ਕੋਰੋਨਾਵਾਇਰਸ: ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਲੋਕ ਦੂਜੀ ਡੋਜ਼ ਲੈਣ ਤੋਂ ਕਿਉਂ ਕਤਰਾ ਰਹੇ

pm modi

ਤਸਵੀਰ ਸਰੋਤ, TWITTER/NARENDRAMODI

ਤਸਵੀਰ ਕੈਪਸ਼ਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ
    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਕੇਰਲ ਅਤੇ ਪੁੱਡੂਚੇਰੀ ਦੀ ਨਰਸ ਦੀ ਦੇਖ ਰੇਖ ਵਿੱਚ ਉਨ੍ਹਾਂ ਨੂੰ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦਾ ਟੀਕਾ ਲਗਾਇਆ ਗਿਆ। ਸੋਸ਼ਲ ਮੀਡੀਆ 'ਤੇ ਸਵੇਰ ਤੋਂ ਇਸ ਗੱਲ ਦੀ ਹੀ ਚਰਚਾ ਹੋ ਰਹੀ ਹੈ।

ਦਰਅਸਲ, ਭਾਰਤ ਵਿੱਚ ਇੱਕ ਮਾਰਚ ਤੋਂ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ, ਇਸ ਵਿੱਚ 60 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ। ਜੇਕਰ ਤੁਹਾਡੀ ਉਮਰ 45 ਸਾਲ ਤੋਂ ਜ਼ਿਆਦਾ ਹੈ ਅਤੇ ਤੁਹਾਨੂੰ ਗੰਭੀਰ ਬਿਮਾਰੀਆਂ ਹਨ ਤਾਂ ਤੁਹਾਨੂੰ ਵੀ ਟੀਕਾ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੱਗ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 60+ ਉਮਰ ਵਰਗ ਵਿੱਚ ਆਉਂਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਟੀਕਾ ਲਗਵਾਇਆ।

ਦੁਨੀਆ ਦੇ ਦੂਜੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਦੇ ਮੁਕਾਬਲੇ ਪ੍ਰਧਾਨ ਮੰਤਰੀ ਨੇ ਟੀਕਾ ਲਗਵਾਉਣ ਵਿੱਚ ਥੋੜ੍ਹੀ ਦੇਰੀ ਜ਼ਰੂਰ ਕੀਤੀ ਹੈ, ਪਰ ਭਾਰਤ ਵਿੱਚ ਬਣੇ ਟੀਕਾਕਰਨ ਦਾ ਕ੍ਰਮ ਨਹੀਂ ਤੋੜਿਆ ਹੈ।

ਇਹ ਵੀ ਪੜ੍ਹੋ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਵਿੱਚ ਹੀ ਵੈਕਸੀਨ ਲਗਾਉਂਦੇ ਹੋਏ ਦੇਖਿਆ ਗਿਆ ਸੀ।

ਭਾਜਪਾ ਦੇ ਕਈ ਨੇਤਾ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਜਿਹਾ ਕਰਨ ਨਾਲ ਲੋਕਾਂ ਵਿੱਚ ਟੀਕਾ ਲਗਾਉਣ ਨੂੰ ਲੈ ਕੇ ਜੋ ਹਿਚਕ ਹੈ, ਉਹ ਦੂਰ ਹੋ ਜਾਵੇਗੀ, ਅਜਿਹਾ ਕਰਨ ਵਾਲਿਆਂ ਵਿੱਚੋਂ ਸਭ ਤੋਂ ਅੱਗੇ ਹੈ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ।

ਖ਼ਬਰ ਏਜੰਸੀ ਏਐੱਨਆਈ ਨੂੰ ਡਾ. ਹਰਸ਼ ਵਰਧਨ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੇ ਕੋਵਾਸਿਨ ਲਗਵਾਈ ਹੈ, ਵਿਗਿਆਨਕ ਤੌਰ 'ਤੇ ਕੋਵਾਸਿਨ ਬਾਰੇ ਬਹੁਤ ਸਾਰੇ ਭਰਮ ਫੈਲਾਏ ਗਏ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਵੈਕਸੀਨ ਦੇ ਲਗਾਏ ਜਾਣ ਦੇ ਬਾਅਦ ਸਾਰੇ ਵਿਵਾਦਾਂ ਨੂੰ ਵਿਰਾਮ ਦਿੱਤਾ ਜਾਣਾ ਚਾਹੀਦਾ ਹੈ।''

ਖੇਡ ਮੰਤਰੀ ਕਿਰੇਨ ਰਿਜਿਜੂ, ਹਰਿਆਣ ਦੇ ਸਿਹਤ ਮੰਤਰੀ ਅਨਿਲ ਵਿਜ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਾਰਿਆਂ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ। ਵਿਰੋਧੀ ਸੰਸਦ ਮੈਂਬਰ ਵੀ ਉਨ੍ਹਾਂ ਦੇ ਇਸ ਕਦਮ ਦੀ ਤਾਰੀਫ਼ ਕਰ ਰਹੇ ਹਨ।

ਦੁਪਹਿਰ ਹੁੰਦੇ ਹੁੰਦੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵੀ ਕੋਰੋਨਾ ਦਾ ਟੀਕਾ ਲਗਵਾ ਲਿਆ। ਬਸ ਫਿਰ ਕੀ ਸੀ, ਨਵੀਨ ਪਟਨਾਇਕ, ਸ਼ਰਦ ਪਵਾਰ, ਵੈਂਕਈਆ ਨਾਇਡੂ- ਇੱਕ ਦੇ ਬਾਅਦ ਇੱਕ ਕਈ ਨੇਤਾਵਾਂ ਦੀਆਂ ਵੈਕਸੀਨ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਪਰ ਟੀਕਾਕਰਨ ਬੂਥ ਤੋਂ ਪਹਿਲੇ ਦਿਨ ਇੰਨੇ ਉਤਸ਼ਾਹ ਵਾਲੀ ਤਸਵੀਰ ਸ਼ੁਰੂਆਤੀ ਘੰਟਿਆਂ ਵਿੱਚ ਦੇਖਣ ਨੂੰ ਨਹੀਂ ਮਿਲੀ।

ਇਸ ਲਈ ਸਵਾਲ ਉੱਠ ਰਹੇ ਹਨ ਕਿ ਕੀ ਆਮ ਜਨਤਾ ਵਿੱਚ ਵੀ ਅਜਿਹਾ ਹੀ ਵਿਸ਼ਵਾਸ ਦੇਖਣ ਨੂੰ ਮਿਲੇਗਾ?

ਆਈਸੀਐੱਮਆਰ ਦੇ ਸਾਬਕਾ ਵਿਗਿਆਨਕ ਡਾ. ਰਮਨ ਗੰਗੇਖੇਡਕਰ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੇ ਟੀਕਾ ਲਗਾਉਣ ਨਾਲ ਲੋਕਾਂ ਦੀ ਹਿਚਕ ਦੂਰ ਹੋਵੇਗੀ। ਮੰਨ ਲਓ ਮੈਂ ਤੈਅ ਕੀਤਾ ਕਿ ਮੈਂ ਟੀਕਾ ਨਹੀਂ ਲਗਵਾਉਣਾ ਹੈ, ਪਰ ਜੇਕਰ ਮੇਰੇ ਸਰਕਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਟੀਕਾ ਲਗਵਾਉਣਗੇ,ਤਾਂ ਮੇਰੇ 'ਤੇ ਦਬਾਅ ਆਵੇਗਾ ਹੀ ਨਾ, ਹਰ ਨਵੇਂ ਕੰਮ ਵਿੱਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦੂਰ ਬੈਠ ਕੇ ਸਿਰਫ਼ ਦੇਖਣ ਦਾ ਕੰਮ ਕਰਦੇ ਹਨ। ਅੱਗੇ ਵਧ ਕੇ ਉਸ ਵਿੱਚ ਹਿੱਸਾ ਨਹੀਂ ਲੈਂਦੇ। ਪ੍ਰਧਾਨ ਮੰਤਰੀ ਦੇ ਟੀਕਾ ਲਗਵਾਉਣ ਨਾਲ ਉਨ੍ਹਾਂ ਦੂਰ ਬੈਠ ਕੇ ਸਭ ਕੁਝ ਦੇਖਣ ਵਾਲਿਆਂ 'ਤੇ ਕੁਝ ਤਾਂ ਅਸਰ ਜ਼ਰੂਰ ਪਵੇਗਾ।''

nitish kumar

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਕੋਰੋਨਾ ਦਾ ਟੀਕਾ ਲਗਵਾਉਂਦੇ ਹੋਏ

ਭਾਰਤ ਵਿੱਚ ਟੀਕਾਕਰਨ ਦੇ ਅੰਕੜੇ ਅਤੇ ਸਰਕਾਰ ਦੀ ਚਿੰਤਾ

ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹੁਣ ਤੱਕ ਇੱਕ ਕਰੋੜ 43 ਲੱਖ ਲੋਕਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇੱਕ ਖੁਰਾਕ ਲਈ ਹੈ। ਇਨ੍ਹਾਂ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਰਹਿਣ ਵਾਲੇ ਸਭ ਤੋਂ ਜ਼ਿਆਦਾ ਹਨ।

ਭਾਰਤ ਸਰਕਾਰ ਨੇ ਜੁਲਾਈ ਦੇ ਅੰਤ ਤੱਕ 30 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਸੀ, ਪਰ ਪਹਿਲੇ ਡੇਢ ਮਹੀਨੇ ਵਿੱਚ ਲਗਭਗ ਡੇਢ ਕਰੋੜ ਲੋਕਾਂ ਨੂੰ ਹੀ ਵੈਕਸੀਨ ਲੱਗੀ ਹੈ।

ਯਾਨੀ ਕਿ ਜੋ ਹੈਲਥ ਵਰਕਰ ਹੁਣ ਤੱਕ ਪਹਿਲੀ ਡੋਜ਼ ਵੀ ਨਹੀਂ ਲਗਾ ਸਕੇ ਹਨ। ਉਨ੍ਹਾਂ ਤੱਕ ਪਹੁੰਚਣਾ ਸਰਕਾਰ ਲਈ ਚੁਣੌਤੀ ਹੈ। ਇਹ ਭਾਰਤ ਸਰਕਾਰ ਦੀ ਚਿੰਤਾ ਦਾ ਪਹਿਲਾ ਕਾਰਨ ਹੈ।

ਇਸ ਚਿੰਤਾ ਨੂੰ ਦੂਰ ਕਰਨ ਲਈ ਸਰਕਾਰ ਨੇ ਆਮ ਜਨਤਾ ਲਈ ਸਮੇਂ ਤੋਂ ਪਹਿਲਾਂ ਟੀਕਾਕਰਨ ਅਭਿਆਨ ਸ਼ੁਰੂ ਕਰ ਦਿੱਤਾ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾ ਲਗਾਉਣ ਦੀ ਇਜਾਜ਼ਤ ਦੇ ਦਿੱਤੀ। ਸਰਕਾਰ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਲੋਕਾਂ ਦੀ ਹਿਚਕ ਦੂਰ ਹੋਵੇਗੀ ਅਤੇ ਟੀਕਾ ਲਗਾਉਣ ਵਾਲਿਆਂ ਦੀ ਸੰਖਿਆ ਤੇਜ਼ੀ ਨਾਲ ਵਧੇਗੀ।

ਪ੍ਰਧਾਨ ਮੰਤਰੀ ਮੋਦੀ ਦਾ ਟੀਕਾ ਲਗਾਉਣਾ ਵੀ ਇਸ ਦਿਸ਼ਾ ਵਿੱਚ ਇੱਕ ਕਦਮ ਮੰਨਿਆ ਜਾ ਰਿਹਾ ਹੈ।

ਇਸ ਦੇ ਇਲਾਵਾ ਭਾਰਤ ਸਰਕਾਰ ਦੀ ਇੱਕ ਹੋਰ ਚਿੰਤਾ ਹੈ, ਪਹਿਲੀ ਡੋਜ਼ ਦੇ ਬਾਅਦ ਦੂਜੀ ਡੋਜ਼ ਲਗਾਉਣ ਨਹੀਂ ਆ ਰਹੇ ਹਨ ਫਰੰਟ ਲਾਈਨ ਵਰਕਰ।

ਭਾਰਤ ਵਿੱਚ ਕੋਰੋਨਾ ਦਾ ਟੀਕਾਕਰਨ ਅਭਿਆਨ 16 ਜਨਵਰੀ ਤੋਂ ਸ਼ੁਰੂ ਹੋਇਆ ਹੈ। ਦੂਜੀ ਕੋਰੋਨਾ ਡੋਜ਼ 13 ਫਰਵਰੀ ਤੋਂ ਲੱਗਣੀ ਸ਼ੁਰੂ ਹੋ ਗਈ ਹੈ।

corona

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਦੇ ਕਈ ਨੇਤਾ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਜਿਹਾ ਕਰਨ ਨਾਲ ਲੋਕਾਂ ਵਿੱਚ ਟੀਕਾ ਲਗਾਉਣ ਨੂੰ ਲੈ ਕੇ ਜੋ ਹਿਚਕ ਹੈ, ਉਹ ਦੂਰ ਹੋ ਜਾਵੇਗੀ

ਕੋਰੋਨਾ ਟੀਕੇ ਦੀ ਦੂਜੀ ਡੋਜ਼-ਕਿੰਨਾ ਪਿੱਛੇ ਹਨ ਫਰੰਟਲਾਈਨ ਵਰਕਰਜ਼

ਪਹਿਲੇ 14 ਦਿਨ ਵਿੱਚ ਜਿੱਥੇ 35 ਲੱਖ ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਸੀ, ਉੱਥੇ ਦੂਜੀ ਡੋਜ਼ ਦੇ ਪਹਿਲੇ 14 ਦਿਨ ਵਿੱਚ ਸਿਰਫ਼ 25 ਲੱਖ ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ।

ਯਾਨੀ ਲਗਭਗ 10 ਲੱਖ ਫਰੰਟਲਾਈਨ ਵਰਕਰਜ਼ ਨੇ ਟੀਕੇ ਦੀ ਦੂਜੀ ਡੋਜ਼ ਨਹੀਂ ਲਈ ਹੈ। ਇਹ ਭਾਰਤ ਸਰਕਾਰ ਲਈ ਚਿੰਤਾ ਦਾ ਦੂਜਾ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ

ਮੋਦੀ ਦੇ ਟੀਕਾ ਲਗਵਾਉਣ ਨਾਲ ਹਿਚਕ ਦੂਰ ਹੋਵੇਗੀ?

ਡਾ. ਰਮਨ ਗੰਗਾਖੇਡਕਰ ਦਾ ਮੰਨਣਾ ਹੈ ਕਿ ਦੂਜੀ ਡੋਜ਼ ਨਾ ਲੈਣ ਵਾਲੇ ਸਿਰਫ਼ ਹਿਚਕ ਦੀ ਵਜ੍ਹਾ ਨਾਲ ਅਜਿਹਾ ਕਰ ਰਹੇ ਹਨ, ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਜਰਨਲ 'ਦਿ ਲੈਂਸੇਟ' ਵਿੱਚ ਹਾਲ ਹੀ ਵਿੱਚ ਇੱਕ ਰਿਸਰਚ ਛਪੀ ਹੈ, ਜਿਸ ਮੁਤਾਬਿਕ ਆਕਸਫੋਰਡ ਐਸਟਾਜੇਨੇਕਾ ਵੈਕਸੀਨ 12 ਹਫ਼ਤੇ ਤੱਕ ਲਈ ਜਾਵੇ ਤਾਂ ਉਸ ਦਾ ਅਸਰ ਬੇਅਸਰ ਨਹੀਂ ਹੁੰਦਾ। ਇਹੀ ਸੋਚ ਕੇ ਕੁਝ ਲੋਕ ਭਾਰਤ ਵਿੱਚ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲੈ ਰਹੇ। ਅਜਿਹਾ ਕਰਨ ਵਾਲਿਆਂ ਵਿੱਚ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲਗਵਾਉਣ ਵਾਲਿਆਂ ਦੀ ਸੰਖਿਆ ਜ਼ਿਆਦਾ ਹੈ। ਭਾਰਤ ਬਾਇਓਟੈਕ ਦੀ ਵੈਕਸੀਨ ਲਗਵਾਉਣ ਵਾਲਿਆਂ 'ਤੇ ਤਾਂ ਸਰਕਾਰ ਖੁਦ ਤੋਂ ਜ਼ਿਆਦਾ ਫੌਲੋਅਪ ਕਰ ਰਹੀ ਹੈ ਕਿਉਂਕਿ ਤੀਜੇ ਫੇਜ਼ ਦੀ ਸਟੱਡੀ ਦਾ ਡੇਟਾ ਨਹੀਂ ਆਇਆ ਹੈ। ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਸ਼ਰਤ ਨਾਲ ਇਜਾਜ਼ਤ ਦਿੱਤੀ ਗਈ ਹੈ, ਇਸ ਲਈ ਲੱਗਣ ਦੇ ਬਾਅਦ ਵੀ ਉਨ੍ਹਾਂ ਲੋਕਾਂ ਦਾ ਫੌਲੋਅਪ ਅੱਗੇ ਵੀ ਜਾਰੀ ਰਹੇਗਾ।

ਡਾ. ਰਮਨ ਗੰਗਾਖੇਡਕਰ 'ਦਿ ਲੈਂਸੇਟ' ਵਿੱਚ ਛਪੀ ਜਿਸ ਰਿਪੋਰਟ ਦਾ ਹਵਾਲਾ ਦੇ ਰਹੇ ਸਨ, ਉਹ 19 ਫਰਵਰੀ ਨੂੰ ਛਪੀ ਸੀ। ਭਾਰਤ ਵਿੱਚ ਦੂਜੀ ਡੋਜ਼ ਦੀ ਵੈਕਸੀਨੇਸ਼ਨ ਡਰਾਇਵ 13 ਫਰਵਰੀ ਨੂੰ ਸ਼ੁਰੂ ਹੋ ਚੁੱਕੀ ਸੀ।

ਦੂਜੀ ਡੋਜ਼ 28 ਦਿਨ ਦੇ ਬਾਅਦ ਲੱਗੇ ਤਾਂ…

ਪਰ ਡਾ. ਰਮਨ ਗੰਗਖੇਡਕਰ ਇਹ ਵੀ ਕਹਿੰਦੇ ਹਨ ਕਿ ਜੋ ਲੋਕ ਦੂਜੀ ਡੋਜ਼ ਲੈਣ ਵਿੱਚ ਦੇਰੀ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਉਹ ਤਿੰਨ ਮਹੀਨੇ ਦੇ ਅੰਦਰ ਦੂਜੀ ਡੋਜ਼ ਜ਼ਰੂਰ ਲਗਵਾ ਲੈਣ, ਨਹੀਂ ਤਾਂ 'ਲੌਸ ਟੂ ਫੌਲੋਆਪ' ਹੋ ਜਾਵੇਗਾ ਅਤੇ ਫਿਰ ਟੀਕਾ ਦੁਬਾਰ ਤੋਂ ਲਗਾਉਣ ਦੀ ਜ਼ਰੂਰਤ ਪਵੇਗੀ।

ਉਨ੍ਹਾਂ ਮੁਤਾਬਿਕ ਭਾਰਤ ਸਰਕਾਰ ਨੇ ਇਸ ਬਾਰੇ ਵਿੱਚ ਅਜੇ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ ਕਿ ਕੀ ਭਾਰਤ ਵਿੱਚ 28 ਦਿਨ ਦੀ ਬਜਾਏ 3 ਮਹੀਨੇ ਬਾਅਦ ਕੋਵੀਸ਼ੀਲਡ ਦੀ ਦੂਜੀ ਡੋਜ਼ ਲੈ ਸਕਦੇ ਹਨ ਜਾਂ ਨਹੀਂ। ਭਾਰਤ ਸਰਕਾਰ ਨੂੰ ਇਸ ਬਾਰੇ ਜਲਦੀ ਤੋ ਜਲਦੀ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।

corona

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾ ਦਾ ਟੀਕਾਕਰਨ ਅਭਿਆਨ 16 ਜਨਵਰੀ ਤੋਂ ਸ਼ੁਰੂ ਹੋਇਆ ਹੈ। ਦੂਜੀ ਕੋਰੋਨਾ ਡੋਜ਼ 13 ਫਰਵਰੀ ਤੋਂ ਲੱਗਣੀ ਸ਼ੁਰੂ ਹੋ ਗਈ ਹੈ।

ਭਾਰਤ ਵਿੱਚ 'ਵੈਕਸੀਨ ਹੈਜੀਟੈਂਸੀ' ਦੇ ਕਾਰਨ

ਦਰਅਸਲ, ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਦੇ ਦੋ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇੱਕ ਹੈ ਆਕਸਫੋਰਟ ਐਸਟਰਾਜੇਨੇਕਾ ਦੀ ਵੈਕਸੀਨ ਜੋ ਭਾਰਤ ਵਿੱਚ ਕੋਵੀਸ਼ੀਲਡ ਨਾਂ ਨਾਲ ਬਣਾਈ ਗਈ ਹੈ ਅਤੇ ਦੂਜੀ ਹੈ ਭਾਰਤ ਬਾਇਓਟੈਕ ਦੀ ਵੈਕਸੀਨ-ਕੋਵੈਕਸੀਨ।

ਜਾਣਕਾਰਾਂ ਮੁਤਾਬਿਕ ਭਾਰਤ ਵਿੱਚ ਵੈਕਸੀਨ ਲਗਾਉਣ ਨੂੰ ਲੈ ਕੇ ਹਿਚਕ ਦੇ ਸਭ ਤੋਂ ਵੱਡੇ ਦੋ ਕਾਰਨ ਸਨ। ਪਹਿਲੀ ਵਜ੍ਹਾ ਇਹ ਸੀ ਕਿ ਲੋਕਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਨਹੀਂ ਸੀ ਕਿ ਉਹ ਕਿਹ ੜ ੀ ਵੈਕਸੀਨ ਲਗਾਉਣਾ ਚਾਹੁੰਦੇ ਹਨ। ਕਿਉਂਕਿ ਕੋਵੈਕਸੀਨ ਦੀ ਐਮਰਜੈਂਸੀ ਰਜਿਸਟ੍ਰਿਕਟੇਡ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ, ਇਸ ਲਈ ਲੋਕ ਕੋਵੈਕਸੀਨ ਲਗਾਉਣ ਨੂੰ ਲੈ ਕੇ ਹਿਚਕ ਰਹੇ ਸਨ।

ਪਰ ਹੁਣ ਕੋਵੀਸ਼ੀਲਡ ਨੂੰ ਲੈ ਕੇ ਏਆਈਐੱਮਆਈਐੱਮ ਨੇਤਾ ਅਸਦਉਦੀਨ ਓਵੈਸੀ ਕੇਂਦਰ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ-ਕੀ 64 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ 'ਤੇ ਕਾਰਗਰ ਨਹੀਂ ਹੈ ਕੋਵੀਸ਼ੀਲਡ ਵੈਕਸੀਨ?

ਦੂਜੀ ਵਜ੍ਹਾ ਇਹ ਸੀ ਕਿ ਸਰਕਾਰ ਖੁਦ ਕਹਿ ਰਹੀ ਹੈ ਕਿ ਕੋਵਿਡ'19 ਬਿਮਾਰੀ ਹੋਣ ਦੇ ਬਾਅਦ ਰਿਕਵਰੀ ਰੇਟ ਬਹੁਤ ਚੰਗਾ ਹੈ। 90 ਫੀਸਦੀ ਤੋਂ ਜ਼ਿਆਦਾ ਲੋਕ ਠੀਕ ਹੋ ਰਹੇ ਹਨ। ਇਸ ਵਜ੍ਹਾ ਨਾਲ ਹੁਣ ਜ਼ਿਆਦਾ ਲੋਕ ਬੇਫਿਕਰ ਹੋ ਰਹੇ ਹਨ ਕਿ ਵੈਕਸੀਨ ਦੀ ਜ਼ਰੂਰਤ ਕੀ ਹੈ, ਕੋਰੋਨਾ ਹੋਇਆ ਵੀ ਤਾਂ ਉਹ ਠੀਕ ਹੋ ਜਾਣਗੇ।

ਇਸ ਦੇ ਇਲਾਵਾ ਕੁਝ ਲੋਕ ਅਡਵਰਸ ਸਾਈਡ ਇਫੈਕਟਸ ਦੀਆਂ ਖ਼ਬਰਾਂ ਸੁਣ ਕੇ ਵੀ ਟੀਕਾ ਲਗਾਉਣ ਤੋਂ ਥੋ ੜ੍ਹਾ ਬਚ ਰਹੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਜਨਤਾ ਨੂੰ ਟੀਕਾ ਲਗਾਉਣ ਲਈ ਖੁਦ ਨੂੰ Co-WIN 2.0 'ਤੇ ਜਾ ਕੇ ਰਜਿਸਟਰ ਕਰਾਉਣਾ ਪੈ ਰਿਹਾ ਹੈ

ਪਰ ਟੀਕਾਕਰਨ ਵਿੱਚ ਕਮੀ ਦੀ ਇੱਕ ਤੀਜੀ ਵਜ੍ਹਾ Co-WIN ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵੀ ਮੰਨਿਆ ਜਾ ਰਿਹਾ ਹੈ। ਕਈ ਵਾਰ ਨਿਰਧਾਰਤ ਸਮੇਂ ਦੇ ਬਾਅਦ ਲੋਕਾਂ ਨੂੰ ਟੀਕਾ ਲਗਾਉਣ ਦੇ ਮੈਸੇਜ ਆ ਰਹੇ ਸਨ। ਇਸ ਤਰ੍ਹਾਂ ਦੀਆਂ ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ।

ਇਸ ਵਾਰ ਆਮ ਜਨਤਾ ਨੂੰ ਟੀਕਾ ਲਗਾਉਣ ਲਈ ਖੁਦ ਨੂੰ Co-WIN 2.0 'ਤੇ ਜਾ ਕੇ ਰਜਿਸਟਰ ਕਰਾਉਣਾ ਪੈ ਰਿਹਾ ਹੈ। ਰਜਿਸਟੇ੍ਰਸ਼ਨ ਹੁਣ ਵੈੱਬ ਪੋਰਟਲ 'ਤੇ ਕਰ ਸਕਦੇ ਹਨ ਅਤੇ ਅਰੋਗਯਾ ਸੇਤੂ ਐਪ ਜ਼ਰੀਏ ਵੀ। ਕੁਝ ਥਾਵਾਂ 'ਤੇ ਫੋਨ ਰਾਹੀਂ ਰਜਿਸਟ੍ਰੇਸ਼ਨ ਕਰਨ ਦੀਆਂ ਸ਼ਿਕਾਇਤਾਂ ਸ਼ੁਰੂਆਤੀ ਦੌਰ ਵਿੱਚ ਸਾਹਮਣੇ ਆ ਰਹੀਆਂ ਹਨ।

ਕੁਝ ਲੋਕ ਐਪ ਡਾਉਨਲੋਡ ਕਰ ਕੇ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਕਰ ਰਹੇ ਸਨ। ਸਿਹਤ ਮੰਤਰਾਲੇ ਨੇ ਇਸ ਬਾਰੇ ਸਪੱਸ਼ਟੀਕਰਨ ਜਾਰੀ ਕਰ ਕੇ ਕਿਹਾ ਹੈ ਕਿ Co-WIN 2.0 ਐਪ ਤੋਂ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਸਕਦੀ।

ਇਸ ਵਜ੍ਹਾ ਨਾਲ ਵੀ ਕੁਝ ਲੋਕ ਚਾਹ ਕੇ ਵੀ ਟੀਕਾ ਨਹੀਂ ਲਗਵਾ ਰਹੇ ਹਨ।

ਸ਼ਿਵਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਸਿਹਤ ਮੰਤਰਾਲੇ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਹੈ।

ਹਾਲਾਂਕਿ ਇਹ ਗੱਲ ਵੀ ਸੱਚ ਹੈ ਕਿ ਅੱਜ ਆਮ ਜਨਤਾ ਲਈ ਟੀਕਾਕਰਨ ਅਭਿਆਨ ਦਾ ਪਹਿਲਾ ਦਿਨ ਸੀ, ਬਹੁਤ ਸਾਰੇ ਲੋਕ ਇਕੱਠੇ ਰਜਿਸਟਰ ਕਰਨ ਲਈ ਕੋਸ਼ਿਸ਼ ਕਰ ਰਹੇ ਹੋਣਗੇ। ਸਿਹਤ ਮੰਤਰੀ ਨੇ ਕਿਹਾ ਹੈ ਕਿ Co-WIN 2.0 ਵਿੱਚ ਕੋਈ ਦਿੱਕਤ ਨਹੀਂ ਹੈ।

ਕੁਝ ਲੋਕ ਜੋ ਕੰਪਿਉਟਰ 'ਤੇ ਰਜਿਸਟ੍ਰੇਸ਼ਨ ਨਹੀਂ ਕਰਾ ਸਕਦੇ, ਉਨ੍ਹਾਂ ਲਈ ਵਾਕ-ਇਨ ਦੀ ਸੁਵਿਧਾ ਵੀ ਹੋਵੇਗੀ। ਸਭ ਕੁਝ ਇੱਕ ਹਫ਼ਤੇ ਵਿੱਚ ਦਰੁਸਤ ਕਰ ਦਿੱਤ ਜਾਵੇਗਾ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)