You’re viewing a text-only version of this website that uses less data. View the main version of the website including all images and videos.
ਕੁਰੂਕਸ਼ੇਤਰ ਦੇ ਭਾਜਪਾ ਐੱਮਪੀ ਨਾਇਬ ਸੈਣੀ ਦੀ ਗੱਡੀ 'ਤੇ ਹਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਗੱਡੀ ਨੂੰ ਭੀੜ ਨੇ ਨਿਸ਼ਾਨਾ ਬਣਾਇਆ ਅਤੇ ਗੱਡੀ ਦਾ ਸ਼ੀਸਾ ਵੀ ਤੋੜ ਦਿੱਤਾ।
ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ ਵਰਕਰਾਂ ਨਾਲ ਮੀਟਿੰਗ ਕਰ ਕੇ ਅੰਬਾਲਾ ਪਰਤ ਰਹੇ ਸਨ।
ਪਿਛਲੇ ਇੱਕਤ ਹਫ਼ਤੇ ਦੌਰਾਨ ਭਾਜਪਾ ਆਗੂਆਂ 'ਤੇ ਹਮਲੇ ਇਹ ਤੀਜੀ ਘਟਨਾ ਹੈ।
ਇਹ ਵੀ ਪੜ੍ਹੋ-
ਨਾਇਬ ਸੈਣੀ ਨੇ ਇਸ ਹਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੁਲਿਸ ਕਾਰਵਾਈ ਕਰੇਗੀ।
ਉਨ੍ਹਾਂ ਨੇ ਕਿਹਾ, "ਕਾਂਗਰਸ ਇਸ ਹੱਦ ਤੱਕ ਡਿੱਗ ਗਈ ਹੈ ਕਿ ਕਿਸਾਨਾਂ ਮਖੌਟਾ ਲਗਾ ਕੇ, ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"ਉਨ੍ਹਾਂ ਨੇ ਕਿਹਾ ਹੈ, "ਮੈਨੂੰ ਇਹ ਪਹਿਲਾਂ ਤੋਂ ਪਲਾਨ ਕੀਤਾ ਹੋਇਆ ਲਗਦਾ ਹੈ, ਅਸੀਂ ਕਿਸੇ ਵਰਕਰ ਦੇ ਘਰ ਜਾ ਕੇ ਚਾਹ ਵੀ ਨਹੀਂ ਪੀ ਸਕਦੇ। ਅਸੀਂ ਆਪਣੀ ਗੱਲ ਜਨਤਾ ਵਿਚਾਲੇ ਰੱਖ ਰਹੇ ਹਾਂ ਅਤੇ ਉਹ ਵੀ ਆਪਣੀ ਗੱਲ ਜਨਤਾ ਵਿੱਚ ਰੱਖਣ। ਜਨਤਾ ਦੋਵਾਂ ਦੀ ਗੱਲ ਸੁਣ ਕੇ ਫ਼ੈਸਲਾ ਕਰਦੀ ਹੈ।"
ਕੁਰੂਕਸ਼ੇਤਰ ਦੇ ਡਿਪਟੀ ਸੁਪਰੀਡੈਂਟੇਂਟ ਆਤਮਾ ਰਾਮ ਨੇ ਦੱਸਿਆ, “ਕੁਝ ਅਣਪਛਾਤੇ ਲੋਕਾਂ ਵੱਲੋਂ ਭਾਜਪਾ ਐੱਮਪੀ ਨਾਇਬ ਸਿੰਘ ਸੈਣੀ ਦੀ ਗੱਡੀ 'ਤੇ ਪੱਥਰ ਸੁੱਟੇ। ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਹੈ ਪਰ ਇਸ ਕਥਿਤ ਹਮਲੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। ਇਸ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਐੱਮਪੀ ਨੂੰ ਬਾਹਰ ਕੱਢਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਪਿਆ।
ਡੀਐੱਸਪੀ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਸ਼ਾਹਬਾਦ ਵਿੱਚ ਜੇਜੇਪੀ ਐੱਮਐੱਲਏ ਰਾਮ ਕਰਨ ਕਾਲਾ ਦੇ ਘਰ ਬਾਹਰ ਪਹਿਲਾਂ ਤੋਂ ਕਿਸਾਨ ਧਰਨੇ 'ਤੇ ਬੈਠੇ ਹੋਏ ਸਨ।
ਨਾਇਬ ਸੈਣੀ ਦਾ ਸਿਆਸੀ ਸਫ਼ਰ
ਭਾਜਪਾ ਐੱਮਪੀ ਸੈਣੀ ਹਰਿਆਣਾ ਵਿੱਚ ਮਨਹੋਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਕਾਰਜਕਾਲ 2014 ਤੋਂ 2019 ਤੱਕ ਰਾਜ ਮੰਤਰੀ ਵੀ ਰਹਿ ਚੁੱਕੇ ਹਨ।
2019 ਦੀਆਂ ਲੋਕ ਸਭਾ ਚੋਣ ਨਾਇਬ ਸੈਣੀ ਨੇ ਕੁਰੂਕਸ਼ੇਤਰ ਤੋਂ 3.84 ਲੱਖ ਵੋਟਾਂ ਦੇ ਵਕਫ਼ੇ ਨਾਲ ਸੀਟ ਜਿੱਤੀ ਸੀ।
ਇਸ ਤੋਂ ਪਹਿਲਾਂ ਇੱਕ ਅਪ੍ਰੈਲ ਨੂੰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਆਪਣੇ ਲੋਕ ਸਭਾ ਹਲਕਾ ਹਿਸਾਰ ਦੇ ਦੌਰੇ ਵਿੱਚ ਕਟੌਤੀ ਕਰਨੀ ਪਈ ਸੀ। ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਸੀ।
3 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਜਿਹੇ ਹੀ ਪ੍ਰਦਰਸ਼ਨ ਦਾ ਰੋਹਤਕ ਵਿੱਚ ਉਸ ਵੇਲੇ ਸਾਹਮਣਾ ਕਰਨਾ ਪਿਆ, ਜਦੋਂ ਉਹ ਰੋਹਤਕ ਦੇ ਐੱਮਪੀ ਅਰਵਿੰਦ ਸ਼ਰਮਾ ਦੇ ਨਿੱਜੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਐਤਵਾਰ ਨੂੰ ਭਾਜਪਾ-ਜੇਜੇਪੀ ਦੇ ਚੁਣੇ ਗਏ ਉਮੀਦਵਾਰਾਂ ਦੀ ਮੌਜੂਦਗੀ ਦਾ ਵਿਰੋਧ ਕਰਨ ਲਈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕੀਤਾ ਸੀ।
ਗੁਰਨਾਮ ਸਿੰਘ ਚਢੂਨੀ ਨੇ ਕਿਹਾ ਸੀ ਕਿ ਅਜਿਹਾ ਹੀ ਸ਼ਰਮਨਾਕ ਕਾਰਾ ਪੰਜਾਬ ਵਿੱਚ ਵੀ ਭਾਜਪਾ ਐੱਮਐੱਲਏ ਨਾਲ ਵਾਪਰ ਚੁੱਕਿਆ ਹੈ ਅਤੇ ਹਰਿਆਣਾ ਸਰਕਾਰ ਨੂੰ ਆਪਣੇ ਆਗੂਆਂ ਨੂੰ ਜਨਤਕ ਪ੍ਰੋਗਰਾਮਾਂ ਵਿੱਚ ਨਹੀਂ ਭੇਜਣਾ ਚਾਹੀਦਾ।
ਇਹ ਵੀ ਪੜ੍ਹੋ: