ਕੋਰੋਨਾ ਦਾ ਟੀਕਾ ਨਾ ਲਵਾਉਣ ਵਾਲਿਆਂ ਦੇ ਗਲ 'ਚ ਕਿਉਂ ਪਾਏ ਜਾ ਰਹੇ 'ਖ਼ਤਰੇ ਦੇ ਨਿਸ਼ਾਨ' -ਪ੍ਰੈੱਸ ਰਿਵੀਊ

ਤਸਵੀਰ ਸਰੋਤ, EPA
ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੇ ਉਸ ਸਮੇਂ ਇੱਕ ਨਵਾਂ ਰੂਪ ਧਾਰਨ ਕਰ ਲਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਸੜਕ ਉੱਪਰ ਲੋਕਾਂ ਤੋਂ ਟੀਕਾ ਲੱਗੇ ਜਾਂ ਨਾ ਲੱਗੇ ਹੋਣ ਬਾਰੇ ਪੁੱਛਣਾ ਸ਼ੁਰੂ ਕੀਤਾ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੁਲਿਸ ਮੁਲਾਜ਼ਮ ਨੇ ਬਿਨਾਂ ਟੀਕੇ ਵਾਲਿਆਂ ਦੇ ਗਲ ਵਿੱਚ ਖ਼ਤਰੇ ਦੇ ਨਿਸ਼ਾਨ ਵਾਲੇ ਪੋਸਟਰ ਪਵਾ ਦਿੱਤੇ ਜਿਨ੍ਹਾਂ ਉੱਪਰ ਲਿਖਿਆ ਸੀ- "ਮੈਥੋਂ ਦੂਰ ਰਹੋ ਮੈਂ ਹਾਲੇ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ।"
ਜਿਨ੍ਹਾਂ ਲੋਕਾਂ ਨੂੰ ਇਹ ਪੋਸਟਰ ਦਿੱਤੇ ਜਾਂਦੇ ਉਨ੍ਹਾਂ ਨੂੰ ਇਨ੍ਹਾਂ ਦੀ ਇਬਰਤ ਉੱਚੀ ਅਵਾਜ਼ ਵਿੱਚ ਪੜ੍ਹਨ ਲਈ ਕਿਹਾ ਜਾਂਦਾ ਹੈ ਅਤੇ ਦੋ ਦਿਨਾਂ ਦੇ ਅੰਦਰ ਟੀਕਾ ਲਗਵਾਉਣ ਦੀ ਸਹੁੰ ਚੁਕਾਈ ਜਾਂਦੀ ਹੈ।
ਇਹ ਵੀ ਪੜ੍ਹੋ:
ਜਿਨ੍ਹਾਂ ਨੇ ਟੀਕਾ ਲਗਵਾਇਆ ਹੋਵੇ ਉਨ੍ਹਾਂ ਨੂੰ ਕੌਮੀ ਝੰਡੇ ਦੇ ਰੰਗਾਂ ਵਾਲਾ ਬੈਜ ਦਿੱਤਾ ਜਾਂਦਾ ਹੈ। ਬੈਜ ਤੇ ਲਿਖਿਆ ਹੈ "ਮੈਂ ਸੱਚਾ ਦੇਸ਼ ਭਗਤ ਹਾਂ ਕਿਉਂਕਿ ਮੈਂ ਕੋਰੋਨਾ ਦਾ ਟੀਕਾ ਲਗਵਾਇਆ ਹੈ।"
ਜਦੋਂ ਨਿਵਾਰੀ ਦੇ ਐੱਸਪੀ ਅਲੋਕ ਕੁਮਾਰ ਸਿੰਘ ਨੂੰ ਪੁੱਛਿਆ ਗਿਆ ਕਿ ਸੂਬਿਆਂ ਵਿੱਚ ਤਾਂ ਟੀਕੇ ਦੀ ਕਮੀ ਹੈ ਫਿਰ ਅਜਿਹਾ ਕੁਝ ਕਿਉਂ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, ADRIANA DUDULEANU / EYEEM
ਐੱਸਪੀ ਨੇ ਕਿਹਾ ਕਿ ਹਦਾਇਤ ਸਿਰਫ਼ ਬੈਜ ਹੱਥ ਵਿੱਚ ਫੜਾਉਣ ਦੀ ਸੀ ਨਾ ਕਿ ਲੋਕਾਂ ਨੂੰ ਧਾਰਨ ਕਰਨ ਲਈ ਕਿਹਾ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਇਹ "ਇੱਕ ਸੰਕੇਤਕ ਪਹਿਲ ਹੈ ਜਿਸ ਦਾ ਮਕਸਦ ਚੇਤਨਾ ਫੈਲਾਉਣਾ ਹੈ।"
ਉਨ੍ਹਾਂ ਨੇ ਕਿਹਾ, "ਉਹ ਵੀ ਉਦੋਂ ਜਦੋਂ ਤੀਜੀ ਲਹਿਰ ਦਾ ਖ਼ਦਸ਼ਾ ਹੈ ਅਤੇ ਟੀਕਾਕਰਨ ਬਾਰੇ ਹਿਚਕਿਚਾਹਟ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਵਾਇਰਸ ਖ਼ਿਲਾਫ਼ ਇੱਕੋ-ਇੱਕ ਹੱਲ ਹੈ।"
ਭਾਜਪਾ ਨੂੰ ਮਿਲਿਆ ਕਾਂਗਰਸ ਤੋਂ 5 ਗੁਣਾਂ ਜ਼ਿਆਦਾ ਸਿਆਸੀ ਚੰਦਾ, ਜਾਣੋ ਕੁੱਲ ਰਕਮ ਕਿੰਨੇ ਕਰੋੜ
ਤਾਜ਼ਾ ਡਾਟਾ ਮੁਤਾਬਕ ਲਗਾਤਾਰ ਸੱਤਵੇਂ ਸਾਲ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਵਿਅਕਤੀਗਤ ਅਤੇ ਕਾਰਪੋਰੇਟ ਸਿਆਸੀ ਚੰਦੇ ਹਾਸਲ ਹੋਏ ਹਨ।

ਤਸਵੀਰ ਸਰੋਤ, Getty Images
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2019-20 ਦੌਰਾਨ ਭਾਜਪਾ ਨੂੰ ਕੰਪਨੀਆਂ ਅਤੇ ਲੋਕਾਂ ਤੋਂ 750 ਕਰੋੜ ਰੁਪਏ 'ਦਾਨ' ਵਿੱਚ ਮਿਲੇ ਹਨ।
ਇਸ ਚੰਦੇ ਦੀ ਇਹ ਰਾਸ਼ੀ ਵਿਰੋਧੀ ਧਿਰ ਕਾਂਗਰਸ ਨੂੰ ਮਿਲੇ 139 ਕਰੋੜ ਤੋਂ ਲਗਭਗ ਪੰਜ ਗੁਣਾਂ ਹੈ।
ਇਸੇ ਤਰ੍ਹਾਂ ਐੱਨਸੀਪੀ ਨੂੰ 59 ਕਰੋੜ, ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਅੱਠ ਕਰੋੜ, ਸੀਪੀਐੱਮ ਨੇ 19.6 ਕਰੋੜ ਅਤੇ ਸੀਪੀਆਈ ਨੇ 1.9 ਕਰੋੜ ਰੁਪਏ ਇਸੇ ਅਰਸੇ ਦੌਰਾਨ ਸਿਆਸੀ ਚੰਦੇ ਵਿੱਚੋਂ ਵਸੂਲ ਪਾਏ।
ਭਾਜਪਾ ਦੇ ਪ੍ਰਮੁੱਖ ਦਾਨੀਆਂ ਵਿੱਚ ਪਰੂਡੈਂਟ ਇਲੈਕਟੋਰਲ ਟਰੱਸਟ (217.75 ਕਰੋੜ) ਜਨਕਲਿਆਣ ਇਲੈਕਟੋਰਲ ਟਰੱਸਟ (49.95 ਕਰੋੜ), ਜੂਪੀਟਰ ਕੈਪੀਟਲ (15 ਕਰੋੜ), ਆਟੀਸੀ ਐਂਡ ਆਈਟੀਸੀ ਦੀਆਂ ਸਹਾਇਕ ਕੰਪਨੀਆਂ ( 76 ਕਰੋੜ), ਲੋਧਾ ਡਿਵੈਲਪਰ (21 ਕਰੋੜ), ਗੁਲਮਰਗ ਰੀਟੇਲਰਸ (20 ਕਰੋੜ) ਅਤੇ ਬੀਜੀ ਸ਼ਿਰਕੇ ਕੰਸਟਰਕਸ਼ਨ ਟੈਕਨੌਲੋਜੀ (35 ਕਰੋੜ) ਸ਼ਾਮਲ ਹਨ।
ਸੂਬੇ ਟੀਕੇ ਦੇ ਸਟਾਕ ਬਾਰੇ ਪ੍ਰਵਾਨਗੀ ਤੋਂ ਬਿਨਾਂ ਨਾ ਦੱਸਣ-ਕੇਂਦਰ

ਤਸਵੀਰ ਸਰੋਤ, Reuters
ਕੇਂਦਰ ਸਰਕਾਰ ਨੇ ਸਮੂਹ ਸੂਬਾ ਸਰਕਾਰਾਂ ਨੂੰ ਲਿਖਿਆ ਹੈ ਕਿ ਉਹ ਬਿਨਾਂ ਕੇਂਦਰੀ ਸਿਹਤ ਮੰਤਰਾਲਾ ਦੀ ਪ੍ਰਵਾਨਗੀ ਦੇ ਕੋਵਿਡ ਵੈਕਸੀਨ ਦੇ ਸਟਾਕ, ਤਾਪਮਾਨ ਅਤੇ ਵਿਸ਼ਲੇਸ਼ਣ ਨਾਲ ਜੁੜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬਿਆਂ ਦੇ ਵਿੱਚ ਕੌਮੀ ਸਿਹਤ ਮਿਸ਼ਨ ਦੇ ਡਾਇਰੈਕਟਰਾਂ ਨੂੰ ਲਿਖੇ ਪੱਤਰ ਵਿੱਚ ਕੇਦਰੀ ਸਿਹਤ ਮੰਤਰਾਲਾ ਦੇ ਪ੍ਰਜਨਣ ਅਤੇ ਬਾਲ ਸਿਹਤ ਬਾਰੇ ਸਲਾਹਕਾਰ ਪਰਦੀਪ ਹਲਦਰ ਨੇ ਕਿਹਾ," ਸਾਰੇ ਸੂਬੇ/ਯੂਟੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਲੈਕਟਰੌਨਿਕ ਵੈਕਸੀਨ ਇੰਟੈਲੀਜੈਂਸ ਤੋਂ ਪੈਦਾ ਹੋਏ ਵਿਸ਼ਲੇਸ਼ਣ ਅਤੇ ਡਾਟਾ ਨੂੰ ਕਿਸੇ ਵੀ ਸੰਗਠਨ, ਮੀਡੀਆ ਅਦਾਰੇ, ਆਨਲਾਈਨ ਅਤੇ ਆਫ਼ਲਾਈਨ ਨਾਲ ਮੰਤਰਾਲਾ ਦੀ ਸਹਿਮਤੀ ਤੋਂ ਬਿਨਾਂ ਸਾਂਝਾ ਨਾ ਕੀਤਾ ਜਾਵੇ।"
ਜੇ ਕਿਸਾਨ ਤਰਕੀਸ਼ੀਲ ਇਤਰਾਜ਼ ਚੁੱਕਣ ਤਾਂ ਗੱਲਬਾਤ ਲਈ ਤਿਆਰ

ਤਸਵੀਰ ਸਰੋਤ, Getty Images
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿਹਾ ਹੈ ਕਿ ਜੇ ਕਿਸਾਨ ਕਿਸਾਨ ਤਰਕੀਸ਼ੀਲ ਇਤਰਾਜ਼ ਚੁੱਕਣ ਤਾਂ ਗੱਲਬਾਤ ਲਈ ਤਿਆਰ ਹਾਂ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਦਿਲ ਵਿੱਚ ਕਿਸਾਨਾਂ ਦੀ ਬਹੁਤ ਇੱਜ਼ਤ ਹੈ ਇਸੇ ਲਈ ਸਰਕਾਰ ਕਿਸਾਨਾਂ ਜਦੋਂ ਵੀ ਚਾਹੁਣ ਗੱਲਬਾਤ ਲਈ ਤਿਆਰ ਹੈ।''
''ਪਰ ਅਸੀਂ ਕਿਸਾਨ ਯੂਨੀਅਨਾਂ ਨੂੰ ਵਾਰ-ਵਾਰ ਬੇਨਤੀ ਕੀਤੀ ਹੈ ਕਿ ਉਹ ਕਾਨੂੰਨਾਂ ਦੀਆਂ ਸਬੰਧਿਤ ਤਜਵੀਜ਼ਾਂ ਪ੍ਰਤੀ ਤਰਕੀਸ਼ੀਲ ਇਤਰਾਜ਼ ਚੁੱਕਣ ਅਤੇ ਅਸੀਂ ਸੁਣਾਂਗੇ ਅਤੇ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












