ਸਿੰਘੂ ਅਤੇ ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਉਸਾਰੇ 'ਪੱਕੇ ਘਰ', ਪੁਲਿਸ ਨੇ ਕੀਤੀ ਇਹ ਕਾਰਵਾਈ -5 ਅਹਿਮ ਖ਼ਬਰਾਂ

ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਸੌ ਤੋਂ ਵੱਧ ਦਿਨਾਂ ਤੋਂ ਧਰਨਿਆਂ 'ਤੇ ਬੈਠੇ ਹਨ।

ਹੁਣ ਦਿੱਲੀ ਦੀ ਗਰਮੀ ਦਾ ਮੁਕਾਬਲਾ ਕਰਨ ਲਈ ਕੂਲਰਾਂ, ਪੱਖਿਆਂ, ਏਸੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਇਹ ਪੱਕੇ ਘਰ ਜਾਂ ਸ਼ੈਲਟਰ ਬਣਾਏ ਗਏ ਹਨ।

ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ, ਸੋਨੀਪਤ ਪੁਲਿਸ ਨੇ ਕੁਝ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ।

ਪੂਰੀ ਖ਼ਬਰ ਅਤੇ ਸ਼ਨਿੱਚਰਵਾਰ ਦਾ ਹੋਰ ਅਹਿਮ ਘਟਨਾ ਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਪੰਜਾਬ' ਕਿਉਂ ਵੱਧ ਰਹੇ ਕੋਰੋਨਾ ਦੇ ਮਾਮਲੇ ਤੇ ਕਿਹੜੀਆਂ ਪਾਬੰਦੀਆਂ

ਪੰਜਾਬ ਵਿੱਚ ਕੋਵਿਡ-19 ਦੇ ਕੇਸ ਇੱਕ ਵਾਰ ਫਿਰ ਵਧਣ ਲੱਗੇ ਹਨ ਅਤੇ ਮੁੜ ਕਈ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ।

ਇਸ ਵੇਲੇ ਪੰਜਾਬ ਦੇਸ ਦੇ ਉਨ੍ਹਾਂ ਸੂਬਿਆਂ ਵਿੱਚੋਂ ਹੈ ਜਿੱਥੇ ਕੋਵਿਡ ਦੇ ਸਭ ਤੋਂ ਵੱਧ ਸਰਗਰਮ ਮਾਮਲੇ ਹਨ।

ਅਜਿਹੇ ਵਿੱਚ ਸੂਬੇ 'ਚ ਕੋਵਿਡ-19 ਦੇ ਮੁੜ ਪਸਾਰ ਦੇ ਕਾਰਨਾਂ ਬਾਰੇ ਅਤੇ ਇਸ ਨੂੰ ਰੋਕਣ ਬਾਰੇ ਕੀ ਕੁਝ ਕੀਤਾ ਜਾ ਰਿਹਾ। ਇਸ ਬਾਰੇ ਕਈ ਸਵਾਲ ਉੱਠ ਰਹੇ ਹਨ।

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਇਹ ਰਿਪੋਰਟ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ। ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਲਾਹੌਰ ਯੂਨੀਵਰਸਿਟੀ: ਦੋ ਵਿਦਿਆਰਥੀ ਜੱਫ਼ੀ ਪਾਉਣ 'ਤੇ ਸਸਪੈਂਡ, ਕੀ ਹੈ ਮਾਮਲਾ

ਲਾਹੌਰ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਨੂੰ ਇਸ ਕਰਕੇ ਯੂਨੀਵਰਸਿਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਇੱਕ ਵਿਦਿਆਰਥਣ ਨੇ ਸਾਰਿਆਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇੱਕ ਵਿਦਿਆਰਥੀ ਨੂੰ ਫੁੱਲ ਭੇਂਟ ਕੀਤੇ। ਫਿਰ ਮੁੰਡੇ ਨੇ ਕੁੜੀ ਨੂੰ ਗਲੇ ਲਾ ਲਿਆ।

ਇਹ ਆਪਣੀ ਕਿਸਮ ਦੀ ਇੱਕ ਅਨੌਖੀ ਘਟਨਾ ਹੈ ਕਿਉਂਕਿ ਪਾਕਿਸਤਾਨੀ ਸਮਾਜ ਵਿੱਚ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਪਿਆਰ ਦਿਖਾਉਣਾ ਅਜੇ ਵੀ ਵਰਜਿਆ ਜਾਂਦਾ ਹੈ।

ਇਹ ਇੱਕ ਯੂਨੀਵਰਸਿਟੀ ਵਿੱਚ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਹੋਇਆ ਸੀ ਇਸ ਲਈ ਯੂਨੀਵਰਸਿਟੀ ਨੇ 'ਤੁਰੰਤ ਕਾਰਵਾਈ' ਕੀਤੀ ਅਤੇ ਦੋਵਾਂ ਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ।

ਪੂਰਾ ਮਾਮਲਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਵਿਡ-19 ਦਾ ਟੀਕਾ ਕੋਵੀਸ਼ੀਲਡ ਕਿੰਨਾ ਸੁਰੱਖਿਅਤ

ਕੋਵਿਡ-19 ਆਲਮੀ ਮਹਾਂਮਾਰੀ ਦੇ ਦੌਰ 'ਚ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਇਸ ਨਾਲ ਨਜਿੱਠਣ ਲਈ ਇੱਕ ਸਾਲ ਦੇ ਅੰਦਰ ਹੀ ਟੀਕਾ ਤਿਆਰ ਕਰ ਲਿਆ ਗਿਆ।

ਭਾਰਤ ਸਮੇਤ ਦੁਨੀਆਂ ਭਰ ਦੇ ਹੋਰਨਾ ਦੇਸਾਂ ਵੱਲੋਂ ਕੋਵੀਸ਼ੀਲਡ, ਜਿਸ ਨੂੰ ਕਿ ਐਸਟ੍ਰਾਜ਼ੈਨੇਕਾ ਅਤੇ ਓਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਦੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਟੀਕੇ ਦਾ ਉਤਪਾਦਨ ਭਾਰਤ 'ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਪਰ ਹੁਣ ਇਸ ਟੀਕੇ ਦੇ ਭਰੋਸੇਯੋਗ ਅਤੇ ਸੁਰੱਖਿਅਤ ਹੋਣ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਪੱਛਮੀ ਬੰਗਾਲ ਚੋਣਾਂ ਦਾ ਰੁਖ਼ ਪਲਟਾ ਸਕਣਗੀਆਂ ਮਮਤਾ ਦੀਆਂ 'ਗੰਭੀਰ ਸੱਟਾਂ'

ਡਾਕਟਰਾਂ ਦੀ ਰਾਏ ਵਿੱਚ ਮਮਤਾ ਨੂੰ ਘੱਟੋ-ਘੱਟ ਦੋ ਹਫ਼ਤੇ ਤੱਕ ਵ੍ਹੀਲ ਚੇਅਰ 'ਤੇ ਰਹਿਣਾ ਹੋਵੇਗਾ। ਇਸ ਨਾਲ ਉਸ ਦੀਆਂ ਗਤੀਵਿਧੀਆਂ 'ਤੇ ਅਸਰ ਜ਼ਰੂਰ ਹੋਵੇਗਾ। ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਇਸੇ ਹਾਲਤ ਵਿੱਚ ਚੋਣ ਮੁਹਿੰਮ 'ਤੇ ਨਿਕਲਣ ਦੀ ਗੱਲ ਕਹੀ ਹੈ।

ਫਿਲਹਾਲ ਲੋਕਾਂ ਦੀ ਹਮਦਰਦੀ ਮਮਤਾ ਬੈਨਰਜੀ ਦੇ ਨਾਲ ਹੈ। ਇਸ ਨਾਲ ਇੱਕ ਜੁਝਾਰੂ ਨੇਤਾ ਅਤੇ ਸਟ੍ਰੀਟ ਫਾਈਟਰ ਵਜੋਂ ਉਨ੍ਹਾਂ ਦਾ ਅਕਸ ਹੋਰ ਮਜ਼ਬੂਤ ਹੋਇਆ ਹੈ।

ਪਰ ਕੀ ਇਹ ਘਟਨਾ ਮੌਜੂਦਾ ਵਿਧਾਨ ਸਭਾ ਚੋਣਾਂ ਦਾ ਟਰਨਿੰਗ ਪੁਆਇੰਟ ਸਾਬਿਤ ਹੋ ਸਕਦਾ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)