ਕਿਸਾਨ ਅੰਦੋਲਨ : ਟਿਕਰੀ ਬਾਰਡਰ ਉੱਤੇ ਇਹ ਕੁੱਤਾ ਕਿਉਂ ਹੈ ਸਾਰੇ ਅੰਦੋਲਨਕਾਰੀਆਂ ਲਈ ਖਿੱਚ ਦਾ ਕੇਂਦਰ - 5 ਅਹਿਮ ਖ਼ਬਰਾਂ

ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਸਾਥ ਦੇਣ ਹਰਿਆਣਾ ਦੇ ਹਾਂਸੀ ਤੋਂ 18 ਮਾਰਚ ਨੂੰ 'ਸ਼ਹੀਦ ਯਾਦਗਾਰ ਕਿਸਾਨ ਮਜ਼ਦੂਰ ਪੈਦਲ ਯਾਦਤਾ' ਸ਼ੁਰੂ ਹੋਈ।

ਮਕਸਦ ਸੀ 23 ਮਾਰਚ ਨੂੰ ਦਿੱਲੀ ਦੇ ਟਿਕਰੀ ਬਾਰਡਰ ਪਹੁੰਚਣਾ, ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣੀ ਸੀ। ਇਸੇ ਦਿਨ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦਿੱਤੀ ਗਈ ਸੀ।

ਹਾਂਸੀ ਤੋਂ ਚੱਲੀ ਇਸ ਯਾਤਰਾ ਵਿੱਚ ਇਨ੍ਹਾਂ ਲੋਕਾਂ ਦਾ ਸਾਥੀ ਬਣਿਆ ਇਹ ਕੁੱਤਾ ਵੀ ਤਕਰੀਬਨ 150 ਕਿੱਲੋਮੀਟਰ ਦੀ ਯਾਤਰਾ ਤੈਅ ਕਰਕੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾਰੀ ਕਿਸਾਨਾਂ ਅੰਦੋਲਨ ਵਾਲੀ ਥਾਂ ਪਹੁੰਚ ਗਿਆ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਲੌਕਡਾਊਨ ਤੋਂ ਪਹਿਲਾਂ ਸਰਕਾਰ ਨੇ ਕਿਹੜੇ ਮਹਿਕਮੇ ਤੋਂ ਸਲਾਹ ਲਈ?

24 ਮਾਰਚ, 2020 ਨੂੰ ਸ਼ਾਮ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਪੂਰੀ ਤਰ੍ਹਾਂ 'ਠੱਪ ਕਰ ਦਿੱਤਾ' ਤਾਂ ਕਿ 'ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਲਾਗ ਦੀ ਲੜੀ ਨੂੰ ਤੋੜਿਆ ਜਾ ਸਕੇ।'

ਦੇਸ਼ ਦੇ ਨਾਂਅ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਦੀ ਸਰਕਾਰ, ਸੂਬਾ ਸਰਕਾਰਾਂ ਅਤੇ ਮਾਹਰਾਂ ਦੀ ਸਲਾਹ ਨਾਲ ਕੰਮ ਕਰ ਰਹੀ ਹੈ।

ਹਾਲਾਂਕਿ, ਬੀਬੀਸੀ ਵੱਲੋਂ ਕੀਤੀ ਗਈ ਵਿਆਪਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਭ ਤੋਂ ਸਖ਼ਤ ਉਪਾਅ ਵਜੋਂ ਰਾਸ਼ਟਰੀ ਤਾਲਾਬੰਦੀ ਲਾਗੂ ਕੀਤੇ ਜਾਣ ਤੋਂ ਪਹਿਲਾਂ ਸਲਾਹਕਾਰੀ ਪ੍ਰਕਿਰਿਆ ਅਪਣਾਉਣ ਦਾ ਅਸਲ ਵਿੱਚ ਬਹੁਤ ਘੱਟ ਜਾਂ ਕੋਈ ਸਬੂਤ ਨਹੀਂ ਮਿਲਦਾ ਹੈ।

ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਅਤੇ ਅਰਜੁਨ ਪਰਮਾਰ ਦੀ ਪੂਰੀ ਰਿਪੋਰਟ, ਇੱਥੇ ਕਲਿੱਕ ਕਰਕੇ ਪੜ੍ਹੋ।

ਖਟਕੜ ਕਲਾਂ ਦੀ ਰੈਲੀ 'ਚ ਨੌਜਵਾਨਾਂ ਨੂੰ ਭਗਤ ਸਿੰਘ ਦਾ 'ਸਾਥ' ਕਿਵੇਂ ਮਿਲਿਆ

ਭਗਤ ਸਿੰਘ ਦੀ ਬਰਸੀ ਮੌਕੇ ਖਟਕੜ ਕਲਾਂ ਵਿਚ ਸੰਯੁਕਤ ਮੋਰਚੇ ਵੱਲੋਂ ਕੀਤੀ ਜਾਣ ਵਾਲੀ ਕਿਸਾਨ ਮਹਾਰੈਲੀ ਮੌਸਮ ਦੀ ਖਰਾਬੀ ਕਾਰਨ ਬੰਗਾ ਕਸਬੇ ਦੀ ਦਾਣਾ ਮੰਡੀ ਵਿਚ ਕਰਨੀ ਪਈ। ਕਿਸਾਨਾਂ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਹੋਏ ਸਨ।

ਲਾਂਡਰਾਂ ਤੋਂ ਆਏ ਨੌਜਵਾਨਾਂ ਦੇ ਕਾਫਲੇ ਵਿਚ ਕਮਲਜੀਤ ਸਿੰਘ ਕਹਿੰਦੇ ਹਨ, "ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਲਗਾਤਾਰ ਚੱਲ ਰਿਹਾ ਹੈ। ਅਸੀਂ ਸਿੰਘੂ ਬਾਰਡਰ 'ਤੇ ਵੀ ਹੋ ਕੇ ਆਏ ਹਾਂ। ਪਰ ਜਿਹੜੀ ਅੱਜ ਕਿਸਾਨ ਰੈਲੀ 'ਚ ਅਸੀਂ ਸ਼ਾਮਲ ਹੋਏ ਹਨ, ਸਾਨੂੰ ਇੰਝ ਲੱਗ ਰਿਹਾ ਹੈ ਕਿ ਇਸ ਦੀ ਅਗਵਾਈ ਭਗਤ ਸਿੰਘ ਆਪ ਕਰ ਰਹੇ ਹਨ। ਉਹ ਨੌਜਵਾਨਾਂ ਦੇ ਵੱਡੇ ਪ੍ਰੇਰਨਾ ਸਰੋਤ ਹਨ।"

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਾਹਰੀ ਸਾਹਰੀ ਦੇ 22 ਸਾਲਾ ਨੌਜਵਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲਦੇ ਮੋਰਚੇ 'ਚ ਉਹ ਜਿੰਦ ਜਾਨ ਲਾ ਰਹੇ ਹਨ ਕਿਉਕਿ ਭਗਤ ਸਿੰਘ ਉਨ੍ਹਾਂ ਦੇ ਦਿਲਾਂ ਵਿਚ ਵੱਸਦਾ ਹੈ।

ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਹੈ ਸਿੰਧੂ ਜਲ ਸਮਝੌਤਾ ਤੇ ਇਸ ਦੀ ਚਰਚਾ ਕਿਉਂ ਛਿੜੀ ਹੈ?

ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀ ਮੰਗਲਵਾਰ ਨੂੰ ਦਿੱਲੀ ਵਿੱਚ ਸਿੰਧੂ ਪਾਣੀ ਦੀ ਵੰਡ ਦੇ ਮੁੱਦੇ ਬੈਠਕ ਕਰ ਰਹੇ ਹਨ।

ਹਰ ਸਾਲ ਹੋਣ ਵਾਲੀ ਇਹ ਬੈਠਕ ਇਸ ਵਾਰ ਦੋ ਸਾਲ ਬਾਅਦ ਹੋ ਰਹੀ ਹੈ ਜਿਸ ਵਿੱਚ ਪਾਣੀ ਦੀ ਵੰਡ ਦੇ ਨਾਲ-ਨਾਲ ਇੱਕ-ਦੂਜੇ ਦੀਆਂ ਚਿੰਤਾਵਾਂ 'ਤੇ ਵੀ ਗੱਲ ਹੋ ਰਹੀ ਹੈ।

ਭਾਰਤ ਨੇ ਲੱਦਾਖ਼ ਵਿੱਚ ਕਈ ਹਾਈਡ੍ਰੋਪਾਵਰ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ, ਜਦ ਪਾਕਿਸਤਾਨ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।

ਬੀਬੀਸੀ ਪੱਤਰਕਾਰ ਵਿਨੀਤ ਖਰੇ ਵੱਲੋਂ ਲਿਖੀ ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਛੱਤੀਸਗੜ੍ਹ: ਨਾਰਾਇਣਪੁਰ ਧਮਾਕੇ ਵਿਚ 5 ਜਵਾਨਾਂ ਦੀ ਮੌਤ, 9 ਗੰਭੀਰ ਜ਼ਖ਼ਮੀ

ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਮਾਓਵਾਦੀ ਹਮਲੇ 'ਚ ਮਾਰੇ ਗਏ ਜਵਾਨਾਂ ਦੀ ਗਿਣਤੀ ਪੰਜ ਹੋ ਗਈ ਹੈ। ਇਹ ਜਵਾਨ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ) ਨਾਲ ਸਬੰਧਤ ਸਨ।

ਡੀਜੀ ਨਕਸਲ ਅਸ਼ੋਕ ਜੁਨੇਜਾ ਨੇ ਕਿਹਾ, "ਸ਼ਾਮ 4:30 ਵਜੇ ਨਕਸਲੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕੁਲ 3 ਆਈਈਡੀ ਬਲਾਸਟ ਕੀਤੇ ਗਏ।"

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪੰਜ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀ ਨੌਂ ਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਾਡੇ ਜਵਾਨ ਦੋ ਦਿਨਾਂ ਤੋਂ ਆਪਰੇਸ਼ਨ ਕਰ ਰਹੇ ਸਨ, ਆਪਰੇਸ਼ਨ ਤੋਂ ਵਾਪਸ ਆਉਦਿਆਂ ਹੋਇਆ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। "

ਇਹ ਅਤੇ ਮੰਗਲਵਾਰ ਦੀਆਂ ਹੋਰ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)