ਨੇਵੀ ਦੇ ਜਵਾਨਾਂ ਨੇ ਜਦੋਂ ਬਰਤਾਨਵੀ ਹਕੂਮਤ ਖਿਲਾਫ਼ ਬਗਾਵਤ ਕੀਤੀ ਤਾਂ ਗਾਂਧੀ ਤੇ ਪਟੇਲ ਕੀ ਕਰ ਰਹੇ ਸਨ - 5 ਅਹਿਮ ਖ਼ਬਰਾਂ

18 ਫ਼ਰਵਰੀ, 1946 ਨੂੰ ਦੇਸ ਵਿੱਚ ਇੱਕ ਬਗਾਵਤ ਹੋਈ ਜਿਸ ਵਿੱਚ ਕਰੀਬ 2000 ਭਾਰਤੀ ਜਲ ਸੈਨਿਕਾਂ ਨੇ ਹਿੱਸਾ ਲਿਆ ਸੀ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਰੀਬ 400 ਲੋਕਾਂ ਦੀ ਮੌਤ ਹੋ ਗਈ ਸੀ।

ਇਨ੍ਹਾਂ ਬਾਗ਼ੀ ਜਲ ਸੈਨਿਕਾਂ ਨੇ ਬੰਬਈ ਦੇ ਨੇੜੇ-ਤੇੜੇ ਸਮੁੰਦਰ ਵਿੱਚ ਖੜ੍ਹੇ ਕੀਤੇ ਸਮੁੰਦਰੀ ਜਹਾਜ਼ਾਂ 'ਤੇ ਕਬਜਾ ਕਰਕੇ ਉਨ੍ਹਾਂ ਦੀਆਂ ਚਾਰ ਇੰਚ ਦੀਆਂ ਤੋਪਾਂ ਦਾ ਮੂੰਹ ਗੇਟਵੇ ਆਫ਼ ਇੰਡੀਆ ਅਤੇ ਤਾਜ ਹੋਟਲ ਵੱਲ ਮੋੜ ਦਿੱਤਾ ਸੀ ਅਤੇ ਅੰਗਰੇਜ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਇਨ੍ਹਾਂ ਇਮਾਤਰਾਂ ਨੂੰ ਢਾਹ ਦਿੱਤਾ ਜਾਵੇਗਾ।

ਵਿਦਰੋਹ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸੰਚਾਰ ਸਿਖਲਾਈ ਕੇਂਦਰ ਐੱਚਐੱਮਆਈਐੱਸ ਤਲਵਾਰ ਦੇ ਨੌਜਵਾਨ ਜਲ ਜਵਾਨਾਂ ਨੇ ਨਾਅਰਾ ਲਗਾਇਆ, 'ਖਾਣਾ ਨਹੀਂ ਤਾਂ ਕੰਮ ਨਹੀਂ'।

ਉਨ੍ਹਾਂ ਨੇ ਖ਼ਰਾਬ ਖਾਣਾ ਦਿੱਤੇ ਜਾਣ ਦੇ ਵਿਰੋਧ ਵਿੱਚ ਅਫ਼ਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

ਲੈਫ਼ਟੀਨੈਂਟ ਕਮਾਂਡਲ ਜੀ ਡੀ ਸ਼ਰਮਾ ਆਪਣੀ ਕਿਤਾਬ 'ਅਨਟੋਲਡ ਸਟੋਰੀ 1946 ਨੇਵਲ ਮਿਊਟਿਨੀ ਲਾਸਟ ਵਾਰ ਆਫ਼ ਇੰਡੀਪੈਂਡੈਂਸ' ਵਿੱਚ ਲਿਖਦੇ ਹਨ, "ਉਸ ਸਮੇਂ ਡਿਊਟੀ ਅਫ਼ਸਰ ਬਤਰਾ ਅਤੇ ਸਚਦੇਵਾ ਨੇ ਨਾ ਤਾਂ ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇਸ ਦੀ ਸੂਚਨਾ ਆਪਣੇ ਆਲਾ ਅਫ਼ਸਰਾਂ ਨੂੰ ਦਿੱਤੀ।

ਇਸ ਜਲ ਸੈਨਿਕ ਵਿਦਰੋਹ 'ਤੇ ਇੱਕ ਹੋਰ ਕਿਤਾਬ '1946 ਨੇਵਲ ਅਪਰਾਈਜ਼ਿੰਗ ਦੈਟ ਸ਼ੁੱਕ ਦਾ ਅੰਪਾਇਰ' ਲਿਖ ਰਹੇ ਪ੍ਰਮੋਦ ਕਪੂਰ ਦੱਸਦੇ ਹਨ, "ਵਿਰੋਧ ਕਾਰਨ ਵਿਦਰੋਹੀਆਂ ਨੇ ਤਲਵਾਰ ਦੀ ਕਾਰ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਅਤੇ ਉਸਦੇ ਬੋਨਟ 'ਤੇ ਲਿਖ ਦਿੱਤਾ 'ਭਾਰਤ ਛੱਡੋ'।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੋਰੋਨਿਲ ਨਾਲ ਕੋਰੋਨਾਵਾਇਰਸ ਦੇ ਇਲਾਜ ਦਾ ਦਾਅਵਾ ਕਿੰਨਾ ਸਹੀ

'ਕੋਰੋਨਿਲ' ਨਾਮ ਦਾ ਇਹ ਪ੍ਰੋਡਕਟ ਹਾਲ ਹੀ ਵਿੱਚ ਬਾਬਾ ਰਾਮਦੇਵ ਨੇ ਇੱਕ ਪ੍ਰੋਗਰਾਮ ਦੌਰਾਨ ਲਾਂਚ ਕੀਤਾ ਜਿਸ ਵਿੱਚ ਭਾਰਤ ਸਰਕਾਰ ਦੇ ਕੁਝ ਮੰਤਰੀ ਵੀ ਸ਼ਾਮਲ ਸਨ।

ਕੰਪਨੀ ਇਹ ਦਾਅਵਾ ਲਗਾਤਾਰ ਕਰ ਰਹੀ ਹੈ ਕਿ ਕੋਰੋਨਿਲ ਕੋਵਿਡ -19 ਵਿਰੁੱਧ ਕੰਮ ਕਰਦੀ ਹੈ।

ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਰੋਨਾਵਾਇਰਸ ਦੇ ਇਲਾਜ ਵਿੱਚ ਕੰਮ ਕਰਦੀ ਹੈ ਅਤੇ ਇਸ ਦੀ ਮਨਜ਼ੂਰੀ ਬਾਰੇ ਵੀ ਗੁੰਮਰਾਹਕੁੰਨ ਦਾਅਵੇ ਕੀਤੇ ਗਏ ਹਨ।

ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਨੇ ਬੀਬੀਸੀ ਨੂੰ ਦੱਸਿਆ, "ਇਸ ਨਾਲ ਲੋਕਾਂ ਦਾ ਇਲਾਜ ਹੋਇਆ ਅਤੇ ਠੀਕ ਹੋਏ ਹਨ।"

ਉਨ੍ਹਾਂ ਨੇ ਸਾਨੂੰ ਵਿਗਿਆਨਕ ਟਰਾਇਲਜ਼ ਦਾ ਹਵਾਲਾ ਦਿੱਤਾ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਡੀਪਫ਼ੇਕ ਟੂਲ ਤਕਨੀਕ ਜਿਸ ਨਾਲ ਮਰ ਚੁੱਕੇ ਰਿਸ਼ਤੇਦਾਰਾਂ ਨੂੰ 'ਜ਼ਿੰਦਾ' ਕੀਤਾ ਜਾ ਸਕੇਗਾ

ਜੀਨੀਓਲਜੀ ਜਾਂ ਵੰਸ਼ਵਲੀ ਸਾਈਟ ਮਾਈਹੈਰੀਟੇਜ ਨੇ ਇੱਕ ਅਜਿਹਾ ਟੂਲ ਲਿਆਂਦਾ ਹੈ, ਜੋ ਮਰ ਚੁੱਕੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਵਿੱਚ ਚਿਹਰਿਆਂ ਨੂੰ ਐਨੀਮੇਟ ਕਰਨ ਲਈ ਇੱਕ ਖ਼ਾਸ ਤਰ੍ਹਾਂ ਦੀ ਡੀਪਫ਼ੇਕ ਤਕਨੀਕ ਦਾ ਇਸਤੇਮਾਲ ਕਰਦਾ ਹੈ।

ਇਸ ਟੂਲ ਨੂੰ ਡੀਪ ਨੌਸਟੇਲਜੀਆ ਨਾਮ ਦਿੱਤਾ ਗਿਆ ਹੈ।

ਕੰਪਨੀ ਮੰਨਦੀ ਹੈ ਕਿ ਕੁਝ ਲੋਕ ਇਸ ਫ਼ੀਚਰ ਨੂੰ "ਸਨਸਨੀ ਪੈਦਾ ਕਰਨ ਵਾਲਾ" ਮੰਨ ਸਕਦੇ ਹਨ, ਜਦੋਂਕਿ ਕੁਝ ਲੋਕਾਂ ਲਈ ਇਹ 'ਜਾਦੂਈ' ਹੋ ਸਕਦਾ ਹੈ।

ਕੰਪਨੀ ਨੇ ਕਿਹਾ ਹੈ ਕਿ ਉਸ ਨੇ ਇਸ ਵਿੱਚ ਆਵਾਜ਼ ਨੂੰ ਸ਼ਾਮਿਲ ਨਹੀਂ ਕੀਤੀ ਤਾਂ ਕਿ 'ਡੀਪਫ਼ੇਕ ਲੋਕ' ਨਾ ਤਿਆਰ ਹੋ ਸਕਣ।

ਇਹ ਟੂਲ ਅਜਿਹੇ ਸਮੇਂ ਆਇਆ ਹੈ ਜਦੋਂ ਬਰਤਾਨੀਆਂ ਦੀ ਸਰਕਾਰ ਡੀਪਫ਼ੇਕ ਤਕਨੀਕ 'ਤੇ ਕਾਨੂੰਨ ਬਣਾਉਣ ਦਾ ਸੋਚ ਰਹੀ ਹੈ।

ਡੀਪਫ਼ੇਕ ਕੰਪਿਊਟਰ ਦੇ ਬਣਾਏ ਗਏ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਵੀਡੀਓ ਹੁੰਦੇ ਹਨ, ਜਿਨ੍ਹਾਂ ਨੂੰ ਮੌਜੂਦ ਤਸਵੀਰਾਂ ਜ਼ਰੀਏ ਤਿਆਰ ਕੀਤਾ ਜਾ ਸਕਦਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ 3 ਸਾਲ ਦੀ ਸਜ਼ਾ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਰਕੋਜ਼ੀ 'ਤੇ ਇਲਜ਼ਾਮ ਸੀ ਕਿ ਮਜਿਸਟ੍ਰੇਟ ਨੂੰ ਮੋਨੈਕੋ ਵਿੱਚ ਇੱਕ ਚੰਗੀ ਨੌਕਰੀ ਦੇ ਏਵਜ਼ ਵਿੱਚ ਉਨ੍ਹਾਂ ਦੀ ਪਾਰਟੀ ਖਿਲਾਫ਼ ਜਾਰੀ ਕ੍ਰਿਮਿਨਲ ਜਾਂਚ ਬਾਰੇ ਜਾਣਕਾਰੀ ਮੰਗੀ ਸੀ। ਦੋਸ਼ੀ ਮਜਿਸਟ੍ਰੇਟ ਤੇ ਸਰਕੋਜ਼ੀ ਦੇ ਸਾਬਕਾ ਵਕੀਲ ਨੂੰ ਵੀ ਇਹੀ ਸਜ਼ਾ ਮਿਲੀ ਹੈ।

ਸਰਕੋਜ਼ੀ ਇਹ ਸਜ਼ਾ ਘਰ ਵਿੱਚ ਹੀ ਭੁਗਤ ਸਕਦੇ ਹਨ। ਆਪਣੀ ਰੂਲਿੰਗ ਵਿੱਚ ਜੱਜ ਨੇ ਕਿਹਾ ਹੈ ਕਿ ਸਰਕੋਜ਼ੀ ਇਹ ਸਜ਼ਾ ਘਰ ਵਿੱਚ ਭੁਗਤ ਸਕਦੇ ਹਨ।

ਉਨ੍ਹਾਂ ਨੂੰ ਇੱਕ ਇਲੈਕਟ੍ਰੋਨਿਕ ਟੈਗ ਲਾਉਣਾ ਹੋਵੇਗਾ। ਸਰਕੋਜ਼ੀ ਇਸ ਖਿਲਾਫ਼ ਅਪੀਲ ਕਰ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਫੁਲਕਾਰੀ ਰਾਹੀਂ ਵਿਰਾਸਤ ਸਾਂਭ ਰਹੀ ਪੱਟੀ ਦੀ ਕੁੜੀ

ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਵੀ ਮੁਹੱਈਆ ਕਰਵਾ ਰਹੀ ਹੈ।

ਉਸ ਨੇ ਸਾਲ 2015 'ਚ ਪੰਜ ਔਰਤਾਂ ਨਾਲ ਮਿਲ ਕੇ ਪੰਜ ਫੁਲਕਾਰੀਆਂ ਬਣਾ ਕੇ ਕੰਮ ਸ਼ੁਰੂ ਕੀਤਾ ਸੀ।

ਹੁਣ ਉਸ ਨਾਲ ਇਸ ਕਿੱਤੇ ਵਿੱਚ ਨੇੜਲੇ ਪਿੰਡਾਂ ਦੀਆਂ ਕਈ ਔਰਤਾਂ ਜੁੜ ਚੁੱਕੀਆਂ ਹਨ।

ਹਾਲਾਂਕਿ ਮਨਪ੍ਰੀਤ ਦਾ ਕਹਿਣਾ ਹੈ ਕਿ ਇਸ ਨੂੰ ਸ਼ੁਰੂ ਕਰਨਾ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਨਾਲ ਜੋੜਨਾ ਇੰਨਾ ਸੌਖਾ ਨਹੀਂ ਸੀ। ਸਰਪੰਚਾਂ ਕੋਲ ਜਾ ਕੇ ਉਨ੍ਹਾਂ ਨੂੰ ਸਮਝਾਇਆ ਗਿਆ, ਔਰਤਾਂ ਨੂੰ ਇਸ ਦਾ ਫਾਇਦਾ ਦੱਸਿਆ।

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)