ਮਲੇਰਕੋਟਲਾ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ, ਸਿੱਖ ਪਰਿਵਾਰ ਨੇ ਮਸਜਿਦ ਲਈ ਦਿੱਤੀ ਜੱਦੀ ਥਾਂ- 5 ਅਹਿਮ ਖ਼ਬਰਾਂ

ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਦਿਖੀ ਭਾਈਚਾਰਕ ਸਾਂਝ ਦੀ ਮਿਸਾਲ। ਪਿੰਡ ਜਿੱਤਵਾਲ ਕਲਾਂ 'ਚ ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਨੂੰ ਇਬਾਦਤ ਲਈ ਜ਼ਮੀਨ ਦਿੱਤੀ ਹੈ।

ਪਿੰਡ ਦੇ ਮੁਸਲਮਾਨ ਵਸਨੀਕਾਂ ਨੇ ਦੱਸਿਆ ਕਿ ਪਿੰਡ ਵਿੱਚ ਮਸਜਿਦ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਉਨ੍ਹਾਂ ਨੂੰ ਜੁੰਮੇ ਦੀ ਨਮਾਜ਼ ਪੜ੍ਹਨ ਗੁਆਂਢੀ ਪਿੰਡ ਜਾਣਾ ਪੈਂਦਾ ਸੀ। ਇਸ ਮਸੀਤ ਦੇ ਨਾਲ ਹੁਣ ਮੁਸਲਮ ਬੱਚੇ ਕੁਰਾਨ ਪੜ੍ਹਨਾ ਸਿੱਖ ਸਕਣਗੇ।

ਜ਼ਮੀਨ ਦਾਨ ਕਰਨ ਵਾਲ ਜਗਪਾਲ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਦੀ ਜੱਦੀ ਜ਼ਮੀਨ ਸੀ ਜੋ ਕਿ ਪਿੰਡ ਦੇ ਵਿਚਕਾਰ ਸਥਿਤ ਸੀ ਅਤੇ ਲਗਭਗ ਇੱਕ ਸਦੀ ਤੋਂ ਵੀਰਾਨ ਪਈ ਸੀ। ਜੋ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਸਲਾਹ ਕਰ ਕੇ ਮੁਸਲਮ ਭਾਈਚਾਰੇ ਨੂੰ ਮਸੀਤ ਲਈ ਦੇਣ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ:

ਪਰਗਟ ਸਿੰਘ ਨੇ ਕੀਤਾ ਕੈਪਟਨ 'ਤੇ ਇਹ ਹਮਲਾ

ਪੰਜਾਬ ਕਾਂਗਰਸ ਦਾ ਘਰੇਲੂ ਕਲੇਸ਼ ਇੱਕ ਵਾਰ ਖੁੱਲ੍ਹ ਕੇ ਸਾਹਮਣੇ ਆਈਆ ਹੈ। ਕਾਂਗਰਸੀ ਆਗੂ ਪਰਗਟ ਸਿੰਘ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੀਆਂ ਨਾਕਾਮੀਆਂ ਗਿਣਵਾਈਆਂ।

ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੁੱਕਦਿਆਂ ਕਈ ਸ਼ਬਦੀ ਹਮਲੇ ਵੀ ਕੀਤੇ।

ਉਨ੍ਹਾਂ ਨੇ ਕਿਹਾ, "ਮੈਂ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਇੱਜ਼ਤ ਕਰਦਾ ਸੀ ਕਿਉਂਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਸਭ ਤੋਂ ਚੰਗੀ ਸੀ ਪਰ ਹੁਣ ਮੈਨੂੰ ਕਈਆਂ ਚੀਜ਼ਾਂ 'ਤੇ ਸ਼ੱਕ ਹੁੰਦਾ ਕਿ ਇਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਹੈ ਵੀ ਜਾਂ ਨਹੀਂ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗੰਗਾ ਕੰਢੇ ਜਿੱਥੇ ਲਾਸ਼ਾਂ ਦਫ਼ਨ ਹਨ ਉੱਥੋਂ ਬੀਬੀਸੀ ਦੀ ਗਰਾਊਂਡ ਰਿਪੋਰਟ

ਗੰਗਾ ਨਦੀ ਸਿਰਫ਼ ਨਦੀ ਹੀ ਨਹੀਂ ਹੈ। ਇਹ ਆਸਥਾ, ਰਵਾਇਤ, ਵਿਰਾਸਤ ਅਤੇ ਰੁਜ਼ਗਾਰ ਨਾਲ ਵੀ ਜੁੜੀ ਹੈ। ਭਾਰਤ ਵਿੱਚ 2500 ਕਿੱਲੋਮੀਟਰ ਲੰਬੀ ਇਹ ਜ਼ਿੰਦਗੀ ਦੇਣ ਵਾਲੀ ਗੰਗਾ ਨਦੀ ਆਖੀ ਜਾਂਦੀ ਹੈ।

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਸ ਨਦੀ ਵਿੱਚ ਸੈਂਕੜੇ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ ਅਤੇ ਕਈ ਲਾਸ਼ਾਂ ਇਸ ਦੇ ਕੰਢੇ ਦਫਨਾਈਆਂ ਵੀ ਗਈਆਂ।

ਬੀਬੀਸੀ ਦੇ ਭਾਰਤੀ ਭਾਸ਼ਾਵਾਂ ਦੇ ਸੰਪਾਦਕ ਰੂਪਾ ਝਾਅ ਦੀ ਯੂਪੀ ਦੇ ਪ੍ਰਯਾਗਰਾਜ ਤੋਂ ਇਹ ਰਿਪੋਰਟ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ 'ਚ

ਪੰਜਾਬ ਦੇ ਫ਼ਿਰੋਜ਼ਪੁਰ ਤੋਂ ਕਰੀਬ 1900 ਕਿੱਲੋ ਮੀਟਰ ਦੂਰ ਕੋਲਕਾਤਾ ਦੇ ਨਿਊਟਨ ਨਗਰ ਵਿੱਚ ਸਥਾਨਕ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜੈਪਾਲ ਭੁੱਲਰ (39) ਅਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਬੁੱਧਵਾਰ ਨੂੰ ਮੌਤ ਹੋ ਗਈ।

ਜੈਪਾਲ ਭੁੱਲਰ ਕਿਸੇ ਸਮੇਂ ਖੇਡ ਦੀ ਦੁਨੀਆ ਵਿੱਚ ਚਮਕਦਾ ਸਿਤਾਰਾ ਸੀ। ਹੈਮਰ ਥਰੋ ਅਤੇ ਸ਼ੌਟਪੁੱਟ ਦੀ ਖੇਡ ਵਿੱਚ ਜੈਪਾਲ ਭੁੱਲਰ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ ਜਿਸ ਦੇ ਲਈ ਉਹ ਮਿਹਨਤ ਵੀ ਕਰ ਰਿਹਾ ਸੀ।

ਗੁਰਸ਼ਾਦ ਸਿੰਘ ਉਰਫ਼ ਸ਼ੇਰਾ ਖੁੱਬਣ ਅਤੇ ਜੈਪਾਲ ਦੋਵੇਂ ਹੀ ਇੱਕੋ ਖੇਡ ਕਰਦੇ ਸਨ ਅਤੇ ਇਸ ਲਈ ਦੋਵਾਂ ਨੇ ਜਿੰਮ ਵੀ ਇੱਕ ਹੀ ਜੁਆਇਨ ਕੀਤਾ ਹੋਇਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਐਮਾਜ਼ੋਨ ਤੇ ਟੈਸਲਾ ਦੇ ਮਾਲਕ ਸਣੇ ਕਈ ਅਮੀਰ ਲੋਕ 'ਲਗਭਗ ਕੋਈ ਟੈਕਸ ਨਹੀਂ ਭਰਦੇ', ਜਾਣੋ ਕਿਉਂ

ਇੱਕ ਨਿਊਜ਼ ਵੈਬਸਾਈਟ ਵੱਲੋਂ ਲੀਕ ਹੋਈ ਜਾਣਕਾਰੀ ਦੇ ਦਾਅਵੇ ਮੁਤਾਬਕ ਅਮਰੀਕਾ ਦੇ ਕਰੋੜਪਤੀ ਕਿੰਨਾ ਘੱਟ ਟੈਕਸ ਭਰਦੇ ਹਨ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ।

ਪ੍ਰੋਪਬਲਿਕਾ ਮੁਤਾਬਕ ਦੱਸਿਆ ਗਿਆ ਹੈ ਕਿ ਜੈਫ ਬੇਜ਼ੋਸ, ਏਲਨ ਮਸਕ ਅਤੇ ਵਾਰੈਨ ਬਫੈਟ ਸਣੇ ਅਮਰੀਕਾ ਦੇ ਬੇਹੱਦ ਅਮੀਰ ਲੋਕ ਕਿੰਨਾ ਕੁ ਟੈਕਸ ਭਰਦੇ ਹਨ।

ਵੈਬਸਾਈਟ ਨੇ ਇਲਜ਼ਾਮ ਲਗਾਇਆ ਹੈ ਕਿ ਐਮਾਜ਼ੋਨ ਦੇ ਬੈਜ਼ੋਸ ਨੇ ਸਾਲ 2017 ਅਤੇ 2011 ਵਿੱਚ ਕੋਈ ਟੈਕਸ ਨਹੀਂ ਭਰਿਆ, ਉੱਥੇ ਹੀ ਟੈਸਲਾ ਦੇ ਏਲਨ ਮਸਕ ਨੇ ਸਾਲ 2018 ਵਿੱਚ ਟੈਕਸ ਨਹੀਂ ਭਰਿਆ।

ਪਰ ਅਜਿਹਾ ਕਿਵੇਂ ਸੰਭਵ ਹੈ, ਜਾਣਨ ਲਈ ਇੱਥੇ ਕਲਿੱਕ ਕਰਕੇ ਪੜ੍ਹੋ ਇਹ ਰਿਪੋਰਟ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)