You’re viewing a text-only version of this website that uses less data. View the main version of the website including all images and videos.
ਓਲੰਪਿਕ ਖੇਡਾਂ ਟੋਕੀਓ 2020: ਭਾਰਤੀ ਹਾਕੀ ਨੂੰ ਸਿਖ਼ਰਾਂ ਉੱਤੇ ਲਿਜਾਉਣ ਵਾਲੇ ਕੋਚ ਗ੍ਰਾਹਮ ਦਾ ਕੀ ਹੈ ਪਿਛੋਕੜ ਤੇ ਆਖ਼ਰ ਉਸਦਾ ਕਿਹੜਾ ਗੁਰ ਕੰਮ ਆਇਆ
ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ (ਪੁਰਸ਼) ਨੇ 41 ਸਾਲਾਂ ਬਾਅਦ ਕਾਂਸੇ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਭਾਰਤੀ ਟੀਮ ਨੇ ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾਇਆ।
ਜ਼ਾਹਿਰ ਹੈ ਖਿਡਾਰੀਆਂ ਦੇ ਨਾਲ-ਨਾਲ ਇਸ ਦਾ ਸਿਹਰਾ ਟੀਮ ਦੇ ਕੋਚ ਸਿਰ ਵੀ ਸਜਦਾ ਹੈ।
ਚਾਰ ਦਹਾਕਿਆਂ ਬਾਅਦ ਮਿਲੇ ਇਸ ਮੈਡਲ ਦੇ ਕੇਂਦਰ ਵਿੱਚ ਭਾਰਤੀ ਟੀਮ ਦੇ ਕੋਚ ਗ੍ਰਾਹਮ ਰੀਡ ਹਨ।
ਗ੍ਰਾਹਮ ਰੀਡ ਆਸਟ੍ਰੇਲੀਆ ਦੀ ਕੌਮੀ ਟੀਮ ਦੇ ਸਾਬਕਾ ਖਿਡਾਰੀ ਹਨ ਅਤੇ ਉਨ੍ਹਾਂ ਨੂੰ 2019 ਵਿੱਚ ਭਾਰਤੀ ਹਾਕੀ ਟੀਮ ਦਾ ਕੋਚ ਥਾਪਿਆ ਗਿਆ ਸੀ।
ਇਹ ਵੀ ਪੜ੍ਹੋ-
ਓਲੰਪਿਕ ਡਾਟ ਕਾਮ ਮੁਤਾਬਕ ਗ੍ਰਾਹਮ ਆਸਟ੍ਰੇਲੀਆ ਟੀਮ ਵਿੱਚ ਡਿਫੈਂਡਰ ਅਤੇ ਮਿਡਫੀਲਡਰ ਵਜੋਂ ਖੇਡਦੇ ਸਨ।
ਗ੍ਰਾਹਮ ਦੀ ਟੀਮ ਨੇ 1992 ਬਾਰਸਲੋਨਾ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਗ੍ਰਾਹਮ ਦਾ ਕੋਚ ਵਜੋ ਕਰੀਅਰ
ਇਸ ਤੋਂ ਇਲਾਵਾ ਗ੍ਰਾਹਮ ਚਾਰ ਵਾਰ ਚੈਂਪੀਅਨ ਟਰਾਫੀ ਦੀ ਜੇਤੂ ਟੀਮ ਦਾ ਹਿੱਸਾ ਵੀ ਰਹੇ ਹਨ।
ਗ੍ਰਾਹਮ ਨੇ 1990 ਦੇ ਹਾਕੀ ਵਰਲਡ ਕੱਪ ਵਿੱਚ ਕਾਂਸੇ ਦਾ ਤਗਮਾ ਵੀ ਹਾਸਿਲ ਕੀਤਾ ਸੀ।
ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਆਪਣੇ ਖੇਡ ਕਰੀਅਰ ਤੋਂ ਬਾਅਦ ਮਾਈਨਿੰਗ ਅਤੇ ਕ੍ਰੇਡਿਟ ਬੀਮਾ ਵਰਗੀਆਂ ਇੰਡਸਟ੍ਰੀਆਂ ਵਿੱਚ ਵੀ ਕੰਮ ਕੀਤਾ ਹੈ।
ਹਾਲਾਂਕਿ, ਗ੍ਰਾਹਮ ਰੀਡ ਆਪਣੇ ਕੋਚਿੰਗ ਕਾਰਨਾਮਿਆਂ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ।
ਰੀਡ ਨੇ ਸਭ ਤੋਂ ਪਹਿਲਾਂ ਕੋਚ ਵਜੋਂ ਸਾਲ 2009 ਵਿੱਚ ਕੰਮ ਕੀਤਾ। ਇਸ ਦੌਰਾਨ ਆਸਟ੍ਰੇਲੀਆ ਦੀ ਪੁਰਸ਼ ਹਾਕੀ ਟੀਮ ਲਈ ਉਨ੍ਹਾਂ ਨੂੰ ਰਿਕ ਚਾਰਲਸਵਰਥ ਦੇ ਸਹਾਇਕ ਕੋਚ ਵਜੋਂ ਨਿਯੁਕਤ ਕੀਤਾ ਗਿਆ ਸੀ।
ਰਿਕ ਨੇ ਕੁਝ ਸਮੇਂ ਲਈ ਭਾਰਤੀ ਹਾਕੀ ਟੀਮ ਦੇ ਤਕਨੀਕੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਰੀਡ ਨੇ ਸਹਾਇਕ ਕੋਚ ਵਜੋਂ ਪੰਜ ਸਾਲ ਕੰਮ ਕੀਤਾ।
ਜਦੋਂ ਸਾਲ 2014 ਵਿੱਚ ਕਾਮਨ ਵੈਲਥ ਖੇਡਾਂ ਤੋਂ ਬਾਅਦ ਚਾਰਲਸਲਰਥ ਨੇ ਅਹੁਦਾ ਛੱਡ ਦਿੱਤਾ ਤਾਂ ਰੀਡ ਨੂੰ ਇਸ ਅਹੁਦੇ ਨਾਲ ਨਵਾਜਿਆ ਗਿਆ।
ਰੀਡ ਆਸਟ੍ਰੇਲੀਆ ਨੂੰ ਸਾਲ 2016 ਵਿੱਚ ਰੀਓ ਓਲੰਪਿਕ ਵਿੱਚ ਲੈ ਗਏ ਸਨ। ਇਸ ਦੌਰਾਨ ਟੀਮ ਛੇਵੇਂ ਥਾਂ 'ਤੇ ਰਹੀ।
ਰੀਡ ਨੇ 2016 ਤੋਂ ਬਾਅਦ ਆਸਟ੍ਰੇਲੀਆ ਟੀਮ ਦੇ ਕੋਚ ਵਜੋਂ ਅਹੁਦਾ ਛੱਡ ਦਿੱਤਾ ਅਤੇ ਡੱਚ ਨੈਸ਼ਨਲ ਪੁਰਸ਼ਾਂ ਦੀ ਟੀਮ ਦੇ ਮੁੱਖ ਕੋਚ ਮੈਕਸ ਕਾਲਡਸ ਦੇ ਸਹਾਇਕ ਵਜੋਂ ਕੰਮ ਕਰਨ ਲੱਗੇ।
ਰੀਡ ਨੇ ਨੀਦਰਲੈਂਡ ਵਿੱਚ ਐਮਸਰਡੈਮ ਕਲੱਬ ਦੇ ਮੁੱਖ ਕੋਚ ਵਜੋਂ ਸੇਵਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ-
ਭਾਰਤ ਦੇ ਕੋਚ
ਜਦੋਂ ਸਾਲ 2019 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਲਈ ਰੀਡ ਨੂੰ ਮੁੱਖ ਵਜੋਂ ਥਾਪਿਆ ਗਿਆ ਤਾਂ ਉਦੋਂ ਤੋਂ ਟੀਮ ਹਮਲਾਵਰ ਅਤੇ ਖੇਡਣ ਲਈ ਤੇਜ਼-ਤਰਾਰ ਸ਼ੈਲੀ ਨੂੰ ਅਪਣਾਇਆ ਹੈ।
ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੁਨੀਆਂ ਦੀ ਨੰਬਰ 4 ਰੈਕਿੰਗ 'ਤੇ ਪਹੁੰਚ ਗਈ ਹੈ।
ਗ੍ਰਾਹਮ ਰੀਡ ਨੇ ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮਨਦੀਪ ਸਿੰਘ ਅਤੇ ਵਰੁਣ ਕੁਮਾਰ ਵਰਗੇ ਕਈ ਨੌਜਵਾਨਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਇਹ ਸਾਰੇ ਖਿਡਾਰੀ ਟੋਕੀਓ ਓਲੰਪਿਕ ਵਿੱਚ ਪ੍ਰਭਾਵਸ਼ਾਲੀ ਰਹੇ।
1980 ਤੋਂ ਬਾਅਦ ਪਹਿਲਾ ਓਲੰਪਿਕ ਤਗਮਾ ਹਾਸਿਲ ਕਰਨ ਲਈ ਟੀਮ ਨੇ ਪਿਛਲੇ ਦੋ ਸਾਲਾਂ ਵਿੱਚ ਗ੍ਰਾਹਮ ਰੀਡ ਨਾਲ ਸਖ਼ਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਕਈ ਸਫ਼ਲਤਾਵਾਂ ਝੋਲੀ ਪੈਣਗੀਆਂ।
ਇਹ ਵੀ ਪੜ੍ਹੋ: