ਆਸਟਰੇਲੀਆ ਵਿੱਚ ਕਿਸਾਨਾਂ ਦਾ ਜਿਉਣਾ ਕਿਉਂ ਹੋਇਆ ਮੁਹਾਲ -5 ਅਹਿਮ ਖ਼ਬਰਾਂ

ਆਸਟਰੇਲੀਆ ਵਿੱਚ ਚੂਹੇ ਇਨ੍ਹੀਂ ਦਿਨੀ ਕਿਸਾਨਾਂ ਲਈ ਮੁਸੀਬਤ ਬਣ ਕੇ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਚੂਹੇ ਫਸਲਾਂ ਦੀ ਬਰਬਾਦੀ ਕਰ ਰਹੇ ਹਨ।

ਆਸਟਰੇਲੀਆ ਦੇ ਵੱਡੇ ਇਲਾਕੇ ਵਿੱਚ ਲੰਬੀ ਔੜ ਮੁੱਕੀ ਹੈ। ਜਿਸ ਕਾਰਨ ਚੂਹਿਆਂ ਦੇ ਕੁਦਰਤੀ ਸ਼ਿਕਾਰੀ ਨਦਾਰਦ ਹਨ। ਅਜਿਹੇ ਚੂਹਿਆਂ ਦੀ ਇੱਥੇ ਭਰਮਾਰ ਹੋ ਗਈ ਹੈ।

ਚੂਹੇ ਲਗਭਗ ਹਰ ਜਗ੍ਹਾ ਪਹੁੰਚ ਜਾਂਦੇ ਹਨ ਅਤੇ ਹਰ ਚੀਜ਼ ਬਰਬਾਦ ਕਰ ਰਹੇ ਹਨ।

ਇਹ ਵੀ ਪੜ੍ਹੋ:

ਇੱਕ ਚੂਹੀ ਇੱਕ ਸਮੇਂ ਵਿੱਚ 7-10 ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਰੁੱਤ ਵਿੱਚ 500 ਤੱਕ ਬੱਚੇ। ਜਦੋਂ ਚੂਹੇ ਇਸ ਤਰ੍ਹਾਂ ਪਲੇਗ ਬਣ ਕੇ ਆਉਂਦੇ ਹਨ ਤਾਂ ਉਨ੍ਹਾਂ ਉੱਪਰ ਕਾਬੂ ਪਾਉਣਾ ਇੱਕ ਤਰ੍ਹਾਂ ਨਾਲ ਅਸੰਭਵ ਹੁੰਦਾ ਹੈ।

ਹਾਲਾਤ ਇਹ ਹਨ ਕਿ ਕਿਸਾਨਾਂ ਦੇ ਘਰਾਂ ਵਿੱਚ ਵੀ ਚੂਹਿਆਂ ਦੀ ਦਹਿਸ਼ਤ ਹੈ।ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: 5G ਟਾਵਰਾਂ ਤੋਂ ਕੋਵਿਡ ਫ਼ੈਲਣ ਦੀਆਂ ਅਫ਼ਵਾਹਾਂ ਕਿੰਨੀਆਂ ਸਹੀ

ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਅਫ਼ਵਾਹਾਂ ਹਨ ਕਿ 5G ਤਕਨੀਕ ਕਾਰਨ ਕੋਰੋਨਾਵਾਇਰਸ ਫੈਲ ਰਿਹਾ ਹੈ।

ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਅਜਿਹੇ ਕਈ ਸੰਦੇਸ਼ ਫੈਲਾਏ ਜਾ ਰਹੇ ਹਨ ਕਿ 5G ਮੋਬਾਈਲ ਟਾਵਰਾਂ ਦੇ ਟਰਾਇਲ ਕਾਰਨ ਕਰੋਨਾ ਵਾਇਰਸ ਦੀ ਦੂਜੀ ਲਹਿਰ ਆਈ ਹੈ।

ਇਨ੍ਹਾਂ ਅਫ਼ਵਾਹਾਂ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਵਿੱਚ ਟੈਲੀਫ਼ੋਨ ਟਾਵਰਾਂ ਨੂੰ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਨੇ ਇਸ ਬਾਰੇ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਤੇ ਪਬਲਿਕ ਹੈਲਥ ਦੇ ਡਾ. ਰਵਿੰਦਰ ਖੈਵਾਲ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਕੋਵਿਡ 19 ਅਤੇ 5G ਨੈੱਟਵਰਕ ਦਾ ਕੋਈ ਸਬੰਧ ਨਹੀਂ ਹੈ ਅਤੇ ਵਾਇਰਸ ਰੇਡੀਓ ਤਰੰਗਾਂ ਜਾਂ ਮੋਬਾਈਲ ਨੈੱਟਵਰਕਾਂ ਰਾਹੀਂ ਨਹੀਂ ਫ਼ੈਲ ਸਕਦਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਲੁਧਿਆਣਾ ਦੇ Youtuber ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਘਰ ਦਾ ਕੀ ਹਾਲ ਹੈ

ਲੁਧਿਆਣਾ ਦੇ ਯੂਟਿਊਬਰ ਪਾਰਸ ਨੂੰ ਅਰੁਨਾਚਲ ਪ੍ਰਦੇਸ਼ ਦੇ ਕਾਂਗਰਸੀ ਲੀਡਰ ਖਿਲਾਫ਼ ਨਸਲੀ ਟਿੱਪਣੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਪਾਰਸ ਦੀ ਮਾਂ ਦਾ ਗੁਜ਼ਾਰਾ ਯੂਟਿਊਬ ਦੀ ਕਮਾਈ ਨਾਲ ਹੀ ਹੁੰਦਾ ਹੈ।

ਉਹ ਮੰਨ ਰਹੇ ਹਨ ਕਿ ਪਾਰਸ ਤੋਂ ਗਲਤੀ ਹੋਈ ਹੈ ਤੇ ਕਹਿ ਰਹੇ ਹਨ ਕਿ ਉਸ ਨੂੰ ਮਾਫ਼ ਕਰ ਦੇਣ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੋਰੋਨਾਵਾਇਰਸ ਦੇ 'ਲੈਬ ਤੋਂ ਲੀਕ ਹੋਣ' ਦੀ ਥਿਓਰੀ ਨੂੰ ਵਿਗਿਆਨੀ ਹੁਣ ਕਿਉਂ ਗੰਭੀਰਤਾ ਨਾਲ ਲੈ ਰਹੇ ਹਨ

ਚੀਨ ਦੇ ਸ਼ਹਿਰ ਵੁਹਾਨ ਵਿਖੇ ਕੋਵਿਡ-19 ਦਾ ਪਤਾ ਲੱਗਣ ਤੋਂ ਲਗਭਗ ਡੇਢ ਸਾਲ ਬਾਅਦ ਵੀ ਇਹ ਸਵਾਲ ਰਹੱਸ ਬਣਿਆ ਹੋਇਆ ਹੈ ਕਿ ਵਾਇਰਸ ਪਹਿਲੀ ਵਾਰ ਕਿਵੇਂ ਉਭਰਿਆ ਸੀ।

ਪਰ ਹਾਲ ਹੀ ਦੇ ਹਫ਼ਤਿਆਂ 'ਚ ਵਿਵਾਦਪੂਰਨ ਦਾਅਵਾ ਕੀਤਾ ਗਿਆ ਹੈ ਕਿ ਇਹ ਮਹਾਮਾਰੀ ਇੱਕ ਚੀਨੀ ਲੈਬ ਤੋਂ ਲੀਕ ਹੋ ਸਕਦੀ ਹੈ ਜਿਸ ਨੂੰ ਕਿ ਇਕ ਵਾਰ ਕਈ ਲੋਕਾਂ ਵੱਲੋਂ ਫ੍ਰਿੰਜ ਸਿਧਾਂਤ ਦੇ ਰੂਪ 'ਚ ਖਾਰਜ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ।

ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਬੰਧੀ ਇੱਕ ਜ਼ਰੂਰੀ ਜਾਂਚ ਦਾ ਐਲਾਨ ਕੀਤਾ ਹੈ, ਜੋ ਕਿ ਇਸ ਸਿਧਾਂਤ ਦਾ ਬਿਮਾਰੀ ਦੇ ਸੰਭਾਵਿਤ ਮੂਲ ਦੇ ਰੂਪ 'ਚ ਮੁਲਾਂਕਣ ਕਰਨਗੇ।

ਜਾਣੋ ਕੀ ਹੈ ਲੈਬ ਲੀਕ ਸਿਧਾਂਤ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨ 'ਚ ਫੜੀ ਗਈ ਇਹ ਮੱਛੀ 7.80 ਲੱਖ ਰੁਪਏ 'ਚ ਕਿਉਂ ਵਿਕੀ

ਪਾਕਿਸਤਾਨ ਦੇ ਬਲੂਚਿਸਤਾਨ ਦੇ ਸਮੁੰਦਰੀ ਕੰਢੇ ਮੌਜੂਦ ਗਵਾਦਰ ਜ਼ਿਲ੍ਹੇ ਦੇ ਮਛੁਆਰੇ ਅਬਦੁਲ ਹਕ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਦੂਜੇ ਲੋਕਾਂ ਦੀ ਖ਼ੁਸ਼ੀ ਦਾ ਠਿਕਾਣਾ ਉਦੋਂ ਨਹੀਂ ਰਿਹਾ ਜਦੋਂ ਉਨ੍ਹਾਂ ਨੇ ਆਪਣੇ ਜਾਲ ਵਿੱਚ ਇੱਕ ਕ੍ਰੋਕਰ (Croaker) ਮੱਛੀ ਨੂੰ ਦੇਖਿਆ।

ਅਬਦੁਲ ਹਕ ਦੇ ਚਚੇਰੇ ਭਰਾ ਰਾਸ਼ਿਦ ਕਰੀਮ ਬਲੋਚ ਨੇ ਦੱਸਿਆ ਕਿ 26 ਕਿੱਲੋ ਭਾਰ ਵਾਲੀ ਮੱਛੀ ਸੱਤ ਲੱਖ 80 ਹਜ਼ਾਰ ਰੁਪਏ ਵਿੱਚ ਵਿੱਕ ਗਈ।

ਗਵਾਦਰ ਡਿਵੇਲਪਮੈਂਟ ਅਥਾਰਿਟੀ ਦੇ ਅਸਿਸਟੈਂਟ ਡਾਇਰੈਕਟਰ ਇਨਵਾਇਰਨਮੈਂਟ ਅਤੇ ਸੀਨੀਅਨ ਜੀਵ ਵਿਗਿਆਨੀ ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਕ੍ਰੋਕਰ ਮੱਛੀ ਦੀ ਕੀਮਤ ਇਸ ਦੇ ਏਅਰ ਬਲੇਡਰ ਦੀ ਵਜ੍ਹਾ ਨਾਲ ਹੈ, ਜਿਸ 'ਚ ਹਵਾ ਭਰਨ ਦੇ ਕਰਕੇ ਉਹ ਤੈਰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਕ੍ਰੋਕਰ ਮੱਛੀ ਦੇ ਏਅਰ ਬਲੇਡਰ ਨਾਲ ਉਹ ਟਾਂਕੇ ਬਣਦੇ ਹਨ ਜੋ ਇਨਸਾਨ ਦੀ ਸਰਜਰੀ ਦੇ ਦੌਰਾਨ ਉਸ ਦੇ ਸਰੀਰ ਅੰਦਰ ਲਗਾਏ ਜਾਂਦੇ ਹਨ ਅਤੇ ਖ਼ਾਸ ਤੌਰ 'ਤੇ ਇਹ ਦਿਲ ਦੇ ਆਪਰੇਸ਼ਨ ਸਮੇਂ ਟਾਂਕੇ ਲਗਾਉਣ ਲਈ ਵਰਤਿਆ ਜਾਂਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)