ਕੋਰੋਨਾਵਾਇਰਸ: ਭਾਰਤ ਸਰਕਾਰ ਨੇ ਦੱਸਿਆ ਹੈ ਕਿ ਕਿਉਂ ਨਹੀਂ ਉਹ ਸਾਰਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰ ਰਹੀ ਹੈ-ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਤੁਸੀਂ ਅੱਜ ਦੀਆਂ ਅਹਿਮ ਸਰਗਰਮੀਆਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹੋ

ਖ਼ਬਰ ਏਜੰਸੀ ਮੁਤਾਬਕ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਹੈ ਕਿ ਕਈ ਲੋਕ ਪੁੱਛ ਰਹੇ ਹਨ ਕਿ ਟੀਕਾਕਰਨ ਸਾਰਿਆਂ ਲਈ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ।

ਉਨ੍ਹਾਂ ਨੇ ਕਿਹਾ, "ਟੀਕਾਕਰਨ ਮੁਹਿੰਮ ਦੇ ਦੋ ਉਦੇਸ਼ ਹਨ, ਮੌਤ ਤੋਂ ਬਚਾਉਣਾ ਅਤੇ ਸਿਹਤ ਸੇਵਾ ਪ੍ਰਣਾਲੀ ਦੀ ਰੱਖਿਆ ਕਰਨਾ। ਉਦੇਸ਼ ਦੇ ਤਹਿਤ ਵੈਕਸੀਨ ਉਨ੍ਹਾਂ ਲਈ ਨਹੀਂ ਹੈ ਜੋ ਲਗਵਾਉਣਾ ਚਾਹੁੰਦੇ ਹਨ ਬਲਕਿ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਲੋੜ ਹੈ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਪੰਜਾਬ ਵਿੱਚ 50 ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਤੈਨਾਤ ਕੀਤੀਆਂ ਗੀਆਂ ਹਨ। ਇਹ ਟੀਮਾਂ ਮਹਾਰਾਸ਼ਟ ਦੇ 30 ਜ਼ਿਲ੍ਹਿਆਂ, ਛੱਤੀਸਗੜ੍ਹ ਦੇ 11 ਜ਼ਿਲ੍ਹਿਆਂ ਅਤੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਜਾਣਗੀਆਂ।

ਕੋਰੋਨਾ: ਪੰਜਾਬ ਦੇ ਰਾਜਪਾਲ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੀਤੀ ਉੱਚ ਪੱਧਰੀ ਮੀਟਿੰਗ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਇੱਕ ਵਾਰ ਰੂਮ ਮੀਟਿੰਗ ਕੀਤੀ। ਇਸ ਵਿੱਚ ਪੁਲਿਸ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੈਡੀਕਲ ਅਫ਼ਸਰਾਂ ਨੇ ਵੀ ਹਿੱਸਾ ਲਿਆ।

ਇਸ ਵਿੱਚ ਉਨ੍ਹਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਪੌਜ਼ਿਟਿਵਿਟੀ ਦਰ, ਮਰੀਜ਼ਾਂ ਦੀ ਗਿਣਤੀ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ

ਬਦਨੌਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ। ਉਨ੍ਹਾਂ ਨੇ ਮਾਰਕਿਟ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਆਪਣੇ ਸਟਾਫ਼ ਦਾ ਟੈਸਟ ਕਰਵਾਉਣ।

ਉਨ੍ਹਾਂ ਨੇ ਕਿਹਾ ਇਹ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਸਰਕਾਰੀ ਕੇਂਦਰਾਂ ਉੱਤੇ ਟੈਸਟ ਅਤੇ ਵੈਕਸੀਨ ਮੁਫ਼ਤ ਹੈ।

ਕੋਰੋਨਾਵਾਇਰਸ: ਦਿੱਲੀ 'ਚ 30 ਅਪ੍ਰੈਲ ਤੱਕ ਲੱਗਿਆ ਰਾਤ ਦਾ ਕਰਫਿਊ,ਕੀ ਹੈ ਪੂਰਾ ਐਲਾਨ

ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ।

ਦਿੱਲੀ ਸਰਕਾਰ ਅਨੁਸਾਰ ਇਹ ਰਾਤ ਦਾ ਕਰਫਿਊ 30 ਅਪ੍ਰੈਲ ਤੱਕ ਫਿਲਹਾਲ ਲਾਗੂ ਰਹੇਗਾ।

ਸੋਮਵਾਰ ਨੂੰ, ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ 3,548 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 15 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ, ਰਾਜਧਾਨੀ ਵਿੱਚ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 679,962 ਹੋ ਗਈ ਹੈ। ਇਸ ਸਮੇਂ ਦਿੱਲੀ ਵਿੱਚ ਕੋਰੋਨਾ ਦੇ 14,589 ਸਰਗਰਮ ਕੇਸ ਹਨ।

ਦਿੱਲੀ 'ਚ ਸਖ਼ਤੀ ਨਾਲ ਲਾਗੂ ਹੋਵੇਗਾ ਲੌਕਡਾਊਨ: ਦਿੱਲੀ ਪੁਲਿਸ

ਦਿੱਲੀ ਵਿੱਚ ਰਾਤ ਦੇ ਕਰਫਿਊ ਬਾਰੇ ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹ ਸਖ਼ਤੀ ਨਾਲ ਕਰਫਿਊ ਲਾਗੂ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਜ਼ਰੂਰੀ ਸੇਵਾਵਾਂ ਅਤੇ ਮੰਗਾਂ ਲਈ ਨਵੇਂ ਪਾਸ ਜਾਰੀ ਕੀਤੇ ਜਾਣਗੇ। ਜਿਹੜੇ ਇਹ ਪਾਸ ਲੈਣ ਦੇ ਯੋਗ ਹਨ ਉਹ ਦਿੱਲੀ ਪੁਲਿਸ ਦੀ ਵੈਬਸਾਈਟ ਜਾ ਸਕਦੇ ਹਨ।

ਕਰਫਿਊ ਤੋਂ ਕਿਸ ਨੂੰ ਛੋਟ ਮਿਲੇਗੀ

ਦਿੱਲੀ ਸਰਕਾਰ ਦੇ ਅਨੁਸਾਰ ਸਿਹਤ ਕਰਮਚਾਰੀਆਂ 'ਤੇ ਕੋਈ ਵੀ ਰਾਤ ਦਾ ਕਰਫਿਊ ਲਾਗੂ ਨਹੀਂ ਹੋਵੇਗਾ, ਪਰ ਉਨ੍ਹਾਂ ਲਈ ਇਸ ਸਮੇਂ ਦੌਰਾਨ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ।

ਇਸ ਦੇ ਨਾਲ ਹੀ, ਏਅਰਪੋਰਟ, ਰੇਲਵੇ ਸਟੇਸ਼ਨ ਜਾਂ ਬੱਸ ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਟਿਕਟ ਦਿਖਾਉਣੀ ਪਏਗੀ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਵੀ ਇਲਾਜ ਲਈ ਆਉਣ-ਜਾਉਣ ਦੀ ਆਗਿਆ ਹੋਵੇਗੀ।

ਜਿਨ੍ਹਾਂ ਲੋਕਾਂ ਨੂੰ ਰਾਤ ਦੇ ਕਰਫਿਊ ਤੋਂ ਛੂਟ ਦਿੱਤੀ ਜਾਵੇਗੀ, ਉਨ੍ਹਾਂ ਲਈ ਟੈਕਸੀ, ਆਟੋ, ਬੱਸਾਂ, ਮੈਟਰੋ ਅਤੇ ਹੋਰ ਜਨਤਕ ਆਵਾਜਾਈ ਦੀ ਮਨਜ਼ੂਰ ਹੋਵੇਗੀ। ਨਾਲ ਹੀ, ਜਿਹੜੇ ਵਿਭਾਗ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ, ਨੂੰ ਵੀ ਕਰਫਿਊ ਤੋਂ ਛੋਟ ਦਿੱਤੀ ਜਾਵੇਗੀ।

ਟੀਕਾਕਰਨ ਲਈ ਸਰਕਾਰੀ ਹਸਪਤਾਲ 24 ਘੰਟੇ ਖੁੱਲੇ ਰਹਿਣਗੇ

ਇਸ ਤੋਂ ਪਹਿਲਾਂ, ਦਿੱਲੀ ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਕੋਰੋਨਾ ਟੀਕਾਕਰਨ ਲਈ ਚੌਵੀ ਘੰਟੇ ਖੁੱਲੇ ਰੱਖਣ ਦਾ ਫ਼ੈਸਲਾ ਕੀਤਾ ਸੀ।

ਮੁੱਖ ਮੰਤਰੀ ਅਰਵਿੰਦ ਕੇਜਰਵਾਲ ਨੇ ਕਿਹਾ ਸੀ ਕਿ ਜਿੰਨੇ ਲੋਕ ਟੀਕੇ ਲਗਵਾਉਂਦੇ ਹਨ, ਕੋਰੋਨਾਵਾਇਰਸ ਫੈਲਣ ਦੀ ਦਰ ਘੱਟ ਹੁੰਦੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਅਤੇ ਅਪੀਲ ਕੀਤੀ ਕਿ ਸਰਕਾਰ ਕੋਰੋਨਾ ਟੀਕੇ ਦੀ ਉਮਰ ਹੱਦ ਖ਼ਤਮ ਕਰੇ।

ਅੰਬਾਲਾ ਦੇ MP ਨਾਇਬ ਸੈਣੀ ਦਾ ਹੋਇਆ ਵਿਰੋਧ

ਸ਼ਾਹਬਾਦ ਵਿੱਚ ਲੋਕਾਂ ਦੀ ਇੱਕ ਭੀੜ ਨੇ ਕੁਰੂਕਸ਼ੇਤਰ ਤੋਂ ਮੈਂਬਰ ਪਾਰਲੀਮੈਂਟ ਨਾਇਬ ਸੈਣੀ ਦਾ ਜੰਮ ਕੇ ਵਿਰੋਧ ਕੀਤਾ।

ਨਾਇਬ ਸੈਣੀ ਅੰਬਾਲਾ ਲੋਕ ਸਭਾ ਸੀਟ ਤੋਂ ਮੈਂਬਰ ਹਨ।

ਨਾਇਬ ਸੈਣੀ ਇੱਕ ਭਾਜਪਾ ਵਰਕਰ ਦੇ ਘਰ ਭਾਜਪਾ ਦੇ ਸਥਾਪਨਾ ਦਿਹਾੜੇ ਮੌਕੇ ਝੰਡਾ ਲਹਿਰਾਉਣ ਪਹੁੰਚੇ ਸਨ।

ਉਸੇ ਵੇਲੇ ਲੋਕਾਂ ਦੀ ਭੀੜ ਪਹੁੰਚ ਗਈ ਸੀ। ਲੋਕਾਂ ਦੀ ਭੀੜ ਨੇ ਛੱਤ ਉੱਤੇ ਲਹਿਰਾਉਂਦਾ ਹੋਇਆ ਭਾਜਪਾ ਦਾ ਝੰਡਾ ਵੀ ਉਤਰਵਾ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)