You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਯੂਕੇ 'ਚ ਐਸਟਰਾਜ਼ੈਨੇਕਾ ਵੈਕਸੀਨ ਲਗਵਾਉਣ ਤੋਂ ਬਾਅਦ ਹੋਈਆਂ 7 ਮੌਤਾਂ ਦਾ ਕੀ ਕਾਰਨ ਹੋ ਸਕਦਾ ਹੈ - 5 ਅਹਿਮ ਖ਼ਬਰਾਂ
ਯੂਕੇ ਵਿੱਚ ਆਕਸਫੋਰਡ-ਐਸਟਰਾਜ਼ੇਨੇਕਾ ਲਗਵਾਉਣ ਤੋਂ ਬਾਅਦ ਅਸਧਾਰਨ ਤਰੀਕੇ ਨਾਲ ਖ਼ੂਨ ਜੰਮਣ (ਬਲੱਡ ਕਲੌਟਿੰਗ) ਤੋਂ ਬਾਅਦ 7 ਲੋਕਾਂ ਦੀ ਮੌਤ ਹੋਈ ਹੈ।
ਬੀਬੀਸੀ ਨੂੰ ਇਸ ਦੀ ਪੁਸ਼ਟੀ ਯੂਕੇ ਦੀ ਮੈਡੀਸਨਜ਼ ਰੈਗੂਲੇਟਰ ਏਜੰਸੀ ਨੇ ਕੀਤੀ।
ਯੂਕੇ ਵਿੱਚ 24 ਮਾਰਚ ਤੱਕ ਕੁੱਲ 1.8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਿਨ੍ਹਾਂ ਵਿੱਚੋਂ 30 ਲੋਕਾਂ ਵਿੱਚ ਖ਼ੂਨ ਜੰਮਣ ਦਾ ਮਾਮਲਾ ਸਾਹਮਣੇ ਆਇਆ।
ਇਹ ਵੀ ਪੜ੍ਹੋ
ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੈਕਸੀਨ ਦਾ ਉੱਲਟ ਪ੍ਰਭਾਵ (ਸਾਈਡ ਇਫ਼ੈਕਟ) ਹੀ ਹੈ ਜਾਂ ਫ਼ਿਰ ਸਬੱਬ ਕਿ ਉਨ੍ਹਾਂ ਲੋਕਾਂ ਨੂੰ ਵਿੱਚ ਵੈਕਸੀਨ ਤੋਂ ਬਾਅਦ ਬਲੱਡ ਕਲੌਟਿੰਗ ਹੋਈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੀ ਹੈ ਫੇਸ ਮਾਸਕ ਦਾ ਇਤਿਹਾਸ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਇਆ
ਇੱਕ ਵਕਤ ਸੀ ਜਦੋਂ ਚਿਹਰਾ ਢਕਣ ਲਈ ਮਾਸਕ ਦੀ ਵਰਤੋਂ ਸਿਰਫ਼ ਬੈਂਕ ਚੋਰ, ਪੌਪ ਸਟਾਰ ਅਤੇ ਸਿਹਤ ਨੂੰ ਲੈ ਕੇ ਬੇਹੱਦ ਸੁਚੇਤ ਰਹਿਣ ਵਾਲੇ ਜਪਾਨੀ ਸੈਲਾਨੀ ਕਰਦੇ ਹੁੰਦੇ ਸਨ, ਪਰ ਅੱਜ ਦੇ ਦੌਰ ਵਿੱਚ ਮਾਸਕ ਪਹਿਨਣਾ ਇੰਨਾ ਆਮ ਹੋ ਗਿਆ ਹੈ ਕਿ ਇਸ ਨੂੰ 'ਨਿਊ ਨਾਰਮਲ' ਨਵੀਂ ਹਕੀਕਤ ਕਿਹਾ ਜਾ ਰਿਹਾ ਹੈ।
ਮਾਸਕ ਦੀ ਵਰਤੋਂ ਆਮ ਜ਼ਰੂਰ ਹੋ ਸਕਦੀ ਹੈ, ਪਰ ਇਹ ਇੰਨਾ ਵੀ ਨਵਾਂ ਨਹੀਂ ਹੈ।
ਬਲੈਕ ਪਲੇਗ ਤੋਂ ਲੈ ਕੇ ਹਵਾ ਪ੍ਰਦੂਸ਼ਣ ਦੇ ਬੁਰੇ ਦੌਰ ਤੱਕ ਅਤੇ ਟਰੈਫਿਕ ਕਾਰਨ ਪ੍ਰਦੂਸ਼ਣ ਤੋਂ ਲੈ ਕੇ ਰਸਾਇਣਿਕ ਗੈਸ ਦੇ ਹਮਲਿਆਂ ਤੱਕ ਲੰਡਨ ਵਿੱਚ ਰਹਿਣ ਵਾਲਿਆਂ ਨੇ ਲੰਘੇ 500 ਸਾਲ ਵਿੱਚ ਕਈ ਵਾਰ ਮਾਸਕ ਦੀ ਵਰਤੋਂ ਕੀਤੀ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਛੱਤੀਸਗੜ੍ਹ ਨਕਸਲ ਹਮਲਾ: CRPF ਦੇ ਜਵਾਨ ਰਾਕੇਸ਼ਵਰ ਲਾਪਤਾ, ਪਰਿਵਾਰ ਦੀ ਮੋਦੀ ਨੂੰ ਅਪੀਲ
ਸੀਆਰਪੀਐੱਫ ਵੱਲੋਂ ਕਿਹਾ ਗਿਆ ਹੈ ਕਿ ਛੱਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ ਸੀਆਰਪੀਐੱਫ ਦਾ ਇੱਕ ਜਵਾਨ ਅਜੇ ਵੀ ਲਾਪਤਾ ਹੈ।
ਸੀਆਰਪੀਐੱਫ ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ, "ਸਾਡਾ ਇੱਕ ਜਵਾਨ ਅਜੇ ਲਾਪਤਾ ਹੈ। ਇਹ ਅਫ਼ਵਾਹ ਹੈ ਕਿ ਉਹ ਨਕਸਲੀਆਂ ਦੇ ਕਬਜ਼ੇ ਵਿੱਚ ਹੈ। ਅਜੇ ਅਸੀਂ ਜਵਾਨ ਦੀ ਭਾਲ ਲਈ ਆਪ੍ਰੇਸ਼ਨ ਪਲਾਨ ਕਰ ਰਹੇ ਹਾਂ।"
ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਹਮਲੇ ਵਿੱਚ 22 ਸੀਆਰਪੀਐੱਫ ਦੇ ਜਵਾਨਾਂ ਦੀ ਮੌਤ ਹੋਈ ਹੈ ਜਦਕਿ 32 ਲੋਕ ਜ਼ਖ਼ਮੀ ਹਨ। ਮਾਓਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਮਾਂ ਤਾਂ ਪੁੱਤ ਦੇ ਤਬਾਦਲੇ ਲਈ ਗੇੜੇ ਕੱਟ ਰਹੀ ਸੀ ਪਰ ਟੀਵੀ ਤੋਂ ਉਸ ਦੀ ਮੌਤ ਦੀ ਖ਼ਬਰ ਮਿਲੀ
ਮਹਾਨਦੀ ਦੇ ਕੰਢੇ 'ਤੇ ਸਥਿਤ ਪੰਡਰੀਪਾਨੀ ਪਿੰਡ ਦੀਆਂ ਗਲੀਆਂ ਵਿੱਚ ਚੁੱਪ ਪਸਰੀ ਹੈ। ਆ ਰਹੇ ਕੁਝ ਮੋਟਰਸਾਈਕਲ ਅਤੇ ਪੁਲਿਸ ਦੀਆਂ ਗੱਡੀਆਂ ਇਸ ਚੁੱਪ ਨੂੰ ਤੋੜਦੀਆਂ ਹਨ।
ਪਿੰਡ ਦੀਆਂ ਕੁਝ ਔਰਤਾਂ ਗਲੀ ਦੇ ਆਖ਼ਰੀ ਘਰ ਵਿੱਚ ਦਾਖਲ ਹੁੰਦੀਆਂ ਹਨ ਅਤੇ ਫਿਰ ਉਸ ਘਰ ਵਿੱਚੋਂ ਸਭ ਦੇ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਹ ਘਰ ਰਮੇਸ਼ ਕੁਮਾਰ ਜੁਰੀ ਦਾ ਹੈ। ਡਿਸਟ੍ਰਿਕਟ ਰਿਜ਼ਰਵ ਗਾਰਡ ਦੇ ਹੈੱਡ ਕਾਂਸਟੇਬਲ, 35 ਸਾਲਾ ਰਮੇਸ਼ ਕੁਮਾਰ ਜੁਰੀ, ਸ਼ਨੀਵਾਰ ਨੂੰ ਬੀਜਾਪੁਰ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ਵਿੱਚ ਮਾਰੇ ਗਏ।
ਉਨ੍ਹਾਂ ਦੀ ਲਾਸ਼ ਅਜੇ ਪਿੰਡ ਨਹੀਂ ਪਹੁੰਚੀ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੁਰੂਕਸ਼ੇਤਰ ਦੇ ਭਾਜਪਾ ਐੱਮਪੀ ਨਾਇਬ ਸੈਣੀ ਦੀ ਗੱਡੀ 'ਤੇ ਹਮਲੇ ਬਾਰੇ ਪੁਲਿਸ ਦਾ ਕੀ ਕਹਿਣਾ
ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਗੱਡੀ ਨੂੰ ਭੀੜ ਨੇ ਨਿਸ਼ਾਨਾ ਬਣਾਇਆ ਅਤੇ ਗੱਡੀ ਦਾ ਸ਼ੀਸਾ ਵੀ ਤੋੜ ਦਿੱਤਾ।
ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ ਵਰਕਰਾਂ ਨਾਲ ਮੀਟਿੰਗ ਕਰ ਕੇ ਅੰਬਾਲਾ ਪਰਤ ਰਹੇ ਸਨ।
ਪਿਛਲੇ ਇੱਕ ਹਫ਼ਤੇ ਦੌਰਾਨ ਭਾਜਪਾ ਆਗੂਆਂ 'ਤੇ ਹਮਲੇ ਦੀ ਇਹ ਤੀਜੀ ਘਟਨਾ ਹੈ।
ਨਾਇਬ ਸੈਣੀ ਨੇ ਇਸ ਹਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੁਲਿਸ ਕਾਰਵਾਈ ਕਰੇਗੀ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: