ਸੁਖਬੀਰ ਬਾਦਲ ਨੇ '100 ਦਿਨਾਂ ਪੰਜਾਬ ਯਾਤਰਾ' ਪ੍ਰੋਗਰਾਮ ਕੀਤਾ ਮੁਲਤਵੀ; ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਦਿੱਤੀ ਇਹ ਸਲਾਹ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ 100 ਦਿਨਾਂ ਦੀ ਯਾਤਰਾ ਵਾਲਾ ਪ੍ਰੋਗਰਾਮ 6 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ।
ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਨਗੇ। ਕਿਸਾਨ ਜਿੱਥੇ ਸੱਦਣਗੇ ਉੱਥੇ ਜਾ ਕੇ ਉਹ ਗੱਲਬਾਤ ਲਈ ਤਿਆਰ ਹਨ।
ਸੁਖਬੀਰ ਬਾਦਲ ਨੇ ਇਹ ਫ਼ੈਸਲਾ ਬੀਤੇ ਦਿਨ ਮੋਗਾ ਵਿੱਚ ਉਨ੍ਹਾਂ ਦੀ ਰੈਲੀ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਲਿਆ।
ਦਰਅਸਲ, ਮੋਗਾ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਦੀ ਕਾਰਵਾਈ ਹੋਈ ਸੀ।
ਇਸ ਦੌਰਾਨ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਡੰਡੇ ਚਲਾਏ ਤੇ ਕਈਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ।
ਸੁਖਬੀਰ ਸਿੰਘ ਬਾਦਲ ਆਪਣੇ '100 ਦਿਨਾਂ ਪੰਜਾਬ ਯਾਤਰਾ' ਪ੍ਰੋਗਰਾਮ ਤਹਿਤ ਮੋਗਾ ਦੀ ਅਨਾਜ ਮੰਡੀ ਵਿੱਚ ਰੈਲੀ ਕਰਨ ਪਹੁੰਚੇ ਸਨ।
ਸੁਖਬੀਰ ਸਿੰਘ ਬਾਦਲ ਦਾ ਇਸ ਤੋਂ ਪਹਿਲਾਂ ਵੀ ਕਈ ਥਾਈਂ ਕਿਸਾਨਾਂ ਵੱਲੋਂ ਵਿਰੋਧ ਹੋ ਚੁੱਕਿਆ ਹੈ। ਕੁਝ ਥਾਂਵਾਂ ਉੱਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਵੀ ਕਰਨਾ ਪਿਆ ਹੈ।
ਇਹ ਵੀ ਪੜ੍ਹੋ-
ਸੁਖਬੀਰ ਬਾਦਲ: ਵਿਰੋਧ ਪਿੱਛੇ ਕਾਂਗਰਸ ਤੇ ਆਮ ਆਦਮੀ ਪਾਰਟੀ
ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕਿਰਸਾਨੀ ਵਾਸਤੇ ਜਿਨ੍ਹਾਂ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਨ੍ਹਾਂ ਕਿਸੇ ਹੋਰ ਨੇ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ, "ਮੈਂ ਇੱਕ ਵਾਅਦਾ ਕਰਨਾ ਚਾਹੁੰਦਾ ਹਾਂ ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਹੇਗਾ ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ, ਚਾਹੇ ਜੋ ਕੁਝ ਵੀ ਹੋ ਜਾਵੇ।"
ਉਨ੍ਹਾਂ ਨੇ ਕਿਹਾ, "ਅਸੀਂ ਆਪਣੇ 100 ਹਲਕਿਆਂ ਦੀ ਯਾਤਰਾ ਦੇ ਪ੍ਰੋਗਰਾਮ ਦੌਰਾਨ ਆਪ ਅਤੇ ਕਾਂਗਰਸ ਖ਼ਿਲਾਫ਼ ਲੋਕਾਂ ਦਾ ਗੁੱਸਾ ਦੇਖਿਆ, ਲੋਕ ਸਾਡੇ ਕਾਫ਼ਲੇ ਨਾਲ ਜੁੜਨ ਲੱਗੇ।"
"ਇਹ ਲੋਕ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਨ ਤਾਂ ਜੋ ਕਿਰਸਾਨੀ ਸੰਘਰਸ਼ ਨੂੰ ਢਾਹ ਲੱਗੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੁਖਬੀਰ ਬਾਦਲ ਨੇ ਅੱਗੇ ਇਹ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਪਿੰਡਾਂ ਵਿੱਚ ਅਜਿਹਾ ਮਾਹੌਲ ਨਾ ਹੋਵੇ, ਖਾਨਾਜੰਗੀ ਬੰਦ, ਭਰਾ ਮਾਰੂ ਜੰਗ ਨਾਲ ਹੋਵੇ, ਇਸ ਲਈ ਮੇਰੇ ਜਿਹੜੇ ਪ੍ਰੋਗਰਾਮ ਹਨ, ਅਸੀਂ 6 ਦਿਨਾਂ ਲਈ ਅੱਗੇ ਮੁਲਤਵੀ ਕਰ ਰਹੇ ਹਾਂ।"
"ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਬੇਨਤੀ ਕਰਦਾ ਹਾਂ ਕਿ ਜਿੱਥੇ ਕਹੋਗੇ, ਇਸ ਹਫ਼ਤੇ ਵਿੱਚ ਸਾਡੀ ਲੀਡਰਸ਼ਿਪ ਗੱਲ ਕਰਨ ਨੂੰ ਤਿਆਰ ਹੈ, ਜਿੱਥੇ ਕਹੋਗੇ ਜਾਣ ਲਈ ਤਿਆਰ ਹਾਂ, ਜਿੰਨੇ ਵੀ ਸਵਾਲ ਪੁੱਛਣੇ ਹਨ ਪੁੱਛ ਸਕਦੇ ਹੋ।"
"ਪੰਜਾਬ ਦੀ ਅਮਨ ਸ਼ਾਂਤੀ ਭੰਗ ਨਾਲ ਕਰੀਏ, ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੀਏ, ਪੰਜਾਬ ਦੇ ਪਿੰਡਾਂ ਵਿੱਚ ਭਰਾਵਾਂ-ਭਰਾਵਾਂ ਨੂੰ ਨਾ ਲੜਾਈਏ।"
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਮੋਗਾ ਵਿੱਚ ਵਿਰੋਧ ਕੀਤਾ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।
ਸੰਯੁਕਤ ਮੋਰਚਾ ਨੇ ਕੀ ਕਿਹਾ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਸਿਆਸੀ ਦਲਾਂ ਨੂੰ ਅਪੀਲ ਕਰਦੇ ਹਨ ਕਿ ਉਹ ਅਜੇ ਰੈਲੀਆਂ ਨਾ ਕਰਨ।

ਤਸਵੀਰ ਸਰੋਤ, Kisan Ekta Morcha/FB
ਉਨ੍ਹਾਂ ਨੇ ਕਿਹਾ, "ਅਜੇ ਚੋਣਾਂ ਵਿੱਚ ਬੜਾ ਚਿਰ ਪਿਆ ਹੈ, ਜਿਨ੍ਹਾਂ ਚਿਰ ਸਾਡਾ ਮੋਰਚਾ ਚੱਲਦਾ ਹੈ ਉਹ ਰੈਲੀ ਨਾ ਕਰਨ, ਨੁੱਕੜ ਮੀਟਿੰਗਾਂ ਕਰਨ ਜਾਂ ਛੋਟੀਆਂ ਮੀਟਿੰਗਾਂ ਕਰਨ। ਵੱਡੀਆਂ ਰੈਲੀਆਂ ਕਰਨ ਨਾਲ ਦਿੱਲੀ ਮੋਰਚੇ ਵਿੱਚ ਲੋਕਾਂ ਦੀ ਗਿਣਤੀ 'ਤੇ ਅਸਰ ਪੈਂਦਾ ਤੇ ਸਾਡੀ ਆਪਸੀ ਤਾਕਤ ਘੱਟ ਹੁੰਦੀ ਹੈ।"
"ਪਹਿਲਾਂ ਚੋਣਾਂ 2 ਮਹੀਨੇ ਚੱਲਦੀਆਂ ਸਨ ਅਤੇ ਹੁਣ 8 ਮਹੀਨੇ ਚਲਾਈਆਂ ਜਾ ਰਹੀਆਂ ਹਨ, ਜਿਹੜੀ ਪਾਰਟੀ ਹੋਵੇ, ਭਾਵੇਂ ਆਪ, ਅਕਾਲੀ ਦਲ, ਕਾਂਗਰਸ ਜਾਂ ਭਾਜਪਾ ਹੋਵੇ, ਸਾਡੀ ਬੇਨਤੀ ਹੈ ਕਿ ਦੋ ਮਹੀਨੇ ਚੋਣਾਂ ਲਈ ਬਹੁਤ ਹੁੰਦੇ ਹਨ।"
"ਪਹਿਲਾਂ ਕੰਮ ਮੋਰਚਾ ਜਿੱਤਣਾ, ਵੋਟਾਂ ਦੂਜੇ ਨੰਬਰ 'ਤੇ ਹਨ। ਜੇ ਮੋਰਚਾ ਨਾ ਜਿੱਤਿਆ, ਸਰਕਾਰ ਨਾ ਮੰਨੀ ਪੰਜਾਬ ਵਿੱਚ ਵੋਟਾਂ ਪੂਰੀਆਂ ਨਹੀਂ ਹੋਣਗੀਆਂ, ਜਿਹੜੀ ਸਾਨੂੰ ਸੰਭਾਵਨਾ ਲਗਦੀ ਹੈ।"
ਸੰਯੁਕਤ ਮੋਰਚਾ ਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼˸ ਹਰਪਾਲ ਚੀਮਾ
ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਕਿਸਾਨ, ਪੰਜਾਬ ਸੰਯੁਕਤ ਮੋਰਚਾ ਨੂੰ ਲਗਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਤਸਵੀਰ ਸਰੋਤ, Aam Admi Party
ਉਨ੍ਹਾਂ ਨੇ ਕਿਹਾ, "ਉਹ ਕਦੇ ਆਮ ਆਦਮੀ ਪਾਰਟੀ ਨੂੰ ਕੋਸਦੇ ਹਨ, ਕਦੇ ਕਿਸਾਨਾਂ ਨੂੰ ਦੋਸ਼ੀ ਮੰਨਦੇ ਹਨ, ਕਦੇ, ਸੰਯੁਕਤ ਕਿਸਾਨ ਮੋਰਚੇ ਨੂੰ ਕੋਸਦੇ ਹਨ।"
“ਪੰਜਾਬ ਦੇ ਲੋਕ 10 ਸਾਲਾਂ ਦਾ ਹਿਸਾਬ ਮੰਗ ਰਹੇ ਹਨ। ਉਹ ਪੁੱਛ ਰਹੇ ਹਨ ਕਿ ਪੰਜਾਬ ਦੇ ਕਿਸਾਨ ਖ਼ੁਦਕੁਸ਼ੀਆਂ ਕਿਉਂ ਕਰ ਰਹੇ ਸਨ, ਕਿਉਂ ਪੰਜਾਬ ਦੇ ਸਿਰ ਕਰਜ਼ਾ ਚੜਿਆ, ਕਿਉਂ ਪੰਜਾਬ 'ਚ ਨਸ਼ਿਆਂ ਵਪਾਰ ਹੋਇਆ।”
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













