You’re viewing a text-only version of this website that uses less data. View the main version of the website including all images and videos.
ਅਨਿਲ ਜੋਸ਼ੀ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ -ਪ੍ਰੈੱਸ ਰਿਵੀਊ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਜਿਨ੍ਹਾਂ ਨੂੰ ਪਿਛਲੇ ਮਹੀਨੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅਖ਼ਬਾਰ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਸ਼ਾਮਲ ਹੋ ਰਹੇ ਹਨ।
ਅਖ਼ਬਾਰ ਮੁਤਾਬਕ ਉਨ੍ਹਾਂ ਨੇ ਕਿਹਾ, "ਮੈਂ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ, ਇਸ ਲਈ ਮੈਂ ਬਿਨਾਂ ਕਿਸੇ ਅਹੁਦੇ ਜਾਂ ਭਰੋਸੇ ਦੇ ਸ਼ਾਮਲ ਹੋ ਰਿਹਾ ਹਾਂ।"
ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਕਾਲੀ ਦਲ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਐਲਾਨ ਸਕਦਾ ਹੈ।
ਜੋਸ਼ੀ ਇਸ ਸੀਟ ਤੋਂ ਦੋ ਵਾਰ ਜੇਤੂ ਰਹਿ ਚੁੱਕੇ ਹਨ। ਜੋਸ਼ੀ ਤੋਂ ਇਲਾਵਾ ਹੋਰ ਵੀ ਕਈ ਆਗੂ ਹਨ ਜੋ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ 'ਤੇ ਕਬਜ਼ੇ ਮਗਰੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਤਾਲਿਬਾਨ ਕੀ-ਕੀ ਕਿਹਾ
ਤਾਲਿਬਾਨ ਨੇਤਾਵਾਂ ਨੇ ਅਫ਼ਗਾਨਿਸਤਾਨ ਤੇ ਕਬਜ਼ੇ ਮਗਰੋਂ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਲੋਕਾਂ ਨੇ ਮਨਾਂ ਵਿੱਚ ਉਠ ਰਹੇ ਸਵਾਲਾਂ ਦਾ ਜਵਾਬ ਦਿੱਤਾ।
ਉਨ੍ਹਾਂ ਔਰਤਾਂ ਬਾਰੇ, ਪੱਤਰਕਾਰਾਂ ਬਾਰੇ, ਵਿਰੋਧੀਆਂ ਬਾਰੇ ਅਤੇ ਦੁਭਾਸ਼ੀਆਂ ਤੇ ਠੇਕੇਦਾਰਾਂ ਬਾਰੇ ਆਪਣੀ ਗੱਲ ਰੱਖੀ।
ਉਨ੍ਹਾਂ ਦੇ ਐਲਾਨ ਪੜ੍ਹਨ ਲਈ ਇਹ ਲਿੰਕ ਕਲਿੱਕ ਕਰੋ।
ਚੇਨਈ ਦੇ ਬਜ਼ੁਰਗ ਯੂਟਿਊਬਰ ਦਾ ਕੀ ਹੈ ਵਿਵਾਦ
ਚੇਨਈ ਦੇ ਇੱਕ 62 ਸਾਲਾ ਯੂਟਿਊਬਰ ਮਨਮੋਹਨ ਮਿਸ਼ਰਾ ਨੂੰ ਪਿਛਲੇ ਹਫ਼ਤੇ ਉਨ੍ਹਾਂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ਿਲਾਫ਼ ਵੀਡੀਓਜ਼ ਪਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਦੇ ਗੁਆਂਢੀਆ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਭਗਵੇਂ ਕੱਪੜਿਆਂ ਵਿੱਚ ਰਹਿੰਦੇ ਹਨ ਅਤੇ ਪਤੰਜਲੀ ਦੇ ਉਤਪਾਦਾਨਾਂ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਸਥਾਨਕ ਰਾਮਦੇਵ ਕਿਹਾ ਜਾਂਦਾ ਹੈ।
ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਇੱਕ ਨਿਹਾਇਤ ਹੀ ਸ਼ਾਂਤ ਸੁਭਾਅ ਦੇ ਵਿਅਕਤੀ ਹਨ ਅਤੇ ਸਿਵਾਏ ਰਾਤ ਨੂੰ ਜਦੋਂ ਉਹ ਆਪਣੀਆਂ ਵੀਡੀਓ ਬਣਾਉਂਦੇ ਹਨ ਉਹ ਬਹੁਤ ਘੱਟ ਬੋਲਦੇ ਹਨ।
ਮਿਸ਼ਰਾ ਖ਼ਿਲਾਫ਼ ਯੂਪੀ ਦੇ ਜੌਨਪੁਰ ਵਿੱਚ ਐੱਫ਼ਆਈਆਰ ਦਰਜ ਕਰਵਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਯੂਪੀ ਦੀ ਸੀਬੀ-ਸੀਆਈਡੀ ਦੇ 10 ਅਫ਼ਸਰਾਂ ਦੀ ਇੱਕ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਉੱਪਰ ਇਲਜ਼ਾਮ ਹੈ ਕਿ ਕੋਵਿਡ-19 ਮਹਾਮਾਰੀ ਬਾਰੇ ਜੋ ਮੂੰਹ ਆਇਆ ਉਹ ਬੋਲਿਆਂ ਅਤੇ ਲੋਕਾਂ ਵਿੱਚ ਆਪਣੀਆਂ ਵੀਡੀਓਜ਼ ਰਾਹੀਂ ਭੈਅ ਦਾ ਮਾਹੌਲ ਬਣਾਇਆ।
ਆਪਣੀਆਂ ਜ਼ਿਆਦਾਤਰ ਵੀਡੀਓਜ਼ ਉਹ ਅਕਸਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਯੋਗੀ ਆਦਿਤਿਆਨਾਥ ਅਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਹ ਵੀ ਪੜ੍ਹੋ: