ਕੋਰੋਨਾਵਾਇਰਸ: ''ਆਪਣੀ ਰਾਖੀ ਆਪ ਕਰਨੀ ਪਊਗੀ'' ਕੈਪਟਨ ਅਮਰਿੰਦਰ ਸਿੰਘ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਨਾਲ ਜੁੜਿਆ ਅਹਿਮ ਘਟਨਾਕ੍ਰਮ ਪਹੁੰਚਾਵਾਂਗੇ।

ਕੋਰੋਨਾਵਾਇਰਸ ਦੇ ਵੱਧਦੇ ਕਹਿਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ ਰਾਹੀਂ ਲਾਈਵ ਹੋਏ।

ਇਹ ਵੀ ਪੜ੍ਹੋ:

ਇਸ ਸੈਸ਼ਨ ਦੌਰਾਨ ਉਨ੍ਹਾਂ ਨੇ ਜੋ ਕਿਹਾ....

  • ਕੈਪਟਨ ਨੇ ਕਿਹਾ ਕਿ ਇਸ ਮਹਾਂਮਾਰੀ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਇਸ ਲਈ ਸਾਨੂੰ ਆਪਣੀ ਰਾਖੀ ਆਪ ਕਰਨੀ ਪਵੇਗੀ।
  • ਕੈਪਟਨ ਨੇ ਵੀ ਕਿਹਾ ਕਿ ਪੰਜਾਬ ਦੀ ਭਲਾਈ ਲਈ ਕਈ ਸੰਸਥਾਵਾਂ ਆਪਣਾ ਯੋਗਦਾਨ ਦੇ ਰਹੀਆਂ ਹਨ, ਜਿਨ੍ਹਾਂ ਵਿੱਚ ਇੰਗਲੈਂਡ ਦੀ ਪੀਟਰ ਵਿਰਦੀ ਫਾਊਂਡੇਸ਼ਨ, ਦੁਬਈ ਦੇ ਉੱਘੇ ਕਾਰੋਬਾਰੀ ਐਸ ਪੀ ਸਿੰਘ ਸ਼ਾਮਲ ਹਨ।
  • ਕੈਪਟਨ ਨੇ ਆਪਣੇ ਲਾਈਵ ਵਿੱਚ ਇਹ ਵੀ ਕਿਹਾ ਕਿ ਕਈ ਮਹਾਂਪੁਰਸ਼ ਵੀ ਆਪਣਾ ਬਣਦਾ ਸਹਿਯੋਗ ਦੇ ਰਹੇ ਹਨ ਤੇ ਇਨ੍ਹਾਂ ਰਾਧਾ ਸੁਆਮੀ ਸਤਸੰਗ ਬਿਆਨ, ਨਾਮਧਾਰੀ, ਸੱਚਖੰਡ ਬੱਲਾਂ ਅਤੇ ਹੋਰ ਅਦਾਰੇ ਸ਼ਾਮਲ ਹਨ।
  • ਕੈਪਟਨ ਅਮਰਿੰਦਰ ਸਿੰਘ ਮੁਤਾਬਕ ਡਾਕਟਰਾਂ ਤੇ ਮਾਹਰਾਂ ਨੂੰ ਵੀ ਨਹੀਂ ਪਤਾ ਕਿ ਇਹ ਮਹਾਂਮਾਰੀ ਕਿੱਥੋਂ ਤੱਕ ਪਹੁੰਚੇਗੀ, ਇਸ ਲਈ ਸਾਨੂੰ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ ਨਵੀਂ SIT

ਬੇਅਦਬੀ ਮਾਮਲੇ ਵਿੱਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਦਾਖਲ ਕੀਤੀ ਰਿਪੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ।

ਹੁਣ ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀਕਾਂਡ ਸਬੰਧੀ ਨਵੀਂ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਇਸ ਟੀਮ ਵਿੱਚ ਸੀਨੀਅਰ ਆਈਪੀਐਸ ਅਫ਼ਸਰ ਹਨ, ਜਿਨ੍ਹਾਂ ਨੂੰ ਅਦਾਲਤ ਦੇ ਆਰਡਰ ਮੁਤਾਬਕ 6 ਮਹੀਨੇ ਵਿੱਚ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।

ਤਿੰਨ ਮੈਂਬਰੀ SIT ਵਿੱਚ ADGP ਵਿਜੀਲੈਂਸ ਬਿਊਰੋ ਐਲ ਕੇ ਯਾਦਵ, ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਕੋਟਕਪੂਰਾ ਗੋਲੀਕਾਂਡ ਨਾਲ ਜੁੜੀਆਂ ਦੋ FIR (14 ਅਕਤੂਬਰ 2015 ਤੇ 7 ਅਗਸਤ 2018) ਦੀ ਪੜਤਾਲ ਕਰਨਗੇ।

ਰਾਹੁਲ ਗਾਂਧੀ ਨੇ ਕਿਹਾ ਕੋਰੋਨਾ ਲਾਗ ਨੂੰ ਰੋਕਣ ਲਈ ਵਿਗਿਆਨਿਕ ਤਰੀਕੇ ਅਪਣਾਏ ਜਾਣ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਪੂਰੇ ਦੇਸ ਵਿੱਚ ਪ੍ਰਭਾਵਸ਼ਾਲੀ ਟੀਕਾਕਰਨ ਅਤੇ ਕੋਰੋਨਾ ਲਾਗ਼ ਨੂੰ ਰੋਕਣ ਲਈ ਵਿਗਿਆਨਿਕ ਤਰੀਕਾ ਅਪਣਾਉਣ ਦੀ ਮੰਗ ਕੀਤੀ।

ਭਾਰਤ ਵਿੱਚ ਕੋਰੋਨਾ ਲਾਗ਼ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਚਲਦਿਆਂ ਪਿਛਲੇ ਹਫ਼ਤੇ ਕੋਰੋਨਾ ਦੇ 15 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ।

ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਇੱਕ ਚਿੱਠੀ ਵਿੱਚ ਉਨ੍ਹਾਂ ਨੇ ਕਿਹਾ ਹੈ, "ਸਰਕਾਰ ਕੋਲ ਕੋਵਿਡ ਨਾਲ ਨਜਿੱਠਣ ਤੇ ਟੀਕਾਕਰਨ ਦੀ ਨੀਤੀ ਦੀ ਘਾਟ ਹੈ। ਜਦੋਂ ਵਾਇਰਸ ਪੂਰੇ ਦੇਸ ਵਿੱਚ ਪੈਰ ਪਸਾਰ ਰਿਹਾ ਸੀ ਉਸ ਸਮੇਂ ਵਾਇਰਸ 'ਤੇ ਜਿੱਤ ਪਾਉਣ ਦੇ ਐਲਾਨ ਨੇ ਅੱਜ ਭਾਰਤ ਨੂੰ ਇਸ ਹਾਲਾਤ ਵਿੱਚ ਲਿਆ ਖੜਾ ਕਰ ਦਿੱਤਾ ਹੈ।"

ਇਹ ਵੀ ਪੜ੍ਹੋ:

ਕੁੰਭ ਮੇਲੇ ਅਤੇ ਪੱਛਮੀ ਬੰਗਾਲ ਵਿੱਚ ਹੋਈਆਂ ਚੋਣ ਰੈਲੀਆਂ ਨੂੰ ਦੂਜੀ ਲਹਿਰ ਦਾ ਸੁਪਰ ਸਪ੍ਰੈਡਰ ਮੰਨਿਆ ਜਾ ਰਿਹਾ ਹੈ।

ਮੋਦੀ ਸਰਕਾਰ 'ਤੇ ਸਮਾਂ ਰਹਿੰਦੇ ਕੋਰੋਨਾ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕਣ ਦੇ ਇਲਜ਼ਾਮ ਵੀ ਲੱਗ ਰਹੇ ਹਨ।

ਦੇਸ ਵਿੱਚ ਵੈਕਸੀਨ ਬਾਰੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ, ਕਿ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੋਣ ਦੇ ਬਾਵਜੂਦ ਭਾਰਤ ਵਿੱਚ ਵੈਕਸੀਨ ਦੀ ਕਮੀ ਹੈ।

ਸੋਨੀਆਂ ਗਾਂਧੀ ਸੀਪੀਪੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ 'ਤੇ ਵਰ੍ਹੇ, ਚੋਣਾਂ ਵਿੱਚ ਹਾਰ 'ਤੇ ਪ੍ਰਗਟਾਈ ਨਿਰਾਸ਼ਾ

ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਸ਼ੁੱਕਰਵਾਰ ਨੂੰ ਆਨਲਾਈਨ ਕੀਤੀ ਗਈ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਬੈਠਕ ਵਿੱਚ ਹਾਲ ਵਿੱਚ ਪੰਜ ਸੂਬਿਆਂ ਦੀਆਂ ਚੋਣਾਂ ਵਿੱਚ ਹੋਈ ਹਾਰ ਨੂੰ ਲੈ ਕੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਨੀਆ ਗਾਂਧੀ ਨੇ ਕਿਹਾ ਕਿ ਇੱਕ ਪਾਰਟੀ ਦੇ ਰੂਪ ਵਿੱਚ ਸਮੂਹਿਕ ਤੌਰ 'ਤੇ ਨਿਮਰਤਾ ਅਤੇ ਇਮਾਨਦਾਰੀ ਨਾਲ ਸਬਕ ਲੈਣਾ ਚਾਹੀਦਾ ਹੈ।

ਉਨ੍ਹਾਂ ਹਾਰ ਦੀ ਸਮੀਖਿਆ ਕਰਨ ਲਈ ਕਾਂਗਰਸ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੱਦਣ ਬਾਰੇ ਵੀ ਦੱਸਿਆ।

ਕੋਵਿਡ ਮਹਾਮਾਰੀ ਨਾਲ ਮਿਲਕੇ ਨਜਿੱਠਣ ਦੀ ਲੋੜ ਬਾਰੇ ਕਹਿੰਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸਰਵ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ।

ਸੋਨੀਆ ਨੇ ਮੋਦੀ ਸਰਕਾਰ 'ਤੇ ਲੋਕਾਂ ਦੀਆਂ ਆਸਾਂ 'ਤੇ ਬਿਲਕੁਲ ਵੀ ਪੂਰਿਆਂ ਨਾ ਉਤਰਣ ਦੀ ਗੱਲ ਕਰਦਿਆਂ ਕਿਹਾ ਕਿ ਲੋਕਾਂ ਪ੍ਰਤੀ ਇਸ ਸਰਕਾਰ ਨੂੰ ਕੋਈ ਹਮਦਰਦੀ ਨਹੀਂ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਕੋਵਿਡ ਸੰਕਟ ਨੂੰ ਦੂਰ ਕਰਨ ਲਈ ਸਮਰੱਥ ਅਤੇ ਦੂਰਦਰਸ਼ੀ ਅਗਵਾਈ ਦੀ ਲੋੜ ਹੈ, ਪਰ ਮੋਦੀ ਸਰਕਾਰ ਦੀ ਅਣਦੇਖੀ ਕਾਰਨ ਦੇਸ ਪਛੜ ਰਿਹਾ ਹੈ।

ਆਸਟਰੇਲੀਆ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਨੂੰ ਇੰਝ ਲਿਜਾਏਗਾ ਵਾਪਸ

ਆਸਟਰੇਲੀਆ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਦੀ ਵਾਪਸੀ ਲਈ 15 ਮਈ ਤੋਂ ਉਡਾਣਾਂ ਸ਼ੁਰੂ ਕਰੇਗਾ।

ਕੋਰੋਨਾ ਦੀ ਦੂਜੀ ਲਹਿਰ ਤੋਂ ਬੇਹਾਲ ਹੋਏ ਭਾਰਤ ਵਿੱਚ ਫ਼ਸੇ ਆਸਟਰੇਲੀਆਂ ਦੇ ਨਾਗਰਿਕਾਂ ਦੀ ਦੇਸ਼ ਵਾਪਸੀ 'ਤੇ ਪਾਬੰਦੀ ਲਗਾਉਣ ਵਾਲੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਇਸ ਫ਼ੈਸਲੇ ਲਈ ਬਹੁਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਆਸਟਰੇਲੀਆ ਸਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੋ ਲੋਕ ਆਸਟਰੇਲੀਆ ਵਾਪਸੀ ਕਰਨਗੇ, ਉਨ੍ਹਾਂ ਨੂੰ ਜ਼ੇਲ੍ਹ ਜਾਣਾ ਪੈ ਸਕਦਾ ਹੈ।

ਇਸ ਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੌਰੀਸਨ ਨੇ ਕਿਹਾ ਕਿ ਜ਼ੇਲ੍ਹ ਭੇਜਣ ਦੀ ਸੰਭਾਵਨਾ ਬਹੁਤ ਘੱਟ ਹੈ।

ਸ਼ੁੱਕਰਵਾਰ ਨੂੰ ਆਸਟਰੇਲੀਆ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਫ਼ਸੇ 900 'ਅਸੁਰੱਖਿਅਤ'ਲੋਕਾਂ ਦੀ ਵਾਪਸੀ ਲਈ ਮਈ ਦੇ ਮੱਧ ਵਿੱਚ ਤਿੰਨ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਵਾਪਸ ਪਰਤੇ ਲੋਕਾਂ ਨੂੰ ਭੇਜਿਆ ਜਾਵੇਗਾ ਇਕਾਂਤਵਾਸ 'ਚ

ਵਾਪਸ ਪਹੁੰਚਣ ਵਾਲਿਆਂ ਨੂੰ ਉੱਤਰੀ ਭਾਗ ਵਿੱਚ ਸਥਿਤ ਹੋਵਰਡ ਸਪ੍ਰਿੰਗ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਜਾਵੇਗਾ, ਇੱਥੇ ਅਗਲੇ ਹਫ਼ਤੇ ਤੱਕ ਬੈੱਡਾਂ ਦੀ ਗਿਣਤੀ 2000 ਕਰ ਦਿੱਤੀ ਜਾਵੇਗੀ।

ਆਸਟਰੇਲੀਆ ਆਪਣੇ ਲੋਕਾਂ 'ਤੇ ਲਗਾਏ ਗਏ ਟ੍ਰੈਵੇਲ ਬੈਨ ਲਈ ਇਹ ਦਲੀਲ ਦੇ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਵਿੱਚ ਲਾਗ਼ ਦੀ ਦਰ ਬਹੁਤ ਜ਼ਿਆਦਾ ਹੈ ਅਤੇ ਇਸ ਨਾਲ ਇਕਾਂਤਵਾਸ ਢਾਂਚੇ 'ਤੇ ਦਬਾਅ ਵੱਧ ਰਿਹਾ ਹੈ।

ਪਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਪਾਬੰਦੀ ਕਾਰਨ ਲਾਗ਼ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਇਕਾਂਤਵਾਸ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ ਤੇ "ਅਸੀਂ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਪ੍ਰਬੰਧ ਕਰਨ ਦੇ ਪੱਧਰ ਤੱਕ ਆ ਸਕੇ ਹਾਂ"।

ਉਨ੍ਹਾਂ ਕਿਹਾ, "ਯੋਜਨਾ ਮੁਤਾਬਕ 15 ਮਈ ਤੋਂ ਅਸੀਂ ਭਾਰਤ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ ਪ੍ਰਬੰਧ ਕਰ ਸਕਾਂਗੇ।"

ਭਾਰਤ ਵਿੱਚ ਕੁੱਲ 9000 ਲੋਕ ਹਨ ਜੋ ਜਾਂ ਤਾਂ ਆਸਟਰੇਲੀਆਈ ਨਾਗਰਿਕ ਹਨ ਜਾਂ ਉੱਥੋਂ ਦੇ ਸਥਾਈ ਵਾਸੀ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮੌਰੀਸਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੱਕ ਅਧਿਕਾਰੀ ਕਮਰਸ਼ੀਅਲ ਉਡਾਣਾਂ ਨੂੰ ਸ਼ੁਰੂ ਕਰਨ ਬਾਰੇ ਫ਼ੈਸਲਾ ਲੈਣਗੇ।

ਆਸਟਰੇਲੀਆ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਕਮਰਸ਼ੀਅਲ ਉਡਾਣ ਹੀ ਲੈਣੀ ਪਵੇਗੀ।

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾ ਲਾਗ਼ ਦੇ ਤਕਰੀਬਨ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ।

ਆਸਟਰੇਲੀਆ ਉਨ੍ਹਾਂ ਕਈ ਦੇਸਾਂ ਵਿੱਚੋਂ ਇੱਕ ਹੈ, ਜਿਸਨੇ ਭਾਰਤ ਲਈ ਅਜਿਹੇ ਔਖੇ ਸਮੇਂ ਵਿੱਚ ਮੈਡੀਕਲ ਸਪਲਾਈ ਭੇਜੀ ਹੈ।

ਆਸਟਰੇਲੀਆ ਸਰਕਾਰ ਦੇ ਖ਼ਿਲਾਫ਼ ਇਹ ਧਾਰਨਾ ਬਣੀ ਕੀ ਉਹ ਆਪਣੇ ਨਾਗਰਿਕਾਂ ਨੂੰ ਖ਼ਤਰੇ ਵਿੱਚ ਰਹਿਣ ਲਈ ਮਜ਼ਬੂਰ ਕਰ ਰਹੀ ਹੈ ਅਤੇ ਆਪਣੇ ਘਰ ਵਾਪਸ ਆਉਣ 'ਤੇ ਸਜ਼ਾ ਦੇ ਰਹੀ ਹੈ।

ਕ੍ਰਿਕਟ ਖਿਡਾਰੀ ਤੋਂ ਕਮੈਂਟਰ ਬਣੇ ਮਾਈਕਲ ਸਲੇਟਰ ਨੇ ਟਵਿੱਟਰ 'ਤੇ ਪ੍ਰਧਾਨ ਮੰਤਰੀ 'ਤੇ ਇਲਜ਼ਾਮ ਲਗਾਇਆ, ''ਉਨ੍ਹਾਂ ਦੇ ਹੱਥ ਲੋਕਾਂ ਦੇ ਖ਼ੂਨ ਨਾਲ ਰੰਗੇ ਹਨ, ਪ੍ਰਾਈਵੇਟ ਜੈਟ ਲੈ ਕੇ ਆਉ ਅਤੇ ਦੇਖੋ ਸੜਕਾਂ 'ਤੇ ਲਾਸ਼ਾਂ ਪਈਆਂ ਹਨ"।

ਸਲੇਟਰ ਉਨ੍ਹਾਂ 40 ਆਸਟਰੇਲੀਆ ਵਾਸੀਆਂ ਵਿੱਚੋਂ ਇੱਕ ਹਨ ਜੋ ਭਾਰਤ ਆਈਪੀਐੱਲ ਵਿੱਚ ਹਿੱਸਾ ਲੈਣ ਆਏ ਸਨ। ਇਸ ਲੀਗ਼ ਨੂੰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।

ਆਸਟਰੇਲੀਆ ਕ੍ਰਿਕੇਟ ਬੋਰਡ ਨੇ ਦੱਸਿਆ ਹੈ ਕਿ ਖਿਡਾਰੀਆਂ ਨੂੰ ਭਾਰਤ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਇੱਕ ਵਾਰ ਪਾਬੰਦੀ ਹਟ ਜਾਵੇ ਤਾਂ ਉਨ੍ਹਾਂ ਦੀ ਚਾਰਟਡ ਫ਼ਲਾਈਟ ਰਾਹੀਂ ਦੇਸ ਵਾਪਸੀ ਕਰਵਾਈ ਜਾਵੇਗੀ।

ਸਰੱਹਦ ਦੇ ਪਾਬੰਦੀ ਲਗਾਉਣ ਵਾਲੇ ਆਸਟਰੇਲੀਆ ਵਿੱਚ ਲਾਗ਼ ਦੀ ਦਰ ਸਿਫ਼ਰ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਦੇਸ਼ ਵਿੱਚ ਸਖ਼ਤ ਪਾਬੰਦੀਆਂ ਨਾਲ ਹੀ ਸੰਭਵ ਹੋਇਆ ਹੈ, ਇਸ ਹਫ਼ਤੇ ਸਿਡਨੀ ਵਿੱਚ ਕੋਰੋਨਾ ਲਾਗ਼ ਦੇ ਮਹਿਜ਼ ਦੋ ਨਵੇਂ ਮਾਮਲੇ ਸਾਹਮਣੇ ਆਏ।

ਭਾਰਤ ਨੇ ਮੰਨਿਆ ਕਿ ਵਧਦੀ ਜਾ ਰਹੀ ਦੂਜੀ ਲਹਿਰ ਪਿੱਛੇ ਸਥਾਨਕ ਮਿਊਟੇਂਟ

ਭਾਰਤ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਪਾਏ ਜਾਣ ਵਾਲਾ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਦੇਸ ਦੀ ਵਿਰਾਟ ਹੁੰਦੀ ਕੋਰੋਨਾ ਦੀ ਦੂਜੀ ਲਹਿਰ ਪਿੱਛੇ ਇੱਕ ਵੱਡਾ ਕਾਰਨ ਹੋ ਸਕਦਾ ਹੈ।

ਕਈ ਸੂਬਿਆਂ ਵਿੱਚ ਜਿਥੇ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉਥੋਂ ਲਏ ਗਏ ਨਮੂਨਿਆਂ ਵਿੱਚ ਡਬਲ ਮਿਊਟੇਂਟ ਜਾਂ B.1.617 ਪਾਇਆ ਗਿਆ ਹੈ।

ਇਹ ਗੱਲ ਨੈਸ਼ਨਲ ਸੈਂਟਰ ਫ਼ਾਰ ਡੀਜ਼ੀਜ਼ ਕੰਟਰੋਲ ਦੇ ਇੱਕ ਅਧਿਕਾਰੀ ਨੇ ਕਹੀ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਵੱਧਦੇ ਮਾਮਲਿਆਂ ਵਿੱਚ ਨਵੇਂ ਮਿਉਟੇਂਟ ਦੇ ਸਹਿ-ਸਬੰਧ ਨੂੰ 'ਪੂਰ੍ਹੀ ਤਰ੍ਹਾਂ ਸਥਾਪਤ' ਨਹੀਂ ਕੀਤਾ ਜਾ ਸਕਿਆ।

ਅਸਲ 'ਚ ਡਬਲ ਮਿਊਟੇਂਟ ਉਹ ਹੁੰਦਾ ਹੈ ਜਦੋਂ ਇੱਕ ਵਾਇਰਸ ਵਿੱਚ ਦੋ ਮਿਊਟੇਂਟ ਸ਼ਾਮਲ ਹੋ ਜਾਂਦੇ ਹਨ ਮਤਲਬ ਇਸ ਦੇ ਦੋ ਰੂਪ ਸਾਹਮਣੇ ਆਉਂਦੇ ਹਨ।

ਬੁੱਧਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 412,000 ਨਵੇਂ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਵਿੱਚ 3,980 ਲੋਕਾਂ ਦੀ ਮੌਤ ਹੋਈ।

ਸਰਕਾਰ ਦੇ ਸੀਨੀਅਰ ਵਿਗਿਆਨੀ ਸਲਾਹਕਾਰ ਨੇ ਅਗਾਹ ਕੀਤਾ ਕਿ ਦੇਸ ਵਿੱਚ ਤੀਜੀ ਲਹਿਰ ਵੀ ਆਉਣੀ ਤੈਅ ਹੈ।

ਇਹ ਵੀ ਪੜ੍ਹੋ

ਸਿਹਤ ਵਿਭਾਗ ਨੇ ਪ੍ਰੈਸ ਕਾਨਫ਼ਰੰਸ ਵਿੱਚ ਕੇ ਵਿਜੇ ਰਾਘਵਨ ਨੇ ਮੰਨਿਆ ਸੀ ਕਿ ਜਾਣਕਾਰ ਇਸ ਦਾ ਅੰਦਾਜ਼ਾ ਨਹੀਂ ਲਗਾ ਪਾਏ ਕਿ ਦੂਜੀ ਲਹਿਰ ਇੰਨੀ ਪ੍ਰਭਾਵਸ਼ਾਲੀ ਹੋਵੇਗੀ ਅਤੇ ਇੰਨੇ ਜ਼ਿਆਦਾ ਲੋਕਾਂ ਨੂੰ ਲਾਗ਼ ਪ੍ਰਭਾਵਿਤ ਕਰ ਦੇਵੇਗੀ।

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਜਿਸ ਤਰ੍ਹਾਂ ਮਹਾਂਮਾਰੀ ਫ਼ੈਲ ਚੁੱਕੀ ਹੈ, ਉਸ ਤੋਂ ਸਾਫ਼ ਹੈ ਕਿ ਦੇਸ ਵਿੱਚ ਆਉਣ ਵਾਲੀ ਤੀਜੀ ਲਹਿਰ ਨੂੰ ਕੋਈ ਨਹੀਂ ਰੋਕ ਸਕਦਾ। ਹਾਲਾਂਕਿ ਇਹ ਕਦੋਂ ਆਏਗੀ ਇਸਦਾ ਅੰਦਾਜ਼ਾ ਨਹੀਂ ਹੈ ਪਰ ਸਾਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ।"

ਡਬਲ ਮਿਊਟੇਂਟ ਕਿੱਥੇ ਮਿਲਿਆ?

ਅੱਠ ਸੂਬਿਆਂ ਤੋਂ ਲਏ ਗਏ ਕਕੀਬ 13,000 ਨਮੂਨਿਆਂ ਦੀ ਸੀਕਵੈਂਸਿੰਗ ਕਰਨ ਤੇ 3,500 ਤੋਂ ਜ਼ਿਆਦਾ ਨਮੂਨਿਆਂ ਵਿੱਚ ਪਰੇਸ਼ਾਨ ਕਰਨ ਵਾਲੇ ਮਿਊਟੇਂਟ ਵਾਇਰਸ ਪਾਏ ਗਏ ਹਨ ਜਿਸ ਵਿੱਚ B.1.617 ਵੀ ਸ਼ਾਮਲ ਹੈ।

B.1.617 ਵੇਰੀਏਂਟ ਗੁਜਰਾਤ, ਮਹਾਂਰਾਸ਼ਟਰ, ਕਰਨਾਟਕ, ਪੱਛਮ ਬੰਗਾਲ, ਛੱਤੀਸਗੜ੍ਹ ਵਰਗੇ ਸੂਬਿਆਂ ਵਿਚੋਂ ਲਏ ਗਏ ਨਮੂਨਿਆਂ ਵਿੱਚ ਪਾਏ ਗਏ ਹਨ। ਇੰਨਾਂ ਸਾਰੇ ਸੂਬਿਆਂ ਵਿੱਚ ਲਾਗ਼ ਦੇ ਮਾਮਲੇ ਵੱਧ ਰਹੇ ਹਨ।

ਬੀਤੇ ਇੱਕ ਮਹੀਨੇ ਤੋਂ ਭਾਰਤ ਇਸ ਨਵੇਂ ਮਿਊਟੇਂਟ ਅਤੇ ਵੱਧਦੇ ਮਾਮਲਿਆਂ ਦਰਮਿਆਨ ਕਿਸੇ ਵੀ ਸਬੰਧ ਨੂੰ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ।

ਹਾਲਾਂਕਿ ਹੁਣ ਕੇਂਦਰ ਸਰਕਾਰ ਇਹ ਮੰਨ ਰਹੀ ਹੈ ਕਿ ਭਾਰਤੀ ਵੇਰੀਐਂਟ ਵੱਧਦੇ ਮਾਮਲਿਆਂ ਪਿੱਛੇ ਸੰਭਵ ਕਾਰਨ ਹੈ ਪਰ ਫ਼ਿਰ ਵੀ ਇਸ ਨੂੰ ਪੂਰ੍ਹੀ ਤਰ੍ਹਾਂ ਸਥਾਪਤ ਨਾ ਕੀਤੇ ਜਾਣ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਬੀਬੀਸੀ ਨਾਲ ਗੱਲ ਕਰਦਿਆਂ ਵਾਇਰੋਲੋਜਿਸਟ ਸ਼ਾਹੀਦ ਜਮੀਲ ਨੇ ਦੱਸਿਆ ਸੀ ਕਿ ਭਾਰਤ ਕੁੱਲ ਸੈਂਪਲ ਸੀਕਵੈਂਸਿੰਗ ਮਹਿਜ਼ 1 ਫ਼ੀਸਦ ਕਰ ਰਿਹਾ ਹੈ, ਉਥੇ ਹੀ ਯੂਕੇ ਦੇਸ 'ਚ ਕੋਰੋਨਾ ਵਾਇਰਸ ਦੇ ਸਿਖ਼ਰ ਸਮੇਂ ਦੌਰਾਨ 5 ਤੋਂ 6 ਫ਼ੀਸਦ ਸੈਂਪਲ ਸੀਕਵੈਂਸਿੰਗ ਕਰਦਾ ਸੀ।

ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਦੋਵਾਂ ਦੇਸਾਂ ਦੀਆਂ ਸਮਰੱਥਾਵਾਂ ਵਿੱਚ ਕਾਫ਼ੀ ਫ਼ਰਕ ਹੈ ਤਾਂ ਰਾਤੋ ਰਾਤ ਮਾਮਲਿਆਂ ਨੂੰ ਘਟਾਇਆ ਨਹੀਂ ਜਾ ਸਕਦਾ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਮੁਹਿੰਮ

ਕੋਰੋਨਾ ਖ਼ਿਲਾਫ਼ ਜੰਗ ਮਿਲਕੇ ਜਿੱਤਣ ਬਾਰੇ ਕਹਿੰਦਿਆਂ ਇੱਕ ਫ਼ੰਡ ਰੇਜ਼ਰ ਮੁਹਿੰਮ ਦਾ ਕੀਤਾ ਆਗ਼ਾਜ਼ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾਂ ਨੇ ਸਾਂਝੇ ਤੌਰ 'ਤੇ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਕਰਕੇ ਦੇਸ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੋਰੋਨਾ ਪੀੜਤਾਂ ਦੀ ਮਦਦ ਲਈ ਇੱਕ ਫ਼ੰਡ ਇਕੱਠਾ ਕਰਨ ਲਈ ਇੱਕ @ketto 'ਤੇ ਮੁਹਿੰਮ ਚਲਾਉਣ ਬਾਰੇ ਗੱਲ ਕੀਤੀ।

ਵਿਰਾਟ ਨੇ ਅਨੁਸ਼ਕਾ ਨਾਲ ਸਾਂਝੇ ਤੌਰ 'ਤੇ ਕੀਤੇ ਗਏ ਇਸ ਟਵੀਟ ਵਿੱਚ ਕਿਹਾ, "ਅਸੀਂ ਉਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦਾ ਸਮਰਪਨ ਸਰਾਹਿਆ ਜਾਂਦਾ ਹੈ।"ਅਨੁਸ਼ਕਾ ਨੇ ਅੱਗੇ ਕਿਹਾ, "ਪਰ ਹੁਣ ਉਨ੍ਹਾਂ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਅਤੇ ਸਾਨੂੰ ਉਨ੍ਹਾਂ ਨਾਲ ਖੜੇ ਹੋਣ ਦੀ।"

ketto ਭਾਰਤ ਦਾ ਇੱਕ ਆਨਲਾਈਨ ਪੋਰਟਲ ਹੈ ਜਿਸ ਰਾਹੀਂ ਮੈਡੀਕਲ ਕੇਅਰ ਅਤੇ ਆਪਦਾ ਦੇ ਸਮੇਂ ਫੰਡ ਜੁਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)