਦਾ ਜੋ ਤੈਅ ਸਮੇਂ ਹੈ ਤੁਸੀਂ ਉਸ ਵਿੱਚ ਕੀ ਖਾਣਾ ਖਾ ਰਹੇ ਹੋ।
ਉਨ੍ਹਾਂ ਮੁਤਾਬਕ ਵੈਦਿਕ ਸਾਇੰਸ ਦੇਖੀਏ ਤਾਂ ਉਸ ਵਿੱਚ ਕਿਹਾ ਗਿਆ ਹੈ ਸੂਰਜ ਡੁੱਬਣ ਤੋਂ ਬਾਅਦ ਖਾਣਾ ਨਹੀਂ ਖਾਣਾ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਕੀਤਾ ਗਿਆ ਭੋਜਨ ਪਚਦਾ ਨਹੀਂ ਹੈ।
ਗਰਮੀ ਵਿੱਚ ਸੂਰਜ ਡੁੱਬਣ ਦੀ ਗੱਲ ਕੀਤੀ ਜਾਵੇ ਉਹ 7 ਜਾਂ ਸਾਢੇ 7 ਵਜੇ ਤੱਕ ਅਤੇ ਸਰਦੀਆਂ ਵਿੱਚ ਸਰਦੀਆਂ ਵਿੱਚ ਸਾਢੇ ਪੰਜ-ਛੇ ਵਜੇ ਬਾਅਦ ਹੋਣ ਲਗਦਾ ਹੈ।

ਤਸਵੀਰ ਸਰੋਤ, Laura Chase de Formigny for The Washington Post v
ਇਸ ਤਰ੍ਹਾਂ ਓਨੇ ਘੰਟੇ ਘੱਟ ਹੋ ਜਾਂਦੇ ਹਨ। ਅਜਿਹੇ ਵਿੱਚ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ 8 ਘੰਟੇ ਵਿੱਚ ਕੀ ਖਾ ਰਹੇ ਹੋ।
ਉਹ ਕਹਿੰਦੀ ਹੈ, "ਜੇਕਰ ਤੁਸੀਂ ਬਰਗਰ ਅਤੇ ਪਿੱਜ਼ਾ ਖਾ ਰਹੇ ਹੋ, ਖੰਡ ਵਾਲੀਆਂ ਚੀਜ਼ਾਂ ਖਾ ਰਹੇ ਹੋ ਤਾਂ ਤੁਹਾਨੂੰ ਸਰੀਰ 'ਤੇ ਕੀ ਅਸਰ ਹੋਵੇਗਾ। ਇਸ ਲਈ ਇਹ ਧਿਆਨ ਰੱਖਣਾ ਚਾਹੀਦਾ ਹੈ ਤੁਸੀਂ ਉਸ ਸਮੇਂ ਦੌਰਾਨ ਸਹੀ ਅਤੇ ਸੰਤੁਲਿਤ ਭੋਜਨ ਲੈ ਰਹੇ ਹਨ।"
ਡਾ. ਸ਼ਿਖਾ ਪੋਸ਼ਟਿਕ ਭੋਜਨ ਦੀ ਪੈਰਵੀ ਕਰਦੀ ਹੈ। ਉਹ ਕਹਿੰਦੀ ਹੈ ਇੰਟਰਮਿਟੈਂਟ ਫਾਸਟਿੰਗ ਵਿੱਚ ਇਸ ਵਿਸ਼ੇ 'ਤੇ ਤਾਂ ਗੱਲ ਹੁੰਦੀ ਹੈ ਕਿ ਕਦੋਂ ਨਹੀਂ ਖਾਣਾ ਪਰ ਕੀ ਖਾਣਾ ਹੈ ਇਸ ਬਾਰੇ ਜ਼ਿਆਦਾ ਚਰਚਾ ਨਹੀਂ ਹੁੰਦੀ।
ਉਹ ਦੱਸਦੀ ਹੈ, "ਇੰਟਰਮਿਟੈਂਟ ਫਾਸਟਿੰਗ ਕਰਨ ਵਾਲੇ ਲੋਕਾਂ ਵਿੱਚ ਇਹ ਆਮ ਸਮੱਸਿਆ ਦੇਖੀ ਗਈ ਹੈ ਕਿ ਉਹ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤੇ ਨਾ ਹੀ ਦੁਪਹਿਰ ਦਾ ਭੋਜਨ ਕਰ ਸਕਦੇ ਹਨ ਪਰ ਇਸ ਵਿਚਾਲੇ ਉਨ੍ਹਾਂ ਦੇ ਚਾਹ ਅਤੇ ਬਿਸਕੁਟ ਚੱਲਦੇ ਰਹਿੰਦੇ ਹਨ।"

"ਫਿਰ ਸ਼ਾਮ ਨੂੰ ਤੇਜ਼ ਭੁੱਖ ਲੱਗਦੀ ਹੈ ਅਤੇ ਕੈਂਟੀਨ ਤੋਂ ਕੁਝ ਮੰਗਵਾ ਕੇ ਖਾ ਲਿਆ ਜਾਂਦਾ ਹੈ ਅਤੇ ਰਾਤ ਵੇਲੇ ਜਦੋਂ ਤਸੱਲੀ ਹੁੰਦੀ ਹੈ ਤਾਂ ਇੱਕ ਬਹੁਤ ਵੱਡਾ ਡਿਨਰ ਕਰ ਲੈਂਦੇ ਹਨ। ਇਸ ਨਾਲ ਸਰੀਰ ਨੂੰ ਕੇਵਲ ਨੁਕਸਾਨ ਹੁੰਦਾ ਹੈ।"
ਡਾ. ਸ਼ਿਖਾ ਦੱਸਦੀ ਹੈ ਕਿ ਜਦੋਂ ਦਿਨ ਵਿੱਚ ਸਰੀਰ ਦਾ ਮੋਟਾਬੌਲਿਜ਼ਮ ਹਾਈ ਹੁੰਦਾ ਸੀ ਉਦੋਂ ਤੁਸੀਂ ਆਪਣੇ ਆਪ ਨੂੰ ਭੁੱਖਾ ਰੱਖਿਆ ਅਤੇ ਜਦੋਂ ਗਿਰ ਰਿਹਾ ਸੀ ਤਾਂ ਤੁਸੀਂ ਖਾ ਰਹੇ ਹੋ ਤਾਂ ਇਸ ਨਾਲ ਮੋਟਾਪਾ, ਪੋਸ਼ਕ ਤੱਤਾਂ ਦੀ ਘਾਟ ਅਤੇ ਲਾਲਸਾ ਤਿੰਨਾਂ ਚੀਜ਼ਾਂ ਨੇ ਤੁਹਾਡੇ ਸਰੀਰ 'ਤੇ ਕੰਮ ਕੀਤਾ।
ਉਹ ਸਲਾਹ ਦਿੰਦੀ ਹੈ ਕਿ ਤੁਸੀਂ 16/ 8 ਘੰਟੇ ਦੀ ਇੰਟਰਮਿਟੈਂਟ ਫਾਸਟਿੰਗ ਕਰਦੇ ਹੋ ਤਾਂ 16 ਘੰਟੇ ਵਿੱਚ ਤੁਸੀਂ ਗ੍ਰੀਨ ਟੀ, ਵੈਜੀਟੇਬਲ ਜੂਸ ਲੈ ਸਕਦੇ ਹੋ ਅਤੇ ਬਚੇ ਹੋਏ 8 ਘੰਟੇ ਵਿੱਚ ਅਨਾਜ ਖਾ ਸਕਦੇ ਹੋ, ਜਿਸ ਵਿੱਚ ਕਿਨੂਆ, ਬ੍ਰਾਊਨ ਰਾਈਸ ਨਾਲ ਬਣਿਆ ਪੋਹਾ ਜਾਂ ਇਡਲੀ, ਓਟਸ, ਦਲੀਆ ਅਤੇ ਮਿਊਸਲੀ ਵੀ ਸਕਦੇ ਹੋ।
ਮਿੱਠੇ ਵਿੱਚ ਖੰਡ ਦੀ ਵਰਤੋਂ ਨਾਲ ਕਰੋ ਅਤੇ ਖੰਡ ਦੇ ਬਦਲ ਵਜੋਂ ਤੁਸੀਂ ਗੁੜ ਲੈ ਸਕਦੇ ਹੋ।
ਉਨ੍ਹਾਂ ਮੁਤਾਬਕ, ਕੋਈ ਵੀ ਡਾਈਟ ਪਲਾਨ ਭਾਰ ਘੱਟ ਕਰਨ ਦਾ ਇੱਕ ਸ਼ਾਰਟ ਕਟ ਨੁਸਖ਼ਾ ਹੁੰਦਾ ਹੈ ਅਤੇ ਜਦੋਂ ਤੁਸੀਂ ਇਸ ਨੂੰ ਛੱਡੋਗੇ ਤਾਂ ਉਸ ਦਾ ਸਾਈਡ ਇਫੈਕਟ ਯਾਨਿ ਮਾੜਾ ਅਸਰ ਤਾਂ ਸਾਹਮਣੇ ਆਵੇਗਾ ਹੀ।
ਤੁਹਾਡਾ ਭਾਰ ਉਦੋਂ ਤੱਕ ਕੰਟ੍ਰੋਲ ਵਿੱਚ ਰਹੇਗਾ ਜਦੋਂ ਤੱਕ ਤੁਸੀਂ ਸਹੀ ਅਤੇ ਸੰਤੁਲਿਤ ਭੋਜਨ ਵਾਲੀ ਡਾਇਟਿੰਗ ਕਰਦੇ ਹੋ।
ਜੌਨ ਹਾਪਕਿਨਸ ਵਿੱਚ ਨਿਊਰੋਸਾਇੰਟਿਸਟ ਮਾਰਕ ਮੈਟਸਨ ਦੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਵਿੱਚ ਛਪੀ ਖੋਜ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਹੈ ਕਿ ਇੰਟਰਮਿਟੈਂਟ ਫਾਸਟਿੰਗ ਦੇ ਸਰੀਰ ਦੇ ਫਾਇਦੇ ਹੋਏ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਿਸ ਵਿੱਚ ਕਈ ਤਰ੍ਹਾਂ ਦੀਆਂ ਕ੍ਰੋਨਿਕ ਬਿਮਾਰੀਆਂ ਜਿਵੇਂ ਟਾਈਪ 2 ਡਾਇਬਟੀਜ਼, ਕਈ ਤਰ੍ਹਾਂ ਦੇ ਕੈਂਸਰ, ਪੇਟ ਵਿੱਚ ਜਲਨ ਵਰਗੀਆਂ ਬਿਮਾਰੀਆਂ ਤੋਂ ਬਚਾਅ ਰਿਹਾ ਹੈ।
ਡਾ. ਸ਼ਿਖਾ ਸ਼ਰਮਾ ਚਿਤਾਵਨੀ ਦਿੰਦੀ ਹੈ ਕਿ ਲੋਕ ਭਾਰ ਘੱਟ ਕਰਨ ਲਈ ਕਈ ਤਰ੍ਹਾਂ ਦੇ ਡਾਈਟ ਪਲਾਨ ਅਪਨਾਉਂਦੇ ਹਨ ਪਰ ਫਿਰ ਵਾਪਸ ਆਮ ਪ੍ਰਕਿਰਿਆ ਵਿੱਚ ਆ ਜਾਂਦੇ ਹਨ ਤਾਂ ਉਸ ਨਾਲ ਉਨ੍ਹਾਂ ਭਾਰ ਫਿਰ ਵਧਣ ਲਗਦਾ ਹੈ।
ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਲੋਕ ਖਾਣ ਦੀਆਂ ਆਦਤਾਂ ਨਹੀਂ ਸੁਧਾਰਦੇ ਬਸ ਇੱਕ ਸ਼ਾਰਟ ਕੱਟ ਅਪਨਾ ਕੇ ਭਾਰ ਘਟਾਉਣਾ ਚਾਹੁੰਦੇ ਹਨ, ਜਿਸ ਨਾਲ ਸਰੀਰ 'ਤੇ ਮਾੜਾ ਅਸਰ ਵੀ ਹੁੰਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















