SBI ਸਣੇ ਇਨ੍ਹਾਂ 5 ਬੈਂਕਾਂ ਨੇ ਕੀਤੇ ਕਿਹੜੇ ਬਦਲਾਅ ਜਿਸਦਾ ਸਿੱਧਾ ਅਸਰ ਗਾਹਕਾਂ 'ਤੇ, ਤੁਸੀਂ ਵੀ ਜਾਣੋ -ਪ੍ਰੈੱਸ ਰਿਵੀਊ

ਭਾਰਤ ਦੇ ਮੋਹਰੀ ਬੈਂਕਾਂ ਵਿੱਚੋਂ ਇੱਕ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਸਣੇ ਨਿੱਜੀ ਬੈਂਕ ਆਪਣੇ ਨਿਯਮ ਅੱਜ ਤੋਂ ਬਦਲ ਰਹੇ ਹਨ, ਜਿਸਦਾ ਸਿੱਧਾ ਅਸਰ ਗਾਹਕਾਂ 'ਤੇ ਪਵੇਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਐੱਸਬੀਆਈ ਦੇ ਗਾਹਕ ਬਰਾਂਚ ਅਤੇ ਏਟੀਐੱਮ ਰਾਹੀਂ ਸਿਰਫ਼ 4 ਵਾਰ ਹੀ ਮੁਫ਼ਤ ਪੈਸੇ ਕਢਵਾ ਸਕਣਗੇ।

ਇਸ ਤੋਂ ਬਾਅਦ ਕੀਤੀ ਗਈ ਟਰਾਂਜੈਕਸ਼ਨ 'ਤੇ ਬੈਂਕ 25 ਰੁਪਏ ਅਤੇ ਜੀਐੱਸਟੀ ਫੀਸ ਲਗਾਵੇਗਾ।

ਇਹ ਵੀ ਪੜ੍ਹੋ-

ਸਿੰਡੀਕੇਟ ਬੈਂਕ ਦਾ ਕੈਨੇਰਾ ਬੈਂਕ ਵਿੱਚ ਰਲੇਵਾਂ ਹੋਣ ਕਰਕੇ ਬੈਂਕ ਗਾਹਕਾਂ ਨੂੰ ਅੱਜ ਤੋਂ ਨਵਾਂ ਆਈਐੱਫਐੱਸਸੀ ਕੋਡ ਦੇਵੇਗਾ।

ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਅਪ੍ਰੈਲ 2020 ਵਿੱਚ ਯੂਨੀਅਨ ਬੈਂਕ ਵਿੱਚ ਰਲੇਵਾ ਹੋ ਗਿਆ ਸੀ, ਇਨ੍ਹਾਂ ਦੇ ਗਾਹਕਾਂ ਨੂੰ ਨਵੀਂ ਚੈੱਕ ਬੁੱਕ ਮਿਲ ਜਾਵੇਗੀ।

ਐਕਸਿਸ ਬੈਂਕ ਨੇ ਬਚਤ ਖਾਤੇ ਵਿੱਚ ਘੱਟੋ-ਘੱਟ ਰਾਸ਼ੀ, ਟਰਾਂਜੈਕਸ਼ਨ ਲਈ ਫੀਸ 'ਚ ਵਾਧਾ, ਅਤੇ ਸੰਦੇਸ਼ ਹਾਸਲ ਕਰਨ ਲਈ ਵੀ ਫੀਸ ਵਧਾ ਦਿੱਤੀ ਹੈ।

ਆਈਡੀਬੀਆਈ ਬੈਂਕ ਨੂੰ ਅੱਜ ਤੋਂ ਇੱਕ ਚੈੱਕ ਲਈ 25 ਰੁਪਏ ਦੇਣ ਪੈਣਗੇ ਅਤੇ ਲੀਫ ਤੋਂ ਬਾਹਰਲੇ ਚੈੱਕ ਲਈ 20 ਰੁਪਏ।

ਕੋਰੋਨਾ ਪੀੜਤਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਲਈ ਐੱਨਡੀਐੱਮਏ ਨਵੇਂ ਨਿਯਮ ਬਣਾਏ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕੋਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਜਸਟਿਸ ਅਸ਼ੋਕ ਭੂਸ਼ਣ ਅਤੇ ਐੱਮ ਆਰ ਸ਼ਾਹ ਦੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਅਦਾਲਤ ਵਿੱਤੀ ਸਹਾਇਤਾ ਲਈ ਖ਼ਾਸ ਰਕਮ ਤੈਅ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਨਹੀਂ ਦੇ ਸਕਦੀ।

ਪਰ ਸਰਕਾਰ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਕੋਰੋਨਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਦਾ ਕੀਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਲਈ ਘੱਟੋ-ਘੱਟ ਮਾਪਦੰਡ ਤੈਅ ਕਰ ਸਕਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਵਜੋਤ ਸਿੰਘ ਸਿੱਧੂ ਆਖ਼ਰਕਾਰ ਮਿਲੇ ਰਾਹੁਲ ਗਾਂਧੀ ਨੂੰ

ਲੰਬੀ ਉਡੀਕ ਤੋਂ ਬਾਅਦ ਆਖ਼ਰਕਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਮਿਲੇ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਬਕ, ਇਸ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਗਾਂਧੀ ਨਾਲ ਚੱਲੀ ਲੰਬੀ ਮੀਟਿੰਗ ਬਾਰੇ ਦੱਸਿਆ ਸੀ।

ਇਸ ਤੋਂ ਪਹਿਲਾਂ 30 ਜੂਨ ਨੂੰ ਨਵਜੋਤ ਸਿੰਘ ਅਤੇ ਰਾਹੁਲ ਗਾਂਧੀ ਵਿਚਾਲੇ ਮੁਲਾਕਾਤ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਜਿਸ ਲਈ ਨਵਜੋਤ ਸਿੰਘ ਸਿੱਧੂ ਦਿੱਲੀ ਵੀ ਪਹੁੰਚੇ।

ਪਰ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਸਿੱਧੂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ।

ਪੰਜਾਬ ਵਿੱਚ ਚੱਲ ਰਹੀ ਕਾਟੋ-ਕਲੇਸ਼ ਨੂੰ ਲੈ ਕੇ ਰਾਹੁਲ ਗਾਂਧੀ ਕਾਂਗਰਸੀ ਆਗੂਆਂ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲਾਂ ਹੀ ਮੁਲਾਕਾਤ ਕਰ ਚੁੱਕੇ ਹਨ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)