ਯੂਕੇ ਰਹਿੰਦੇ ਭਾਰਤੀ ਵਿਦਿਆਰਥੀਆਂ ਲਈ ਕਿਹੜੇ ਵੀਜ਼ੇ ਦੀਆਂ ਅਰਜੀਆਂ ਖੋਲ੍ਹਣ ਦਾ ਐਲਾਨ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਅੱਜ ਦੀਆਂ ਅਹਿਮ ਖ਼ਬਰਾਂ ਸਾਂਝੀਆਂ ਕਰਦੇ ਰਹਾਂਗੇ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਰਸਮੀ ਤੌਰ ਤੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਵਰਕ-ਵੀਜ਼ੇ ਦੀਆਂ ਅਰਜੀਆਂ ਖੋਲ੍ਹਣ ਦਾ ਐਲਾਨ ਕੀਤਾ।

ਇਸ ਦੇ ਨਾਲ ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀ ਜੋ ਬ੍ਰਿਟੇਨ ਵਿੱਚ ਰਹਿ ਰਹੇ ਹਨ, ਪੜ੍ਹਾਈ ਤੋਂ ਬਾਅਦ ਲੋੜੀਂਦਾ ਤਜ਼ਰਬਾ ਹਾਸਲ ਕਰਨ ਲਈ ਆਪਣੀਆਂ ਮੌਜੂਦਾ ਨੌਕਰੀਆਂ ਰੱਖ ਸਕਣਗੇ।

ਇਹ ਵੀ ਪੜ੍ਹੋ:

ਗਰੈਜੂਏਟ ਰੂਟ ਵੀਜ਼ੇ ਦਾ ਐਲਾਨ ਯੂਕੇ ਦੀ ਗ੍ਰਿਹ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਲਈ ਅਰਜੀਆਂ ਇਸ ਹਫ਼ਤੇ ਤੋਂ ਦਿੱਤੀਆਂ ਜਾ ਸਕਣਗੀਆਂ।

ਏਜੰਸੀ ਮੁਤਾਬਕ ਇਹ ਸਹੂਲਤ ਦਾ ਜ਼ਿਆਦਾ ਲਾਭ ਭਾਰਤੀ ਵਿਦਿਆਰਥੀਆਂ ਨੂੰ ਪਹੁੰਚੇਗਾ ਜੋ ਕਿ ਆਪਣੀ ਪੜ੍ਹਾਈ ਦਾ ਕੋਰਸ ਵੀ ਉਥੋਂ ਦੇ ਵਰਕ ਐਕਸਪੀਰੀਐਂਸ ਦੇ ਹਿਸਬ ਨਾਲ ਚੁਣਦੇ ਹਨ।

ਗਰੈਜੂਏਟ ਰੂਟ ਵੀਜ਼ਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੂੰ ਬ੍ਰਿਟੇਨ ਦੀ ਮਾਨਤਾ ਪ੍ਰਪਤ ਯੂਨੀਵਸਿਟੀ ਨੇ ਡਿਗਰੀ ਦਿੱਤੀ ਹੈ ਅਤੇ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਹੀ ਰਹਿ ਕਿ ਉਸ ਨਾਲ ਜੁੜਿਆ ਕਾਰਜ- ਅਨੁਭਵ ਹਾਸਲ ਕਰਨਾ ਚਾਹੁੰਦੇ ਹਨ।

ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਕਿਸ ਗੱਲੋਂ ਦਿੱਤਾ 5 ਦਿਨਾਂ ਦਾ ਅਲਟੀਮੇਟਮ

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਜਲੀ ਦਾ ਮਸਲਾ ਹੱਲ ਕਰਨ ਲਈ ਪੰਜ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਜੇ ਹੱਲ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਛੇ ਜੁਲਾਈ ਨੂੰ ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਨਗੇ।

ਪੰਜਾਬ ਸਰਕਾਰ ਨਿੱਜੀ ਥਰਮਲਾਂ ਨਾਲ ਪਿਛਲੀ ਸਰਕਾਰ ਵੱਲੋਂ ਕੀਤੇ ਸਮਝੌਤੇ ਰੱਦ ਕੀਤੇ ਜਾਣ।

ਭਾਵੇਂ ਸਨਅਤਾਂ ਤੇ ਕੱਟ ਲਾਏ ਜਾਣ ਪਰ ਟਿਊਬਵੈਲ ਚਲਾਏ ਜਾਣ।

ਕਿਸਾਨ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਸ਼ੁਰੂ ਹੋਇਆ ਸੀ। ਹੁਣ ਬਿਜਲੀ ਦਾ ਸੰਕਟ ਜਾਣ-ਬੁੱਝ ਕੇ ਖੜ੍ਹਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਪਰੇਸ਼ਾਨ ਹੋ ਕੇ ਅੰਦੋਲਨ ਤੋਂ ਪਿਛੇ ਹਟ ਜਾਣ।

ਪਹਿਲਾਂ ਕਣਕ ਦੀ ਖ਼ਰੀਦ ਵੇਲੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਗਿਆ ਹੁਣ ਝੋਨਾ ਲਗਾਉਣ ਸਮੇਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਕਣਕ-ਝੋਨਾ ਲਗਾਉਣ ਤੋਂ ਹਟ ਜਾਣ।

9-10 ਰੁਪਏ ਯੂਨਿਟ ਹੈ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਉਹ ਵੀ ਨਹੀਂ ਮਿਲ ਰਹੀ ਜਦਕਿ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਘੱਟ ਦਰਾਂ ਉੱਪਰ ਬਿਜਲੀ ਮੁਹਈਆ ਕਰਵਾ ਰਹੀਆਂ ਹਨ।

ਛੇਤੀ ਤੋਂ ਛੇਤੀ ਪੰਜਾਬ ਦੇ ਸਰਕਾਰੀ ਥਰਮਲਾਂ ਦੀ ਮੁਰੰਤਮ ਕਰ ਕੇ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ ਅਤੇ ਲੋਕਾਂ ਨੂੰ ਨਿੱਜੀ ਖੇਤਰ ਦੀ ਲੁੱਟ ਤੋਂ ਬਚਾਇਆ ਜਾਵੇ।

ਕੈਨੇਡਾ ਵਿੱਚ ਇੱਕ ਵਾਰ ਮੁੜ ਮਿਲੀਆਂ 200 ਅਣ-ਪਛਾਤੀਆਂ ਕਬਰਾਂ, ਕੀ ਹੈ ਮਾਮਲਾ

ਕੈਨੇਡਾ ਵਿੱਚ ਸਵਦੇਸ਼ੀ ਰਾਸ਼ਟਰ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਮੈਦਾਨ ਵਿੱਚ 182 ਕਬਰਾਂ ਮਿਲੀਆਂ ਹਨ।

ਦਿ ਲੋਅਰ ਕੂਟਨੇ ਬੈਂਡ ਨੇ ਕਿਹਾ ਹੈ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਇਹ ਕਬਰਾਂ ਸਕੂਲ ਦੇ ਸਾਬਕਾ ਵਿਦਿਆਰਥੀਆਂ ਹਨ।

ਪਰ ਇਸ ਖੋਜ ਨਾਲ ਦੇਸ਼ ਵਿੱਚ ਬੇਪਛਾਣੀਆਂ ਕਬਰਾਂ ਵਾਲੀਆਂ ਥਾਵਾਂ ਵਿੱਚ ਇਜ਼ਾਫਾ ਹੋ ਗਿਆ ਹੈ।

ਸਵਦੇਸ਼ੀ ਨੇਤਾਵਾਂ ਨੇ ਕਿਹਾ ਹੈ ਕਿ ਜਾਂਚ ਜਾਰੀ ਰਹਿਣ 'ਤੇ ਹੋਰ ਕਬਰਾਂ ਮਿਲਣਗੀਆਂ।

ਕਟੂਨਾਹਾ ਨੇਸ਼ਨ ਦੇ ਮੈਂਬਰ, ਲੋਅਰ ਕੂਟਨੇ ਬੈਂਡ ਦੇ ਚੀਫ ਜੈਸਨ ਲੂਈ ਨੇ ਕਿਹਾ, "ਤੁਸੀਂ ਇਸ ਤਰ੍ਹਾਂ ਦੀ ਕਿਸੇ ਚੀਜ਼ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦੇ।"

ਬੈਂਡ ਮੁਤਾਬਕ ਕੁਝ ਕਬਰਾਂ ਜ਼ਿਆਦਾ ਡੂੰਘੀਆਂ ਨਹੀਂ ਹਨ, ਸਿਰਫ਼ 3-4 ਫੁੱਟ ਡੂੰਘੀਆਂ ਪੁੱਟੀਆਂ ਹੋਈਆਂ ਹਨ।

ਇਸ ਸੂਕਲ ਨੂੰ 1912 ਤੋਂ 1970ਵਿਆਂ ਦੌਰਾਨ ਕੈਥੋਲਿਕ ਚਰਚ ਵੱਲੋਂ ਸੰਚਾਲਿਤ ਕੀਤਾ ਜਾਂਦਾ ਸੀ।

ਇਹ ਕੈਨੇਡਾ ਸਰਕਾਰ ਵੱਲੋਂ ਮਾਲੀ ਸਹਾਇਤਾ ਪ੍ਰਾਪਤ 130 ਬੌਰਡਿੰਗ ਸਕੂਲਾਂ ਵਿੱਚੋਂ ਇੱਕ ਸੀ ਅਤੇ 19-20ਵੀਂ ਸਦੀ ਵਿੱਚ ਧਾਰਮਿਕ ਆਗੂਆਂ ਵੱਲੋਂ ਸਵਦੇਸ਼ੀ ਨੌਜਵਾਨਾਂ ਨੂੰ ਜ਼ਬਰਨ ਸ਼ਾਮਿਲ ਕਰਨ ਲਈ ਇਸ ਨੂੰ ਚਲਾਇਆ ਜਾਂਦਾ ਸੀ।

ਪਰ ਕਬਰਾਂ 1865 ਨਾਲ ਸਬੰਧਤ ਅਕਮ ਕਬਰਿਸਤਾਨ ਦੇ ਮੈਦਾਨ ਵਿੱਚ ਮਿਲੀਆਂ ਹਨ।

ਮਈ 'ਚ, ਬ੍ਰਿਟਿਸ਼ ਕੋਲੰਬੀਆ ਦੇ ਕਮਲੂਪਸ ਵਿੱਚ 215 ਸਵਦੇਸ਼ੀ ਬੱਚਿਆਂ ਦੇ ਅਵਸ਼ੇਸ਼ ਬੇਪਛਾਣੀਆਂ ਕਬਰਾਂ ਵਿੱਚ ਮਿਲੇ ਸਨ।

ਪਿਛਲੇ ਹਫ਼ਤੇ ਕਾਊਸੈਸ ਫਰਸਟ ਨੇਸ਼ਨ ਦੇ ਨੇਤਾਵਾਂ ਨੇ ਕਿਹਾ ਕਿ ਸਸਕੇਚਵਾਨ ਦੇ ਇੱਕ ਹੋਰ ਪੁਰਾਣੇ ਸਕੂਲ ਵਿੱਚ 751 ਲਾਸ਼ਾਂ ਦੇ ਅਵਸ਼ੇਸ਼ ਮਿਲੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਸ਼ਮੀਰ 'ਚ 370 'ਤੇ ਫ਼ੈਸਲਾ ਵਾਪਸ ਲਵੇ ਭਾਰਤ, ਤਾਂ ਹੀ ਸੁਧਰਨਗੇ ਸਬੰਧ: ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ਜਦੋਂ ਤੱਕ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫ਼ੈਸਲਾ ਨਹੀਂ ਲੈਂਦਾ, ਪਾਕਿਸਤਾਨ, ਭਾਰਤ ਨਾਲ ਕਿਸੇ ਵੀ ਤਰ੍ਹਾਂ ਦੇ ਰਾਜਨਾਇਕ ਸਬੰਧ ਬਹਾਲ ਨਹੀਂ ਕਰੇਗਾ।

ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਬੁੱਧਵਾਰ ਨੂੰ ਪਾਕਿਸਤਾਨ ਦੀ ਸੰਸਦ ਵਿੱਚ ਭਾਸ਼ਣ ਦਿੰਦਿਆਂ ਇਮਰਾਨ ਖ਼ਾਨ ਨੇ ਭਾਰਤ ਦੀ ਭਾਜਪਾ ਸਰਕਾਰ 'ਤੇ ਕਸ਼ਮੀਰ ਦੇ ਲੋਕਾਂ ਦੇ ਸੋਸ਼ਣ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਨੇ ਕਿਹਾ, "ਪੂਰਾ ਪਾਕਿਸਤਾਨ ਦਲੇਰ ਕਸ਼ਮੀਰੀਆਂ, ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਖੜ੍ਹਾ ਹੈ। ਜਦੋਂ ਤੱਕ ਭਾਰਤ ਪੰਜ ਅਗਸਤ ਨੂੰ ਚੁੱਕੇ ਗਏ ਕਦਮ ਵਾਪਸ ਨਹੀਂ ਲਵੇਗਾ, ਉਦੋਂ ਤੋਂ ਕਿਸੇ ਤਰ੍ਹਾਂ ਦੇ ਰਾਜਨਾਇਕ ਸਬੰਧ ਬਹਾਲ ਨਹੀਂ ਹੋਣਗੇ।"

ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਫ਼ੈਸਲੇ ਤੋਂ ਪਹਿਲਾਂ ਵੀ ਭਾਰਤ ਕਸ਼ਮੀਰ ਦੇ ਲੋਕਾਂ 'ਤੇ ਜ਼ੁਲਮ ਕਰਦਾ ਰਿਹਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)