ਕੋਰੋਨਾਵਾਇਰਸ: ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਮੌਤ ਦੀ ਜਾਣਕਾਰੀ ਸੂਬਿਆਂ ਤੋਂ ਨਹੀਂ ਮਿਲੀ: ਕੇਂਦਰ - ਪ੍ਰੈੱਸ ਰਿਵਿਊ

ਮੌਨਸੂਨ ਸੈਸ਼ਨ ਦੇ ਦੂਸਰੇ ਦਿਨ ਕੇਂਦਰੀ ਰਾਜ ਮੰਤਰੀ (ਸਿਹਤ) ਭਾਰਤੀ ਪ੍ਰਵੀਨ ਪਵਾਰ ਨੇ ਰਾਜ ਸਭਾ ਵਿੱਚ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੀ ਕਮੀ ਨਾਲ ਕਿਸੇ ਮੌਤ ਦੀ ਜਾਣਕਾਰੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਹੀਂ ਮਿਲੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਿਕ ਮੰਤਰੀ ਨੇ ਕਿਹਾ ਕਿ ਸਿਹਤ ਸੂਬਿਆਂ ਦਾ ਵਿਸ਼ਾ ਹੈ ਅਤੇ ਸੂਬਿਆਂ ਨੇ ਇਸ ਬਾਰੇ ਕੋਈ 'ਖਾਸ ਰਿਪੋਰਟ' ਫਾਈਲ ਨਹੀਂ ਸੀ ਕੀਤੀ।

ਰਾਜ ਸਭਾ ਵਿੱਚ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਨੇ ਉਨ੍ਹਾਂ ਉੱਪਰ ਸੰਸਦ ਨੂੰ ਗੁੰਮਰਾਹ ਕਰਨ ਦੇ ਆਰੋਪ ਲਗਾਏ ਅਤੇ ਇਸ ਬਿਆਨ ਦੀ ਆਲੋਚਨਾ ਕੀਤੀ।

ਵੇਣੂਗੋਪਾਲ ਨੇ ਇਸ ਦੇ ਖ਼ਿਲਾਫ਼ ਸੰਸਦ ਵਿੱਚ 'ਪ੍ਰੀਵਿਲੇਜ ਮੋਸ਼ਨ' ਲੈ ਕੇ ਆਉਣ ਦੀ ਗੱਲ ਵੀ ਆਖੀ। ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਨੇ ਦੇਖਿਆ ਹੈ ਕਿ ਦਿੱਲੀ ਅਤੇ ਬਾਕੀ ਸੂਬਿਆਂ ਵਿੱਚ ਆਕਸੀਜਨ ਦੀ ਕਮੀ ਨਾਲ ਮਰੀਜ਼ਾਂ ਦੀ ਮੌਤ ਹੋਈ ਹੈ।

ਪਵਾਰ ਵੱਲੋਂ ਲਿਖਿਤ ਜਵਾਬ ਵਿੱਚ ਇਹ ਵੀ ਕਿਹਾ ਗਿਆ ਕਿ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਦੌਰਾਨ ਆਕਸੀਜਨ ਦੀ ਮੰਗ 3095 ਮੀਟ੍ਰਿਕ ਟਨ ਤੋਂ ਵਧ ਕੇ 9000 ਮੀਟ੍ਰਿਕ ਟਨ ਤੱਕ ਪਹੁੰਚ ਗਈ ਸੀ ਅਤੇ ਕੇਂਦਰ ਸਰਕਾਰ ਨੇ ਕੋਟੇ ਅਨੁਸਾਰ ਸੂਬਿਆਂ ਨੂੰ ਇਸ ਦੀ ਵੰਡ ਦਾ ਜ਼ਿੰਮਾ ਲਿਆ ਸੀ।

ਇਹ ਵੀ ਪੜ੍ਹੋ-

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਨੂੰ ਸੰਵੇਦਨਸ਼ੀਲਤਾ ਤੇ ਸੱਚ ਦੀ ਕਮੀ ਕਰਾਰ ਦਿੱਤਾ।

ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ ਵਿੱਚ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਕਿਸਾਨਾਂ ਦੀ ਮੌਤ ਤੇ ਬਿਮਾਰ ਹੋਣ ਸਬੰਧੀ ਭਾਰਤ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ।

ਇਸ ਸਬੰਧੀ ਕੇਂਦਰ ਸਰਕਾਰ ਦੀ ਮੁਆਵਜ਼ੇ ਦੀ ਕੋਈ ਤਜਵੀਜ਼ ਨਹੀਂ ਹੈ। ਤੋਮਰ ਨੇ ਦੁਹਰਾਇਆ ਕਿ ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਉਪਰ ਚਰਚਾ ਲਈ ਤਿਆਰ ਹੈ, ਪਰ ਕਿਸਾਨ ਯੂਨੀਅਨਾਂ ਹਮੇਸ਼ਾਂ ਕਾਨੂੰਨ ਰੱਦ ਕਰਨ ਦੀ ਗੱਲ ਕਰਦੀਆਂ ਰਹੀਆਂ ਹਨ।

ਮੋਦੀ ਸਰਕਾਰ ਦੇ ਦਾਅਵੇ ਉੱਤੇ ਲੋਕਾਂ ਦਾ ਪ੍ਰਤੀਕਰਮ - ਵੀਡੀਓ

ਵੱਡੀਆਂ ਜਮਾਤਾਂ ਦੇ ਸਕੂਲ ਖੋਲ੍ਹਣ ਨੂੰ ਪੰਜਾਬ ਸਰਕਾਰ ਦੀ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤਕ ਜੁਲਾਈ ਤੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਜਮਾਤਾਂ ਲਈ ਸਕੂਲ ਕੋਵਿਡ -19 ਦੇ ਨਿਯਮਾਂ ਅਨੁਸਾਰ ਖੋਲ੍ਹੇ ਜਾ ਸਕਣਗੇ। 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੀਖਿਆ ਬੈਠਕ ਵਿੱਚ ਇਸ ਨੂੰ ਪ੍ਰਵਾਨਗੀ ਮਿਲੀ ਹੈ ਅਤੇ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਸਥਿਤੀ ਠੀਕ ਰਹੀ ਤਾਂ ਬਾਕੀ ਜਮਾਤਾਂ ਵੀ 2 ਅਗਸਤ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਸਥਿਤ ਤੀਜੀ ਲਹਿਰ ਦੇ ਟਾਕਰੇ ਲਈ ਐਮਰਜੈਂਸੀ ਕੋਮਲ ਰਿਸਪਾਂਸ ਲਈ 331 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਅੰਦਰੂਨੀ ਇਕੱਠਾਂ ਲਈ ਗਿਣਤੀ 150 ਤੱਕ ਵਧਾ ਦਿੱਤੀ ਗਈ ਹੈ ਅਤੇ ਬਾਹਰੀ ਇਕੱਠਾਂ ਲਈ ਇਸ ਨੂੰ 300 ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 6-17 ਸਾਲ ਦੀ ਉਮਰ ਦੇ ਬੱਚਿਆਂ ਲਈ ਭਤੀਜਾ ਸੈਰੋਟਿਨਨ ਸੀਰੋ ਸਰਵੇ ਵੀ ਸ਼ੁਰੂ ਕੀਤਾ ਜਾਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੂਬਾ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈੱਡ ਵੀ ਵਧਾ ਕੇ 142 ਕੀਤੇ ਜਾਣਗੇ। ਬਲੈਕ ਫੰਗਸ ਨਾਲ ਦਿਵਿਆਂਗ ਹੋਏ ਵਿਅਕਤੀਆਂ ਨੂੰ ਸੂਬਾ ਸਰਕਾਰ ਦੀਆਂ ਦਿਵਿਆਂਗ ਸਕੀਮਾਂ ਦਾ ਲਾਭ ਦੇਣ ਦਾ ਵੀ ਐਲਾਨ ਸੂਬਾ ਸਰਕਾਰ ਨੇ ਕੀਤਾ ਹੈ।

ਐਮਾਜ਼ੋਨ ਦੇ ਸੰਸਥਾਪਕ ਜੈੱਫ਼ ਬੇਜ਼ੋਸ ਪੁੱਜੇ ਪੁਲਾੜ ਵਿੱਚ

ਐਮਾਜ਼ੋਨ ਦੇ ਸੰਸਥਾਪਕ ਜੈੱਫ਼ ਬੇਜ਼ੋਸ ਮੰਗਲਵਾਰ ਨੂੰ ਆਪਣੀ ਰਾਕੇਟ ਕੰਪਨੀ ਦੀ ਪਹਿਲੀ ਉਡਾਣ ਰਾਹੀਂ ਪੁਲਾੜ ਗਏ। 11 ਮਿੰਟ ਲੰਬੀ ਇਸ ਉਡਾਣ ਵਿੱਚ ਉਨ੍ਹਾਂ ਨਾਲ ਤਿੰਨ ਲੋਕ ਮੌਜੂਦ ਰਹੇ।

'ਦਿ ਹਿੰਦੂ' ਦੀ ਖ਼ਬਰ ਅਨੁਸਾਰ ਜੈਫ ਨਾਲ ਉਨ੍ਹਾਂ ਦੇ ਭਰਾ ਮਾਰਕ ਬੇਜ਼ੋਸ ਵੀ ਇਸ ਉਡਾਣ ਵਿੱਚ ਮੌਜੂਦ ਰਹੇ। ਨਿੱਜੀ ਤੌਰ 'ਤੇ ਪੁਲਾੜ ਜਾਣ ਵਾਲੇ ਜੈਫ ਦੂਸਰੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇਕ ਹੋਰ ਖਰਬਪਤੀ ਰਿਚਰਡ ਬ੍ਰੈਂਸਨ ਨਿਊ ਮੈਕਸੀਕੋ ਤੋਂ ਪੁਲਾੜ ਵਿੱਚ ਗਏ ਸਨ।

ਜੈੱਫ ਦੇ ਰਾਕੇਟ 'ਬਲੂ ਔਰਿਜਨ' ਨੇ ਦੱਖਣੀ ਟੈਕਸਸ ਤੋਂ ਆਪਣੀ ਉਡਾਣ ਭਰੀ ਅਤੇ ਇਸ ਵਿੱਚ ਅਠਾਰਾਂ ਸਾਲ ਦੇ ਓਲੀਵਰ ਡੈਮਨ ਅਤੇ 82 ਸਾਲਾ ਵੈਲੀ ਫੰਕ ਵੀ ਮੌਜੂਦ ਸਨ।

ਇਹ ਦੋਵੇਂ ਪੁਲਾੜ ਵਿੱਚ ਜਾਣ ਵਾਲੇ ਸਭ ਤੋਂ ਛੋਟੀ ਅਤੇ ਵੱਡੀ ਉਮਰ ਦੇ ਵਿਅਕਤੀ ਹਨ। ਪੁਲਾੜ ਤੋਂ ਵਾਪਸੀ ਦੇ ਬਾਅਦ ਜੈਫ ਨੇ ਇਸਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਕਰਾਰ ਦਿੱਤਾ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)