You’re viewing a text-only version of this website that uses less data. View the main version of the website including all images and videos.
ਸਿਧਾਰਥ ਸ਼ੁਕਲਾ ਦੀ ਮੌਤ 'ਤੇ ਸਲਮਾਨ ਖ਼ਾਨ ਬੋਲੇ, 'ਬਹੁਤ ਜਲਦੀ ਚਲੇ ਗਏ ਸਿਧਾਰਥ'
ਬਿੱਗ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਹੈ। ਉਹ ਚਾਲੀ ਸਾਲ ਦੇ ਸਨ।
ਬੀਬੀਸੀ ਮਰਾਠੀ ਸੇਵਾ ਨੂੰ ਮੁੰਬਈ ਦੇ ਕੂਪਰ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦੀ ਮੌਤ ਹੋ ਚੁਕੀ ਸੀ।
ਮੌਤ ਦੇ ਅਸਲ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਹੈ। ਇਸ ਖ਼ਬਰ ਨੂੰ ਹੋਰ ਜਾਣਕਾਰੀਆਂ ਮਿਲਣ ਦੇ ਨਾਲ ਅਪਡੇਟ ਕੀਤਾ ਜਾਵੇਗਾ।
ਕੂਪਰ ਹਸਪਤਾਲ ਦੇ ਡੀਨ ਸ਼ੈਲੇਸ਼ ਮੁਹਿਤੇ ਨੇ ਕਿਹਾ," ਸਿਧਾਰਥ ਸ਼ੁਕਲਾ ਨੂੰ ਵੀਰਵਾਰ ਸਵੇਰੇ 10.40 'ਤੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਪਹੁੰਚਣ 'ਤੇ ਮ੍ਰਿਤ ਐਲਾਨ ਦਿੱਤਾ ਗਿਆ।"
ਮੌਤ ਦੀ ਸਟੀਕ ਵਜ੍ਹਾ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸੀ ਜਾ ਸਕੇਗੀ।"
ਖ਼ਬਰ ਏਜੰਸੀ ਏਐਨਆਈ ਨੇ ਵੀ ਮੁੰਬਈ ਪੁਲਿਸ ਦੇ ਹਵਾਲੇ ਨਾਲ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ-
- ਸਿਧਾਰਥ ਸ਼ੁਕਲਾ ਟੀਵੀ ਸੀਰੀਅਲ 'ਬਾਲਿਕਾ ਵਧੂ' ਤੋਂ ਮਸ਼ਹੂਰ ਹੋਏ ਸਨ।
- ਬਾਲੀਵੁੱਡ ਵਿੱਚ ਉਨ੍ਹਾਂ ਨੇ ਫਿਲਮ ''ਹੰਪਟੀ ਸ਼ਰਮਾ ਕੀ ਦੁਲਹਨੀਆ'' ਤੋਂ ਪੈਰ ਧਰਿਆ।
- ਬਿੱਗ ਬੌਸ-13 ਤੋਂ ਉਨ੍ਹਾਂ ਦੀ ਪ੍ਰਸਿੱਧੀ ਹਾਸਲ ਹੋਈ। ਉਨ੍ਹਾਂ ਦੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਜੋੜੀ ਚਰਚਾ ਵਿੱਚ ਆਈ।
- ਸਿਧਾਰਧ ਟੀਵੀ ਸ਼ੋਅ ਫੀਅਰ ਫੈਕਟਰ ਸੀਜ਼ਨ-7 ਵਿੱਚ ਨਜ਼ਰ ਆਏ ਸਨ।
- ਉਨ੍ਹਾਂ ਨੇ ਸਾਵਧਾਨ ਇੰਡੀਆ ਅਤੇ ਇੰਡੀਆ ਗੌਟ ਟੈਲੇਂਟ ਸ਼ੋਅ ਵੀ ਹੋਸਟ ਕੀਤਾ ਸੀ।।
- 2008 ਵਿੱਚ ਉਨ੍ਹਾਂ ਨੇ ਸੀਰੀਅਲ 'ਬਾਬੁਲ ਕਾ ਅੰਗਨਾ ਛੂਟੇ ਨਾ' ਕੀਤਾ ਸੀ।
- ਸਿਧਾਰਥ ਸ਼ੁਕਲਾ ਦਾ ਜਨਮ 12 ਦਸੰਬਰ 1980 ਨੂੰ ਮੁੰਬਈ ਵਿੱਚ ਹੋਇਆ ਸੀ।
ਸਿਧਾਰਥ ਬਾਰੇ ਕੌਣ ਕੀ ਕਹਿ ਰਿਹਾ?
ਬਾਲੀਵੁੱਡ ਅਦਾਕਾਰ ਅਤੇ ਬਿੱਗ ਬੌਸ ਦੇ ਹੋਸਟ ਸਲਮਾਨ ਖਾਨ ਨੇ ਟਵੀਟ ਕਰਕੇ ਸਿਧਾਰਥ ਸ਼ੁਕਲਾ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ।
ਉਨ੍ਹਾਂ ਟਵੀਟ ਕੀਤਾ, "ਬਹੁਤ ਜਲਦੀ ਚਲੇ ਗਏ ਸਿਧਾਰਥ .. ਤੁਹਾਨੂੰ ਯਾਦ ਕਰਾਂਗੇ... ਪਰਿਵਾਰ ਨਾਲ ਹਮਦਰਦੀ ਹੈ।"
ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਨੇ ਵੀ ਟਵੀਟ ਕਰਕੇ ਸ਼ਹਿਨਾਜ਼ ਗਿੱਲ ਨਾਲ ਦੁੱਖ ਜ਼ਾਹਰ ਕੀਤਾ, "ਕਹਾਣੀ ਐਸੇ ਖ਼ਤਮ ਹੁਈ ਕਿ ਸਭ ਰੋ ਦਿਏ ਤਾਲੀਆਂ ਬਜਾਤੇ। ਮੈਂ ਸ਼ਹਿਨਾਜ਼ ਬਾਰੇ ਸੋਚ ਰਹੀ ਹਾਂ ਕਿ ਕਿਸ ਹਾਲਾਤ 'ਚੋਂ ਲੰਘ ਰਹੀ ਹੈ। ਕਾਸ਼! ਮੈਂ ਤੁਹਾਡੇ ਲਈ ਉੱਥੇ ਹੁੰਦੀ।"
ਅਦਾਕਾਰਾ ਡੌਲੀ ਬਿੰਦਰਾ ਨੇ ਵੀ ਸਿੱਧਾਰਥ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ, "ਮੇਰੀ ਸਭ ਤੋਂ ਪਸੰਦੀਦਾ ਤਸਵੀਰ। ਤੁਸੀਂ ਸਭ ਨੂੰ ਹੈਰਾਨ ਕਰ ਦਿੱਤਾ, ਬਹੁਤ ਹੀ ਨਿਰਾਸ਼ਾਜਨਕ ਖ਼ਬਰ। ਸ਼ਹਿਨਾਜ਼ ਉਮੀਦ ਕਰਦੀ ਹਾਂ ਕਿ ਰੱਬ ਤੁਹਾਨੂੰ ਇਹ ਸਭ ਬਰਦਾਸ਼ਤ ਕਰਨ ਦੀ ਤਾਕਤ ਦੇਵੇ।"
ਅਦਾਕਾਰ ਮਨੋਜ ਬਾਜਪੇਈ ਨੇ ਲਿਖਿਆ,"ਹੇ ਮੇਰੇ ਪ੍ਰਮਾਤਮਾ!!! ਇਹ ਬਹੁਤ ਦੁੱਖ ਦੇਣ ਵਾਲ਼ਾ ਹੈ!!! ਉਨ੍ਹਾਂ ਦੇ ਨਜ਼ਦੀਆਂ ਅਤੇ ਚਾਹੁਣ ਵਾਲ਼ਿਆਂ ਨੂੰ ਪਏ ਘਾਟੇ ਦਾ ਸ਼ਬਦ ਬਿਆਨ ਨਹੀਂ ਕਰ ਸਕਦੇ!!! ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ!!! ਨਹੀਂ ਯਾਰ!!!
ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਚਲੇ ਗਏ ਹਨ...
ਅਦਾਕਾਰ ਸੁਨੀਲ ਸ਼ੈਟੀ ਨੇ ਵੀ ਸਿਧਾਰਥ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਲਿਖਿਆ ਕਿ ਇਸ ਕੱਚੀ ਉਮਰ ਵਿੱਚ ਉਨ੍ਹਾਂ ਦੇ ਤੁਰ ਜਾਂ ਤੋਂ ਸਦਮੇ ਵਿੱਚ ਹਾਂ।
ਅਦਾਕਾਰਾ ਡੌਲੀ ਬਿੰਦਰਾ ਨੇ ਸੁਧਾਰਥ ਦੇ ਜਾਣ ਨੂੰ ਪਸ਼ੇਮਾਨ ਕਰਨ ਵਾਲੀ ਖ਼ਬਰ ਦੱਸਿਆ ਅਤੇ ਸ਼ਹਿਨਾਜ਼ ਗਿੱਲ ਨੂੰ ਭਾਣਾ ਮੰਨਣ ਦੀ ਹਿੰਮਤ ਲਈ ਦੁਆ ਕੀਤੀ।
ਇਹ ਵੀ ਪੜ੍ਹੋ: