ਕੁੰਵਰ ਵਿਜੇ ਪ੍ਰਤਾਪ ਦੀ 'ਆਪ' 'ਚ ਸ਼ਮੂਲੀਅਤ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਵਾਲ - 5 ਅਹਿਮ ਖ਼ਬਰਾਂ

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਕੁੰਵਰ ਵਿਜੇ ਪ੍ਰਤਾਪ ਦੇ 'ਆਪ' ਵਿੱਚ ਸ਼ਾਮਿਲ ਹੁੰਦਿਆਂ ਹੀ ਹੁਣ ਵਿਰੋਧੀ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ, ''ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਇਹ ਹੁਣ ਸਾਫ਼ ਹੈ ਕਿ 'ਆਪ' ਤੇ ਕਾਂਗਰਸ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਕਿਸ ਤਰ੍ਹਾਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕਰ ਰਹੀਆਂ ਹਨ।

ਇਹ ਵੀ ਪੜ੍ਹੋ-

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਜਿਹੜੀ ਉਨ੍ਹਾਂ ਨੇ ਮਨ ਵੀ ਸਿਆਸੀ ਮਨਸ਼ਾ ਸੀ ਉਹ ਸਾਹਮਣੇ ਆ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਬੇਅਦਬੀਆਂ ਦੀ ਜਾਂਚ ਇਸ ਤਰ੍ਹਾਂ ਕੀਤੀ ਜਿਸ ਦਾ ਅਖ਼ੀਰ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਵੇ ਤੇ ਫਾਇਦਾ ਉਸ ਨੂੰ ਹੋਵੇ ਜਿਸ 'ਚ ਉਹ ਚੱਲੇ ਹਨ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕੁੰਵਰ ਵਿਜੇ ਪ੍ਰਤਾਪ ਦੇ 'ਆਪ' 'ਚ ਸ਼ਾਮਿਲ ਹੋਣ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਵੇਗਾ

ਕੇਜਰੀਵਾਲ ਦੇ ਅੰਮ੍ਰਿਤਸਰ ਦੌਰੇ ਤੋਂ ਪਹਿਲਾਂ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।

ਕੁੰਵਰ ਵਿਜੇ ਪ੍ਰਤਾਪ ਬੀਤੇ ਦਿਨ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵੀ ਹੋ ਗਏ ਹਨ।

ਅਜਿਹੇ 'ਚ ਕੁੰਵਰ ਵਿਜੈ ਪ੍ਰਤਾਪ ਦੀ ਸਿਆਸਤ 'ਚ ਜੇਕਰ ਐਂਟਰੀ ਨੂੰ ਕਿਵੇਂ ਸਮਝਿਆ ਜਾਵੇ, ਇਸ ਬਾਰੇ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਕੁੰਵਰ ਵਿਜੇ ਪ੍ਰਤਾਪ ਵੱਲੋਂ ਆਪ 'ਚ ਸ਼ਾਮਿਲ ਹੋਣ ਦੇ ਕਿਆਸਾਂ ਤਹਿਤ ਗੱਲਬਾਤ ਕੀਤੀ ਸੀ ਕਿ ਇਸ ਨਾਲ ਸਿਆਸਤ 'ਤੇ ਕੀ ਅਸਰ ਪੈ ਸਕਦਾ ਹੈ। ਸਵਾਲਾਂ ਦੇ ਜਵਾਬ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੌਣ ਹੈ ਉਹ ਕਵਿੱਤਰੀ ਜੋ 'ਮੋਦੀ ਦੀ ਆਲੋਚਨਾ ਕਰਨ ਵਾਲੀ' ਕਵਿਤਾ ਲਿਖਣ ਕਰਕੇ ਟ੍ਰੋਲ ਹੋਈ ਸੀ

ਭਾਰਤ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਸੀ। ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ ਗੰਗਾ ਨਦੀ ਵਿੱਚੋਂ ਨਿਕਲ ਰਹੀਆਂ ਲਾਸ਼ਾਂ ਦੀਆਂ ਤਸਵੀਰਾਂ ਅਤੇ ਖ਼ਬਰਾਂ ਨਾਲ ਭਰੇ ਹੋਏ ਸਨ। ਖ਼ਦਸ਼ਾ ਸੀ ਕਿ ਇਹ ਕੋਵਿਡ-19 ਦੇ ਮਰੀਜ਼ਾਂ ਦੀਆਂ ਲਾਸ਼ਾਂ ਸਨ।

ਇਸ ਤੋਂ ਬਿਨਾਂ ਅਖ਼ਬਾਰ ਵਿੱਚ ਸ਼ਮਸ਼ਾਨਘਾਟਾਂ ਵਿੱਚ ਜਗ੍ਹਾ ਦੀ ਕਮੀ ਅਤੇ ਆਕਸੀਜਨ ਦੀ ਕਮੀ ਨਾਲ ਮਰ ਰਹੇ ਲੋਕਾਂ ਬਾਰੇ ਖ਼ਬਰਾਂ ਸਨ।

ਇਹ ਸਭ ਦੇਖ ਕੇ ਅਤੇ ਪੜ੍ਹ ਕੇ ਪਾਰੁਲ ਖੱਖਰ ਨੇ ਇੱਕ ਕਵਿਤਾ ਲਿਖੀ। 14 ਪੰਕਤੀਆਂ ਦੀ ਇਸ ਕਵਿਤਾ ਦਾ ਸਿਰਲੇਖ ਸੀ 'ਸ਼ਵਬਾਹਿਨੀ ਗੰਗਾ' ।

ਬਿਨਾਂ ਕਿਸੇ ਦਾ ਨਾਮ ਲਏ, ਪਾਰੁਲ ਨੇ ਲਿਖਿਆ ਸੀ, "ਸ਼ਹਿਰ ਵਿਚ ਅੱਗ ਲੱਗੀ ਹੈ ਪਰ ਉਹ ਬੇਪਰਵਾਹ ਹੈ।" ਇਕ ਹੋਰ ਪੰਕਤੀ ਵਿੱਚ ਲਿਖਿਆ ਸੀ "ਬਾਹਰ ਆਓ ਅਤੇ ਖੁੱਲ੍ਹ ਕੇ ਕਹੋ ਕਿ ਰਾਜਾ ਕਮਜ਼ੋਰ ਅਤੇ ਬੇਪਰਵਾਹ ਹੈ"।

ਇਸ ਕਵਿਤਾ ਨੂੰ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ ਜਿਵੇਂ ਕਹਿਰ ਟੁੱਟ ਪਿਆ।

ਇਹ ਕਵਿਤਾ, ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ, ਤੁਰੰਤ ਵਾਇਰਲ ਹੋ ਗਈ ਅਤੇ ਅੰਗਰੇਜ਼ੀ ਸਮੇਤ ਅੱਧਾ ਦਰਜਨ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਕੀਤਾ ਗਿਆ। ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੋਰੋਨਾਵਾਇਰਸ : 'ਸਾਡੇ ਆਪਣੇ ਰਹੇ ਨਹੀਂ ਤੇ ਸਰਕਾਰ ਨੇ ਸਾਨੂੰ ਕੀੜੇ ਮਕੌੜਿਆਂ ਵਾਂਗ ਛੱਡ ਦਿੱਤਾ

ਪਿਛਲੇ ਦੋ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਈ ਹੋਈ ਹੈ। ਦੁਨੀਆ ਭਰ 'ਚ ਕੋਵਿਡ-19 ਦੇ ਕਾਰਨ ਲੱਖਾਂ ਹੀ ਲੋਕਾਂ ਨੇ ਆਪਣੇ ਅਜ਼ੀਜ਼ਾਂ ਦੀ ਮੌਤ ਨੂੰ ਵੇਖਿਆ ਹੈ।

ਹਰਿਆਣਾ ਦੇ ਰੇਵਾੜੀ ਦੇ ਵਸਨੀਕ ਪੁਨੀਤ ਅਰੋੜਾ ਦੇ ਪਿਤਾ ਦੀ ਇਸ ਸਾਲ ਮਈ ਮਹੀਨੇ ਮੌਤ ਹੋਈ ਹੈ।

ਪੁਨੀਤ ਕਹਿੰਦੇ ਹਨ, "ਸਾਡੇ ਆਪਣੇ ਤਾਂ ਜ਼ਿਉਂਦੇ ਰਹੇ ਨਹੀਂ ਹਨ ਅਤੇ ਹੁਣ ਸਰਕਾਰ ਨੇ ਸਾਨੂੰ ਵੀ ਕੀੜੇ-ਮਕੌੜਿਆਂ ਦੀ ਤਰ੍ਹਾਂ ਛੱਡ ਦਿੱਤਾ ਹੈ। ਕੋਈ ਵੀ ਸਾਡੀ ਸਾਰ ਲੈਣ ਵਾਲਾ ਨਹੀਂ ਹੈ।"

ਪੁਨੀਤ ਕਹਿੰਦੇ ਹਨ ਮੇਰੇ ਕੋਲ ਤਾਂ ਦੁੱਖੀ ਹੋਣ ਅਤੇ ਸੋਗ ਮਨਾਉਣ ਦੀ ਵੀ ਸਹੂਲਤ ਨਹੀਂ ਹੈ, ਕਿਉਂਕਿ ਪਿਤਾ ਦੀ ਦਵਾਈ ਲਈ ਕੀਤੇ ਖਰਚੇ ਦੇ ਕਾਰਨ ਉਸ ਦੇ ਸਿਰ 'ਤੇ ਕਰਜੇ ਦਾ ਬੋਝ ਪੈ ਗਿਆ ਹੈ। ਹੁਣ ਜਿਵੇਂ ਤਿਵੇਂ ਕਰਕੇ ਕਰਜ਼ੇ ਦਾ ਭੁਗਤਾਣ ਕਰਨਾ ਹੈ।

ਅਜਿਹੀ ਸਥਿਤੀ 'ਚ ਰੋਂਦੇ ਕਰਲਾਉਂਦੇ ਲੋਕਾਂ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਕੋਈ ਅਜਿਹਾ, ਜੋ ਕੁਝ ਸਮੇਂ ਲਈ ਹੀ ਸਹੀ, ਪਰ ਉਨ੍ਹਾਂ ਦੀ ਗੱਲ ਸੁਣੇ, ਉਨ੍ਹਾਂ ਨੂੰ ਸਮਝਾਏ ਅਤੇ ਆਪਣੇ ਅਜ਼ੀਜ਼ ਦੇ ਜਾਣ ਦੇ ਦੁੱਖ 'ਚੋਂ ਬਾਹਰ ਨਿਕਲਣ 'ਚ ਮਦਦ ਕਰੇ।

ਅਜਿਹੀ ਸਥਿਤੀ 'ਚ ਹੀ ਗ੍ਰੀਫ ਕਾਊਂਸਲਰ ਵਰਗੇ ਮਾਨਸਿਕ ਸਿਹਤ ਪੇਸ਼ੇਵਰਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ। ਪਰ ਸਿਹਤ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨਾਲ ਜੂਝ ਰਹੇ ਭਾਰਤ 'ਚ ਤਾਂ ਅਜਿਹੀ ਚਰਚਾ ਵੀ ਮੁਸ਼ਕਲ ਨਾਲ ਹੀ ਹੁੰਦੀ ਹੈ। ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੁੰਵਰ ਵਿਜੇ ਪ੍ਰਤਾਪ ਕੌਣ ਹਨ ਤੇ ਕਿਹੜੇ ਕਾਰਨਾਂ ਕਰਕੇ ਕਾਫ਼ੀ ਚਰਚਾ 'ਚ ਰਹੇ ਹਨ

ਭਾਰਤੀ ਪੁਲਿਸ ਸਰਵਿਸ ਦੇ 1998 ਬੈਚ ਦੇ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ ਜੀ ਦੇ ਅਹੁਦੇ ਉੱਤੇ ਕੰਮ ਕਰ ਰਹੇ ਸਨ।

ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ।

ਪਰ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਪੁਲਿਸ ਅਧਿਕਾਰੀ ਨੂੰ ਜਾਂਚ ਦੇ ਅਮਲ ਤੋਂ ਦੂਰ ਰੱਖਣ ਦੇ ਹੁਕਮ ਦਿੱਤੇ ਸਨ।

ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਾਸ ਤੌਰ ਉੱਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚੀਫ਼ ਵਜੋਂ ਕੰਮ ਕਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ।

ਇਸ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸੇ ਮਾਮਲੇ ਵਿੱਚ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)