ਨਵਜੋਤ ਸਿੰਘ ਸਿੱਧੂ ਸਣੇ ਨਰਾਜ਼ ਲੀਡਰਾਂ ਨੂੰ ਮਨਾਉਣ ਲਈ ਕਾਂਗਰਸ ਨੇ ਇੰਝ ਸ਼ੁਰੂ ਕੀਤੀ ਕਵਾਇਦ-ਪ੍ਰੈੱਸ ਰਿਵੀਊ

ਪਾਰਟੀ ਸੂਤਰਾਂ ਮੁਤਾਬਕ ਕਾਂਗਰਸੀ ਆਗੂ ਅਤੇ ਐੱਮਐੱਲਏ ਨਵਜੋਤ ਸਿੰਘ ਸਿੱਧੂ ਹੋਰਨਾਂ ਆਗੂਆਂ ਨਾਲ ਮੰਗਲਵਾਰ ਨੂੰ ਪਾਰਟੀ ਦੇ ਅੰਦਰ ਦਾ ਕਲੇਸ਼ ਮੁਕਾਉਣ ਲਈ ਤਿੰਨ ਮੈਂਬਰ ਕਮੇਟੀ ਨਾਲ ਮਿਲ ਸਕਦੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਫਰੀਦਕੋਟ ਵਿੱਚ ਵਾਪਰੇ 2015 ਦੇ ਬੇਅਦਬੀ ਮਾਮਲੇ ਬਾਰੇ ਪੰਜਾਬ ਸਰਕਾਰ ਦੇ ਰਵੱਈਏ ਬਾਰੇ ਫੈਲੇ ਅਸੰਤੋਸ਼ ਨਾਲ ਨਜਿੱਠਣ ਲਈ ਇੱਕ ਪੈਨਲ ਦਾ ਗਠਨ ਕੀਤਾ ਸੀ।

ਨਵਜੋਤ ਸਿੰਘ ਸਿੱਧੂ ਨੇ ਬੀਤੇ ਮਹੀਨੇ ਵਿੱਚ ਕਈ ਵਾਰ ਬਰਗਾੜੀ ਮਾਮਲੇ ਦੀ ਜਾਂਚ ਬਾਰੇ ਕੈਪਟਨ ਅਮਰਿੰਦਰ ਉੱਤੇ ਸਵਾਲ ਚੁੱਕੇ ਹਨ। ਪੀਟੀਆਈ ਅਨੁਸਾਰ ਇਹ ਪੈਨਲ ਪਹਿਲਾਂ 26 ਲੀਡਰਾਂ ਨਾਲ ਸੋਮਵਾਰ ਨੂੰ ਦਿੱਲੀ ਵਿੱਚ ਮੁਲਾਕਾਤ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਕੇਂਦਰ ਅਤੇ ਸੂਬਾ ਸਰਕਾਰਾਂ ਕੋਵਿਡ-19 'ਤੇ ਕਾਰਵਾਈ 'ਚ ਅਸਫ਼ਲ: ਭਾਰਤੀ ਕਿਸਾਨ ਯੂਨੀਅਨ

ਭਾਰਤੀ ਕਿਸਾਨ ਯੂਨੀਅਨ ਨੇ ਆਪਣਾ ਤਿੰਨ ਦਿਨਾਂ ਖ਼ਤਮ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਅਸਫ਼ਲ ਰਹੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੈਂਕੜੇ ਕਿਸਾਨ, ਸੋਸ਼ਲ ਡਿਸਟੈਂਸਿੰਗ ਦੇ ਨਾਲ, ਮੂੰਹ 'ਤੇ ਮਾਸਕ ਲਗਾ ਕੇ, ਸੈਨੇਟਾਈਜ਼ਰ ਦੀ ਵਰਤੋਂ ਅਤੇ ਪਾਣੀ ਦੀਆਂ ਬੋਤਲਾਂ ਲੈ ਕੇ ਤਿੰਨ ਦਿਨਾਂ ਲਈ ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਧਰਨੇ 'ਤੇ ਬੈਠੇ ਸਨ।

ਕਿਸਾਨ ਆਗੂ ਨੇ ਕਿਹਾ, "ਅਸੀਂ ਛੇਤੀ ਦੀ ਪਟਿਆਲਾ ਵਿੱਚ ਵੱਡਾ ਅੰਦੋਲਨ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਜੇ ਲੋੜ ਪਈ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕਰਾਂਗੇ।"

ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ, "ਕਰਜ਼ਾ ਮੁਆਫ਼ੀ ਨੂੰ ਲੈ ਕੇ ਅਸੀਂ ਸੂਬਾ ਸਰਕਰਾ ਦੇ ਝੂਠੇ ਵਾਅਦਿਆਂ ਤੋਂ ਅੱਕ ਗਏ ਹਾਂ। ਇਥੋਂ ਤੱਕ ਕਿ ਕੇਂਦਰ ਸਰਕਾਰ ਵੀ ਸਿਰਫ਼ ਬੋਲਦੀ ਹੈ ਅਤੇ ਉਹ ਤਿੰਨ ਖੇਤੀ ਕਾਨੂੰਨਾਂ 'ਤੇ ਅੜੀ ਹੋਈ ਜੋ ਕਿਸਾਨਾਂ ਦੇ ਖ਼ਿਲਾਫ਼ ਹਨ।"

ਆਕਸੀਜਨ ਪਲਾਂਟਾਂ ਲਈ ਸਰਕਾਰ ਦੀ ਕਰਜ਼ਾ ਸਕੀਮ, ਬੈਂਕ ਦੇਣਗੇ ਕੋਵਿਡ ਲੋਨ

ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿਚਾਲੇ ਅਰਥਵਿਵਸਥਾ ਨੂੰ ਗਤੀ ਦੇਣ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਦੇ ਦਾਇਰੇ ਵਿੱਚ ਵਿਸਥਾਰ ਕੀਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਛੋਟੇ ਵਪਾਰਾਂ ਨੂੰ ਵਧੇਰੇ ਰਾਹਤ ਦੇਣ, ਏਵੀਏਸ਼ਨ ਸੈਕਟਰ ਨੂੰ ਆਪਣੇ ਦਾਇਰੇ ਵਿੱਚ ਲੈ ਕੇ ਆਉਣ ਅਤੇ ਸਿਹਤ ਸੁਵਿਧਾਵਾਂ ਤਹਿਤ ਆਕਸੀਜਨ ਪਲਾਂਟਾਂ ਨੂੰ ਸਥਾਪਿਤ ਕਰਨ ਲਈ 2 ਕਰੋੜ ਤੱਕ ਦੇ ਰੁਪਏ ਦੇ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ।

ਹਾਲਾਂਕਿ, ਈਸੀਐੱਲਜੀਐੱਸ ਲਈ 3 ਲੱਖ ਕਰੋੜ ਰੱਖਿਆ ਗਿਆ ਹੈ ਕਿ ਇਸ ਵਿਚੋਂ ਅਜੇ 45 ਹਜ਼ਾਰ ਕਰੋੜ ਮਨਜ਼ੂਰ ਹੋਣਾ ਬਾਕੀ ਹੈ।

ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ: ਪੂਜਾ ਰਾਨੀ ਨੇ ਜਿੱਤਿਆ ਗੋਲਡ ਮੈਡਲ

ਸਿਲਵਰ ਡਾ. ਇਨ ਦੀ ਖ਼ਬਰ ਮੁਤਾਬਕ, ਦੁਬਈ ਵਿੱਚ ਚੱਲ ਰਹੀ ਏਐੱਸਬੀਸੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪੂਜਾ ਨੂੰ ਰਾਣੀ (75 ਕਿਲੋਗ੍ਰਾਮ) ਨੇ ਗੋਲਡ ਮੈਡਲ ਜਿੱਤਿਆ ਅਤੇ ਉੱਥੇ ਗੀ ਮੈਰੀ ਕੌਮ (51 ਕਿਲੋਗ੍ਰਾਮ) ਨੇ ਸਿਲਵਰ ਮੈਡਲ ਜਿੱਤਿਆ ਹੈ।

ਇਸ ਤੋਂ ਇਲਾਵਾ ਲਾਲਬੁਤਸਾਹੀ (64ਕਿਲੋਗ੍ਰਾਮ) ਨੂੰ ਸਿਲਵਰ ਹਾਸਿਲ ਹੋਇਆ, ਉਨ੍ਹਾਂ ਨੂੰ ਕਜ਼ਾਕਿਸਤਾਨ ਦੀ ਸਾਫਰੋਨੋਵਾ ਦਾ ਸਾਹਮਣਾ ਕਰਨਾ ਪਿਆ।

ਉੱਥੇ ਹੀ ਅਨੁਪਮਾ (81+) ਦੀ ਝੋਲੀ ਵੀ ਸਿਲਵਰ ਮੈਡਲ ਹੀ ਪਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)