You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸ਼ਨੀਵਾਰ-ਐਤਵਾਰ ਲਈ ਲੌਕਡਾਊਨ ਲਗਾਇਆ
ਮਹਾਰਾਸ਼ਟਰ ਨੇ ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸ਼ਾਮ 7 ਵਜੇ ਤੱਕ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ
ਨਵਾਬ ਮਲਿਕ ਨੇ ਇਹ ਜਾਣਕਾਰੀ ਕੈਬਨਿਟ ਮੁੱਖ ਮੰਤਰੀ ਉੱਧਵ ਠਾਕਰੇ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਦਿੱਤੀ। ਇਸ ਤੋਂ ਇਲਾਵਾ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਜੋ ਸੋਮਵਾਰ ਰਾਤ ਤੋਂ ਲਾਗੂ ਹੋਣਗੀਆਂ।
ਇਨ੍ਹਾਂ ਪਾਬੰਦੀਆਂ ਵਿੱਚ ਸਾਰੇ ਰੈਸਤਰਾਂ, ਮਾਲਜ਼ ਤੇ ਬਾਰ ਬੰਦ ਰਹਿਣਗੇ। ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ 50 ਫੀਸਦੀ ਰਹੇਗੀ। ਸਨਅਤ ਤੇ ਉਸਾਰੀ ਖੇਤਰ ਵਿੱਚ ਕੰਮ ਜਾਰੀ ਰਹੇਗਾ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਉਧਵ ਠਾਕਰੇ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ,"ਅੱਜ ਕੈਬਨਿਟ ਦੀ ਬੈਠਕ ਹੋਈ। ਮਹਾਰਸ਼ਟਰ ਵਿੱਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਇਹ ਕੱਲ ਰਾਤ ਅੱਠ ਵਜੇ ਤੋਂ ਅਮਲ ਵਿੱਚ ਆਉਣਗੀਆਂ। ਸੂਬੇ ਵਿੱਚ ਰਾਤ ਦਾ ਕਰਫਿਊਰ ਰਹੇਗਾ। ਸਾਰੇ ਮਾਲ ਰੈਸਟੋਰੈਂਟ ਅਤੇ ਬਾਰ ਬੰਦ ਰਹਿਣਗੇ। ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਸਰਕਾਰੀ ਦਫ਼ਤਰ 50% ਸਮਰੱਥਾ 'ਤੇ ਹਨ। ਉਦਯੋਗ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ, ਨਿਰਮਾਣ ਵਾਲੀਆਂ ਥਾਵਾਂ ਚਾਲੂ ਹੋ ਜਾਣਗੀਆਂ।"
ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ," ਸਥਿਤੀ ਪਹਿਲਾਂ ਨਾਲੋਂ ਹੁਣ ਮੁਸ਼ਕਲ ਹੈ। ਜੇ ਜਲਦੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਹਸਪਤਾਲ ਵਿੱਚ ਬਿਸਤਰਿਆ ਦੀ ਸੰਖਿਆ ਥੋੜ੍ਹੀ ਹੋ ਸਕਦੀ ਹੈ। ਅਸੀਂ ਇਹ ਕਰ ਰਹੇ ਹਾਂ।"
ਲੌਕਡਾਊਨ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ,"ਜੇ ਲੌਕਡਾਊਨ ਲਾਊਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਦੋ ਦਿਨ ਦੇਵਾਂਗੇ। ਪਿਛਲੀ ਵਾਰ ਪ੍ਰਧਾਨ ਮੰਤਰੀ ਨੇ ਅਚਾਨਕ ਲੌਕਡਾਊਨ ਲਾਇਆ ਅਤੇ ਮਜ਼ਦੂਰ ਫ਼ਸ ਗਏ। ਕਈ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਘੱਟੋ-ਘੱਟ ਦੋ ਦਿਨ ਪਹਿਲਾਂ ਸੂਚਨਾ ਦਿੱਤੀ ਜਾਵੇ।"
ਧਾਰਮਿਕ ਥਾਵਾਂ ਤੇ ਪਾਬੰਦੀ ਰਹੇਗੀ ਪਰ ਕੁਝ ਲੋਕਾਂ ਨੂੰ ਆਗਿਆ ਹੋਵੇਗੀ। ਸਿਨੇਮਾ, ਥਿਏਟਰ, ਪਾਰਕ ਅਤੇ ਖੇਡ ਮੈਦਾਨ ਪੂਰੀ ਤਰ੍ਹਾਂ ਬੰਦ ਰਹਿਣਗੇ।
ਮੁੱਖ ਮੰਤਰੀ ਨੇ ਆਪਣੇ ਭਰਾ ਅਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨਾਲ ਫ਼ੋਨ ਉੱਪਰ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਸੂਬੇ ਵਿੱਚ ਵਿਗੜਦੀ ਕੋਰੋਨਾਵਾਇਰਸ ਦੀ ਸਥਿਤੀ ਅਤੇ ਇਸ ਸਬੰਧੀ ਲਾਏ ਜਾ ਰਹੇ ਲੈਕਡਾਊਨ ਤੋਂ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਸਹਿਯੋਗ ਦੀ ਮੰਗ ਕੀਤੀ।
ਪਰਵਾਸੀ ਮਜ਼ਦੂਰ ਪਿੰਡਾਂ ਨੂੰ ਰਵਾਨਾ
ਲੌਕਡਾਊਨ ਦੇ ਐਲਾਨ ਤੋਂ ਬਾਅਦ ਮੁੰਬਈ ਵਿੱਚ ਰਹਿ ਰਹੇ ਉੱਤਰ ਪ੍ਰਦੇਸ਼, ਬਿਹਾਰ ਦੇ ਪਰਵਾਸੀ ਮਜ਼ਦੂਰ ਲੋਕਮਾਨਿਆ ਤਿਲਕ ਟਰਮੀਨਲ ਉੱਪਰ ਆਪੋ-ਆਪਣੇ ਪਿੰਡਾਂ ਨੂੰ ਜਾਣ ਲਈ ਰਵਾਨਾ ਹੋਏ।
ਮਜ਼ਦੂਰਾਂ ਦਾ ਕਹਿਣਾ ਸੀ ਕਿ ਜੇ ਲੌਕਡਾਊਨ ਹੁੰਦਾ ਹੈ ਤਾਂ ਪਿਛਲੇ ਸਾਲ ਵਾਂਗ ਨਹੀਂ ਹੋਣਾ ਚਾਹੀਦਾ, ਇਸ ਲਈ ਅਸੀਂ ਪਿੰਡਾਂ ਨੂੰ ਜਾਣ ਦਾ ਫ਼ੈਸਲਾ ਲਿਆ ਹੈ।
ਪ੍ਰਭਾਵਿਤ ਸੂਬਿਆਂ ਵਿੱਚ ਕੇਂਦਰੀ ਟੀਮਾਂ ਜਾਣਗੀਆਂ
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਆਂ ਹੋਈ ਉੱਚ ਪੱਧਰੀ ਬੈਠਕ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਕੇਂਦਰੀ ਟੀਮਾਂ ਕੋਰਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨਗੀਆਂ।
ਇਹ ਸੂਬੇ ਹਨ ਪੰਜਾਬ, ਮਹਾਰਸ਼ਟਰ ਅਤੇ ਛੱਤੀਸਗੜ੍ਹ, ਜਿਨ੍ਹਾਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਬੈਠਕ ਵਿੱਚ 10 ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਬੇਰੋਕ ਫ਼ੈਲਾਅ ਨੂੰ ਵਿਚਾਰਿਆ ਗਿਆ।
ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੋਰੋਨਾ ਕੇਸਾਂ ਵਿੱਚ ਹੋ ਰਹੇ ਵਾਧੇ ਦਾ ਇੱਕ ਕਾਰਨ ਕੋਵਿਡ ਪ੍ਰਤੀ ਲੋਕਾਂ ਦੀ ਅਣਗਹਿਲੀ ਹੈ, ਖ਼ਾਸ ਕਰ ਕੇ ਮਾਸਕ ਨਾ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨਾ।
ਬਿਆਨ ਵਿੱਚ ਕਿਹਾ ਗਿਆ ਕਿ ਹਾਲਾਂਕਿ ਮਿਊਟੈਂਟ ਸਟਰੇਨਾਂ ਦੇ ਬੀਮਾਰੀ ਦੇ ਵਧਣ ਵਿੱਚ ਭੂਮਿਕਾ ਸਪਸ਼ਟ ਨਹੀਂ ਹੈ ਪਰ ਮਹਾਮਾਰੀ ਨੂੰ ਕਾਬੂ ਕਰਨ ਦੇ ਉਪਰਾਲੇ ਤਾਂ ਉਹੀ ਰਹਿਣਗੇ।"ਇਸ ਸਥਿਤੀ ਦੇ ਮੱਦੇਨਜ਼ਰ ਕੋਰੋਨਾ ਖ਼ਿਲਾਫ਼ ਸੁਰੱਖਿਆ ਬੰਦੋਬਸਤ ਹੋਰ ਤਕੜੇ ਕੀਤੇ ਜਾਣਗੇ।