ਪਰਗਟ ਸਿੰਘ ਦਾ ਕੈਪਟਨ 'ਤੇ ਹਮਲਾ: ਡੋਜ਼ੀਅਰ ਦੀਆਂ ਚੋਣਵੀਆਂ ਖ਼ਬਰਾਂ ਲਗਵਾਉਣ ਦੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਇੱਕ ਵਾਰ ਖੁੱਲ੍ਹ ਕੇ ਸਾਹਮਣੇ ਆਈਆ ਹੈ। ਕਾਂਗਰਸੀ ਆਗੂ ਪਰਗਟ ਸਿੰਘ ਨੇ ਚੰਡੀਗੜ੍ਹ ਵਿੱਚ ਅੱਜ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੀਆਂ ਨਾਕਾਮੀਆਂ ਗਿਣਵਾਈਆਂ।

ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੁੱਕਦਿਆਂ ਕਈ ਸ਼ਬਦੀ ਹਮਲੇ ਵੀ ਕੀਤੇ।

ਉਨ੍ਹਾਂ ਨੇ ਕਿਹਾ, "ਮੈਂ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਇੱਜ਼ਤ ਕਰਦਾ ਸੀ ਕਿਉਂਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਸਭ ਤੋਂ ਚੰਗੀ ਸੀ ਪਰ ਹੁਣ ਮੈਨੂੰ ਕਈਆਂ ਚੀਜ਼ਾਂ 'ਤੇ ਸ਼ੱਕ ਹੁੰਦਾ ਕਿ ਇਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਹੈ ਵੀ ਜਾਂ ਨਹੀਂ।"

ਇਹ ਵੀ ਪੜ੍ਹੋ-

ਉਨ੍ਹਾਂ ਨੇ ਇਹ ਵੀ ਕਿਹਾ, "ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਸਭਨਾਂ ਵਿਚਾਲੇ ਜਿਹੜੀਆਂ ਚੋਣਵੀਆਂ ਖ਼ਬਰਾਂ ਖ਼ਾਸ ਕਰਕੇ ਡੋਜ਼ੀਅਰ ਬਾਰੇ ਲੱਗ ਰਹੀਆਂ, ਜੇ ਇਹ ਸਭ ਸੱਚੀਆਂ ਨੇ ਤੇ ਤੁਹਾਡੇ ਬਿਆਨ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਬੜੇ ਮਾੜੇ ਹੋਣਗੇ।"

ਉਨ੍ਹਾਂ ਨੇ ਕਿਹਾ ਇੱਕ ਪਾਸੇ ਆਈਜੀ ਪਰਮਰਾਜ ਉਮਰਾਨੰਗਲ ਨੂੰ ਸਸਪੈਂਡ ਕੀਤਾ ਅਤੇ ਦੂਜੇ ਪਾਸੇ ਰਿਕਾਰਡ ਬਿਆਨ ਵਿੱਚ ਕਹਿ ਰਹੇ ਹਾਂ ਕਿ 'ਅਸੀਂ ਇਨ੍ਹਾਂ 'ਤੇ ਅੱਗੇ ਕੋਈ ਕੇਸ ਨਹੀਂ ਚਲਾਵਾਂਗੇ।'

ਪਰਗਟ ਸਿੰਘ ਨੇ ਕਿਹਾ ਕਿ ਮੰਤਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਪੀਏਜ਼ 'ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਠੀਕ ਨਹੀਂ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ, ਸਾਢੇ ਚਾਰ ਸਾਲਾਂ ਦੌਰਾਨ ਸੀਐੱਮ ਦੇ ਪੀਏ 7 ਸਟਾਰ ਰਿਜ਼ੋਰਟ ਅਤੇ ਹੋਟਲ ਕਿਵੇਂ ਬਣਾ ਗਏ? ਇਸ ਦੀ ਜਾਂਚ ਜਾਂ ਕੇਸ ਕਿਉਂ ਨਹੀਂ ਹੋਇਆ ਅੱਜ ਤੱਕ?"

ਕੈਪਟਨ ਅਮਰਿੰਦਰ ਦੀ ਪ੍ਰਤੀਕਿਰਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਗਟ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਪਰਗਟ ਸਿੰਘ ਦੇ ਦੋਸ਼ਾਂ ਦਾ ਮੁੱਖ ਮੰਤਰੀ ਨੇ ਖੰਡਨ ਕੀਤਾ ਹੈ। ਇਸੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਰਾਜਨੀਤਕ ਕਰੀਅਰ ਵਿੱਚ ਕਦੇ ਕੁਝ ਅਜਿਹਾ ਨਹੀਂ ਕੀਤਾ। ਭਰੋਸਾ ਅਤੇ ਪਾਰਦਰਸ਼ਤਾ ਹੀ ਉਨ੍ਹਾਂ ਦਾ ਮੰਤਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)