ਛੱਤੀਸਗੜ੍ਹ ਨਕਸਲ ਹਮਲਾ: CRPF ਦੇ ਜਵਾਨ ਰਾਕੇਸ਼ਵਰ ਲਾਪਤਾ, ਪਰਿਵਾਰ ਦੀ ਪੀਐੱਮ ਮੋਦੀ ਨੂੰ ਅਪੀਲ, ਮਾਓਵਾਦੀਆਂ ਦਾ ਕੀ ਦਾਅਵਾ

ਸੀਆਰਪੀਐੱਫ ਵੱਲੋਂ ਕਿਹਾ ਗਿਆ ਹੈ ਕਿ ਛੱਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ ਸੀਆਰਪੀਐੱਫ ਦਾ ਇੱਕ ਜਵਾਨ ਅਜੇ ਵੀ ਲਾਪਤਾ ਹੈ।

ਸੀਆਰਪੀਐੱਫ ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ, "ਸਾਡਾ ਇੱਕ ਜਵਾਨ ਅਜੇ ਲਾਪਤਾ ਹੈ। ਇਹ ਅਫ਼ਵਾਹ ਹੈ ਕਿ ਉਹ ਨਕਸਲੀਆਂ ਦੇ ਕਬਜ਼ੇ ਵਿੱਚ ਹੈ। ਅਜੇ ਅਸੀਂ ਜਵਾਨ ਦੀ ਭਾਲ ਲਈ ਆਪ੍ਰੇਸ਼ਨ ਪਲਾਨ ਕਰ ਰਹੇ ਹਾਂ।"

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਹਮਲੇ ਵਿੱਚ 22 ਸੀਆਰਪੀਐੱਫ ਦੇ ਜਵਾਨਾਂ ਦੀ ਮੌਤ ਹੋਈ ਹੈ ਜਦਕਿ 32 ਲੋਕ ਜ਼ਖ਼ਮੀ ਹਨ। ਮਾਓਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ।

ਇਹ ਵੀ ਪੜ੍ਹੋ

ਲਾਪਤਾ ਜਵਾਨ ਦੀ ਪਛਾਣ ਰਾਕੇਸ਼ਵਰ ਸਿੰਘ ਮਨਹਾਸ ਦੇ ਨਾਂ ਨਾਲ ਹੋਈ ਹੈ ਜੋ ਬੀਜਾਪੁਰ ਦੇ ਨੇਤਰਕੋਟੀ ਪਿੰਡ ਦੇ ਰਹਿਣ ਵਾਲੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਵੀ ਸੀਆਰਪੀਐੱਫ ਵਿੱਚ ਹੀ ਹਨ।

ਹੁਣ ਤੱਕ ਕੀ-ਕੀ ਪਤਾ?

  • ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀ ਹਮਲੇ ਵਿੱਚ 22 ਸੀਆਰਪੀਐੱਫ ਦੇ ਜਵਾਨਾਂ ਦਾ ਮੌਤ
  • ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲੀਆਂ ਖਿਲਾਫ਼ ਆਪ੍ਰੇਸ਼ਨ ਨੂੰ ਤੇਜ਼ ਕੀਤਾ ਜਾਵੇਗਾ
  • ਸੀਆਰਪੀਐੱਫ ਦੇ ਡੀਜੀ ਕੁਲਦੀਪ ਸਿੰਘ ਅਨੁਸਾਰ ਮੁਠਭੇੜ ਵਿੱਚ ਸੁਰੱਖਿਆ ਮੁਲਾਜ਼ਮਾਂ ਤੋਂ ਕੋਈ ਗਲਤੀ ਨਹੀਂ ਹੋਈ ਹੈ
  • ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪਸ਼ ਬਘੇਲ ਨੇ ਕਿਹਾ ਇਹ ਹਮਲਾ ਮੁਠਭੇੜ ਨਹੀਂ ਇੱਕ ਜੰਗ ਵਰਗੀ ਸੀ
  • ਰਾਹੁਲ ਗਾਂਧੀ ਨੇ ਇਸ ਆਪ੍ਰੇਸ਼ਨ ਨੂੰ ਇੱਕ ਬੁਰੇ ਤਰੀਕੇ ਨਾਲ ਪਲਾਨ ਆਪ੍ਰੇਸ਼ਨ ਕਰਾਰ ਦਿੱਤਾ ਹੈ।

ਰਾਕੇਸ਼ਵਰ ਦਾ ਪਰਿਵਾਰ ਬੇਹਾਲ ਹੈ

ਸ਼ਨੀਵਾਰ ਸ਼ਾਮ ਤੋਂ ਛੱਤੀਗੜ੍ਹ ਵਿੱਚ ਹੋਏ ਨਕਸਲੀ ਹਮਲੇ ਦੀਆਂ ਖ਼ਬਰਾਂ ਸੁਣ ਕੇ ਰਾਕੇਸ਼ਵਰ ਸਿੰਘ ਦੀ ਪਤਨੀ ਮੀਨੂ ਚਿਬ ਅਤੇ ਉਨ੍ਹਾਂ ਦੀ ਮਾਂ ਕੁੰਤੀ ਦੇਵੀ ਸਦਮੇ ਵਿੱਚ ਹਨ।

ਰਹਿ-ਰਹਿ ਕੇ ਉਨ੍ਹਾਂ ਦੀ ਪੰਜ ਸਾਲਾਂ ਦੀ ਧੀ ਆਪਣੇ ਪਿਤਾ ਦੇ ਘਰ ਪਰਤਨ ਦੀ ਗੱਲ ਕਰਦੀ ਰਹਿੰਦੀ ਹੈ ਅਤੇ ਫਿਰ ਚੁੱਪਚਾਪ ਮਾਂ ਦੀ ਗੋਦ ਵਿੱਚ ਬੈਠ ਜਾਂਦੀ ਹੈ।

ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਨੂ ਚਿਬ ਨੇ ਕਿਹਾ, "ਸ਼ੁੱਕਰਵਰ ਦੇਰ ਸ਼ਾਮ 9.30 ਵਜੇ ਮੈਂ ਆਪਣੇ ਪਤੀ ਨਾਲ ਆਖਰੀ ਗੱਲਬਾਤ ਕੀਤੀ ਸੀ। ਉਸ ਵੇਲੇ ਆਪ੍ਰੇਸ਼ਨ ਉੱਤੇ ਜਾਣ ਤੋਂ ਪਹਿਲਾਂ ਆਪਣਾ ਟਿਫਿਨ ਪੈਕ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਡਿਊਟੀ ਉੱਤੇ ਜਾ ਰਿਹਾ ਹਾਂ ਅਤੇ ਵਾਪਸ ਆ ਕੇ ਗੱਲ ਕਰਾਂਗਾ।"

ਮੀਨੂ ਨੇ ਅੱਗੇ ਦੱਸਿਆ, "ਨਕਸਲੀ ਹਮਲੇ ਦੀ ਖਬਰ ਸੁਣਨ ਤੋਂ ਬਾਅਦ ਸ਼ਨੀਵਾਰ ਨੂੰ ਜਦੋਂ ਮੈਂ ਸੀਆਰਪੀਐੱਫ ਦੇ ਗਰੁੱਪ ਸੈਂਟਰ ਬੰਤਾਲਾਬ ਦੇ ਕੰਟਰੋਲ ਰੂਮ ਫੋਨ ਕੀਤਾ ਤਾਂ ਉੱਥੋਂ ਵੀ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ।"

ਇਹ ਵੀ ਪੜ੍ਹੋ:

ਮਾਓਵਾਦੀਆਂ ਦਾ ਦਾਅਵਾ

ਮਾਓਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ।

ਮਾਓਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਵਿਚੋਲੀਆਂ ਦਾ ਐਲਾਨ ਪਹਿਲਾਂ ਸਰਕਾਰ ਵੱਲੋਂ ਕੀਤਾ ਜਾਵੇ, ਉਸ ਮਗਰੋਂ ਉਹ ਕੈਦ ਵਿੱਚ ਬੰਦ ਸੁਰੱਖਿਆ ਮੁਲਾਜ਼ਮ ਨੂੰ ਛੱਡਣਗੇ। ਉਨ੍ਹਾ ਨੇ ਦਾਅਵਾ ਕੀਤਾ ਹੈ ਉਸ ਵੇਲੇ ਤੱਕ ਉਹ ਉਨ੍ਹਾਂ ਕੋਲ ਸੁਰੱਖਿਅਤ ਰਹੇਗਾ।

ਨਕਸਲੀ ਗੁੱਟ ਪੀਐੱਲਜੀਏ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਹਥਿਆਰ ਤੇ ਅਸਲਾ ਕਬਜ਼ੇ ਵਿੱਚ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਮੰਨਿਆ ਹੈ ਕਿ ਹਮਲੇ ਵਿੱਚ ਉਨ੍ਹਾਂ ਨੇ ਚਾਰ ਬੰਦੇ ਮਾਰੇ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)