You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਿੱਥੋਂ ਆਇਆ ਸੀ : WHO ਦੀ ਰਿਪੋਰਟ ਦੇ 4 ਸਿੱਟੇ ਤੇ 3 ਅਣਸੁਲਝੇ ਸਵਾਲ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਚੀਨੀ ਲੈਬ ਵਿੱਚੋਂ ਲੀਕ ਹੋਣ ਸਬੰਧੀ ਕੁਝ ਕਹਿਣ ਤੋਂ ਪਹਿਲਾਂ ਹੋਰ ਜਾਂਚ ਦੀ ਲੋੜ ਹੈ।
ਡਾ. ਟੈਡਰੋਸ ਨੇ ਕਿਹਾ ਕਿ ਹਾਲਾਂਕਿ ਲੈਬ ਵਿੱਚੋਂ ਲੀਕ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ ਪਰ ਹੋਰ ਖੋਜ ਦੀ ਲੋੜ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਚੀਨੀ ਮਾਹਿਰਾਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਲੈਬ ਵਿੱਚੋਂ ਲੀਕ ਹੋਣ ਦੀ ਵਿਆਖਿਆ ਦੇ ਸਹੀ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ।
ਇਸ ਦੇ ਉਲਟ ਵਾਇਰਸ ਦੇ ਚਮਗਿੱਦੜ ਜਾਂ ਕਿਸੇ ਹੋਰ ਜੀਵ ਤੋਂ ਮਨੁੱਖਾਂ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੈ।
ਇਹ ਵੀ ਪੜ੍ਹੋ:
ਚੀਨ ਨੇ ਹਾਲਾਂਕਿ ਰਸਮੀ ਤੌਰ 'ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਰਿਪੋਰਟ ਵਿੱਚ ਪੜ੍ਹੋ ਉਹ ਚਾਰ ਸਵਾਲ ਜਿਨ੍ਹਾਂ ਬਾਰ ਰਿਪੋਰਟ ਵਿੱਚ ਜ਼ਿਕਰ ਹੈ ਅਤੇ ਜਿਨ੍ਹਾਂ ਤਿੰਨ ਨੁਕਤਿਆਂ ਬਾਰੇ ਰਿਪੋਰਟ ਚੁੱਪ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਦੇ ਦੌਰ ਵਿੱਚ ਇੱਕ ਕੈਂਸਰ ਮਰੀਜ਼ ਦਾ ਡਰ
ਜਦੋਂ ਤਿੰਨ ਮਹੀਨੇ ਪਹਿਲਾਂ 37 ਸਾਲਾ ਸ਼ਿਖਾ ਗੋਇਲ ਨੂੰ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਲੱਗਿਆ ਤਾਂ ਜ਼ਿੰਦਗੀ ਰੁਕ ਜਿਹੀ ਗਈ ਸੀ।
ਉਹ ਪਹਿਲੇ ਮਹੀਨੇ ਕਈ ਵਾਰ ਹਸਪਤਾਲ ਗਏ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਫ਼ਿਰ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਕੋਵਿਡ-19 ਦੇ ਮਾਮਲੇ ਆਉਣ ਲੱਗੇ।
ਜਲਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੋਵਿਡ-19 ਦੀ ਲਾਗ਼ ਲੱਗਣ ਦਾ ਵਧੇਰੇ ਖ਼ਤਰਾ ਹੈ ਅਤੇ ਜੇ ਉਨ੍ਹਾਂ ਨੂੰ ਕੋਰੋਨਾਵਾਇਰਸ ਨੇ ਪ੍ਰਭਾਵਿਤ ਕੀਤਾ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਨੂੰ ਦੂਰ ਰੱਖਣ ਦਾ ਵੈਕਸਿਨ ਵਧੇਰੇ "ਸੁਰੱਖਿਅਤ ਤਰੀਕਾ" ਹੈ ਪਰ ਉਹ ਟੀਕਾ ਨਹੀਂ ਲਗਵਾ ਸਕਦੇ ਕਿਉਂਕਿ ਉਹ ਇਸਦੇ ਯੋਗ ਨਹੀਂ ਹਨ।
ਸ਼ਿਖ਼ਾ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਈ ਵਿਚ ਸੰਸਦ ਵੱਲ ਮਾਰਚ ਤੋਂ ਇਲਾਵਾ ਕਿਸਾਨਾਂ ਦੇ ਹੋਰ ਵੱਡੇ ਐਕਸ਼ਨ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਮਈ ਦੇ ਪਹਿਲੇ ਪੰਦਰਵਾੜੇ ਦੌਰਾਨ ਸੰਸਦ ਕੂਚ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੰਢਨੀ ਨੇ ਸਿੰਘੂ ਮੋਰਚੇ ਉੱਤੇ ਪ੍ਰੈਸ ਕਾਨਫਰੰਸ ਦੌਰਾਨ ਸੰਸਦ ਕੂਚ ਦਾ ਐਲਾਨ ਕੀਤਾ। ਕੂਚ ਦੀ ਤਾਰੀਖ਼ ਦਾ ਐਲਾਨ ਅਗਲੇ ਦਿਨਾਂ ਵਿਚ ਕੀਤਾ ਜਾਵੇਗਾ
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਾਂਤਮਈ ਰਹੇਗਾ ਅਤੇ ਇਸ ਵਿਚ ਕਿਸਾਨਾਂ ਨਾਲ ਮਜ਼ਦੂਰ,ਔਰਤਾਂ ਤੇ ਹੋਰ ਵਰਗ ਵੀ ਸ਼ਾਮਲ ਹੋਣਗੇ।
ਚੰਢੂਨੀ ਨੇ ਕਿਹਾ ਕਿ ਸੰਸਦ ਕੂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕਰਕੇ ਰਣਨੀਤੀ ਬਣਾਈ ਗਈ ਹੈ। ਇਸ ਵਿਚ ਕਿਸਾਨ ਪੈਦਲ, ਖਾਲ਼ੀ ਹੱਥ ਜਾਣਗੇ ਅਤੇ ਕਿਸੇ ਉੱਤੇ ਹੱਥ ਨਹੀਂ ਚੁੱਕਣਗੇ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਦੀਪ ਸਿੱਧੂ ਨੂੰ ਜ਼ਮਾਨਤ ਦੇਣ ਦਾ ਮਾਮਲਾ ਅਦਾਲਤ ਵਿਚ ਅੱਗੇ ਕਿਉਂ ਪਿਆ
ਦਿੱਲੀ ਦੀ ਇੱਕ ਅਦਾਲਤ ਨੇ 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਦੇ ਮੁਲਜ਼ਮ ਪੰਜਾਬੀ ਅਦਾਲਤ ਅਤੇ ਕਾਰਕੁਨ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਾਨੂੰਨੀ ਅਧਿਕਾਰ ਖੇਤਰ ਦੇ ਮੁੱਦਿਆਂ ਦਾ ਹਵਾਲਾ ਦੇਕੇ ਸੁਣਵਾਈ ਮੁਲਤਵੀ ਕੀਤੀ ਹੈ।
ਦੀਪ ਸਿੱਧੂ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਲਾਲ ਕਿਲੇ ਦੀ ਘਟਨਾ ਵੇਲੇ ਹਿੰਸਾ ਭੜਕਾਉਣ ਦੇ ਕਥਿਤ ਇਲਜ਼ਾਮ ਲੱਗੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਆਰਐੱਸਐੱਸ ਕੇਰਲ ਵਿੱਚ ਹੁਣ ਤੱਕ ਭਾਜਪਾ ਨੂੰ ਚੋਣ ਲਾਭ ਕਿਉਂ ਨਹੀਂ ਪਹੁੰਚਾ ਸਕੀ
ਰਾਸ਼ਟਰੀ ਸਵੈਮਸੇਵਕ ਸੰਘ ਕੇਰਲ ਵਿੱਚ ਰੋਜ਼ਾਨਾ 4500 ਸ਼ਾਖਾਵਾਂ ਲਗਾਉਂਦੀ ਹੈ ਜੋ ਕਿ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਇਸ ਸੰਸਥਾ ਦੀਆਂ ਲੱਗਣ ਵਾਲੀਆਂ ਸ਼ਾਖਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਹਨ।
ਸਾਢੇ ਤਿੰਨ ਕਰੋੜ ਦੀ ਆਬਾਦੀ ਵਾਲੇ ਇਸ ਸੂਬੇ ਵਿੱਚ ਆਰਐੱਸਐੱਸ 80 ਸਾਲਾਂ ਤੋਂ ਸਰਗਰਮ ਹੈ। ਇਸ ਦਾ ਵਜੂਦ ਕਰੀਬ ਹਰ ਮੁਹੱਲੇ, ਪਿੰਡ ਅਤੇ ਤਾਲੁਕਾ ਵਿੱਚ ਹੈ ਅਤੇ ਇਸ ਦੀ ਮੈਂਬਰਸ਼ਿਪ ਵਧਦੀ ਰਹੀ ਹੈ।
ਇਸ ਦੇ ਬਾਵਜੂਦ ਇਸ ਨਾਲ ਜੁੜੀ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਕੋਈ ਖ਼ਾਸ ਚੋਣ ਲਾਹਾ ਹੁਣ ਤੱਕ ਕਿਉਂ ਨਹੀਂ ਮਿਲ ਸਕਿਆ?
ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਰਿਪੋਰਟ।
ਇਹ ਵੀ ਪੜ੍ਹੋ: