ਖੇਤੀ ਮੰਤਰੀ ਨੇ ਕਿਸਾਨਾਂ ਨੂੰ ਏਪੀਐੱਮਸੀ ਮੰਡੀਆਂ ਬਾਰੇ ਕੀ ਭਰੋਸਾ ਦਿੱਤਾ ਹੈ - 5 ਅਹਿਮ ਖ਼ਬਰਾਂ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀ ਸਬੰਧੀ ਕੁਝ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀਆਂ ਖ਼ਤਮ ਨਹੀਂ ਹੋਣਗੀਆਂ।

ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ।

ਨਰਿੰਦਰ ਮੋਦੀ ਸਰਕਾਰ ਵਲੋਂ 2020 ਵਿੱਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਅੰਦੋਲਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ:

ਪ੍ਰੈੱਸ ਕਾਨਫਰੰਸ ਦੌਰਾਨ ਨਰਿੰਦਰ ਤੋਮਰ ਨੇ ਕਿਹਾ, "ਇਹ ਪਹਿਲਾਂ ਵੀ ਕਿਹਾ ਗਿਆ ਕਿ ਏਪੀਐੱਮਸੀ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਹੋਣਗੀਆਂ। ਇੱਕ ਲੱਖ ਕਰੋੜ ਦੀ ਵਰਤੋਂ ਏਪੀਐੱਮਸੀ ਲਈ ਵੀ ਕੀਤੀ ਜਾਵੇਗੀ ਤੇ ਵਿਕਾਸ ਹੋਵੇਗਾ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜਵਾਨੀ ਵਿੱਚ ਕਿਉਂ ਆਉਂਦੇ ਹਨ ਧੌਲੇ

ਹੁਣ ਇਸ ਗੱਲ ਦਾ ਵਿਗਿਆਨਕ ਅਧਾਰ ਹੈ ਕਿ ਤਣਾਅ ਕਾਰਨ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੁੰਦੇ ਹਨ।

ਅਤੇ ਇਹ ਹੀ ਨਹੀਂ, ਈ-ਲਾਈਫ ਦੇ ਜਰਨਲ ਵਿੱਚ ਪ੍ਰਕਾਸ਼ਤ ਇੱਕ ਨਵੇਂ ਕੋਲੰਬੀਆ ਯੂਨੀਵਰਸਿਟੀ ਦੇ ਅਧਿਐਨ ਦੇ ਅਨੁਸਾਰ ਜਦੋਂ ਤਣਾਅ ਦਾ ਕਾਰਨ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਵਾਲ ਆਪਣੇ ਪਹਿਲੇ ਵਾਲੇ ਰੰਗ ਵਿੱਚ ਵਾਪਸ ਆ ਸਕਦੇ ਹਨ।

ਖੋਜਕਰਤਾਵਾਂ ਨੇ ਵੱਖ-ਵੱਖ ਉਮਰਾਂ ਦੇ 14 ਵਲੰਟੀਅਰਾਂ ਦੇ ਸਮੂਹ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਵਿਅਕਤੀਗਤ ਵਾਲਾਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੂੰ ਹਫ਼ਤਾਵਾਰੀ ਤਣਾਅ ਦੇ ਪੱਧਰ ਨੂੰ ਇੱਕ ਡਾਇਰੀ ਵਿੱਚ ਰਿਕਾਰਡ ਕਰਨ ਲਈ ਕਿਹਾ ਗਿਆ ਸੀ।

ਇਸ ਤਰ੍ਹਾਂ, ਉਨ੍ਹਾਂ ਨੇ ਪਾਇਆ ਕਿ ਇੱਕ ਆਦਮੀ ਸੀ ਜਿਸਨੇ ਦੋ ਹਫ਼ਤੇ ਛੁੱਟੀ 'ਤੇ ਬਿਤਾਉਣ ਤੋਂ ਬਾਅਦ ਵਾਲਾਂ ਦਾ ਰੰਗ ਮੁੜ ਹਾਸਲ ਕੀਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

20 ਸਾਲ ਦੀ ਜੰਗ ਦੇ ਝੰਬੇ ਅਫ਼ਗਾਨਿਸਤਾਨ 'ਚ ਮੌਜੂਦਾ ਹਾਲਾਤ - 10 ਨੁਕਤੇ

ਅਮਰੀਕਾ ਦੀ ਅਗਵਾਈ ਵਿੱਚ ਦਸੰਬਰ 2001 ਵਿੱਚ ਫ਼ੌਜਾਂ ਅਫਗਾਨਿਸਤਾਨ ਆਈਆਂ ਸਨ।

ਵਿਦੇਸ਼ੀ ਫੌਜਾਂ ਨੇ ਬਗ੍ਰਾਮ ਏਅਰਬੇਸ ਨੂੰ ਮੁੱਖ ਫੌਜੀ ਕੇਂਦਰ ਬਣਾਇਆ। ਇਸ ਦੀ ਸਮਰੱਥਾ ਲਗਭਗ ਦਸ ਹਜ਼ਾਰ ਫੌਜੀਆਂ ਦੇ ਰਹਿਣ ਦੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਕਹੇ ਮੁਤਾਬਕ ਅਮਰੀਕੀ ਫੌਜਾਂ ਅਫ਼ਗਾਨਿਸਤਾਨ ਤੋਂ ਵਾਪਸੀ ਕਰ ਰਹੀਆਂ ਹਨ।

ਇਸ ਦੌਰਾਨ ਤਾਲਿਬਾਨ ਨੇ ਆਪਣੇ ਸਰਗਰਮੀ ਮੁੜ ਵਧਾ ਦਿੱਤੀ ਹੈ ਅਤੇ ਉਹ ਹੋਰ ਜ਼ਿਲ੍ਹਿਆਂ ਉੱਤੇ ਕਬਜ਼ਾ ਕਰਨ ਲੱਗਾ ਹੈ।

ਆਖ਼ਰ ਇਸ ਜੰਗ ਦਾ ਮਨੋਰਥ ਕੀ ਸੀ ਅਤੇ ਕੀ ਅਮਰੀਕਾ ਉਸ ਨੂੰ ਪੂਰਾ ਕਰ ਸਕਿਆ? ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁੱਲੀ ਡੀਲ: ਮੁਸਲਮਾਨ ਔਰਤਾਂ ਦੀ 'ਸੇਲ' ਵਾਲੀ ਐਪ ਦਾ ਕੀ ਹੈ ਵਿਵਾਦ

ਫਰਜ਼ ਕਰੋਂ, ਇੱਕ ਦਿਨ ਸੌਂ ਕੇ ਉੱਠੇ ਹੋ ਅਤੇ ਦੇਖਦੇ ਹੋ ਕਿ ਇੰਟਰਨੈੱਟ ਉੱਪਰ ਤੁਹਾਡੀ ਤਸਵੀਰ ਅਤੇ ਨਿੱਜੀ ਜਾਣਕਾਰੀਆਂ ਦੀ ਨਿਲਾਮੀ ਹੋ ਰਹੀ ਹੋਵੇ।

ਕੁਝ ਲੋਕ ਤੁਹਾਡੇ ਬਾਰੇ ਅਸ਼ਲੀਲ ਟਿੱਪਣੀਆਂ ਕਰਦੇ ਹੋਏ ਤੁਹਾਡੀ ਕੀਮਤ ਤੈਅ ਕਰ ਰਹੇ ਹਨ। ਤਾਂ ਤੁਹਾਡੇ ਉੱਪਰ ਕੀ ਬੀਤੇਗੀ?

ਕੁਝ ਅਜਿਹਾ ਹੀ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਵਾਪਰਿਆ, ਜਦੋਂ ਮੁਸਲਮਾਨ ਔਰਤਾਂ ਦੀ ਸੋਸ਼ਲ ਮੀਡੀਆ ਤਸਵੀਰ ਦੇ ਨਾਲ ਇੱਕ ਓਪਨ ਸੋਰਸ ਐਪ ਬਣਾਇਆ ਗਿਆ। ਇਸ ਐਪ ਦਾ ਨਾਂ ਸੀ- ਸੁੱਲੀ ਫਾਰ ਸੇਲ।

ਸੁੱਲੀ ਮੁਸਲਮਾਨ ਔਰਤਾਂ ਲਈ ਵਰਤਿਆ ਜਾਣ ਵਾਲਾ ਇੱਕ ਬੇਇੱਜ਼ਤੀ ਵਾਲਾ ਸ਼ਬਦ ਹੈ।

ਇਸ ਐਪ ਵਿੱਚ ਵਰਤੀਆਂ ਗਈਆਂ ਮੁਸਲਮਾਨ ਔਰਤਾਂ ਦੀਆਂ ਜਾਣਕਾਰੀਆਂ ਟਵਿੱਟਰ ਤੋਂ ਲਈਆਂ ਗਈਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਭਾਰਤ ਦੀਆਂ ਅਣਗਿਣੀਆਂ ਮੌਤਾਂ

ਬੀਬੀਸੀ ਦੇ 12 ਪੱਤਰਕਾਰ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ 8 ਰਾਜਾਂ ਨੂੰ ਕਵਰ ਕਰਨ ਵਾਲੇ 12 ਸ਼ਹਿਰਾਂ ਵਿੱਚ ਗਏ ਤਾਂ ਕਿ ਭਾਰਤ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਘੱਟ ਗਿਣਤੀ ਦਰਜ ਕਰਨ ਦੇ ਦਾਅਵੇ ਦੀ ਜਾਂਚ ਕੀਤੀ ਜਾ ਸਕੇ।

ਅਸੀਂ ਜ਼ਮੀਨੀ ਪੱਧਰ 'ਤੇ ਅਸਲ ਸਥਿਤੀ ਜਾਣਨ ਲਈ 1 ਤੋਂ 15 ਮਈ ਵਿਚਕਾਰ ਅਧਿਕਾਰਤ ਕੋਵਿਡ ਮੌਤਾਂ ਦੇ ਅੰਕੜਿਆਂ ਦੀ ਤੁਲਨਾ ਕਰਨ ਲਈ 12 ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ਮਸ਼ਾਨਘਾਟਾਂ, ਕਬਰਸਤਾਨਾਂ, ਹਸਪਤਾਲਾਂ, ਕਾਰਕੁਨਾਂ ਅਤੇ ਹੋਰ ਲੋਕਾਂ ਨਾਲ ਸੰਪਰਕ ਕੀਤਾ।

ਅਸੀਂ ਵੱਡੇ ਪਾਸਾਰ ਵਾਲੇ ਭੂਗੋਲਿਕ ਸ਼ਹਿਰਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਮਈ ਦੀ ਸ਼ੁਰੂਆਤ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ।

ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਜਾਨ ਗਵਾਉਣ ਵਾਲੇ ਅਣਗਿਣਤ ਅਤੇ ਅਣਗਿਣੇ ਲੋਕਾਂ ਬਾਰੇ ਬੀਬੀਸੀ ਇੰਡੀਆ ਦੀ ਵਿਸ਼ੇਸ਼ ਤਫ਼ਤੀਸ਼ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)